ਇਨਕਮ ਟੈਕਸ ਰਿਟਰਨ ਦਾਖਿਲ ਕਰਨ ਲਈ ਹੈ ‘ਹੈਲੋ ਟੈਕਸ’ ਐਪ 

0

ਅਪ੍ਰੈਲ ਦਾ ਮਹੀਨਾ ਆਉਂਦੀਆਂ ਸਾਰ ਹੀ ਨੌਕਰੀ ਪੇਸ਼ਾ ਲੋਕਾਂ ਦੇ ਮੂਹਰੇ ਇਨਕਮ ਟੈਕਸ ਦਾਖਿਲ ਕਰਨਾ ਇੱਕ ਵੱਡੀ ਸਮੱਸਿਆ ਦੀ ਸ਼ਕਲ ਵਿੱਚ ਆ ਖਲ੍ਹੋ ਜਾਂਦਾ ਹੈ. ਇਨਕਮ ਟੈਕਸ ਦਾਖਿਲ ਕਰਨ ਲਈ ਪੇਸ਼ੇਵਰ ਲੋਕਾਂ ਨੂੰ, ਸੀਏ ਨੂੰ ਲਭਦੇ ਹਨ, ਉਨ੍ਹਾਂ ਨੂੰ ਫੀਸਾਂ ਦਿੰਦੇ ਹਨ. ਇਹ ਸਮੱਸਿਆ ਹਰ ਸਾਲ ਦੀ ਹੀ ਹੈ.

ਲੋਕਾਂ ਦੀ ਇਸ ਦਿੱਕਤ ਨੂੰ ਸਮਝਦਿਆਂ ‘ਐਂਜਲ ਪੈਸਾ’ ਨਾਂਅ ਦੇ ਇੱਕ ਸਟਾਰਟਅਪ ਨੇ ਇੱਕ ਐਪ ਤਿਆਰ ਕੀਤਾ ਹੈ. ਇਸ ਐਪ ਨੂੰ ਨਾਂਅ ਦਿੱਤਾ ਗਿਆ ਹੈ ‘ਹੈਲੋ ਟੈਕਸ’. ਇਸ ਐਪ ਰਾਹੀਂ ਪੰਜਾਂ ਮਿਨਟਾਂ ਵਿੱਚ ਹੀ ਇਨਕਮ ਟੈਕਸ ਰਿਟਰਨ ਦਾਖਿਲ ਕੀਤਾ ਜਾ ਸਕਦਾ ਹੈ. ਇਸ ਐਪ ਨੂੰ ਇਸਤੇਮਾਲ ਕਰਨ ਨਾਲ ਆਪਣੀ ਜਾਣਕਾਰੀ ਲੋਕਂ ਨੂੰ ਦੇਣ ਤੋਂ ਵੀ ਬਚਿਆ ਜਾ ਸਕਦਾ ਹੈ.

ਇਹ ਐਪ ਐਂਡਰਾਇਡ, ਵਿੰਡੋਜ਼ ਅਤੇ ਐਪਲ ਪਲੇਟਫਾਰਮ ਉੱਪਰ ਉਪਲਬਧ ਹੈ. ਇਨਕਮ ਟੈਕਸ ਰਿਟਰਨ ਦਾਖਿਲ ਕਰਨ ਲਈ ਇਹ ਐਪ ਵਿਅਕਤੀ ਨੂੰ ਆਪਣੇ ਸਮਾਰਟਫ਼ੋਨ ਵਿੱਚ ਡਾਉਨਲੋਡ ਕਰਨਾ ਹੁੰਦਾ ਹੈ. ਇਸ ਤੋਂ ਬਾਅਦ ਇਸ ਐਪ ਵਿੱਚ ਰਜਿਸਟ੍ਰੇਸ਼ਨ ਹੁੰਦਾ ਹੈ. ਇਹ ਸਾਰਾ ਕੰਮ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਹੋ ਜਾਂਦਾ ਹੈ.

ਇਸ ਤੋਂ ਬਾਅਦ ਇਨਕਮ ਟੈਕਸ ਰਿਟਰਨ ਦਾਖਿਲ ਕਰਨ ਵਾਲੇ ਵਿਅਕਤੀ ਨੂੰ ਆਪਣੀ ਜਾਣਕਾਰੀ ਦੇਣੀ ਹੁੰਦੀ ਹੈ. ਇਸ ਜਾਣਕਾਰੀ ਵਿੱਚ ਆਮਦਨ, ਖ਼ਰਚੇ ਅਤੇ ਬਚਤ ਨਾਲ ਸੰਬਧਿਤ ਹੁੰਦੀ ਹੈ. ਇਸ ਤੋਂ ਬਾਅਦ ਵਿਅਕਤੀ ਨੂੰ ਇੰਟਰਨੇਟ ਬੈੰਕਿੰਗ ਰਾਹੀਂ 125 ਰੁਪੇ ਦਾ ਭੁਗਤਾਨ ਕਰਨਾ ਹੁੰਦਾ ਹੈ. ਭੁਗਤਾਨ ਹੋਣ ਦੇ ਬਾਅਦ ਇਨਕਮ ਟੈਕਸ ਦਾਖਿਲ ਹੋ ਜਾਂਦਾ ਹੈ.

ਲੇਖਕ: ਰਵੀ ਸ਼ਰਮਾ