3 IDIOTS ਦਾ ਅਸਲ ਜਿੰਦਗੀ ਦਾ ਹੀਰੋ ‘ਫੁੰਗਸੁਖ ਵਾਂਗਡੂ’ ਲਿਆ ਰਿਹਾ ਹੈ ਲੱਦਾਖ ਵਿੱਚ ਵੱਡੇ ਬਦਲਾਵ

ਅਸਲ ਜਿੰਦਗੀ ਵਿੱਚ ਸੋਨਮ ਵਾਂਗਚੁਕ ‘ ਫੁੰਗਸੁਖ ਵਾਂਗਡੂ’ ਨਾਲੋਂ ਵੱਡੇ ਹੀਰੋ ਹਨ..

3 IDIOTS ਦਾ ਅਸਲ ਜਿੰਦਗੀ ਦਾ ਹੀਰੋ ‘ਫੁੰਗਸੁਖ ਵਾਂਗਡੂ’ ਲਿਆ ਰਿਹਾ ਹੈ ਲੱਦਾਖ ਵਿੱਚ ਵੱਡੇ ਬਦਲਾਵ

Thursday July 20, 2017,

2 min Read

ਪਿਛਲੇ 20 ਸਾਲ ਦੇ ਤੋਂ ਇੱਕ ਵਿਅਕਤੀ ਹੋਰਾਂ ਲਈ ਸਮਰਪਿਤ ਹੋ ਕੇ ਕੰਮ ਕਰ ਰਿਹਾ ਹੈ. ਇਹ ਹਨ ਸੋਨਮ ਵਾਂਗਚੁਕ ਜਿਨ੍ਹਾਂ ਦਾ ਕਿਰਦਾਰ ਫਿਲਮ ‘3 ਇਡੀਅਟਸ’ ਵਿੱਚ ‘ਫੁੰਗਸੁਖ ਵਾਂਗਡੂ’ ਦੇ ਰੂਪ ਵਿੱਚ ਸਾਹਮਣੇ ਆਇਆ ਹੈ, ਨੂੰ ਲੱਦਾਖ ਵਿੱਚ ਬਰਫ਼ ਨਾਲ ਬਣਾਏ ਜਾਂਦੇ ਸਤੂਪ ਗਲੇਸ਼ੀਅਰ ਪ੍ਰੋਜੇਕਟ ਲਈ ਅਮਰੀਕਾ ਵਿੱਚ ਸਨਮਾਨਿਤ ਕੀਤਾ ਜਾ ਚੁੱਕਾ ਹੈ.

image


ਵਾਂਗਚੁਕ ਨੇ ਸਾਲ 1988 ਵਿੱਚ ਲੱਦਾਖ ਦੇ ਬਰਫ਼ ਭਰੇ ਰੇਗਿਸਤਾਨ ਵਿੱਚ ਸਿਖਿਆ ਵਿੱਚ ਸੁਧਾਰ ਦਾ ਕੰਮ ਸ਼ੁਰੂ ਕੀਤਾ ਅਤੇ ਸਟੂਡੇੰਟ ਏਜੁਕੇਸ਼ਨਲ ਏੰਡ ਕਲਚਰਲ ਮੂਵਮੇੰਟ ਦੀ ਸ਼ੁਰੁਆਤ ਕੀਤੀ. ਵਾਂਗਚੁਕ ਦਾ ਦਾਅਵਾ ਹੈ ਕੇ ਉਨ੍ਹਾਂ ਨੇ ਸੇਕਮਾਲ ਦੇ ਸਕੂਲ ਵਿੱਚ ਦੁਨਿਆ ਭਰ ਤੋਂ ਵੱਖ ਤਰੀਕੇ ਦੀ ਪੜ੍ਹਾਈ ਹੁੰਦੀ ਹੈ.

image


ਵਾਂਗਚੁਕ ਅਜਿਹੇ ਬੱਚਿਆਂ ਦੇ ਹੁਨਰ ਨੂੰ ਸਾਹਮਣੇ ਲਿਆਉਣ ਦਾ ਕੰਮ ਕਰ ਰਹੇ ਹਨ ਜਿਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਨਹੀਂ ਮਿਲਦਾ. ਇਨ੍ਹਾਂ ਦੀ ਸੰਸਥਾ ਵੀਹ ਸਾਲਾਂ ਤੋਂ ਇਹ ਕੰਮ ਕਰ ਰਹੀ ਹੈ. ਅੱਜਕਲ ਉਹ ਲੱਦਾਖ ਵਿੱਚ ਬਰਫ਼ ਨਾਲ ਬਣੇ ਸਤੂਪ ਦੇ ਪ੍ਰੋਜੇਕਟ ‘ਤੇ ਕੰਮ ਕਰ ਰਹੇ ਹਨ. ਇਨਸਾਨੀ ਕੋਸ਼ਿਸ਼ ਨਾਲ ਬਣਾਇਆ ਗਿਆ ਇਹ ਗੇਲਸ਼ੀਅਰ 100 ਹੇਕਟੇਅਰ ‘ਚ ਫੈਲਿਆ ਹੋਇਆ ਹੈ. ਇਸ ਵਿੱਚ ਪਾਣੀ ਇੱਕਠਾ ਕੀਤਾ ਜਾਂਦਾ ਹੈ ਜਿਸ ਨਾਲ ਲੋੜ ਵੇਲੇ ਸਿੰਚਾਈ ਕੀਤੀ ਜਾਂਦੀ ਹੈ.

image


ਵਾਂਗਚੁਕ ਬਚਪਨ ਵਿੱਚ ਲੱਦਾਖ ਦੇ ਇੱਕ ਪਿੰਡ ਵਿੱਚ ਰਹਿੰਦੇ ਸਨ. ਉੱਥੇ ਸੁਵਿਧਾਵਾਂ ਨਹੀਂ ਸਨ. ਵੱਡੇ ਹੋਣ ‘ਤੇ ਉਨ੍ਹਾਂ ਨੇ ਉਸੇ ਇਲਾਕੇ ਦੇ ਬੱਚਿਆਂ ਦੀ ਭਲਾਈ ਲਈ ਕੰਮ ਕਰਨਾ ਸ਼ੁਰੂ ਕੀਤਾ. ਹੁਣ ਉਹ ਇੱਕ ਅਨੋਖੇ ਤਰ੍ਹਾਂ ਦੀ ਯੂਨੀਵਰਸਿਟੀ ਬਣਾਉਣ ਵੱਲ ਕੰਮ ਕਰ ਰਹੇ ਹਨ. ਉਹ ਚਾਹੁੰਦੇ ਹਨ ਕੇ ਸਿੱਖਿਆ ਦੇ ਤਰੀਕੇ ਵਿੱਚ ਬਦਲਾਵ ਆਏ. ਅਤੇ ਬੱਚਿਆਂ ਉੱਪਰ ਮਾਤਰ ਨੰਬਰ ਲਿਆਉਣ ਦਾ ਪ੍ਰੇਸ਼ਰ ਨਾ ਹੋਵੇ. ਇਨ੍ਹਾਂ ਨੂੰ ਜਿੰਦਗੀ ਵਿੱਚ ਮਨਭਾਉਂਦੇ ਕੰਮ ਸਿਖਾਉਣ ਵੱਲ ਲਾਉਣਾ ਚਾਹਿਦਾ ਹੈ.