ਰਾਇਲ ਏਨਫੀਲਡ ‘ਤੇ ਇਕੱਲੀ ਹੀ ਦੇਸ਼ ਘੁਮਣ ਵਾਲੀ ਮੋਕਸ਼ਾ ਜੇਟਲੀ 

0

55 ਵਰ੍ਹੇ ਦੀ ਮੋਕਸ਼ਾ ਜੇਟਲੀ ਕਾਰੋਬਾਰੀ ਬਣਨ ਦੀ ਆਪਣੀ ਯਾਤਰਾ ਰਾਹੀਂ ਲੋਕਾਂ ਨੂੰ ਸਮਾਜ ਦੀ ਸੋਚ ਬਦਲ ਦੇਣ ਦੀ ਮੁਹਿਮ ਚਲਾ ਰਹੀ ਹਨ. ਉਨ੍ਹਾਂ ਨੇ BacknBeyond ਨਾਂਅ ਦੀ ਆਪਣਾ ਇੱਕ ਵੇਂਚਰ ਬਣਾ ਰੱਖਿਆ ਹੈ. ਇਹ ਵੇਂਚਰ ਪੂਰੇ ਦੇਸ਼ ਵਿੱਚ ਬਾਇਕ ਟੂਰ ਚਲਾਉਂਦਾ ਹੈ. ਮੋਕਸ਼ਾ ਸਿੰਗਲ ਮਦਰ ਹਨ. ਮਤਲਬ ਉਹ ਆਪਨੇ ਬੱਚੇ ਨੂੰ ਕੱਲਿਆਂ ਹੀ ਸਾਂਭਦੀ ਹੈ. ਮੋਟਰਸਾਈਕਲ ਦੀ ਸਵਾਰੀ ਕਰਕੇ ਉਨ੍ਹਾਂ ਦਾ ਨਾਂਅ ਲਿਮਕਾ ਬੁੱਕ ਆਫ਼ ਰਿਕਾਰਡ ਵਿੱਚ ਦਰਜ਼ ਹੈ.

ਮੋਕਸ਼ਾ ਪੰਜਾਬ ਦੇ ਹੁਸ਼ਿਆਰਪੁਰ ਦੀ ਰਹਿਣ ਵਾਲੀ ਹਨ. ਮੋਕਸ਼ਾ ਦਾ ਵਿਆਹ ਘੱਟ ਉਮਰ ਵਿੱਚ ਹੀ ਹੋ ਗਿਆ ਸੀ. ਵਿਆਹ ਦੇ ਪਹਿਲੇ ਸਾਲ ਹੀ ਇੱਕ ਧੀ ਦਾ ਜਨਮ ਵੀ ਹੋ ਗਿਆ ਸੀ. ਧੀ ਦਾ ਜਨਮ ਹੋਣ ਕਰਕੇ ਉਸਨੁ ਸਹੁਰਿਆਂ ਵੱਲੋਂ ਮਿਹਣੇ ਸੁਣਨੇ ਪੈਂਦੇ ਸਨ. ਇਸ ਕਰਕੇ ਮੋਕਸ਼ਾ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ.

ਵੱਖ ਹੋਣ ਮਗਰੋਂ ਉਨ੍ਹਾਂ ਨੇ ਵਾਪਸ ਆਪਣੇ ਪੇਕੇ ਜਾਣ ਦੀ ਥਾਂ ਉਸਨੇ ਇੱਕ ਪਰਿਵਾਰ ‘ਚ ਰਹਿ ਕੇ ਡ੍ਰਾਈਵਰ ਦੀ ਨੌਕਰੀ ਕਰ ਲਈ. ਉਹ ਚੰਡੀਗੜ੍ਹ ਆ ਗਈ. ਉਸ ਤੋਂ ਬਾਅਦ ਉਸਨੇ ਹੋਟਲ ‘ਚ ਨੌਕਰੀ ਵੀ ਕੀਤੀ. ਅੱਸੀਆਂ ਦੇ ਸਾਲਾਂ ‘ਚ ਔਰਤਾਂ ਲਈ ਹੋਟਲ ‘ਚ ਨੌਕਰੀ ਕਰਨਾ ਕੋਈ ਸੌਖਾ ਕੰਮ ਨਹੀਂ ਸੀ.

ਬਾਅਦ ‘ਚ ਉਨ੍ਹਾਂ ਨੇ ਆਪਣੀ ਧੀ ਦੇ ਸਕੂਲ ‘ਚ ਹੀ ਵਾਰਡਨ ਦੀ ਨੌਕਰੀ ਕਰ ਲਈ. ਧੀ ਦੀ ਪੜ੍ਹਾਈ ਖ਼ਤਮ ਹੋ ਜਾਣ ਮਗਰੋਂ ਉਹ ਨੈਪਾਲ ਚਲੀ ਗਈ ਅਤੇ ਉੱਥੇ ਜਾ ਕੇ ਮਾਉੰਟਨੇਰਿੰਗ ਦਾ ਕੋਰਸ ਕੀਤਾ. ਉਸ ਤੋਂ ਬਾਅਦ 2007 ‘ਚ ਉਹ ਹਿਮਾਚਲ ਪ੍ਰਦੇਸ਼ ਦੇ ਮਨਾਲੀ ਆ ਗਈ.

ਉਨ੍ਹਾਂ ਨੇ ਆਪਣੀ ਟ੍ਰੇਵਲ ਏਜੇਂਸੀ ਖੋਲ ਲਈ. ਉਸੇ ਦੌਰਾਨ ਉਹ ਅਮਰੀਕੀ ਟ੍ਰ੍ਵੇਲਰ ਕੋਨੀ ਨੂੰ ਮਿਲੀ ਜੋ ਰਾਇਲ ਏਨਫੀਲਡ ਮੋਟਰਸਾਈਕਲ ‘ਤੇ ਭਾਰਤ ਘੁਮ ਰਹੀ ਸੀ. ਕੋਮੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਵੀ ਆਪ ਟੂਅਰ ‘ਤੇ ਜਾਣ ਦਾ ਪ੍ਰੋਗ੍ਰਾਮ ਬਣਾਇਆ. ਉਹ ਮਨਾਲੀ ਤੋਂ ਲੇਹ ਗਈ. ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਟ੍ਰੇਵਲ ਕੰਪਨੀ ਸ਼ੁਰੂ ਕੀਤੀ.