24-25 ਵਰ੍ਹੇ ਦੇ ਪੰਜ ਦੋਸਤਾਂ ਨੇ 25 ਦਿਨ ਰਿਸਰਚ ਕੀਤੀ, 25ਵੇਂ ਦਿਨ ਲੌੰਚ ਕੀਤਾ 'ਕਲਿਕ ਐਂਡ ਪੇ'; ਹੁਣ ਪੰਜ ਸਾਲ 'ਚ 250 ਕਰੋੜ ਦਾ ਕਾਰੋਬਾਰ ਕਰਨ ਦਾ ਟੀਚਾ 

ਇਹ ਗੱਲ ਸਾਲ 2015 ਦੀ ਹੈ. ਮਈ ਦਾ ਮਹੀਨਾ ਸੀ. ਗਰਮੀ ਬਹੁਤ ਸੀ. ਕਾਲਿਆਨ ਕਾਰਤਿਕ ਉਨ੍ਹਾਂ ਦਿੰਨਾ ‘ਚ ਚੇਨਈ ਵਿੱਚ ਸੁਲੇਖਾ ਡਾੱਟ ਕਾਮ ਲਈ ਕੰਮ ਕਰਦੇ ਸਨ. ਉਹ ਆਪਣੀ ਕਾਰ ਵਿੱਚ ਬੈਠ ਕੇ ਦਫਤਰ ਜਾਣ ਲਈ ਘਰੋਂ ਚੱਲੇ. ਉਹ ਹਾਲੇ ਚੱਲੇ ਹੀ ਸੀ ਕੇ ਕਾਰ ਖ਼ਰਾਬ ਹੋ ਗਈ. ਉਨ੍ਹਾਂ ਨੇ ਮੈਕੇਨਿਕ ਲਭਿਆ. ਭੱਜ-ਨੱਠ ਕੇ ਮੇਕੇਨਿਕ ਤਾਂ ਮਿਲ ਗਿਆ ਪਰ ਉਸ ਕੋਲ ਉਸ ਸਮਾਨ ਨਹੀਂ ਸੀ ਜੋ ਚਾਹਿਦਾ ਸੀ. ਉਹ ਇੱਕ ਦੁਕਾਨ ਦੇ ਗਏ. ਉਸ ਕੋਲ ਸਮਾਨ ਤਾਂ ਹੈ ਸੀ ਪਰ ਕਾਲਿਆਨ ਕੋਲ ਨਗਦ ਰੁਪਏ ਘੱਟ ਸੀ. ਦੁਕਾਨਦਾਰ ਨੇ ਕ੍ਰੇਡਿਟ ਜਾਂ ਡੇਬਿਟ ਕਾਰਡ ਰਾਹੀਂ ਪੈਸੇ ਲੈਨੋੰ ਨਾਂਹ ਕਰ ਦਿੱਤੀ ਕਿਓਂਕਿ ਉਸ ਕੋਲ ਕਾਰਡ ਮਸ਼ੀਨ ਨਹੀਂ ਸੀ.ਕਾਲਿਆਨ ਅਤੇ ਮੇਕੇਨਿਕ ਗਰਮੀ ਸਹਿੰਦੇ ਹੋਏ ਏਟੀਐਮ ਪਹੁੰਚੇ ਤਾਂ ਪਤਾ ਲੱਗਾ ਕੇ ਏਟੀਐਮ ਮਸ਼ੀਨ ਖ਼ਰਾਬ ਸੀ. ਹੋ ਏਟੀਐਮ ‘ਤੇ ਪੁੱਜੇ ਤਾਂ ਉਸ ਵਿੱਚ ਪੈਸੇ ਨਹੀਂ ਸੀ. ਤਿੰਨ-ਚਾਰ ਏਟੀਐਮ ਦਾ ਇਹੀ ਹਾਲ ਸੀ. ਆਖਿਰਕਰ ਉਨ੍ਹਾਂ ਆਪਣੇ ਇੱਕ ਦੋਸਤ ਨੂੰ ਪੈਸੇ ਲੈ ਕੇ ਸੱਦਿਆ ਤੇ ਕਾਰ ਠੀਕ ਕਰਾਈ. ਦਫ਼ਤਰ ਜਾਣ ਲਈ ਦੇਰ ਹੋ ਗਈ.

0

ਇਹ ਗੱਲ ਕਾਲਿਆਣ ਨੇ ਆਪਣੇ ਦੋਸਤਾਂ ਨੂੰ ਦੱਸੀ ਤਾਂ ਉਹ ਵੀ ਹੈਰਾਨ ਹੋਏ ਪਰ ਉਨ੍ਹਾਂ ਨੇ ਕਿਹਾ ਕੇ ਦੁਕਾਨਦਾਰਾਂ ਕੋਲ ਕ੍ਰੇਡਿਟ ਕਾਰਡ ਮਸ਼ੀਨ ਨਾ ਹੋਣ ਕਰਕੇ ਅਜਿਹੀ ਪਰੇਸ਼ਾਨੀ ਉਨ੍ਹਾਂ ਦੇ ਸਾਹਮਣੇ ਵੀ ਆ ਚੁੱਕੀ ਹੈ. ਏਟੀਐਮ ਵਿੱਚ ਪੈਸੇ ਨਾ ਹੋਣਾ ਜਾਂ ਮਸ਼ੀਨ ਖ਼ਰਾਬ ਹੋਣਾ ਵੀ ਆਮ ਗੱਲ ਹੈ. ਇਸੇ ਗੱਲ ਬਾਤ ਦੇ ਦੌਰਾਨ ਉਨ੍ਹਾਂ ਨੂੰ ਇੱਕ ਵਿਚਾਰ ਸੂਝਿਆ. ਉਨ੍ਹਾਂ ਨੇ ਇੱਕ ਅਜਿਹਾ ਸਿਸਟਮ ਬਣਾਉਣ ਦਾ ਫ਼ੈਸਲਾ ਕੀਤਾ ਜਿਸ ਨਾਲ ਇਸ ਤਰ੍ਹਾਂ ਬਿਨ੍ਹਾਂ ਕ੍ਰੇਡਿਟ ਕਾਰਡ ਮਸ਼ੀਨ ਦੇ ਵੀ ਭੁਗਤਾਨ ਕੀਤਾ ਜਾ ਸਕੇ. ਕਾਲਿਆਣ ਨੇ ਆਪਣੇ ਦੋਸਤ ਨਾਗੇਂਦਰ ਬਾਬੂ ਨਾਲ ਇਸ ਬਾਰੇ ਗੱਲ ਕੀਤੀ. ਦੋਵੇਂ ਜਣੇ ਇਸ ‘ਤੇ ਕੰਮ ਕਰਨ ਲਈ ਤਿਆਰ ਹੀ ਗਏ. ਕਾਲਿਆਣ ਦੇ ਛੋਟੇ ਭਰਾ ਸਾਈ ਸੰਦੀਪ ਨੇ ਵੀ ਇਸ ਸਟਾਰਟਅਪ ਨਾਲ ਜੁੜ ਜਾਨ ਦਾ ਫ਼ੈਸਲਾ ਕਰ ਲਿਆ. ਦੋ ਹੋਰ ਦੋਸਤ ਚੰਦਰ ਸ਼ੇਖਰ ਰੇੱਡੀ ਬੋਰਾ ਅਤੇ ਪਟਨਾਲਾ ਦਿਨੇਸ਼ ਕੁਮਾਰ ਰੇੱਡੀ ਨੂੰ ਵੀ ਨਾਲ ਰਲ੍ਹਾ ਲਿਆ.

ਇਸ ਤਰ੍ਹਾਂ ਪੰਜ ਦੋਸਤਾਂ ਦੀ ਇੱਕ ਟੀਮ ਬਣੀ. ਇਨ੍ਹਾਂ ਨੇ ਰਲ੍ਹ ਕੇ ਇੱਕ ਨਵੇਂ ਪ੍ਰੋਜੇਕਟ ‘ਤੇ ਕੰਮ ਕਰਨਾ ਸ਼ੁਰੂ ਕੀਤਾ. ਇਨ੍ਹਾਂ ਨੇ ਪਹਿਲਾਂ ਮਾਰਕੇਟ ਬਾਰੇ ਜਾਣਿਆ. ਰਿਸਰਚ ਕੀਤੀ ਅਤੇ. ਗਾਹਕਾਂ ਦੀ ਅਤੇ ਦੁਕਾਨਦਾਰਾਂ ਦੀ ਸਮੱਸਿਆ ਬਾਰੇ ਜਾਣਕਾਰੀ ਪ੍ਰਾਪਤ ਕੀਤੀ.

ਇਸ ਕੰਮ ਲਈ ਉਨ੍ਹਾਂ ਨੇ ਤਿੰਨ ਤਰ੍ਹਾਂ ਦੇ ਸ਼ਹਿਰ ਚੁਣੇ. ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਹੈਦਰਾਬਾਦ, ਵਿਜੇਵਾਡਾ, ਵਾਈਜੈਗ, ਵਾਰੰਗਲ, ਨਿਜ਼ਾਮਬਾਦ, ਕਰੀਮਨਗਰ ਅਤੇ ਆਦਿਲਾਬਾਦ ਜਿਹੇ ਸ਼ਹਿਰਾਂ ਵਿੱਚ ਜਾ ਕੇ ਰਿਸਰਚ ਕੀਤੀ. ਇਹ ਸਾਰੇ ਅਜਿਹੇ ਸ਼ਹਿਰ ਹਨ ਜਿਨ੍ਹਾਂ ਵਿੱਚ ਨਗਦੀ ਦਾ ਲੈਣ-ਦੇਣ ਬਹੁਤ ਜ਼ਿਆਦਾ ਹੁੰਦਾ ਹੈ.

ਰਿਸਰਚ ਨਾਲ ਇਹ ਪਤਾ ਲੱਗ ਗਿਆ ਕੇ ਨਾਂਹ ਸਿਰਫ਼ ਗਾਹਕ ਸਗੋਂ ਦੁਕਾਨਦਾਰ ਵੀ ਨਗਦੀ ਲੈਣ-ਦੇਣ ਦੀ ਸਮੱਸਿਆ ‘ਤੋਂ ਪਰੇਸ਼ਾਨ ਸੀ ਕੇ ਕੋਈ ਹਲ ਲੱਭਣਾ ਚਾਹੁੰਦੇ ਸਨ. ਕਈ ਗਾਹਕ ਅਜਿਹੇ ਸਨ ਜੋ ਸੋਚਦੇ ਸਨ ਕੇ ਦੁਕਾਨਦਾਰ ਕ੍ਰੇਡਿਟ ਕਾਰਡ ਮਸ਼ੀਨਾਂ ਰਾਹੀਂ ਪੈਸੇ ਲੈਣ ਦੀ ਕਿਓਂ ਨਹੀਂ ਸੋਚਦੇ. ਨਗਦੀ ਭੁਗਤਾਨ ਦੀ ਵਜ੍ਹਾ ਨਾਲ ਕਈ ਦੁਕਾਨਦਾਰਾਂ ਅਤੇ ਗਾਹਕਾਂ ਦੇ ਸੰਬਧ ਵੀ ਵਿਗੜ ਗਏ ਸਨ. ਨਗਦੀ ਨਾ ਹੋਣ ਕਰਕੇ ਦੁਕਾਨਦਾਰ ਗਾਹਕਾਂ ਨੂੰ ਟੋਫਿਆਂ ਜਾਂ ਹੋਰ ਕੁਝ ਫੜਾ ਦਿੰਦੇ ਸਨ ਜਿਸ ਕਰਕੇ ਗਾਹਕ ਵੀ ਪਰੇਸ਼ਾਨ ਸਨ.

ਰਿਸਰਚ ਦੇ ਬਾਅਦ ਇਨ੍ਹਾਂ ਦੋਸਤਾਂ ਦੇ ਮੂਹਰੇ ਚੁਨੌਤੀ ਸੀ ਇਸ ਲਈ ਤਕਨੀਕ ਦਾ ਇਸਤੇਮਾਲ ਕਰਨਾ ਅਤੇ ਇੱਕ ਅਜਿਹਾ ਐਪ ਬਣਾਉਣਾ ਜਿਸ ਨਾਲ ਦੁਕਾਨਦਾਰਾਂ ਅਤੇ ਗਾਹਕਾਂ ਦੀ ਸਮੱਸਿਆ ਖ਼ਤਮ ਕੀਤੀ ਜਾ ਸਕੇ. ਤਕਨੋਲੋਜੀ ਦਾ ਇਸਤੇਮਾਲ ਕਰਕੇ ਇਨ੍ਹਾਂ ਨੇ ਇੱਕ ਐਪ ਤਿਆਰ ਕਰ ਲਿਆ. ਐਪ ਦੀ ਟੇਸਟਿੰਗ ਵੀ ਕਰ ਲਈ. ਹੁਣ ਗੱਲ ਸੀ ਇਸ ਨੂੰ ਬਾਜ਼ਾਰ ਵਿੱਚ ਲਾਗੂ ਕਰਨ ਦੀ.

ਐਪ ਦਾ ਨਾਂਅ ਵੀ ਕੁਝ ਅਜਿਹਾ ਰਖਣਾ ਸੀ ਜਿਸ ਨੂੰ ਦੁਕਾਨਦਾਰ ਅਤੇ ਗਾਹਕ ਸੌਖੇ ਹੀ ਯਾਦ ਕਰ ਲੈਣ. ਇਸ ਲਈ ਇਸ ਦਾ ਨਾਂਅ ‘ਕਿਲਕ ਐਂਡ ਪੈ’ ਰੱਖਿਆ ਗਿਆ. ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਕੇ ਇੱਕ ਕਲਿਕ ਨਾਲ ਹੀ ਗਾਹਕ ਭੁਗਤਾਨ ਕਰ ਸਕਦਾ ਹੈ.

ਫੇਰ ਇਨ੍ਹਾਂ ਨੇ ‘ਸੋਆਫਿਸ ਗਲੋਬਲ ਟੈਕਨੋਲੋਜੀ ਪ੍ਰਾਈਵੇਟ ਲਿਮਿਟੇਡ’ ਕੰਪਨੀ ਬਣਾਈ ਅਤੇ ਕਾਰੋਬਾਰ ਸ਼ੁਰੂ ਕੀਤਾ.

‘ਕਲਿਕ ਐਂਡ ਪੈ’ ਆਪਣੀ ਤਰ੍ਹਾਂ ਦਾ ਪਹਿਲਾ ਐਪ ਹੈ ਜਿਸ ਨੂੰ ਸਮਾਰਟਫ਼ੋਨ ਵਿੱਚ ਡਾਉਨਲੋਡ ਕਰਕੇ ਆਨਲਾਈਨ ਜਾਂ ਆਫ਼ਲਾਈਨ ਸਟੋਰ ਜਾਂ ਹੋਟਲ ਦਾ ਭੁਗਤਾਨ ਕੀਤਾ ਜਾ ਸਕਦਾ ਹੈ. ਇਸ ਸੁਵਿਧਾ ਨਾਲ ਗਾਹਕ ਨੂੰ ਡੇਬਿਟ ਕਾਰਡ ਜਾਂ ਕ੍ਰੇਡਿਟ ਕਾਰਡ ਨਾਲ ਰੱਖਣ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ. ਇਹੀ ਵਜ੍ਹਾ ਹੈ ਕੇ ਇਸ ਨਾਲ ਹੁਣ ਤਕ ਦੋ ਹਜ਼ਾਰ ਵਪਾਰੀ ਅਤੇ ਦੁਕਾਨਦਾਰ ਜੁੜ ਚੁੱਕੇ ਹਨ.

‘ਕਲਿਕ ਐਂਡ ਪੈ’ ਐਪ ਦਾ ਡਿਜਾਇਨ ਤਿਆਰ ਕਰਦੇ ਵੇਲੇ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਗਿਆ ਕੇ ਇਸ ਐਪ ਨਾਲ ਉਨ੍ਹਾਂ ਦੁਕਾਨਦਾਰਾਂ ਅਤੇ ਗਾਹਕ ਦੋਵਾਂ ਨੂੰ ਫਾਇਦਾ ਹੋਏ ਜੋ ਆਨਲਾਈਨ ਨਹੀਂ ਹੁੰਦੇ.

ਇਹ ਐਪ ਦੁਕਾਨਦਾਰਾਂ ਨੂੰ ਗਾਹਕਾਂ ਵੱਲੋਂ ਕੀਤੀ ਖ਼ਰੀਦ ਦਾ ਬਿਉਰਾ ਵੀ ਦਿੰਦਾ ਹੈ. ਦੁਕਾਨਦਾਰਾਂ ਨੂੰ ਗਾਹਕਾਂ ਦੀ ਪਸੰਦ ਬਾਰੇ ਜਾਣਕਾਰੀ ਦਿੰਦਾ ਹੈ. ਇਹ ਜਾਣਕਾਰੀ ਕਸਟਮਰ ਰਿਲੇਸ਼ਨਸ਼ਿਪ ਟੂਲ ਰਾਹੀਂ ਮਿਲਦੀ ਹੈ.

ਇਹ ਪੰਜੇ ਦੋਸਤ ਇਹ ਵੀ ਜਾਣਦੇ ਹਨ ਕੇ ਹਾਲੇ ਵੀ ਬਹੁਤੇ ਲੋਕ ਨਗਦੀ ਨਾਲ ਲੈ ਕੇ ਚਲਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕੇ ਕਈ ਵਾਰ ਦੁਕਾਨਦਾਰ ਕ੍ਰੇਡਿਟ ਜਾਂ ਡੇਬਿਟ ਕਾਰਡ ਲੈਣ ਤੋਂ ਮਨ੍ਹਾਂ ਕਰ ਦਿੰਦੇ ਹਨ. ਇਹ ਐਪ ਕਿਉਆਰ ਕੋਡ ਦਾ ਇਸਤੇਮਾਲ ਕਰਦਾ ਹੈ. ਇਸ ਕੰਮ ਲਈ ਵੱਡੀ ਰਕਮ ਚਾਹੀਦੀ ਹੈ.

ਇਨ੍ਹਾਂ ਦੋਸਤਾਂ ਨੂੰ ਪਤਾ ਹੈ ਕੇ ਉਨ੍ਹਾਂ ਦੇ ਐਪ ਅਤੇ ਕਾਰੋਬਾਰ ਨੂੰ ਵਧਾਉਣ ਦੀ ਹਾਲੇ ਬਹੁਤ ਸੰਭਾਵਨਾ ਹੈ. ਦੇਸ਼ ਦੇ ਹਰ ਦੁਕਾਨਦਾਰ ਤਕ ਜਾਇਆ ਜਾ ਸਕਦਾ ਹੈ. ਭਾਰਤ ਵਿੱਚ ਰਿਟੇਲ ਅਤੇ ਆਫ਼ਲਾਈਨ ਦਾ ਬਾਜ਼ਾਰ 60 ਹਜ਼ਾਰ ਕਰੋੜ ਦਾ ਹੈ. ਇਸ ਲਿਹਾਜ਼ ਨਾਲ ਭਾਰਤ ਦੁਨਿਆ ਦਾ ਦੁੱਜਾ ਸਭ ਤੋਂ ਵੱਡਾ ਬਾਜ਼ਾਰ ਹੈ.

ਫਿਲਹਾਲ ਪੰਜੇ ਦੋਸਤ ਇਸ ਕਾਰੋਬਾਰ ਨੂੰ ਦੱਖਣੀ ਭਾਰਤ ਦੇ ਸਾਰੇ ਰਾਜਾਂ ਤਕ ਪਹੁੰਚਾਣਾ ਚਾਹੁੰਦੇ ਹਨ. ਉਸ ਤੋਂ ਬਾਅਦ ਉੱਤਰੀ ਭਾਰਤ ਵੱਲ ਆਉਣ ਦਾ ਵਿਚਾਰ ਹੈ. ਸਾਲ 2016 ਤਕ ਦਾ ਟੀਚਾ ਇੱਕ ਲੱਖ ਗਾਹਕਾਂ ਅਤੇ ਚਾਲੀਹ ਹਜ਼ਾਰ ਦੁਕਾਨਦਾਰਾਂ ਤਕ ਜਾਣਾ ਹੈ.

ਇਸ ਸਾਰੇ ਕੰਮ ਬਾਰੇ ਇਹ ਜਾਨਣਾ ਵੀ ਮਜ਼ੇਦਾਰ ਹੈ ਕੇ ਇਹ ਇੱਕ ਅਜਿਹੀ ਕੰਪਨੀ ਹੈ ਜਿਸ ਨੂੰ ਮਾਤਰ 24-25 ਵਰ੍ਹੇ ਦੇ ਪੰਜ ਨੌਜਵਾਨਾਂ ਨੇ ਸ਼ੁਰੂ ਕੀਤਾ. ਮਾਤਰ 25 ਦਿਨ ਦਾ ਰਿਸਰਚ ਕੀਤਾ ਅਤੇ 25 ਦਿਨ ਦੇ ਟ੍ਰਾਇਲ ਮਗਰੋਂ ਹੀ ਬਾਜ਼ਾਰ ਵਿੱਚ ਲਾਗੂ ਕਰ ਦਿੱਤਾ. ਪੰਜ ਮਹੀਨਿਆਂ ਵਿੱਚ ਹੀ ਉਨ੍ਹਾਂ ਨੇ ਜੋ ਸਿੱਖਿਆ ਉਸ ਨਾਲ ਹੀ ਇਨ੍ਹਾਂ ਨੇ ਆਉਣ ਵਾਲੇ ਪੰਜ ਸਾਲ ਦੇ ਦੌਰਾਨ 250 ਕਰੋੜ ਦਾ ਕਾਰੋਬਾਰ ਕਰਨ ਦਾ ਟਾਰਗੇਟ ਮਿੱਥ ਲਿਆ ਹੈ.

ਲੇਖਕ: ਅਰਵਿੰਦ ਯਾਦਵ

ਅਨੁਵਾਦ: ਰਵੀ ਸ਼ਰਮਾ