ਸੋਸ਼ਲ ਮੀਡਿਆ ਉੱਪਰ ਰਚਿਆ ਜਾ ਰਿਹਾ ਹੈ ਔਰਤਾਂ ਦਾ ਅੰਤਰਮਨ: ਨੀਲਿਮਾ ਚੌਹਾਨ 

ਸੋਸ਼ਲ ਮੀਡਿਆ ਨੂੰ ਅੱਜ ਔਰਤ ਲਈ ਆਪਣੇ ਮਨ ਦੇ ਸਾਰੇ ਭਾਵ ਦੁਖ-ਸੁਖ, ਕ੍ਰੋਧ ਅਤੇ ਪ੍ਰਤਿਕਾਰ ਦੇ ਪ੍ਰਗਟਾਵੇ ਦਾ ਸਬ ਤੋਂ ਸੌਖਾ ਅਤੇ ਸੁਰਖਿਤ ਜ਼ਰਿਆ ਮੰਨਿਆ ਜਾ ਰਿਹਾ ਹੈ. ਔਰਤਾਂ ਇਸ ਮੀਡਿਆ ਰਾਹੀਂ ਆਪਣੀ ਸੋਚ ਸਮਾਜ ਦੇ ਸਾਹਮਣੇ ਲੈ ਕੇ ਆ ਰਹੀਆਂ ਹਨ.

0

“ਸੋਸ਼ਲ ਮੀਡਿਆ ਉੱਪਰ ਔਰਤਾਂ ਦੀ ਲਗਾਤਾਰ ਵੱਧਦੀ ਜਾ ਰਹੀ ਹਿੱਸੇਦਾਰੀ ਸਮਾਜ ਦੇ ‘ਮਰਦਾਨਾ ਸਪੇਸ’ ਕਹੇ ਜਾਣ ਵਾਲੇ ਖ਼ੇਤਰ ਵਿੱਚ ਘੁਸਪੈਠ ਤੋਂ ਘੱਟ ਨਹੀਂ ਕਿਹਾ ਜਾ ਸਕਦਾ. ਸੋਸ਼ਲ ਮੀਡਿਆ ਮੰਚ ਸਮਾਜ ਵੱਲੋਂ ਔਰਤਾਂ ਨੂੰ ਬੰਨ੍ਹ ਕੇ ਰੱਖਣ ਦੇ ਦਾਇਰੇ ਤੋਂ ਬਾਹਰ ਲੈ ਕੇ ਆਉਣ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ.”

ਸੋਸ਼ਲ ਮੀਡਿਆ ਰਾਹੀਂ ਔਰਤਾਂ ਆਪਣੀ ਤਸਵੀਰਾਂ, ਪੋਸਟਾਂ ਅਤੇ ਆਪਣੇ ਬਾਰੇ ਹੋਰ ਜਾਣਕਾਰੀ ਦੇ ਕਰ ਆਪਣੇ ਆਪ ਦੀ ਉਸੇ ਤਰ੍ਹਾਂ ਦੀ ਬ੍ਰਾਂਡਿੰਗ ਕਰ ਰਹੀਆਂ ਹਨ ਜਿਸ ਤਰ੍ਹਾਂ ਦੀ ਉਹ ਸਮਾਜ ਵਿੱਚ ਰਹਿ ਕੇ ਨਹੀਂ ਸੀ ਕਰ ਸਕਦੀਆਂ. ਆਪਣੀ ਨਿਜਤਾ ਦੀਆਂ ਗੱਲਾਂ ਸਾਂਝੀਆਂ ਕਰਨ ਤੋਂ ਲੈ ਕੇ ਸਮਾਜਿਕ ਅਤੇ ਰਾਜਨੀਤਿਕ ਮਾਮਲਿਆਂ ਬਾਰੇ ਆਪਣੀ ਸੋਚ ਦਾ ਦਖਲ ਦੇਣ ਵਾਲੀ ਔਰਤਾਂ ਨੂੰ ਇਹ ‘ਸਪੇਸ’ ਬਹੁਤਾ ਸੌਖਾ ਅਤੇ ਸੁਵਿਧਾ ਭਰਿਆ ਜ਼ਰੂਰ ਜਾਪਦਾ ਹੋਏਗਾ.

ਆਭਾਸੀ ਦੁਨਿਆ ਯਾਨੀ ਇੰਟਰਨੇਟ ਦੀ ਦੁਨਿਆ ਕਿਸੇ ਨੂੰ ਵੀ ਆਪਣੀ ਸੋਚ ਨੂੰ ਜ਼ਾਹਿਰ ਕਰਨ ਦੀ ਕਿੱਤੇ ਵਧੇਰੇ ਥਾਂ ਦਿੰਦੀ ਹੈ. ਇਸ ਕਰਕੇ ਇਹ ਸਪੇਸ ਔਰਤਾਂ ਨੂੰ ਹਕ਼ੀਕਤ ਨਾਲੋਂ ਕੀਤੇ ਵਧੇਰੇ ਬਿੰਦਾਸ, ਬੇਫ਼ਿਕਰੀ ਬਹੁਤ ਹਦ ਤਕ ਲਾਪਰਵਾਹ ਹੋਣ ਦਾ ਮੌਕਾ ਵੀ ਦਿੰਦਾ ਹੈ. ਆਪਣੀ ਮਨਭਾਉਂਦੀ ਫ਼ੋਟੋ ਦੁਨਿਆ ਦੇ ਸਾਹਮਣੇ ਰੱਖ ਕੇ ਸ਼ਲਾਘਾ ਪ੍ਰਾਪਤ ਕਰਨ ਤੋਂ ਲੈ ਕੇ ਬੇਖੌਫ ਹੋ ਕੇ ‘ਇਨਬਾਕਸ ਚੈਟ’ ਕਰਨ ਦੀ ਆਜ਼ਾਦੀ ਵੀ ਅਤੇ ਦੇਸ਼-ਦੁਨਿਆ ਦੇ ਮਸਲਿਆਂ ਦੀ ਬਹਿਸ ਵਿੱਚ ਸ਼ਾਮਿਲ ਹੋ ਕੇ ਆਪਣੀ ਮੌਜੂਦਗੀ ਅਤੇ ਰਾਇਸ਼ੁਮਾਰੀ ਦਾ ਮਜ਼ਾ ਲੈਣਾ. ਉਹ ਵੀ ਆਪਣੀਆਂ ਸ਼ਰਤਾਂ ਮੁਤਾਬਿਕ.

“ਇਸ ਆਭਾਸੀ ਦੁਨਿਆ ਵਿੱਚ ਵੀ ਅਸਲ ਦੁਨਿਆ ਵਿੱਚ ਔਰਤਾਂ ਨੂੰ ਵਸ ਵਿੱਚ ਰੱਖਣ ਵਾਲੀ ਸੋਚ ਮੌਜੂਦ ਹੈ. ਇੱਥੇ ਵੀ ਬੇਬਾਕ ਅਤੇ ਬਿੰਦਾਸ ਲਿਖਾਰੀ ਔਰਤਾਂ ਨੂੰ ਕਾਬੂ ਵਿੱਚ ਰੱਖਣ ਵਾਲੀ ਸੋਚ ਦਿਸਦੀ ਹੈ. ਪਰ ਸੂਕੂਨ ਦੀ ਗੱਲ ਇਹ ਹੈ ਕੇ ਇਸ ਮੰਚ ‘ਤੇ ਔਰਤਾਂ ਆਪਣੇ ਆਪ ਨੂੰ ਮਜਬੂਰ ਅਤੇ ਬੇਵਸ ਹੋ ਕੇ ਉਨ੍ਹਾਂ ਸੋਚਾਂ ਅਤੇ ਸ਼ਕਤੀਆਂ ਦੇ ਕਾਬੂ ਨਹੀਂ ਆਉਂਦੀਆਂ ਅਤੇ ਹੋਰ ਮਜਬੂਤ ਅਤੇ ਜ਼ੋਰਦਾਰ ਤਰੀਕੇ ਨਾਲ ਆਪਣੀ ਗੱਲ ਸਾਹਮਣੇ ਰੱਖਦਿਆਂ ਹਨ.

ਸੋਸ਼ਲ ਮੀਡਿਆ ਔਰਤਾਂ ਨੂੰ ਔਰਤਾਂ ਨੂੰ ਬਰਾਬਰੀ ਦੇ ਕੇ ਪੰਗੇ ਲੈਣ, ਬਹਿਸ-ਮੁਹਬਾਸਾ, ਅਤੇ ਨਵੇਂ ਰਚਨਾ ਕਰਮ ਕਰਨ ਲਈ ਸੌਖੀ ਰਾਹ ਦਿੰਦਾ ਹੈ. ਘਰ ਦੀ ਜਿੰਮੇਦਾਰੀ ਨਾਲ ਬੰਨ੍ਹੀ ਔਰਤਾਂ ਦੇ ਨੈਤਿਕ ਦਾਇਰੇ ਇੱਥੇ ਇੰਨੇ ਕਮਜ਼ੋਰ ਹਨ ਕੇ ਔਰਤਾਂ ਆਪਣੀ ਸਿਰਜਨਾਂ ਨੂੰ ਖੁੱਲ ਕੇ ਦਰਸ਼ਾ ਸਕਦੀਆਂ ਹਨ. ਇਸੇ ਕਰਕੇ ਔਰਤਾਂ ਸੋਸ਼ਲ ਮੀਡਿਆ ਉੱਪਰ ਨਵੀਂ ਇਬਾਰਤਾਂ ਰੱਚ ਰਹੀਆਂ ਹਨ. ਆਪਣੀ ਦਿਮਾਗੀ ਆਜ਼ਾਦੀ ਦੀ ਰਾਹ ਤਿਆਰ ਕਰ ਰਹੀਆਂ ਹਨ. ਇਸ ਤਰ੍ਹਾਂ ਸੋਸ਼ਲ ਮੀਡਿਆ ਉੱਪਰ ਰਚਿਆ ਜਾ ਰਿਹਾ ਹੈ ਔਰਤ ਦਾ ਅੰਤਰਮਨ.

ਲੇਖਿਕਾ: ਨੀਲਿਮਾ ਚੌਹਾਨ

ਅਨੁਵਾਦ: ਰਵੀ ਸ਼ਰਮਾ