ਔਰਤਾਂ ਦੀ ਰਿਕਵਰੀ ਏਜੇਂਟ ਟੀਮ ਬਣਾ ਕੇ 26 ਵਰ੍ਹੇ ਦੀ ਮੰਜੂ ਭਾਟੀਆ ਨੇ ਕੀਤੀ ਬੈੰਕਾਂ ਦੇ 500 ਕਰੋੜ ਦੀ ਕਰਜ਼ ਵਸੂਲੀ

ਬੈੰਕਾਂ ਤੋਂ ਕਰਜ਼ਾ ਲੈਣ ਵਾਲਿਆਂ ਕੋਲੋਂ ਕਰਦੀ ਹੈ ਵਸੂਲੀ. ਅੱਠ ਵਰ੍ਹੇ ‘ਚ ਕੀਤੀ ਪੰਜ ਸੌ ਕਰੋੜ ਤੋਂ ਵੱਧ ਦੀ ਵਸੂਲੀ. ਦੇਸ਼ ਵਿੱਚ 26 ਦਫ਼ਤਰ ਅਤੇ 250 ਟੋਬ ਵੱਧ ਮਹਿਲਾ ਰਿਕਵਰੀ ਏਜੇਂਟਾਂ ਦਾ ਨੇਟਵਰਕ.

ਔਰਤਾਂ ਦੀ ਰਿਕਵਰੀ ਏਜੇਂਟ ਟੀਮ ਬਣਾ ਕੇ 26 ਵਰ੍ਹੇ ਦੀ ਮੰਜੂ ਭਾਟੀਆ ਨੇ ਕੀਤੀ ਬੈੰਕਾਂ ਦੇ 500 ਕਰੋੜ ਦੀ ਕਰਜ਼ ਵਸੂਲੀ

Sunday September 18, 2016,

5 min Read

ਲੋਨ ਰਿਕਵਰੀ ਦਾ ਕੰਮ ਗੁੰਡਾਗਰਦੀ ਵਾਲਾ ਹੀ ਮੰਨਿਆ ਜਾਂਦਾ ਰਿਹਾ ਹੈ. ਸਮਾਜ ਵਿੱਚ ਇਸ ਕੰਮ ਨੂੰ ਕੋਈ ਬਹੁਤ ਜਿਆਦਾ ਇਜ੍ਜ਼ਤ ਨਾਲ ਨਹੀਂ ਵੇਖਿਆ ਜਾਂਦਾ. ਪਰੰਤੂ ਇੰਦੋਰ ਦੀ ਰਹਿਣ ਵਾਲੀ 26 ਵਰ੍ਹੇ ਦੀ ਮੰਜੂ ਭਾਟੀਆ ਨੇ ਇਸ ਸੋਚ ਨੂੰ ਬਦਲ ਦਿੱਤਾ ਹੈ. ਉਹ ਇਸ ਵੇਲੇ ਦੇਸ਼ ਦੀ ਸਭ ਤੋਂ ਵੱਡੀ ਲੋਨ ਰਿਕਵਰੀ ਏਜੇਂਸੀ ‘ਵਸੂਲੀ’ ਦੀ ਪ੍ਰਬੰਧ ਨਿਦੇਸ਼ਕ ਹਨ. ਉਨ੍ਹਾਂ ਦਾ ਕਹਿਣਾ ਹੈ ਕੇ ਹਰ ਔਰਤ ਨੂੰ ਆਪਨੇ ਜੀਵਨ ਨੂੰ ਮਹਤਵ ਦੇਣਾ ਚਾਹਿਦਾ ਹੈ.

ਇੰਦੋਰ ਦੇ ਇੱਕ ਕਾਰੋਬਾਰੀ ਪਰਿਵਾਰ ਵਿੱਚ ਜੰਮੀ ਮੰਜੂ ਭਾਟਿਯਾ ਨੇ ਸਾਲ 2003 ਵਿੱਚ ਇੰਟਰ ਦੀ ਪ੍ਰੀਖਿਆ ਦੇਣ ਮਗਰੋਂ ਹੀ ਇੱਕ ਲੋਕਲ ਫਾਰਮਾ ਕੰਪਨੀ ਵਿੱਚ ਰਿਸੇਪਸ਼ਨਿਸਟ ਦੀ ਨੌਕਰੀ ਸ਼ੁਰੂ ਕਰ ਲਈ ਸੀ. ਉਨ੍ਹਾਂ ਦਾ ਕਹਿਣਾ ਸੀ ਕੇ ਉਹ ਕਿਸੇ ਦੀ ਧੀ ਜਾਂ ਪਤਨੀ ਬਣ ਕੇ ਨਹੀਂ ਰਹਿਣਾ ਚਾਹੁੰਦੀ ਸੀ.

ਮੰਜੂ ਨੇ ਇਸ ਨੌਕਰੀ ਦੇ ਨਾਲ ਆਪਣੀ ਗ੍ਰੇਜੁਏਸ਼ਨ ਦੀ ਪੜ੍ਹਾਈ ਵੀ ਪੂਰੀ ਕੀਤੀ ਅਤੇ ਕੰਪਨੀ ਦੇ ਹੋਰ ਕੰਮਾ ਵਿੱਚ ਵੀ ਦਿਲਚਸਪੀ ਵਿਖਾਉਣ ਲੱਗੀ. ਇਸ ਦਿਲਚਸਪੀ ਨੂੰ ਵੇਖਦਿਆਂ ਕੰਪਨੀ ਦੇ ਮਾਲਿਕ ਨੇ ਉਨ੍ਹਾਂ ਨੂੰ ਕੰਪਨੀ ਦੀ ਪਰਚੇਜ ਦਾ ਕੰਮ ਵੀ ਦੇ ਦਿੱਤਾ.

ਇਸੇ ਦੌਰਾਨ ਮੰਜੂ ਕੋਲ ਇੱਕ ਆਫ਼ਰ ਆਇਆ ਜਿਸ ਨੇ ਉਨ੍ਹਾਂ ਦੀ ਜਿੰਦਗੀ ਹੀ ਬਦਲ ਦਿੱਤੀ. ਜਿਸ ਕੰਪਨੀ ਵਿੱਚ ਉਹ ਕੰਮ ਕਰਦੀ ਸੀ ਉਨ੍ਹਾਂ ਦੀ ਇੱਕ ਹੋਰ ਕੰਪਨੀ ‘ਵਸੂਲੀ’ ਵੀ ਸੀ ਜੋ ਬੈੰਕਾਂ ਦੇ ਕਰਜ਼ੇ ਵਸੂਲ ਕਰਨ ਦਾ ਕੰਮ ਕਰਦੀ ਸੀ. ਉਨ੍ਹਾਂ ਕੋਲ ਇੱਕ ਬੈੰਕ ਸੀ ‘ਸਟੇਟ ਬੈੰਕ ਆਫ਼ ਇੰਡੀਆ’.

“ਇੱਕ ਦਿਨ ਕੰਪਨੀ ਦੇ ਮਾਲਿਕ ਨੇ ਮੈਨੂੰ ਵਸੂਲੀ ਦੇ ਕੰਮ ਵਿੱਚ ਮਦਦ ਕਰਨ ਲਈ ਕਿਹਾ. ਕੰਪਨੀ ਦੇ ਕੰਮਾਂ ਦੇ ਬਾਅਦ ਵੀ ਮੇਰੇ ਕੋਲ ਸਮਾਂ ਰਹਿੰਦਾ ਸੀ ਅਤੇ ਮੈਂ ਕੁਝ ਨਵਾਂ ਵੀ ਕਰਨਾ ਚਾਹੁੰਦੀ ਸੀ. ਇਸ ਲਈ ਲੈਣ ਹਾਂ ਕਰ ਦਿੱਤੀ.”anu

image


ਵਸੂਲੀ ਦੇ ਪਹਿਲੇ ਤਜੁਰਬੇ ਬਾਰੇ ਉਨ੍ਹਾਂ ਨੇ ਦੱਸਿਆ ਕੇ ਸਟੇਟ ਬੈੰਕ ਹਰ ਮਹੀਨੇ ਉਨ੍ਹਾਂ ਨੂੰ ਇੱਕ ਲਿਸਟ ਦੇ ਦਿੰਦੇ ਸੀ ਜਿਸ ਵਿੱਚ ਉਨ੍ਹਾਂ ਲੋਕਾਂ ਦੇ ਨਾਂਅ ਹੁੰਦੇ ਸੀ ਜਿਨ੍ਹਾਂ ਨੇ ਬੈੰਕ ਦੀ ਕਿਸ਼ਤਾਂ ਨਹੀਂ ਸੀ ਮੋੜੀਆਂ. ਉਸ ਲਿਸਟ ਵਿੱਚ ਇੱਕ ਨੇਤਾ ਦਾ ਨਾਂਅ ਵੀ ਸੀ. ਮੈਂ ਬਿਨਾਹ ਲੋਨ ਦਾ ਜ਼ਿਕਰ ਕੀਤੇ ਉਸ ਨੇਤਾ ਨਾਲ ਮੁਲਾਕਾਤ ਦਾ ਸਮਾਂ ਲੈ ਲਿਆ.

ਮੰਜੂ ਨੇ ਦੱਸਿਆ ਕੇ ਨੌਕਰੀ ਦੇ ਤਜੁਰਬੇ ਨੇ ਉਨ੍ਹਾਂ ਨੂੰ ਸਿਖਾ ਦਿੱਤਾ ਸੀ ਕੇ ਲੋਕ ਕਈ ਵਾਰ ਕਿਸ਼ਤ ਜਮਾਂ ਕਰਾਉਣ ਦੀ ਤਾਰੀਕ ਭੁੱਲ ਜਾਂਦੇ ਹਨ. ਕਈ ਲੋਕਂ ਦੀ ਹੋਰ ਮਜਬੂਰੀ ਵੀ ਹੁੰਦੀ ਹੈ. ਅਤੇ ਬੈੰਕ ਉਨ੍ਹਾਂ ਨੂੰ ‘ਐਨਪੀਏ’ (ਨਾਨ ਪਰ੍ਫਾਰ੍ਮਿੰਗ ਅਸੇਟ)ਮੰਨ ਲੈਂਦੇ ਹਨ ਅਤੇ ਉਨ੍ਹਾਂ ਦੀ ਵਸੂਲੀ ਦਾ ਕੰਮ ਏਜੇਂਟਾਂ ਨਿਉਂ ਦੇ ਦਿੰਦੇ ਹਨ.

ਉਸ ਨੇਤਾ ਦਾ ਕਿੱਸਾ ਵੀ ਅਜਿਹਾ ਹੀ ਸੀ. ਮੰਜੂ ਨੇ ਜਦੋਂ ਨੇਤਾ ਨੂੰ ਮਿਲ ਕੇ ਉਨ੍ਹਾਂ ਦੀ ਕਿਸ਼ਤਾਂ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਅਗਲੇ ਹੀ ਦਿਨ ਰਹਿੰਦਾ ਪੈਸਾ ਬੈੰਕ ਨੂੰ ਮੋੜ ਦਿੱਤਾ. ਇੱਥੋਂ ਹੀ ਮੰਜੂ ਦੀ ਜਿੰਦਗੀ ਵਿੱਚ ਨਵਾਂ ਮੋੜ ਆਇਆ.

ਮੰਜੂ ਨੇ ਦੱਸਿਆ ਕੇ ਉਨ੍ਹਾਂ ਨੂੰ ਸਮਝ ਆ ਗਈ ਕੇ ਲੋਕ ਕਿਸ਼ਤਾਂ ਮੋੜ ਦੇਣ ਦੀ ਨੀਅਤ ਤਾਂ ਰਖਦੇ ਹਨ ਪਰ ਬੈੰਕ ਅਤੇ ਗਾਹਕ ਦੇ ਵਿੱਚ ਗੱਲਬਾਤ ਸਹੀ ਨਾ ਹੋਣ ਕਰਕੇ ਕਈ ਵਾਰ ਲੋਕ ਡਿਫਾਲਟਰ ਹੋ ਜਾਂਦੇ ਹਨ.

ਮੰਜੂ ਹੁਣ ਵਸੂਲੀ ਦਾ ਕੰਮ ਸਾਂਭ ਲੈਣ ਲਈ ਮਾਨਸਿਕ ਤੌਰ ‘ਤੇ ਤਿਆਰ ਸੀ. ਇਸ ਦੇ ਬਾਅਦ ਉਨ੍ਹਾਂ ਨੇ ਜੋ ਕੀਤਾ ਉਸਨੇ ਇਸ ਬਦਨਾਮ ਕੰਮ ਨੂੰ ਨਵਾਂ ਮੋੜ ਦੇ ਦਿੱਤਾ.

“ਮੈਂ ਵੇਖਦੀ ਸੀ ਕੇ ਸਮਾਜ ਵਿੱਚ ਔਰਤਾਂ ਨਾਲ ਇਜ਼ਤ ਨਾਲ ਪੇਸ਼ ਆਇਆ ਜਾਂਦਾ ਹੈ. ਇਸ ਨੂੰ ਵੇਖਦਿਆਂ ਮੈਂ ਸੋਚਿਆ ਕੇ ਔਰਤਾਂ ਨੂੰ ਹੀ ਕਰਜ਼ਾ ਰਿਕਵਰੀ ਦੇ ਕੰਮ ‘ਚ ਲਾਇਆ ਜਾਏ. ਇਸ ਦੇ ਦੋ ਲਾਭ ਹੋਏ. ਇੱਕ ਤਾਂ ਔਰਤਾਂ ਨੂੰ ਕਰਜ਼ੇ ਵਸੂਲੀ ਦੇ ਕੰਮ ਕਰਕੇ ਕੋਈ ਗੁੰਡਾ ਜਾਂ ਬਦਮਾਸ਼ ਨਹੀਂ ਆਖ ਸਕਦਾ ਸੀ. ਦੂਜਾ ਇਹ ਕੇ ਔਰਤਾਂ ਦੇ ਮੂਹਰੇ ਲੋਕੀਂ ਸੰਗਦੇ ਹੋਏ ਹੀ ਕਿਸ਼ਤਾਂ ਮੋੜ ਦਿੰਦੇ ਸੀ.

ਮੰਜੂ ਨੇ ਦੱਸਿਆ ਕੇ ਉਨ੍ਹਾਂ ਨੂੰ ਆਪਣੇ ਜਿਹੀ ਕੁਝ ਹੋਰ ਦਿਲੇਰ ਕੁੜੀਆਂ ਮਿਲੀਆਂ. ਉਸ ਤੋਂ ਬਾਅਦ ਉਨ੍ਹਾਂ ਨੇ ਵਸੂਲੀ ਦੇ ਕੰਮ ਨੂੰ ਅਗਾਂਹ ਵੱਧਾਇਆ. ਸ਼ੁਰੂ ਦੇ ਦਿਨਾਂ ‘ਚ ਉਨ੍ਹਾਂ ਨੇ ਪਰਸਨਲ ਲੋਨ ਦੇ ਮਸਲੇ ਨਬੇੜੇ. ਉਸ ਤੋਂ ਬਾਅਦ ਉਨ੍ਹਾਂ ਨੇ ਖੇਤੀ ਲਈ ਲਏ ਹੋਏ ਕਰਜ਼ਿਆਂ ਦੀ ਵਸੂਲੀ ਕੀਤੀ. ਇਸ ਵਿੱਚ ਖੇਤੀ ਕਰਜ਼ਾ ਲੈ ਕੇ ਲਏ ਹੋਏ ਟਰੈਕਟਰ ਨੂੰ ਜ਼ਬਤ ਕਰਨਾ ਹੁੰਦਾ ਸੀ ਜੋ ਕੇ ਔਖਾ ਕੰਮ ਸੀ.

“ਅਸੀਂ ਪਹਿਲਾਂ ਕਰਜ਼ਦਾਰਾਂ ਨੂੰ ਕਿਸ਼ਤਾਂ ਬਾਰੇ ਦੱਸਦੇ ਅਤੇ ਉਨ੍ਹਾਂ ਨੂੰ ਕਰਜ਼ਾ ਮੋੜ ਦੇਣ ਬਾਰੇ ਕਹਿੰਦੇ. ਢੁਕਵਾਂ ਜਵਾਬ ਨਹੀਂ ਮਿਲਣ ‘ਤੇ ਔਰਤਾਂ ਦਾ ਰਿਕਵਰੀ ਗਰੁਪ ਰਾਤ ਨੂੰ ਜਾ ਕੇ ਉਨ੍ਹਾਂ ਦੇ ਟਰੈਕਟਰ ‘ਤੇ ਕਬਜ਼ਾ ਕਰਕੇ ਯਾਰਡ ਵਿੱਚ ਲੈ ਆਉਂਦਾ.” ਉਹ ਆਪਣੇ ਨਾਲ ਪੁਲਿਸ ਨੂੰ ਵੀ ਨਾਲ ਲੈ ਕੇ ਜਾਂਦੇ ਅਤੇ ਉਸ ਰਿਕਵਰੀ ਦੀ ਵੀਡਿਉ ਵੀ ਬਣਾਉਂਦੇ. ਇੱਕ ਸਾਲ ਦੇ ਦੌਰਾਨ ਉਨ੍ਹਾਂ ਨੇ ਇੱਕ ਹਜ਼ਾਰ ਤੋਂ ਵੱਧ ਟਰੈਕਟਰ ਰਿਕਵਰ ਕੀਤੇ.

ਉਨ੍ਹਾਂ ਨੇ ਦੱਸਿਆ ਕੇ ਉਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਸਾਰਾ ਧਿਆਨ ਘਰ ਬਣਾਉਣ ਲਈ ਲਏ ਕਰਜ਼ੇ ਅਤੇ ਕਾਰਪੋਰੇਟ ਲੋਨ ਦੀ ਰਿਕਵਰੀ ਵੱਲ ਲਾਇਆ. ਉਨ੍ਹਾਂ ਨੇ ਜੈਪੁਰ, ਰਾਇਪੁਰ ਅਤੇ ਮੁੰਬਈ ਵਿੱਚ ਆਪਣੇ ਦਫ਼ਤਰ ਖੋਲ ਲਏ. ਸਾਲ 2007 ਵਿੱਚ ਉਨ੍ਹਾਂ ਨੇ ਆਪਣਾ ਮੁਖ ਦਫ਼ਤਰ ਵੀ ਮੁੰਬਈ ਵਿੱਖੇ ਹੀ ਖੋਲ ਲਿਆ.

ਉਨ੍ਹਾਂ ਦੱਸਿਆ ਕੇ ਇੱਕ ਬੈੰਕ ਦੇ ਇੱਕ ਅਧਿਕਾਰੀ ਨੇ ਉਨ੍ਹਾਂ ਦੀ ਕਾਬਲੀਅਤ ਪਰਖਣ ਲਈ ਉਨ੍ਹਾਂ ਨੂੰ ਕੇਵਲ ਦੋ ਖਾਤੇ ਦਿੱਤੇ. ਪਰ ਅਸੀਂ ਅੱਜ ਉਸੇ ਬੈੰਕ ਦੇ ਦੋ ਲੱਖ ਖਾਤੇ ਸਾਂਭ ਰਹੇ ਹਾਂ. ਹੁਣ ਪੂਰੇ ਦੇਸ਼ ਵਿੱਚ ਸਾਡੀ 26 ਬਰਾਂਚਾਂ ਹਨ ਅਤੇ 250 ਤੋਂ ਵੱਧ ਔਰਤਾਂ ਰਿਕਵਰੀ ਏਜੇਂਟ ਹਨ.

ਉਨ੍ਹਾਂ ਦੀ ਕੰਪਨੀ ਵਿੱਚ ਹੁਣ ਦੋ ਆਦਮਿਆਂ ਪਰਾਗ ਸ਼ਾਹ ਅਤੇ ਮੰਜੂ ਦੇ ਪਿਤਾ ਤੋਂ ਅਲਾਵਾ ਸਾਰੇ ਕਰਮਚਾਰੀ ਔਰਤਾਂ ਹੀ ਹਨ. ਵਸੂਲੀ ਦਫ਼ਤਰ ਨੂੰ ਬੈੰਕ ਦਾ ਕਰਜ਼ਾ ਵਾਪਸ ਮਿਲ ਜਾਣ ਤੋਂ ਬਾਅਦ ਕਮਿਸ਼ਨ ਮਿਲਦਾ ਹੈ. ਸਾਲ 2011-12 ਦੇ ਦੌਰਾਨ ਕੰਪਨੀ ਨੇ 500 ਕਰੋੜ ਦੇ ਕਰਜ਼ ਵਸੂਲੀ ਦੇ ਮਾਮਲੇ ਨਬੇੜੇ ਜਿਸ ‘ਤੋਂ ਮੰਜੂ ਦੀ ਕੰਪਨੀ ਨੂੰ 10 ਕਰੋੜ ਰੁਪਏ ਦਾ ਕਮਿਸ਼ਨ ਮਿਲਿਆ.

ਭਵਿੱਖ ਬਾਰੇ ਮੰਜੂ ਨੇ ਦੱਸਿਆ ਕੇ ਉਹ ‘ਵਸੂਲੀ’ ਕੰਪਨੀ ਨੂੰ ਰਿਕਵਰੀ ਕੰਪਨੀ ਤੋਂ ਬਦਲ ਕੇ ਨਵੇਂ ਰੂਪ ਵਿੱਚ ਲੈ ਕੇ ਆਉਣ ਦੀ ਯੋਜਨਾ ‘ਤੇ ਕੰਮ ਕਰ ਰਹੀ ਹਨ. ਉਹ ਦੱਸਦੀ ਹਨ ਕੇ ਰਿਕਵਰੀ ਦਾ ਕੰਮ ਔਖਾ ਹੈ. ਪਰ ਇਮਾਨਦਾਰੀ ਨਾਲ ਕੀਤਾ ਗਿਆ ਕੰਮ ਵਿਅਕਤੀ ਨੂੰ ਕਾਮਯਾਬ ਬਣਾਉਂਦਾ ਹੈ.

ਲੇਖਕ: ਨਿਸ਼ਾੰਤ ਗੋਇਲ

ਅਨੁਵਾਦ: ਰਵੀ ਸ਼ਰਮਾ 

    Share on
    close