ਜੇਕਰ ਤੁਹਾਡੇ ਖੂਨ ਦਾ ਗਰੁਪ ‘ਉ’ ਹੈ ਤਾਂ ਸਬ ਠੀਕ ਹੈ     

90 ਹਜ਼ਾਰ ਲੋਕਾਂ ਉਪਰ ਵੀਹ ਸਾਲ ਰਿਸਰਚ ਕਰਨ ਮਗਰੋਂ ਇਹ ਨਤੀਜਾ ਸਾਹਮਣੇ ਆਇਆ ਹੈ. 

0

ਕੀ ਤੁਹਾਡੇ ਖੂਨ ਦਾ ਗਰੁਪ ਏ, ਬੀ ਜਾਂ ਏਬੀ ਹੈ? ਹਾਰਵਰਡ ਸਕੂਲ ਆਫ਼ ਪਬਲਿਕ ਹੈਲਥ ਵੱਲੋਂ ਕੀਤੀ ਗਈ ਇੱਕ ਰਿਸਰਚ ਦੇ ਮੁਤਾਬਿਕ ਜਿਨ੍ਹਾਂ ਲੋਕਾਂ ਦੇ ਖੂਨ ਦਾ ਗਰੁਪ ਏ, ਬੀ ਜਾਂ ਏਬੀ ਹੁੰਦਾ ਹੈ ਉਨ੍ਹਾਂ ਨੂੰ ‘ਉ’ ਗਰੁਪ ਦੇ ਖੂਨ ਵਾਲੇ ਵਿਅਕਤੀਆਂ ਦੇ ਮੁਕਾਬਲੇ ਵੱਧ ਬੀਮਾਰਿਆਂ ਹੁੰਦੀਆਂ ਹਨ.

ਏਸ਼ੀਆ ਵਿੱਚ 40 ਫ਼ੀਸਦ ਲੋਕ ‘ਉ’ ਬਲੱਡ ਗਰੁਪ ਦੇ ਹਨ. ਇਸ ਤੋਂ ਅਲਾਵਾ 28 ਫ਼ੀਸਦ ਏ ਬਲੱਡ ਗਰੁਪ ਦੇ, 25 ਫ਼ੀਸਦ ਬੀ ਬਲੱਡ ਗਰੁਪ ਅਤੇ ਮਾਤਰ 7 ਫ਼ੀਸਦ ਏਬੀ ਬਲੱਡ ਗਰੁਪ ਦੇ ਹਨ.

ਇਹ ਵੀ ਇੱਕ ਵਧੀਆ ਗੱਲ ਹੈ ਕੇ ਜ਼ਿਆਦਾ ਲੋਕਾਂ ਦਾ ਬਲੱਡ ਗਰੁਪ ‘ਉ’ ਹੁੰਦਾ ਹੈ. ਡਾਕਟਰਾਂ ਦਾ ਕਹਿਣਾ ਹੈ ਕੇ ਬਲੱਡ ਗਰੁਪ ਤਾਂ ਨਹੀਂ ਬਦਲਿਆ ਜਾ ਸਕਦਾ ਪਰ ਆਪਣਾ ਰਹਿਣ ਦਾ ਅਤੇ ਖਾਣ-ਪੀਣ ਦਾ ਤਰੀਕਾ ਬਦਲ ਕੇ ਬੀਮਾਰਿਆਂ ਤੋਂ ਆਪਣੇ ਆਪ ਨੂੰ ਬਚਾਇਆ ਜਾ ਸਕਦਾ ਹੈ. \

90 ਹਜ਼ਾਰ ਲੋਕਾਂ ਉਪਰ ਵੀਹ ਸਾਲ ਤਕ ਰਿਸਰਚ ਕਰਨ ਤੋਂ ਬਾਅਦ ਇਹ ਨਤੀਜਾ ਸਾਹਮਣੇ ਆਇਆ ਹੈ. ਇਸ ਦੌਰਾਨ 4070 ਲੋਕਾਂ ਨੂੰ ਦਿਲ ਦੀ ਬੀਮਾਰੀ ਹੋਈ. ਭਾਵੇਂ ਸਿੱਧੇ ਤੌਰ ‘ਤੇ ਬਲੱਡ ਗਰੁਪ ਅਤੇ ਦਿਲ ਦੀ ਬੀਮਾਰਿਆਂ ਦਾ ਸੰਬਧ ਤਾਂ ਪਤਾ ਨਹੀਂ ਲੱਗਾ ਪਰ ਵੱਖ-ਵੱਖ ਬਲੱਡ ਗਰੁਪ ਦੇ ਲੋਕਾਂ ਦਾ ਕੋਲੇਸਟ੍ਰਾਲ ਦੀ ਮਿਕਦਾਰ ਵੱਖ ਵੱਖ ਹੁੰਦੀ ਹੈ. ਦਿਲ ਦੀ ਬੀਮਾਰਿਆਂ ਵਿੱਚ ਬਲੱਡ ਗਰੁਪ ਦੇ ਅਲਾਵਾ ਪਾਰਿਵਾਰ ਵਿੱਚ ਬੀਮਾਰਿਆਂ ਦਾ ਇਤਿਹਾਸ ਵੀ ਅਸਰ ਕਰਦਾ ਹੈ.

ਏ ਬਲੱਡ ਗਰੁਪ ਦੇ ਲੋਕਾਂ ਨੂੰ 8 ਫ਼ੀਸਦ, ਬੀ ਗਰੁਪ ਨੂੰ 11 ਫ਼ੀਸਦ ਅਤੇ ਏਬੀ ਗਰੁਪ ਵਾਲਿਆਂ ਨੂੰ 20 ਫ਼ੀਸਦ ਬੀਮਾਰੀ ਦਾ ਖਦਸ਼ਾ ਵੱਧ ਹੁੰਦਾ ਹੈ. ਪਰ ਇਸਦਾ ਇਹ ਮਤਲਬ ਵੀ ਨਹੀਂ ਹੈ ਕੇ ਉ ਗਰੁਪ ਵਾਲੇ ਆਪਣੀ ਸਿਹਤ ਸੰਭਾਲ ਬਾਰੇ ਲਾਪਰਵਾਹ ਹੋ ਜਾਣ.