ਦੋਸਤ ਦੀ ਮੌਤ ਦੇ ਦੁੱਖੀ ਹੋ ਕੇ ਬਣਾਇਆ ਅਨੋਖਾ 'ਹੇਲਥ ਖੋਜ' ਐਪ; ਦਿੰਦਾ ਹੈ ਮਰੀਜਾਂ ਨੂੰ ਇਲਾਜ਼ ਦੀ ਜਾਣਕਾਰੀ 

6

ਕਈ ਵਾਰੀ ਬੀਮਾਰੀ ਦੇ ਸ਼ੁਰੁਆਤੀ ਲਛਣ ਨੂੰ ਨਜ਼ਰਅੰਦਾਜ਼ ਕਰਨਾ ਮਹਿੰਗਾ ਪੈ ਜਾਂਦਾ ਹੈ. ਕੁਛ ਸਮੇਂ ਬਾਅਦ ਉਹ ਬੀਆਰੀ ਵੱਡੇ ਅਤੇ ਲਾਇਲਾਜ਼ ਹੋ ਕੇ ਸਾਹਮਣੇ ਆਉਂਦੀ ਹੈ. ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ. ਅਜਿਹਾ ਹੀ ਹੋਇਆ ਆਸ਼ੀਸ਼ ਤਿਵਾਰੀ ਨਾਲ, ਜਿਨ੍ਹਾਂ ਨੇ ਇੱਕ ਬੀਮਾਰੀ ਕਰਕੇ ਆਪਣਾ ਖਾਸ ਦੋਸਤ ਗਵਾਚ ਦਿੱਤਾ.

ਉਸ ਵੇਲੇ ਆਸ਼ੀਸ਼ ਨੇ ਮਹਿਸੂਸ ਕੀਤਾ ਕੇ ਜੇ ਲੋਕਾਂ ਕੋਲ ਸਹੀ ਜਾਣਕਾਰੀ ਅਤੇ ਸਹੀ ਪਲੇਟਫ਼ਾਰਮ ਹੁੰਦੀ ਤਾਂ ਉਹ ਆਪਣੇ ਦੋਸਤ ਨੂੰ ਬਚਾ ਸਕਦੇ ਸਨ. ਇੱਕ ਦੋਸਤ ਦੀ ਮੌਤ ਹੀ ਉਹ ਕਾਰਣ ਸੀ ਜਿਸ ਕਰਕੇ “ਹੇਲਥ ਖੋਜ” ਦੀ ਸ਼ੁਰੁਆਤ ਹੋਈ.

ਇਸ ਪਲੇਟਫ਼ਾਰਮ ਦਾ ਮਕਸਦ ਕਿਸੇ ਮਰੀਜ਼ ਨੂੰ ਉਹ ਸਾਰੀ ਸਾਹੁਲਿਅਤਾਂ ਦੇਣੀਆਂ ਹਨ ਜੋ ਲੋੜੀਂਦੀਆਂ ਹਨ. ਇਹ ਪਲੇਟਫ਼ਾਰਮ ਮਰੀਜ਼ ਨੂੰ ਬੀਮਾਰੀ ਦੇ ਲਛਨ, ਉਸਦੇ ਇਲਾਜ਼ ਅਤੇ ਉਸ ਨਾਲ ਜੁੜੀ ਹੋਈ ਸਾਰੀ ਜਾਣਕਾਰੀ ਦਿੰਦਾ ਹੈ. ਇਹ ਪਲੇਟਫ਼ਾਰਮ ਉਨ੍ਹਾਂ ਲੋਕਾਂ ਲਈ ਇੱਕ ਵਰਦਾਨ ਹੈ ਜੋ ਬੀਮਾਰੀ ਦੀ ਜਾਂਚ ਅਤੇ ਇਲਾਜ਼ ਲਈ ਇਧਰ-ਉਧਰ ਭਟਕਦੇ ਰਹਿੰਦੇ ਹਨ. ਇਸੇ ਭੱਜ-ਨੱਠ ‘ਚ ਮਰੀਜ਼ ਪੂਰਾ ਹੋ ਜਾਂਦਾ ਹੈ.

‘ਹੇਲਥ ਖੋਜ’ ਦੇ ਸੰਸਥਾਪਕ ਰਤਨੇਸ਼ ਪਾਂਡੇ ਦਾ ਕਹਿਣਾ ਹੈ ਕੇ “ਸਾਡਾ ਸਾਰਾ ਧਿਆਨ ਮਰੀਜ਼ ਦੀ ਸਿਹਤ ਅਤੇ ਉਸਦੀ ਮੌਜੂਦਾ ਹਾਲਤ ‘ਤੇ ਰਹਿੰਦਾ ਹੈ. ਇਸ ਕਰਕੇ ਅਸੀਂ ਮਰੀਜ਼ ਦੀ ਲੰਮੇ ਸਮੇਂ ਤਕ ਦੇਖਭਾਲ ਕਰ ਪਾਉਂਦੇ ਹਾਂ. ਮਰੀਜ਼ ਨੂੰ ਤਾਂ ਫਾਇਦਾ ਹੁੰਦਾ ਹੀ ਹੈ, ਉਸ ਦੇ ਨਾਲ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਸਹੂਲੀਅਤ ਹੋ ਜਾਂਦੀ ਹੈ. ਉਨ੍ਹਾਂ ਦੀ ਪਰੇਸ਼ਾਨੀ ਘੱਟ ਹੋ ਜਾਂਦੀ ਹੈ.

ਰਤਨੇਸ਼ ਕਹਿੰਦੇ ਹਨ ਕੇ ਇਸ ਵੇਲੇ ਉਨ੍ਹਾਂ ਦਾ ਸਾਰਾ ਧਿਆਨ ਇਸ ਪਾਸੇ ਹੈ ਕੇ ਅਸੀਂ ਕਿਵੇਂ ਮਰੀਜ਼ ਸਰਜਰੀ ਬਾਰੇ ਕੀ ਕੁਛ ਜਾਨਣਾ ਚਾਹੁੰਦੇ ਹਨ. ਹੇਲਥ ਖੋਜ ਕਈ ਹਸਪਤਾਲਾਂ ਨਾਲ ਜੁੜਿਆ ਹੋਇਆ ਹੈ. ਇਸ ਕਰਕੇ ਮਰੀਜ਼ ਆਪਣੇ ਇਲਾਜ਼ ਦੇ ਖ਼ਰਚੇ ਬਾਰੇ ਵੱਖ-ਵੱਖ ਹਸਪਤਾਲਾਂ ‘ਤੋਂ ਇਲਾਜ਼ ‘ਤੇ ਆਉਣ ਵਾਲੇ ਖ਼ਰਚੇ ਦਾ ਅਨੁਮਾਨ ਲੈ ਕੇ ਇਲਾਜ਼ ਦੀ ਤਿਆਰੀ ਕਰ ਸਕਦੇ ਹਨ. ਉਨ੍ਹਾਂ ਨੂੰ ਸਹੁਲਿਅਤਾਂ ਅਤੇ ਖ਼ਰਚੇ ਦੇ ਹਿਸਾਬ ਨਾਲ ਜੋ ਵੀ ਹਸਪਤਾਲ ਵਧੀਆ ਲੱਗੇ, ਉਥੋਂ ਇਲਾਜ਼ ਕਰਾ ਸਕਦੇ ਹਨ.

ਸਾਲ 2015 ‘ਚ ਰਤਨੇਸ਼, ਆਸ਼ੀਸ਼ ਅਤੇ ਪ੍ਰਭਾਸ਼ ਠਾਕੁਰ ਨੇ ਹੇਲਥ ਖੋਜ ਦੀ ਸ਼ੁਰੁਆਤ ਕੀਤੀ. ਇਹ ਤਿੰਨੇ ਮਧ ਪ੍ਰਦੇਸ਼ ਦੇ ਰੀਵਾ ਦੇ ਸੈਨਿਕ ਸਕੂਲ ‘ਚ ਪੜ੍ਹਦੇ ਸਨ, ਉਦੋਂ ‘ਤੋਂ ਹੀ ਇੰਨਾ ਦੀ ਦੋਸਤੀ ਹੈ. ਹੇਲਥ ਖੋਜ ‘ਤੋਂ ਪਹਿਲਾਂ ਆਈਆਈਐਮ ਲਖਨਊ ਦੇ ਵਿਦਿਆਰਥੀ ਰਹਿ ਚੁੱਕੇ ਰਤਨੇਸ਼ ਵਿਪਰੋ ਟੇਕਨੋਲੋਜੀ ਨਾਲ ਕੰਮ ਕਰ ਰਹੇ ਸੀ. ਆਸ਼ੀਸ਼ ਆਈਆਈਟੀ ਖੜਗਪੁਰ ਦੇ ਵਿਦਿਆਰਥੀ ਰਹੇ ਹਨ ਅਤੇ ਸਿਸਕੋ ਨਾਲ ਕੰਮ ਕਰ ਰਹੇ ਸਨ. ਪ੍ਰਭਾਸ਼ ਆਈਆਈਟੀ ਬੰਗਲੋਰ ਅਤੇ ਐਕਸਐਲਆਰਆਈ ‘ਚੋਂ ਵੀ ਪੜ੍ਹੇ ਹੋਏ ਹਨ ਅਤੇ ਆਈਬੀਐਮ ਅਤੇ ਟੀਪੀਆਈ ਜਿਹੀ ਕੰਪਨੀਆਂ ਨਾਲ ਕੰਮ ਕੀਤਾ ਹੈ.

ਰਤਨੇਸ਼ ਦੱਸਦੇ ਹਨ ਕੇ ਪਹਿਲਾਂ ਅਸੀਂ ਹੇਲਥ ਸੇਕਟਰ ਦੇ ਕੰਮਕਾਜ ਨੂੰ ਸਮਝਿਆ. ਹਸਪਤਾਲਾਂ ਦੇ ਕੰਮਕਾਜ, ਮਰੀਜਾਂ ਦੀ ਜਰੂਰਤਾਂ, ਇਲਾਜ਼ ਦਾ ਤਰੀਕਾ, ਖ਼ਰਚਾ ਅਤੇ ਹੋਰ ਵਿਸ਼ੇ ਬਾਰੇ ਜਾਣਕਾਰੀ ਪ੍ਰਪਾਤ ਕੀਤੀ. ਪਰ ਹਾਲੇ ਵੀ ਬਹੁਤ ਸਾਰੇ ਖੇਤਰ ਹਨ ਜਿਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਰਹਿੰਦੀ ਹੈ.

ਇਸ ਵਿਸ਼ੇ ਦੀ ਰਿਸਰਚ ਦੇ ਦੌਰਾਨ ਪਤਾ ਲੱਗਾ ਕੇ ਪਹਿਲੀ ਵਾਰ ‘ਚ ਦਸ ‘ਚੋਂ ਸੱਤ ਮਰੀਜ਼ ਜਾਣਕਾਰੀ ਨਾ ਹੋਣ ਕਰਕੇ ਇਲਾਜ਼ ਬਾਰੇ ਗਲਤ ਫ਼ੈਸਲਾ ਕਰਦੇ ਹਨ. ਦੇਸ਼ ਵਿੱਚ ਹੇਲਥ ਸਿਸਟਮ ਬਹੁਤਾ ਵਧੀਆ ਨਹੀਂ ਹੈ. ਇੱਕ ਸੌ ਲੋਕਾਂ ਪਿੱਛੇ 0.6 ਡਾਕਟਰ ਹਨ. ਇੱਕ ਹਜ਼ਾਰ ਲੋਕਾਂ ਲਈ 0.9 ਬਿਸਤਰ ਉਪਲਬਧ ਹਨ. ਇਸ ‘ਤੋ ਪਤਾ ਲਗਦਾ ਹੈ ਕੇ ਸਿਹਤ ਸੇਵਾਵਾਂ ਦੀ ਕਿੰਨੀ ਬੁਰੀ ਹਾਲਤ ਹੈ.

ਰਤਨੇਸ਼ ਦਾ ਕਹਿਣਾ ਹੈ ਕੇ 70 ਫ਼ੀਸਦ ਸੰਭਾਵਨਾ ਹੁੰਦੀ ਹੈ ਕੇ ਮਰੀਜ਼ ਇਲਾਜ਼ ਲਈ ਗਲਤ ਥਾਂ ‘ਤੇ ਜਾਂਦਾ ਹੈ. ਇਸ ਕਰਕੇ ਨਾ ਸਿਰਫ਼ ਮਰੀਜ਼ ਸਮਾਂ ਖਰਾਬ ਕਰਦਾ ਹੈ, ਪੈਸਾ ਵੀ ਖ਼ਰਾਬ ਹੁੰਦਾ ਹੈ ਅਤੇ ਪਰਿਵਾਰ ‘ਤੇ ਵੀ ਬੋਝ ਪੈ ਜਾਂਦਾ ਹੈ. ਬੀਮਾਰੀ ਕਰਕੇ ਮਰੀਜਾਂ ਦੀ ਮੌਤ ਹੋਣ ਦਾ ਵੱਡਾ ਕਾਰਣ ਇਹ ਵੀ ਹੈ.

ਇਹ ਪਲੇਟਫ਼ਾਰਮ ‘ਤੇ ਆ ਕੇ ਮਰੀਜ਼ ਨੂੰ ਆਪਣੀ ਬੀਮਾਰੀ ਦੇ ਲਛ੍ਹਣ ਦੱਸਣੇ ਹੁੰਦੇ ਹਨ. ਇਸ ਤੋਂ ਮਗਰੋਂ ਐਪ ਮਰੀਜ਼ ਨੂੰ ਦੱਸਦਾ ਹੈ ਕੇ ਉਸਨੂੰ ਕੀ ਕਰਨਾ ਚਾਹਿਦਾ ਹੈ. ਇਹ ਦੱਸਦਾ ਹੈ ਕੇ ਕਿਸ ਡਾਕਟਰ ਕੋਲ ਜਾਣਾ ਚਾਹਿਦਾ ਹੈ.

ਭਾਵੇਂ ਸਿਹਤ ਖੇਤਰ ਵਿੱਚ ਡਿਜਿਟਲ ਸੇਵਾਵਾਂ ਆ ਚੁੱਕਿਆਂ ਹਨ. ਇਸ ਵਿੱਚ ਪੂੰਜੀ ਨਿਵੇਸ਼ ਦੀ ਸੰਭਵਾਨਾ ਬਹੁਤ ਹਨ. ਪਿਛਲੇ ਸਾਲ ਇਸ ਖੇਤਰ ਵਿੱਚ 277 ਮਿਲੀਅਨ ਡਾੱਲਰ ਦਾ ਨਿਵੇਸ਼ ਹੋਇਆ ਸੀ.

ਹੇਲਥ ਖੋਜ ਬਹੁਤ ਤੇਜ਼ੀ ਨਾਲ ਅਗ੍ਹਾਂ ਵੱਧ ਰਹੀ ਹੈ. ਰਤਨੇਸ਼ ਕਹਿੰਦੇ ਹਨ ਕੇ ਉਨ੍ਹਾਂ ਦੀ ਸਾਇਟ ‘ਤੇ 40 ਫ਼ੀਸਦ ਰਿਟਰਨ ਵਿਜਿਟਰ ਹਨ. ਅੱਜ ਗੂਗਲ ਪਲੇ ਸਟੋਰ ‘ਤੇ ਇਹ ਟਾੱਪ 20 ਵਿੱਚ ਆਉਂਦੀ ਹੈ. ਹੁਣ ਇਹ ਹੋਰ ਭਾਰਤੀਆ ਭਾਸ਼ਾਵਾਂ ‘ਚ ਵੀ ਸ਼ੁਰੂ ਹੋਣ ਜਾ ਰਹੀ ਹੈ.

ਲੇਖਕ: ਸਿੰਧੁ ਕਸ਼ਿਅਪ

ਅਨੁਵਾਦ; ਰਵੀ ਸ਼ਰਮਾ