ਭੈਣ ਦੀ ਖ਼ਰਾਬ ਸਿਹਤ ਨੇ ਦਿੱਤਾ ਰਿਸ਼ੀ ਨੂੰ ਸਟਾਰਟਅਪ ਦਾ ਆਈਡਿਆ, ਅੱਜ ਹੈ ਅਰਬਪਤੀ

ਭੈਣ ਦੀ ਖ਼ਰਾਬ ਸਿਹਤ ਨੇ ਦਿੱਤਾ ਰਿਸ਼ੀ ਨੂੰ ਸਟਾਰਟਅਪ ਦਾ ਆਈਡਿਆ, ਅੱਜ ਹੈ ਅਰਬਪਤੀ

Thursday June 22, 2017,

2 min Read

ਰਿਸ਼ੀ ਸ਼ਾਹ ਦੀ ਕੰਪਨੀ ‘ਆਉਟਕਮ ਹੇਲਥ’ ਇੱਕ ਯੂਨਿਕੋਰਨ ਕੰਪਨੀ ਹੈ. ਪਿਛਲੇ ਹਫ਼ਤੇ ਇਸਨੂੰ ਸਨਮਾਨ ਵੀ ਮਿਲਿਆ ਹੈ. ਇਸ ਤੋਂ ਪਹਿਲਾਂ ਉਹ ਇੱਕ ਸੌ ਕਰੋੜ ਡਾੱਲਰ ਦੀ 200 ਗੈਰ ਪਬਲਿਕ ਕੰਪਨੀਆਂ ਦੀ ਲਿਸਟ ਵਿੱਚ 30ਵੀੰ ਜਗ੍ਹਾਂ ‘ਤੇ ਪਹੁੰਚ ਗਈ ਹੈ.

ਦਸ ਸਾਲ ਪਹਿਲਾਂ ਕਾਲੇਜ ਛੱਡ ਚੁੱਕੇ ਰਿਸ਼ੀ ਸ਼ਾਹ ਕਾਰੋਬਾਰੀ ਬਣਨ ਦਾ ਸਪਨਾ ਬਹੁਤ ਪਹਿਲਾਂ ਤੋਂ ਹੀ ਵੇਖ ਰਹੇ ਸਨ. ਉਨ੍ਹਾਂ ਇਕ ਸਪਨਾ ਪੂਰਾ ਕਰਕੇ ਹੀ ਛੱਡਿਆ. ਆਪਣੀ ਇੱਕ ਦੋਸਤ ਨਾਲ ਰਲ੍ਹ ਕੇ ਸ਼ੁਰੂ ਕੀਤੀ ਕੰਪਨੀ ਰਿਸ਼ੀ ਨੂੰ ਬਹੁਤ ਉੱਪਰ ਲੈ ਕੇ ਜਾ ਚੁੱਕੀ ਹੈ.

image


ਭਾਰਤੀ-ਅਮਰੀਕਨ ਰਿਸ਼ੀ ਦੀ ਸਟਾਰਟਅਪ ਕੰਪਨੀ ‘ਆਉਟਕਮ ਹੇਲਥ’ ਇੱਕ ਸਾਫਟਵੇਅਰ ਦਾ ਇਸਤੇਮਾਲ ਕਰਕੇ ਡਾਕਟਰਾਂ ਦੇ ਨਾਲ ਨਾਲ ਮਰੀਜਾਂ ਨੂੰ ਵੀ ਸੇਵਾਵਾਂ ਦਿੰਦੀ ਹੈ. ਇਹ ਕੰਪਨੀ ਇਲਾਜ਼ ਦੇ ਨਾਲ ਨਾਲ ਸਿਹਤ ਨਾਲ ਜੁੜੀ ਸਲਾਹ ਵੀ ਦਿੰਦੀ ਹੈ.

ਰਿਸ਼ੀ ਸ਼ਾਹ ਅਤੇ ਉਨ੍ਹਾਂ ਦੀ ਦੋਸਤ ਸ਼ਰਧਾ ਅਗਰਵਾਲ ਨੇ ਸਾਲ 2006 ਵਿੱਚ ਅਮਰੀਕਾ ਦੇ ਸ਼ਿਕਾਗੋ ‘ਚ ਆਪਣੀ ਕੰਪਨੀ ਦੀ ਨੀਂਹ ਰੱਖੀ ਸੀ. ਅੱਜ ਆਉਟਕਮ ਹੇਲਥ ਇੱਕ ਬਿਲੀਅਨ ਡਾੱਲਰ ਵਾਲੀ ਦੋ ਸੌ ਕੰਪਨੀਆਂ ਦੀ ਲਿਸਟ ਵਿੱਚ 30ਵੀੰ ਜਗ੍ਹਾਂ ‘ਤੇ ਹੈ.

ਰਿਸ਼ੀ ਦੱਸਦੇ ਹਨ ਕੇ ਡਾਕਟਰਾਂ ਦੇ ਦਫਤਰਾਂ ਵਿੱਚ ਕੰਟੇੰਟ ਦੇਣ ਵਾਲੀ ਕੰਪਨੀ ਸ਼ੁਰੂ ਕਰਨ ਦਾ ਵਿਚਾਰ ਉਨ੍ਹਾਂ ਨੂੰ ਆਪਣੀ ਭੈਣ ਦੀ ਬੀਮਾਰੀ ਤੋਂ ਆਇਆ. ਉਨ੍ਹਾਂ ਦੀ ਭੈਣ ਨੂੰ ਸ਼ੁਗਰ ਦੀ ਬੀਮਾਰੀ ਹੈ. ਉਸ ਨੂੰ ਸ਼ੁਗਰ ਪੰਪ ਮਿਲਦਾ ਹੈ ਤਾਂ ਉਸਦੀ ਬੀਮਾਰੀ ਕੰਟ੍ਰੋਲ ਵਿੱਚ ਰਹਿੰਦੀ ਹੈ. ਇਸ ਨਾਲ ਇਹ ਪੰਪ ਬਣਾਉਣ ਵਾਲੇ, ਇੰਸੁਲਿਨ ਬਣਾਉਣ ਵਾਲੇ ਅਤੇ ਡਾਕਟਰ ਸਾਰਿਆਂ ਨੂੰ ਹੀ ਫਾਇਦਾ ਹੁੰਦਾ ਹੈ.

ਰਿਸ਼ੀ ਨੇ ਨਾਰਥਵੈਸਟਰਨ ਯੂਨੀਵਰਿਸਟੀ ਤੋਂ ਪੜ੍ਹਾਈ ਕੀਤੀ ਹੈ. ਉੱਥੇ ਹੀ ਉਨ੍ਹਾਂ ਦੀ ਮੁਲਾਕਾਤ ਸ਼ਰਧਾ ਅਗਰਵਾਲ ਨਾਲ ਹੋਈ ਸੀ. ਦੋਵਾਂ ਨੇ ਇਸ ਆਈਡਿਆ ‘ਤੇ ਕੰਮ ਸ਼ੁਰੂ ਕੀਤਾ. ਉਨ੍ਹਾਂ ਨੇ ਪਹਿਲਾਂ ਕਾਂਟੇਕਸਟ ਮੀਡਿਆ ਨਾਂਅ ਦੀ ਕੰਪਨੀ ਦੀ ਸ਼ੁਰੁਆਤ ਕੀਤੀ. ਉਨ੍ਹਾਂ ਨੇ ਡਾਕਟਰਾਂ ਨੂੰ ਵੀਡਿਉ ਮਾਨਿਟਰ ਵੇਚਣੇ ਸ਼ੁਰੂ ਕੀਤੇ. ਦਸ ਸਾਲ ਦੇ ਦੌਰਾਨ ਉਨ੍ਹਾਂ ਦਾ ਕੰਮ ਬਹੁਤ ਵਧ ਗਿਆ.

ਜਦੋਂ ਕੰਪਨੀ ਨੂੰ ਪਹਿਲੀ ਵੱਡੀ ਫੰਡਿੰਗ ਮਿਲੀ ਤਾਂ ਉਨ੍ਹਾਂ ਨੇ ਕੰਪਨੀ ਦਾ ਨਾਂਅ ਬਦਲ ਕੇ ਆਉਟਕਮ ਹੇਲਥ ਰੱਖ ਲਿਆ. ਇਹ ਕਾਨਾਪ੍ਨੀ ਡਾਕਟਰਾਂ ਅਤੇ ਮਰੀਜਾਂ ਦੀ ਮਦਦ ਕਰ ਰਹੀ ਹੈ.

ਰਿਸ਼ੀ ਸ਼ਾਹ ਦੇ ਪਿਤਾ ਡਾਕਟਰ ਹਨ ਅਤੇ ਉਹ ਕਈ ਸਾਲ ਪਹਿਲਾਂ ਹੀ ਸ਼ਿਕਾਗੋ ਵਿੱਚ ਜਾ ਵਸੇ ਸਨ. ਉਨ੍ਹਾਂ ਦੀ ਮਾਂ ਵੀ ਉਨ੍ਹਾਂ ਨਾਲ ਹੀ ਕੰਮ ਵਿੱਚ ਮਦਦ ਕਰਦੀ ਸੀ.