ਇੱਕ ਅਜਿਹਾ ਟੈਕਸੀ ਡ੍ਰਾਈਵਰ ਜੋ ਸ਼ਰਾਬ ਅਤੇ ਪਾਰਟੀ ‘ਤੇ ਖ਼ਰਚ ਨੂੰ ਬਚਾ ਕੇ ਲਾਉਂਦਾ ਹੈ ਰੁੱਖ ਲਾਉਣ ‘ਤੇ 

0

ਮੰਜੂਨਾਥ ਨੂੰ ਸ਼ਹਿਰ ਦਾ ਇੱਟ-ਪੱਥਰਾਂ ਦਾ ਜੰਗਲ ਬਣਦੇ ਜਾਣਾ ਬਹੁਤ ਪਰੇਸ਼ਾਨ ਕਰਦਾ ਹੈ. ਤਿੰਨ ਮਹੀਨੇ ਪਹਿਲਾਂ ਉਨ੍ਹਾਂ ਨੇ ਫ਼ੈਸਲਾ ਕੀਤਾ ਕੇ ਉਹ ਪਾਰਟੀਆਂ ‘ਤੇ ਪੈਸੇ ਲਾਉਣ ਦੀ ਥਾਂ ਉਸ ਰਕਮ ਨਾਲ ਰੁੱਖ ਲਾਇਆ ਕਰਣਗੇ. ਇਸ ਤਰੀਕੇ ਨਾਲ ਉਹ ਸ਼ਹਿਰ ਨੂੰ ਹਰਿਆਲਾ ਕਰ ਸਕਦੇ ਹਨ.

ਉਹ ਕਹਿੰਦੇ ਹਨ ਕੇ ਉਹ ਹਰ ਪਾਰਟੀ ‘ਤੇ ਘੱਟੋ-ਘੱਟ ਦੋ ਹਜ਼ਾਰ ਰੁਪੇ ਤਾਂ ਖ਼ਰਚ ਕਰਦੇ ਹੀ ਸੀ. ਬਾਅਦ ਵਿੱਚ ਸੋਚਿਆ ਕੇ ਕਿਉਂ ਨਾ ਇਹ ਪੈਸੇ ਰੁੱਖ ਲਾਉਣ ‘ਤੇ ਖ਼ਰਚ ਕੀਤੇ ਜਾਣ. ਅਤੇ ਹਰ ਹਫ਼ਤੇ ਪੌਧੇ ਲਾਏ ਜਾਣ.

ਹੁਣ ਮੰਜੂਨਾਥ ਹਰ ਹਫ਼ਤੇ ਦੇ ਆਖਿਰ ‘ਚ ਰੁੱਖ ਲਾਉਂਦੇ ਹਨ. ਉਨ੍ਹਾਂ ਦਾ ਬੇਟਾ ਵੀ ਉਨ੍ਹਾਂ ਦੇ ਨਾਲ ਇਸ ਕਾਮ ‘ਚ ਮਦਦ ਕਰਦਾ ਹੈ. ਉਹ ਹੁਣ ਤਕ ਬੰਗਲੁਰੂ ਸ਼ਹਿਰ ਵਿੱਚ ਇੱਕ ਹਜ਼ਾਰ ਤੋਂ ਵੀ ਵਧ ਪੌਧੇ ਲਾ ਚੁੱਕੇ ਹਨ. ਉਹ ਵੀ ਆਪਣੇ ਖ਼ਰਚ ‘ਤੇ.

ਇਲੈਕਟ੍ਰੋਨਿਕ ਅਤੇ ਮੇਕੇਨਿਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਕਰ ਚੁੱਕੇ ਮੰਜੂਨਾਥ ਕਹਿੰਦੇ ਹਨ ਕੇ ਸਵੈ-ਨਿਰਭਰ ਹੋਣ ਲਈ ਉਨ੍ਹਾਂ ਨੇ ਟੈਕਸੀ ਚਲਾਉਣ ਦਾ ਫੈਸਲਾ ਕੀਤਾ. ਇੱਕ ਸਮਾਂ ਸੀ ਉਹ ਸ਼ਰਾਬ ਪੀਣ ਲੱਗ ਗਏ ਸਨ. ਹਰ ਰੋਜ਼ ਸ਼ਰਾਬ ਪੀਣ ‘ਤੇ ਹੀ ਪੈਸੇ ਖ਼ਰਚ ਕਰ ਦਿੰਦੇ ਸਨ.

ਪਰ ਉਨ੍ਹਾਂ ਨੇ ਇਸ ਆਦਤ ‘ਤੇ ਕਾਬੂ ਪਾਇਆ ਅਤੇ ਸ਼ਰਾਬ ‘ਤੇ ਖ਼ਰਚ ਹੋਣ ਵਾਲੇ ਪੈਸੇ ਨੂੰ ਕਿਸੇ ਚੰਗੇ ਕੰਮ ਲਈ ਲਾਉਣ ਦਾ ਫੈਸਲਾ ਕਰ ਲਿਆ.

ਉਹ ਹਰ ਹਫ਼ਤੇ ਪਾਰਟੀ ਲਈ ਖ਼ਰਚ ਕਰਨ ਵਾਲੇ ਦੋ ਹਜ਼ਾਰ ਰੁਪੇ ਹੁਣ ਰੁੱਖ ਲਾਉਣ ਲਈ ਖ਼ਰਚ ਕਰਦੇ ਹਨ. ਉਹ ਕਹਿੰਦੇ ਹਨ ਕੇ ਉਨ੍ਹਾਂ ਨੂੰ ਇਹ ਕਰਨ ਦੀ ਪ੍ਰੇਰਨਾ ਆਪਣੇ ਇੱਕ ਪ੍ਰੋਫੇਸਰ ਤੋਂ ਮਿਲੀ ਜੋ ਕਹਿੰਦੇ ਸਨ ਕੇ ਸਾਨੂੰ ਆਪਣੇ ਸਮਾਜ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਕੁਛ ਦੇਣਾ ਚਾਹਿਦਾ ਹੈ. ਮੈਂ ਵਾਤਾਵਰਨ ਨੂੰ ਸਾਫ਼ ਕਰਨ ਦੀ ਦਿਸ਼ਾ ਵਿੱਚ ਕੰਮ ਕਰਕੇ ਸਮਾਜ ਨੂੰ ਕੁਛ ਮੋੜਨਾ ਚਾਹੁੰਦਾ ਹਾਂ.

ਉਨ੍ਹਾਂ ਨੇ ਰੁੱਖ ਲਾਉਣ ਲਈ ਟੋਏ ਪੱਟਣ ਲਈ ਇੱਕ ਡਰਿਲ ਮਸ਼ੀਨ ਖਰੀਦ ਲਈ. ਜਿਸ ਥਾਂ ‘ਤੇ ਰੁੱਖ ਲਾਉਣ ਲਈ ਟੋਏ ਪੱਟਦੇ ਸਨ, ਉੱਥੇ ਦੇ ਲੋਕਾਂ ਨੇ ਡਰਿਲ ਮਸ਼ੀਨ ਲਈ ਬਿਜਲੀ ਦੇਣ ਤੋਂ ਨਾਹ ਕਰ ਦਿੱਤੀ. ਬਾਅਦ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਵਾਤਾਵਰਣ ਸਾਫ਼ ਰੱਖਣ ਲਈ ਲੋਕਾਂ ਨੂੰ ਸਮਝਾਇਆ. ਫੇਰ ਲੋਕ ਮੰਨ ਗਏ ਅਤੇ ਉਨ੍ਹਾਂ ਦਾ ਸਾਥ ਦੇਣ ਲੱਗੇ.