ਰਿਲਾਇੰਸ ਜੀਓ ਅਤੇ ਗੂਗਲ ਰਲ੍ਹ ਕੇ ਬਣਾਉਣਗੇ 2000 ਰੁਪਏ ਦਾ 4ਜੀ ਸਮਾਰਟ ਫ਼ੋਨ

0

ਟੈਲੀਕਾਮ ਦੀ ਦੁਨਿਆ ਵਿੱਚ ਕ੍ਰਾਂਤੀ ਲਿਆਉਣ ਦੇ ਬਾਅਦ ਰਿਲਾਇੰਸ ਜੀਓ ਹੁਣ ਸਬ ਤੋਂ ਸਸਤੇ ਸਮਾਰਟਫ਼ੋਨ ਬਾਜ਼ਾਰ ਵਿੱਚ ਲਿਆਉਣ ਦੀ ਤਿਆਰੀ ਵਿੱਚ ਹੈ. ਕੰਪਨੀ ਨੇ ਇਸ ਸਾਲ ਦੇ ਆਖ਼ਿਰ ਤਕ ਇਹ ਫ਼ੋਨ ਬਾਜ਼ਾਰ ਵਿੱਚ ਲੌੰਚ ਕਰਨ ਦਾ ਫ਼ੈਸਲਾ ਕੀਤਾ ਹੈ. ਇਸ ਧਮਾਕੇ ਲਈ ਰਿਲਾਇੰਸ ਜੀਓ ਨੇ ਗੂਗਲ ਨਾਲ ਹੱਥ ਮਿਲਾਇਆ ਹੈ.

ਗੂਗਲ ਅਤੇ ਰਿਲਾਇੰਸ ਜੀਓ ਦੋਵੇਂ ਰਲ੍ਹ ਕੇ ਸਸਤੇ ਸਮਾਰਟ ਫ਼ੋਨ ਬਣਾ ਰਹੇ ਹਨ. ਇਨ੍ਹਾਂ ਸਮਾਰਟਫ਼ੋਨਾਂ ਦੀ ਖ਼ਾਸੀਅਤ ਇਹ ਹੋਏਗੀ ਕੇ ਇਹ ਸਿਰਫ਼ ਜੀਓ ਨੇਟਵਰਕ ‘ਤੇ ਹੀ ਕੰਮ ਕਰਨਗੇ. ਇਹ ਫ਼ੋਨ ਸਾਲ 2017 ਦੇ ਆਖ਼ਿਰ ਤਕ ਲੌੰਚ ਕੀਤੇ ਜਾ ਸਕਦੇ ਹਨ. ਇਨ੍ਹਾਂ ਦੀ ਕੀਮਤ ਦੇ ਹਜ਼ਾਰ ਰੁਪਏ ਤੋਂ ਵੱਧ ਨਹੀਂ ਹੋਏਗੀ.

ਸਮਾਰਟ ਫ਼ੋਨ ਤੋਂ ਅਲਾਵਾ ਗੂਗਲ ਅਤੇ ਰਿਲਾਇੰਸ ਜੀਓ ਰਲ੍ਹ ਕੇ ਸਮਾਰਟ ਟੀਵੀ ਸਰਵਿਸ ਲਈ ਵੀ ਸੋਫਟਵੇਅਰ ਤਿਆਰ ਕਰ ਰਹੇ ਹਨ. ਇਸ ਸੋਫਟਵੇਅਰ ਨੂੰ ਜੀਓ ਦੀ ਸੇਵਾਵਾਂ ਲਈ ਇਸਤੇਮਾਲ ਕੀਤਾ ਜਾਵੇਗਾ. ਜੀਓ ਸਮਾਰਟ ਟੀਵੀ ਸੇਵਾਵਾਂ ਵੀ ਇਸੇ ਸਾਲ ਦੇ ਆਖ਼ਿਰ ਤਕ ਲੌੰਚ ਹੋਣ ਦੀ ਉਮੀਦ ਹੈ.

ਭਰੋਸੇਮੰਦ ਸੂਤਰਾਂ ਦਾ ਕਹਿਣਾ ਹੈ ਕੇ ਗੂਗਲ ਦੀ ਬ੍ਰਾਂਡਿੰਗ ਦਾ ਫਾਇਦਾ ਚੁੱਕ ਕੇ ਰਿਲਾਇੰਸ ਜੀਓ ਸਸਤੇ ਹੈੰਡਸੇਟ ਵੇਚ ਕੇ ਮੋਬਾਇਲ ਫ਼ੋਨ ਮਾਰਕੇਟ ਦੇ ਇੱਕ ਵੱਡੇ ਹਿੱਸੇ ਉਪਰ ਕਬਜ਼ਾ ਕਰਨਾ ਚਾਹੁੰਦਾ ਹੈ. ਇਸਦੇ ਨਾਲ ਹੀ ਜੀਓ ਆਪਣੇ ਐਪਸ ਨੂੰ ਐੰਡਰਾਈਡ ਪਲੇਟਫਾਰਮ ਦੇ ਹਿਸਾਬ ਨਾਲ ਹੋਰ ਵਧੀਆ ਬਣਾ ਸਕੇਗਾ.ਇਹ ਵੀ ਸੁਣਨ ‘ਚ ਆ ਰਿਹਾ ਹੈ ਕੇ ਰਿਲਾਇੰਸ ਜੀਓ ਛੇਤੀ ਹੀ 4ਜੀ ਵਾਲਟ ਸਪੋਰਟ ਵਾਲਾ ਫ਼ੀਚਰ ਫ਼ੋਨ ਵੀ ਲੌੰਚ ਕਰਨ ਜਾ ਰਿਹਾ ਹੈ. ਇਸ ਦੀ ਕੀਮਤ ਵੀ 1500 ਰੁਪਏ ਦੇ ਲਾਗੇ ਹੀ ਹੋਏਗੀ.

ਜੀਓ ਅਤੇ ਗੂਗਲ ਵੱਲੋਂ ਇਕੱਠੇ ਹੋ ਕੇ ਸਮਾਰਟਫ਼ੋਨ ਬਣਾਉਣ ਦੀ ਚਰਚਾ ਉਦੋਂ ਤੋਂ ਹੀ ਚੱਲਦੀ ਆ ਰਹੀ ਹੈ ਜਦੋਂ ਜਨਵਰੀ ‘ਚ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਭਾਰਤ ਆਏ ਸਨ. ਪਿਚਾਈ ਨੇ ਉਸ ਵੇਲੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕੇ ਭਾਰਤ ਜਿਹੇ ਦੇਸ਼ ਵਿੱਚ 2000 ਰੁਪਏ ਦੇ ਸਮਾਰਟਫ਼ੋਨ ਦੀ ਸਖ਼ਤ ਲੋੜ ਹੈ. ਇਸ ਸਾਝੇਦਾਰੀ ਨਾਲ ਹੁਣ ਗੂਗਲ ਨੂੰ ਉਨ੍ਹਾਂ ਗਾਹਕਾਂ ਨਾਲ ਸੰਪਰਕ ਕਰਨ ਦਾ ਮੌਕਾ ਮਿਲੇਗਾ ਜਿਨ੍ਹਾਂ ਨੇ ਪਹਿਲੀ ਵਾਰ ਇੰਟਰਨੇਟ ਦਾ ਇਸਤੇਮਾਲ ਕਰਨਾ ਹੈ. ਇਸ ਸਮਝੌਤੇ ਨਾਲ ਦੋਵੇਂ ਕੰਪਨੀਆਂ ਨੂੰ ਵੱਡਾ ਫਾਇਦਾ ਹੋਵੇਗਾ.

ਅਨੁਵਾਦ: ਰਵੀ ਸ਼ਰਮਾ