ਦੁਨਿਆ ਦੇ ਸਬ ਤੋਂ ਅਮੀਰ ਵਿਅਕਤੀ ਬਿੱਲ ਗੇਟਸ ਨੇ ਦਾਨ ਕੀਤੇ 30 ਹਜ਼ਾਰ ਕਰੋੜ ਰੁਪੇ

ਦੁਨਿਆ ਦੇ ਸਬ ਤੋਂ ਅਮੀਰ ਵਿਅਕਤੀ ਬਿੱਲ ਗੇਟਸ ਨੇ ਦਾਨ ਕੀਤੇ 30 ਹਜ਼ਾਰ ਕਰੋੜ ਰੁਪੇ

Thursday August 17, 2017,

2 min Read

ਬਿੱਲ ਗੇਟਸ ਨੇ ਆਪਣੀ ਸਾਫਟਵੇਅਰ ਕੰਪਨੀ ਮਾਈਕਰੋਸਾਫਟ ਕਾਰਪੋਰੇਸ਼ਨ ਦੇ ਸ਼ੇਅਰ ਦਾਨ ਕਰ ਦਿੱਤੇ ਹਨ. ਸਾਲ 2000 ਤੋਂ ਬਾਅਦ ਗੇਟਸ ਵੱਲੋਂ ਕੀਤਾ ਗਿਆ ਇਹ ਸਬ ਤੋਂ ਵੱਡਾ ਦਾਨ ਹੈ. ਉਸ ਸਾਲ ਉਨ੍ਹਾਂ ਨੇ ਇੱਕ ਲੱਖ ਕਰੋੜ ਰੁਪੇ ਦੇ ਸ਼ੇਅਰ ਦਾਨ ਕੀਤੇ ਸਨ.

ਗੇਟਸ ਨੇ ਦਾਨ ਦੀ ਰਕਮ ਆਪਣੇ ‘ਬਿੱਲ ਐਂਡ ਮੇਲਿੰਡਾ ਫ਼ਾਉਂਡੇਸ਼ਨ’ ਨੂੰ ਦਾਨ ਕੀਤੇ ਹਨ. ਇਹ ਫ਼ਾਉਂਡੇਸ਼ਨ ਲੋਕ ਭਲਾਈ ਦੇ ਕੰਮ ਕਰਦੀ ਹੈ.

image


ਦੁਨਿਆ ਦੇ ਸਬ ਤੋਂ ਅਮੀਰ ਵਿਅਕਤੀ ਬਿੱਲ ਗੇਟਸ ਲੋਕ ਭਲਾਈ ਲਈ 30 ਹਜ਼ਾਰ ਕਰੋੜ ਰੁਪੇ ਦਾਨ ਵੱਜੋਂ ਦੇ ਦਿੱਤੇ ਹਨ. ਇਹ ਉਨ੍ਹਾਂ ਦੀ ਕੁੱਲ ਜਾਇਦਾਦ ਦਾ ਮਾਤਰ ਪੰਜ ਫ਼ੀਸਦ ਹੀ ਹੈ.

ਜਾਣਕਾਰੀ ਮੁਤਾਬਿਕ ਗੇਟਸ ਨੇ ਜੂਨ ਮਹੀਨੇ ਵਿੱਚ ਕੰਪਨੀ ਦੇ 6.4 ਕਰੋੜ ਸ਼ੇਅਰ ਦਾਨ ਕਰ ਦਿੱਤੇ ਹਨ. ਬਿੱਲ ਐਂਡ ਮਿਲਿੰਡਾ ਗੇਟਸ ਫ਼ਾਉਂਡੇਸ਼ਨ ਨੂੰ ਮਿਲਿਆ ਇਹ ਸਬ ਤੋਂ ਵੱਡਾ ਦਾਨ ਹੈ. ਹੈਰਾਨੀ ਦੀ ਗੱਲ ਇਹ ਵੀ ਹੈ ਕੇ ਇੰਨੀ ਵੱਡੀ ਰਕਮ ਦਾਨ ਕਰਨ ਦੇ ਬਾਅਦ ਵੀ ਬਿੱਲ ਗੇਟਸ ਦੁਨਿਆ ਦੇ ਸਬ ਤੋਂ ਅਮੀਰ ਵਿਅਕਤੀ ਹਨ. ਬਲੂਮਬਰਗ ਦੀ ਅਮੀਰਾ ਦੀ ਲਿਸਟ ਵਿੱਚ ਇਨ੍ਹਾਂ ਦੀ ਜਾਇਦਾਦ 86.1 ਅਰਬ ਡਾੱਲਰ ਮੰਨੀ ਗਈ ਹੈ.

ਪਿਛਲੇ ਮਹੀਨੇ ਅਮੇਜ਼ਨ ਕੰਪਨੀ ਦੇ ਜੇਫ਼ ਬੇਜੋਸ ਕੁਛ ਸਮੇਂ ਲਈ ਬਿੱਲ ਤੋਂ ਅੱਗੇ ਹੋ ਗਏ ਸਨ. ਪਿਛਲੇ ਸਾਲਾਂ ਦੇ ਦੌਰਾਨ ਬਿੱਲ ਐਂਡ ਮਿਲਿੰਡਾ ਗੇਟਸ ਫ਼ਾਉਂਡੇਸ਼ਨ ਜਨਤਕ ਸਿਹਤ ਲਈ ਦਵਾਈਆਂ ਬਣਾਉਣ ਅਤੇ ਉਨ੍ਹਾਂ ਨੂੰ ਲੋੜਵਾਨ ਲੋਕਾਂ ਤਕ ਵਰਤਾਉਣ ਦਾ ਕੰਮ ਕਰ ਰਹੇ ਹਨ. ਹੁਣ ਉਹ ਕਈ ਦੇਸ਼ਾਂ ਵਿੱਚ ਮਲੇਰਿਆ ਦੇ ਖਿਲਾਫ਼ ਮੁਹਿਮ ਚਲਾ ਰਹੇ ਹਨ.

ਦਾਨ ਦੇਣ ਦੀ ਮੁਹਿਮ ਬਾਰੇ ਮਾਹਿਰਾਂ ਦਾ ਕਹਿਣਾ ਹੈ ਕੇ ਜੇਕਰ ਬਿੱਲ ਇਸੇ ਤਰ੍ਹਾਂ ਆਪਣੀ ਜਾਇਦਾਦ ਦਾਨ ਕਰਦੇ ਰਹੇ ਤਾਂ ਸਾਲ 2019 ਤਕ ਕੰਪਨੀ ਵਿੱਚ ਉਨ੍ਹਾਂ ਦਾ ਹਿੱਸਾ ਖਤਮ ਹੋ ਜਾਏਗਾ. 

    Share on
    close