ਕਦੇ ਚਾਹ ਦਾ ਖੋਖਾ ਲਾਉਂਦੇ ਸਨ, ਅੱਜ ਹਨ 254 ਕਰੋੜ ਦੇ ਮਾਲਿਕ

ਕਦੇ ਚਾਹ ਦਾ ਖੋਖਾ ਲਾਉਂਦੇ ਸਨ, ਅੱਜ ਹਨ 254 ਕਰੋੜ ਦੇ ਮਾਲਿਕ

Saturday August 19, 2017,

2 min Read

1972 ਵਿੱਚ ਗੁਜਰਾਤ ਵਿੱਚ ਜ਼ਬਰਦਸਤ ਹੜ੍ਹ ਆਇਆ. ਉਸ ਵਿੱਚ ਬਲਵੰਤ ਸਿੰਘ ਦਾ ਘਰ ਵੀ ਰੁੜ੍ਹ ਗਿਆ. ਉਸ ਵੇਲੇ ਉਨ੍ਹਾਂ ਕੋਲ ਇੱਕ ਜੋੜੀ ਕਪੜੇ ਵੀ ਨਹੀਂ ਰਹੇ. ਅੱਜ ਉਹ 254 ਕਰੋੜ ਦੀ ਕੰਪਨੀ ਦੇ ਮਾਲਿਕ ਹਨ. ਉਨ੍ਹਾਂ ਦੀ ਕੰਪਨੀ ਦਾ ਨਾਂਅ ਗੋਕੁਲ ਗਰੁਪ ਹੈ.

ਹੜ੍ਹ ਦੇ ਬਾਅਦ ਉਨ੍ਹਾਂ ਦੇ ਇੱਕ ਜਾਣਕਾਰ ਜਿਨਾਭਾਈ ਨੇ ਸਲਾਹ ਦਿੱਤੀ ਕੇ ਉਹ ਉਨ੍ਹਾਂ ਨੂੰ ਸਰਕਾਰੀ ਰਾਸ਼ਨ ਦਾ ਡਿਪੂ ਦਾ ਲਾਇਸੇੰਸ ਲੈਣ ਵਿੱਚ ਮਦਦ ਕਰ ਦੇਣਗੇ. ਬਲਵੰਤ ਸਿੰਘ ਨੇ ਲਾਇਸੇੰਸ ਲੈ ਕੇ ਘਰ ਵਿੱਚ ਹੀ ਡਿਪੂ ਖੋਲ ਲਿਆ.

image


ਉਂਝ ਤਾਂ ਉਹ ਅੱਜ ਭਾਜਪਾ ਦੇ ਉੱਘੇ ਆਗੂ ਮੰਨੇ ਜਾਂਦੇ ਹਨ ਪਰ ਉਨ੍ਹਾਂ ਦੀ ਕਾਰੋਬਾਰੀ ਕਾਮਯਾਬੀ ਦਾ ਸਫ਼ਰ ਪ੍ਰੇਰਨਾ ਦੇਣ ਵਾਲਾ ਹੈ. ਉਨ੍ਹਾਂ ਦੇ ਪਿਤਾ ਇੱਕ ਆਇਲ ਮਿਲ ‘ਚ ਕੰਮ ਕਰਦੇ ਸਨ. ਕੰਮ ਮਿਲਣਾ ਬੰਦ ਹੋ ਗਿਆ ਤਾਂ ਉਨ੍ਹਾਂ ਨੇ ਚਾਹ ਦਾ ਖੋਖਾ ਲਾ ਲਿਆ. ਉਸ ਨਾਲ ਹੀ ਘਰ ਦਾ ਖਰਚਾ ਚਲਦਾ ਸੀ. ਪਰ ਉਸੇ ਦੌਰਾਨ ਗੁਜਰਾਤ ‘ਚ ਹੜ੍ਹ ਆਇਆ ਤਾਂ ਉਨ੍ਹਾਂ ਦਾ ਉਹ ਕੰਮ ਵੀ ਜਾਂਦਾ ਰਿਹਾ.

ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਨੌਕਰੀ ਲਈ ਮੁੱਖਮੰਤਰੀ ਕੋਲ ਜਾਣ ਦੀ ਸਲਾਹ ਦਿੱਤੀ, ਪਰ ਉਹ ਜਾ ਪਹੁੰਚੇ ਕਾਂਗ੍ਰੇਸੀ ਆਗੂ ਜਿਨਾਭਾਈ ਦਾਰਜੀ ਕੋਲ. ਜਿਨਾਭਾਈ ਨੇ ਉਨ੍ਹਾਂ ਨੂੰ ਸਰਕਾਰੀ ਡਿਪੂ ਦਾ ਲਾਇਸੇੰਸ ਦੇਣ ਦਾ ਭਰੋਸਾ ਦਿੱਤਾ. ਉਨ੍ਹਾਂ ਨੇ ਲਾਇਸੇੰਸ ਮਿਲਦੇ ਹੀ ਘਰ ‘ਚ ਹੀ ਸਰਕਾਰੀ ਰਾਸ਼ਨ ਦਾ ਡਿਪੂ ਖੋਲ ਲਿਆ. ਕੰਮ ਵਧੀਆ ਚੱਲ ਪਿਆ.

ਬਾਅਦ ਵਿੱਚ ਉਨ੍ਹਾਂ ਨੇ ਕੰਮ ਅੱਗੇ ਵਧਾਇਆ. ਉਨ੍ਹਾਂ ਨੇ ਰਾਜਨੀਤਿਕ ਹਲਕਿਆਂ ‘ਚ ਆਪਣਾ ਰੁਤਬਾ ਕਾਇਮ ਕੀਤਾ. ਪਰ ਉਸ ਚਾਹ ਦੇ ਖੋਖੇ ਨਾਲ ਪਿਆਰ ਘੱਟ ਨਹੀਂ ਹੋਇਆ, ਉਸੇ ਥਾਂ ‘ਤੇ ਉਨ੍ਹਾਂ ਨੇ ਅੱਜ ਆਪਣਾ ਦਫਤਰ ਬਣਾਇਆ ਹੋਇਆ ਹੈ.

ਗੋਕੁਲ ਗਰੁਪ ਅੱਜ ਫੂਡ ਆਇਲ ਦੇ ਖੇਤਰ ਵਿੱਚ ਵੱਡਾ ਨਾਂਅ ਹੈ. ਉਨ੍ਹਾਂ ਦਾ ਨਾਂਅ ਵੱਡੇ ਕਾਰੋਬਾਰਿਆਂ ਵਿੱਚ ਆਉਂਦਾ ਹੈ.

image


ਉਨ੍ਹਾਂ ਨੇ ਬਾਦ ਵਿੱਚ ਰਾਜਨੀਤੀ ਵਿੱਚ ਪੈਰ ਰੱਖਿਆ ਅਤੇ ਕਾਮਯਾਬੀ ਹਾਸਿਲ ਕੀਤੀ. ਸਾਲ 2002 ‘ਚ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਨੂੰ ਹਰਾ ਦਿੱਤਾ ਅਤੇ ਵਿਧਾਇਕ ਬਣ ਗਏ. ਸਾਲ 2007 ‘ਚ ਉਨ੍ਹਾਂ ਦੀ ਹਾਰ ਹੋਈ ਪਰ 2012 ਦੇ ਵਿਧਾਨ ਸਭਾ ਚੋਣਾਂ ‘ਚ ਉਹ ਮੁੜ ਜੇਤੂ ਹੋਏ.

ਕੁਛ ਸਾਲ ਪਹਿਲਾਂ ਉਹ ਕਾੰਗ੍ਰੇਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ.