2 ਐਨਆਰਆਈ ਨੌਜਵਾਨਾਂ ਨੇ ਕੇਰਲ ਦੇ ਸਕੂਲ ਵਿੱਚ ਬਣਾਈ ਪੰਜ ਹਜ਼ਾਰ ਕਿਤਾਬਾਂ ਦੀ ਲਾਇਬ੍ਰੇਰੀ

2 ਐਨਆਰਆਈ ਨੌਜਵਾਨਾਂ ਨੇ ਕੇਰਲ ਦੇ ਸਕੂਲ ਵਿੱਚ ਬਣਾਈ ਪੰਜ ਹਜ਼ਾਰ ਕਿਤਾਬਾਂ ਦੀ ਲਾਇਬ੍ਰੇਰੀ

Saturday July 15, 2017,

2 min Read

ਆਰਟ ਅਤੇ ਮਿਊਜ਼ਿਕ ਦੇ ਸ਼ੌਕ਼ ਰਾਹੀਂ ਪੈਸੇ ਇੱਕਠੇ ਕਰਕੇ ਦੁਬਈ ਦੇ ਦੋ ਐਨਆਰਆਈ ਨੌਜਵਾਨਾਂ ਨੇ ਕੇਰਲ ਵਿੱਚ ਇੱਕ ਲਾਇਬ੍ਰੇਰੀ ਬਣਾਈ ਹੈ. ਇਨ੍ਹਾਂ ਨੌਜਵਾਨਾਂ ਨੇ ਸਕੂਲ ਦੇ ਲਾਇਬ੍ਰੇਰੀ ਭਵਨ ਦੀ ਮੁਰੰਮਤ ਵੀ ਕਰਾਈ ਅਤੇ ਪੰਜ ਹਜ਼ਾਰ ਕਿਤਾਬਾਂ ਵੀ ਦਾਨ ਕੀਤੀਆਂ. ਕਾੰਗ੍ਰੇਸ ਦੇ ਸਾਂਸਦ ਸ਼ਸ਼ੀ ਥਰੂਰ ਨੇ ਇਸ ਲਾਇਬ੍ਰੇਰੀ ਦਾ ਉਦਘਾਟਨ ਕੀਤਾ.

ਦੁਬਈ ‘ਚ ਰਹਿਣ ਵਾਲੇ ਅਨਿਰੁਧ ਅਤੇ ਆਮਿਰ ਕੁਦੇਲ ਨੇ ਆਪਣੇ ਸੋਸ਼ਲ ਸਰਵਿਸ ਪ੍ਰੋਜੇਕਟ ਦੇ ਤਹਿਤ ਸਕੂਲ ਨੂੰ ਇਹ ਲਾਇਬ੍ਰੇਰੀ ਬਣਾ ਕੇ ਦਿੱਤੀ ਹੈ. ਲਾਇਬ੍ਰੇਰੀ ਸਥਾਪਿਤ ਕਰਨ ਦੇ ਇਸ ਪ੍ਰੋਜੇਕਟ ‘ਤੇ ਕੁਲ 1.25 ਲੱਖ ਰੁਪੇ ਦੀ ਲਾਗਤ ਆਈ ਹੈ. ਦੋਵਾਂ ਨੇ ਆਪਣੇ ਸ਼ੌਕ਼ ਆਰਟ ਅਤੇ ਸੰਗੀਤ ਰਾਹੀਂ ਇਹ ਫੰਡ ਇੱਕਠਾ ਕੀਤਾ ਹੈ.

image


ਆਮਿਰ ਨੂੰ ਪੇਂਟਿੰਗ ਦਾ ਸ਼ੌਕ਼ ਹੈ. ਉਹ ਦੁਬਈ ਵਿੱਚ ਪੇਂਟਿੰਗ ਦੀ ਪ੍ਰਦਰਸ਼ਨੀ ਲਾਉਂਦੇ ਰਹਿੰਦੇ ਹਨ. ਅਨਿਰੁਧ ਨੂੰ ਗਿਟਾਰ ਵਜਾਉਣ ਦਾ ਸ਼ੌਕ਼ ਹੈ. ਇਨ੍ਹਾਂ ਦੋਵਾਂ ਨੇ ਦੁਬਈ ਵਿੱਚ ਇੱਕ ਪ੍ਰੋਗ੍ਰਾਮ ਕੀਤਾ ਅਤੇ ਪੈਸੇ ਇੱਕਠੇ ਕੀਤੇ. ਉਨ੍ਹਾਂ ਨੇ ਚਾਰ ਹਜ਼ਾਰ ਕਿਤਾਬਾਂ ਇੱਕਠੀਆਂ ਕੀਤੀਆਂ.

ਇਹ ਲਾਇਬ੍ਰੇਰੀ ਪੂਰੀ ਤਰ੍ਹਾਂ ਕੰਪਿਉਟਰ ਨਾਲ ਲੈਸ ਹੈ. ਇਸ ਲਾਇਬ੍ਰੇਰੀ ਨੂੰ ਆਮਿਰ ਅਤੇ ਅਨਿਰੁਧ ਨੇ ਆਪ ਸੇਟਅਪ ਕੀਤਾ. ਇਨ੍ਹਾਂ ਨੇ ਲਾਇਬ੍ਰੇਰੀ ਵਿੱਚ ਇੱਕ ਕਮਰਾ ਤਿਆਰ ਕੀਤਾ ਜਿੱਥੇ ਸਾਰੀ ਕਿਤਾਬਾਂ ਦਾ ਡਾਟਾਬੇਸ ਰੱਖਿਆ ਜਾ ਸਕਦਾ ਹੈ.

ਕੇਰਲ ਦੇ ਮੱਲਪੁਰਮ ਵਿੱਚ ਵੇੰਗਾਰਾ ਸਰਕਾਰੀ ਵੋਕੇਸ਼ਨਲ ਹਾਈ ਸਕੂਲ ਵਿੱਚ ਇਹ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਹੈ. ਆਮਿਰ ਅਤੇ ਅਨਿਰੁਧ ਕੋਚੀ ਅਤੇ ਮੱਲਪੁਰਮ ਦੇ ਹੀ ਰਹਿਣ ਵਾਲੇ ਹਨ. ਦੋਵੇਂ 12ਵੀੰ ਕਲਾਸ ਦੁਬਈ ਵਿੱਚ ਹੀ ਪੜ੍ਹਦੇ ਹਨ. ਉਨ੍ਹਾਂ ਦੇ ਕਈ ਦੋਸਤਾਂ ਨੇ ਮਾਰਿਸ਼ਿਅਸ ਦੇ ਪਿੰਡਾਂ ਵਿੱਚ ਜਾ ਕੇ ਕੰਮ ਕਰਨ ਦਾ ਸੋਚਿਆ ਤਾਂ ਇਨ੍ਹਾਂ ਦੋਵਾਂ ਨੇ ਆਪਣੇ ਦੇਸ਼ ਆ ਕੇ ਗਰੀਬ ਸਟੂਡੇੰਟ ਲਈ ਕੁਛ ਕਰਨ ਦਾ ਫ਼ੈਸਲਾ ਕੀਤਾ. ਇਨ੍ਹਾਂ ਦਾ ਕਹਿਣਾ ਹੈ ਕੇ ਅਸੀਂ ਉਸ ਸਕੂਲ ਨੂੰ ਚੁਣਿਆ ਜਿਸ ਵਿੱਚ ਸਾਡੇ ਦਾਦਾ ਜੀ ਨੇ ਪੜ੍ਹਾਈ ਕੀਤੀ ਸੀ. 

    Share on
    close