ਸਮੋਸੇ ਵੇਚਣ ਨੂੰ ਛੱਡ ਦਿੱਤੀ ਗੂਗਲ ਦੀ ਨੌਕਰੀ

ਗੂਗਲ ਦੀ ਨੌਕਰੀ ਛੱਡ ਕੇ ਵੇਚਣ ਲੱਗਾ ਸਮੋਸੇ, ਸਾਲਾਨਾ ਟਰਨਉਵਰ 50 ਲੱਖ 

ਸਮੋਸੇ ਵੇਚਣ ਨੂੰ ਛੱਡ ਦਿੱਤੀ ਗੂਗਲ ਦੀ ਨੌਕਰੀ

Monday July 10, 2017,

3 min Read

ਸੁਣ ਕੇ ਹੈਰਾਨੀ ਭਰਿਆ ਜਾਪਦਾ ਹੈ ਕੇ ਸਮੋਸੇ ਵੇਚਣ ਲਈ ਕੋਈ ਗੂਗਲ ਜਿਹੀ ਕੰਪਨੀ ਦੀ ਨੌਕਰੀ ਕਿਵੇਂ ਛੱਡ ਸਕਦਾ ਹੈ. ਪਰ ਇਹ ਸਚ ਹੈ. ਮੁਨਾਫ਼ ਕਪਾੜਿਆ ਨੇ ਸਮੋਸੇ ਵੇਚਣ ਲਈ ਗੂਗਲ ਦੀ ਮੋਟੇ ਪੈਕੇਜ ਵਾਲੀ ਨੌਕਰੀ ਛੱਡ ਦਿੱਤੀ. ਪਰ ਗੱਲ ਇੰਨੀ ਕੂ ਨਹੀਂ ਹੈ. ਸਮੋਸੇ ਵੇਚੇ ਤਾਂ ਵੀ ਟਰਨਉਵਰ ਸਾਲਾਨਾ 50 ਲੱਖ ‘ਤੇ ਪਹੁੰਚਾ ਦਿੱਤਾ.

ਮੁਨਾਫ਼ ਨੇ ਗੂਗਲ ਦੀ ਚੰਗੀ-ਭਲੀ ਨੌਕਰੀ ਛੱਡ ਦਿੱਤੀ. ਅਜਿਹੇ ਬੰਦੇ ਨੂੰ ਭਾਵੇਂ ਲੋਕਾਂ ਨੇ ਮੂਰਖ ਹੀ ਕਹਿਣਾ ਹੁੰਦਾ ਹੈ ਪਰ ਜਦੋਂ ਪਤਾ ਲੱਗੇ ਕੇ ਸਮੋਸੇ ਵੇਚ ਕੇ ਹੀ ਸਾਲਾਨਾ 50 ਲੱਖ ਰੁਪੇ ਵੱਟ ਲੈਂਦਾ ਹੈ ਤਾਂ ਲੋਕਾਂ ਨੂੰ ਆਪਣੀ ਸੋਚ ਬਦਲਣੀ ਪੈ ਸਕਦੀ ਹੈ.

image


ਕਈ ਸਾਲ ਤਕ ਗੂਗਲ ਦੀ ਨੌਕਰੀ ਕਰਨ ਮਗਰੋਂ ਮੁਨਾਫ਼ ਨੂੰ ਲੱਗਾ ਕੇ ਉਹ ਇਸ ਨਾਲੋਂ ਵੀ ਵਧੀਆ ਕੰਮ ਕਰ ਸਕਦਾ ਹੈ. ਉਸ ਨੇ ਬਿਜ਼ਨੇਸ ਕਰਨ ਦਾ ਫੈਸਲਾ ਕੀਤਾ. ਬਿਜ਼ਨੇਸ ਸੀ ਸਮੋਸੇ ਵੇਚਣ ਦਾ.

ਆਈਟੀ ਦੇ ਖੇਤਰ ਵਿੱਚ ਕੰਮ ਕਰਨ ਮਗਰੋਂ ਕਿਸੇ ਵਿਅਕਤੀ ਨੂੰ ਜੇਕਰ ਪੁਛਿਆ ਜਾਵੇ ਤਾਂ ਉਹ ਇਹੀ ਦੱਸੇਗਾ ਕੇ ਗੂਗਲ ਜਿਹੀ ਕੰਪਨੀ ਨਾਲ ਕੰਮ ਕਰਨਾ ਉਸਦਾ ਸੁਪਨਾ ਹੈ. ਗੂਗਲ ਦੀ ਨੌਕਰੀ ਕਰਨ ਦਾ ਮਤਲਬ ਹੈ ਜਿੰਦਗੀ ਭਰ ਸੌਖੇ ਰਹਿਣਾ, ਵਧੀਆ ਥਾਂ ‘ਤੇ ਕੰਮ ਕਰਨਾ ਅਤੇ ਚੰਗਾ ਪੈਕੇਜ ਲੈਣਾ. ਗੂਗਲ ਦੀ ਕੰਪਨੀ ਦੇ ਪੈਕੇਜ ਦੁਨਿਆ ਭਰ ਦੇ ਕਾਰਪੋਰੇਟ ਵਿੱਚ ਸਬ ਤੋਂ ਵਧੀਆ ਮੰਨਿਆ ਜਾਂਦਾ ਹੈ. ਇਹ ਕੰਪਨੀ ਨਵੇਂ ਕਰਮਚਾਰੀਆਂ ਨੂੰ ਵੀ ਕਰੋੜਾਂ ਰੁਪੇ ਸਾਲਾਨਾ ਦਾ ਪੈਕੇਜ ਦਿੰਦੀ ਹੈ. ਅਜਿਹੀ ਕੰਪਨੀ ਦੀ ਨੌਕਰੀ ਛੱਡਣਾ ਮੂਰਖਤਾ ਭਰਿਆ ਫ਼ੈਸਲਾ ਹੀ ਕਿਹਾ ਜਾਵੇਗਾ.

ਅਜਿਹਾ ਫ਼ੈਸਲਾ ਲੈਣ ਵਾਲੇ ਹਨ ‘ਦ ਬੋਹਰੀ ਕਿਚਨ’ ਦੇ ਮੁਨਾਫ਼ ਕਪਾੜਿਆ ਦੀ. ਮੁਨਾਫ਼ ਨੇ ਆਪਣੇ ਫੇਸਬੂਕ ਪ੍ਰੋਫ਼ਾਇਲ ਵਿੱਚ ਲਿੱਖਿਆ ਹੈ ਕੇ ਉਹ ਇਨਸਾਨ ਹੈ ਜਿਸਨੇ ਸਮੋਸੇ ਵੇਚਣ ਲਈ ਗੂਗਲ ਦੀ ਨੌਕਰੀ ਛੱਡ ਦਿੱਤੀ. ਪਰ ਉਸ ਦੇ ਸਮੋਸੇ ਦੀ ਖ਼ਾਸੀਅਤ ਹੈ ਕੇ ਮੁੰਬਈ ਦੇ ਪੰਜ ਤਾਰਾ ਹੋਟਲਾਂ ਵਿੱਚ ਇਸ ਦੀ ਭਾਰੀ ਡਿਮਾੰਡ ਹੈ.

ਮੁਨਾਫ਼ ਨੇ ਐਮਬੀਏ ਦੀ ਪੜ੍ਹਾਈ ਕੀਤੀ ਸੀ. ਵਿਦੇਸ਼ਾਂ ਵਿੱਚ ਕੁਛ ਕੰਪਨੀਆਂ ਵਿੱਚ ਇੰਟਰਵਿਊ ਦਿੱਤੇ ਅਤੇ ਗੂਗਲ ‘ਚ ਨੌਕਰੀ ਮਿਲ ਗਈ. ਕਈ ਸਾਲ ਗੂਗਲ ਦੀ ਨੌਕਰੀ ਕੀਤੀ. ਫੇਰ ਲੱਗਾ ਕੇ ਉਹ ਇਸ ਨਾਲੋਂ ਵੀ ਵਧੀਆ ਕੰਮ ਕਰ ਸਕਦੇ ਹਨ.

image


ਮੁਨਾਫ਼ ਦਾ ਘਰ ਜਿਸ ਇਲਾਕੇ ਵਿੱਚ ਹੈ ਉਸ ਇਲਾਕੇ ਵਿੱਚ ਮਿੱਡਲ ਕਲਾਸ ਆਬਾਦੀ ਹੈ. ਮੁਨਾਫ਼ ਨੂੰ ਲੱਗਾ ਕੇ ਇਹ ਉਹ ਇਲਾਕਾ ਨਹੀਂ ਹੈ ਜਿੱਥੇ ਉਸਨੂੰ ਵਧੀਆ ਗਾਹਕ ਮਿਲ ਸਕਦੇ ਸਨ. ਆਪਣੇ ਆਈਡਿਆ ਨੂੰ ਟੇਸਟ ਕਰਨ ਕਰਨ ਲਈ ਉਸਨੇ ਆਪਣੇ 50 ਦੋਸਤਾਂ ਨੂੰ ਈਮੇਲ ਰਾਹੀਂ ਆਪਣੇ ਘਰ ਖਾਣਾ ਖਾਣ ਲਈ ਸੱਦਿਆ. ਉੱਥੋਂ ਮਿਲੀ ਹੱਲਾਸ਼ੇਰੀ ਨੇ ਮੁਨਾਫ਼ ਨੂੰ ਰਾਹ ਵਿਖਾਈ.

ਮੁਨਾਫ਼ ਹੁਣ ‘ਦ ਬੋਹਰੀ ਕਿਚਨ’ ਚਲਾਉਂਦੇ ਹਨ. ਮੁਨਾਫ਼ ਨੇ ਦੱਸਿਆ ਕੇ ਉਨ੍ਹਾਂ ਦੀ ਮਾਂ ਨੂੰ ਟੀਵੀ ‘ਤੇ ਆਉਣ ਵਾਲੇ ਫੂਡ ਸ਼ੋਅ ਵੇਖਣ ਦਾ ਬਹੁਤ ਸ਼ੌਕ ਸੀ. ਉਹ ਆਪ ਵੀ ਖਾਣਾ ਪਕਾਉਣ ਦੀ ਸ਼ੌਕੀਨ ਹਨ. ਮੁਨਾਫ਼ ਨੇ ਉਨ੍ਹਾਂ ਦੀ ਮਦਦ ਨਾਲ ਖਾਣੇ ਦਾ ਕੰਮ ਸ਼ੁਰੂ ਕਰਨ ਦਾ ਸੋਚਿਆ. ਉਨ੍ਹਾਂ ਨੇ ਇੱਕ ਰੇਸਤਰਾਂ ਖੋਲਿਆ ਜਿਸ ਨੂੰ ਭਾਰੀ ਹੁੰਗਾਰਾ ਮਿਲਿਆ.

ਮੁਨਾਫ਼ ਦੇ ਰੇਸਤਰਾਂ ਵਿੱਚ ਸਿਰਫ਼ ਸਮੋਸੇ ਹੀ ਨਹੀਂ ਮਿਲਦੇ ਪਰ ਸਮੋਸਾ ਉਨ੍ਹਾਂ ਦਾ ਟ੍ਰੇਡਮਾਰਕ ਜ਼ਰੁਰ ਬਣ ਗਿਆ ਹੈ. ਉਨ੍ਹਾਂ ਦਾ ਰੇਸਤਰਾਂ ਇੱਕ ਸਾਲ ਪਹਿਲਾਂ ਹੀ ਸ਼ੁਰੂ ਹੋਇਆ ਹੈ ਪਰ ਉਨ੍ਹਾਂ ਦਾ ਟਰਨਉਵਰ 50 ਲੱਖ ‘ਤੇ ਜਾ ਪਹੁੰਚਿਆ ਹੈ. ਮੁਨਾਫ਼ ਇਸ ਨੂੰ ਪੰਜ ਕਰੋੜ ਰੁਪੇ ਤਕ ਲੈ ਕੇ ਜਾਣਾ ਚਾਹੁੰਦੇ ਹਨ.

ਮੁਨਾਫ਼ ਦੀ ਕਹਾਣੀ ਅਤੇ ਉਨ੍ਹਾਂ ਦਾ ਕੰਮ ਇੰਨਾ ਵਧ ਗਿਆ ਹੈ ਕੇ ‘ਫ਼ੋਰਬਸ’ ਪਤ੍ਰਿਕਾ ਨੇ ‘ਅੰਡਰ 30’ ਦੀ ਲਿਸਟ ਵਿੱਚ ਉਨ੍ਹਾਂ ਦਾ ਨਾਂਅ ਸ਼ਾਮਿਲ ਕਰ ਲਿਆ ਹੈ.