ਸਟਾਰਟਅੱਪ ਲਈ ਦੇਰ ਨਾਲ ਸੁੱਤਾ ਉੱਠਾ ਹੈ ਭਾਰਤ; ਮੈਂ ਆਪ ਵੀ ਜ਼ਿਮੇੰਦਾਰ: ਰਾਸ਼ਟਰਪਤੀ

ਸਟਾਰਟਅੱਪ ਲਈ ਦੇਰ ਨਾਲ ਸੁੱਤਾ ਉੱਠਾ ਹੈ ਭਾਰਤ; ਮੈਂ ਆਪ ਵੀ ਜ਼ਿਮੇੰਦਾਰ: ਰਾਸ਼ਟਰਪਤੀ

Monday January 18, 2016,

2 min Read

ਭਾਰਤ ਦੇ ਸਟਾਰਟ ਅੱਪ ਮੁਹਿੰਮ ਦੀ ਸ਼ੁਰੁਆਤ ਦੇ ਮੌਕੇ ਤੇ ਰਾਸ਼ਟਰਪਤੀ ਪਰਨਬ ਮੁਖਰਜੀ ਨੇ ਕਿਹਾ ਹੈ ਕੀ ਭਾਰਤ ਇਸ ਵੱਲ ਕੁਜ ਦੇਰ ਨਾਲ ਜਾਗਿਆ ਹੈ. ਉਨ੍ਹਾਂ ਨੇ ਇਸ ਮੁਹਿੰਮ ਨੂੰ ਦੇਰ ਨਾਲ ਸ਼ੁਰੂ ਕਰਣ ਲਈ ਆਪਣੇ ਆਪ ਨੂੰ ਵੀ ਜਿਮੇੰਦਾਰ ਦੱਸਿਆ। ਉਨ੍ਹਾਂ ਨੇ ਕਿਹਾ ਕੀ ਉਹ ਪਹਿਲਾਂ ਆਪ ਹੀ ਪ੍ਰਸ਼ਾਸ਼ਨ 'ਚ ਰਹੇ ਹਨ.

ਸਿਲੀਕੋਨ ਵੈਲੀ ਦੇ ਸੀਈਉ ਨਾਲ ਗੱਲ ਕਰਦਿਆਂ ਮੁਖਰਜੀ ਨੇ ਕਿਹਾ ਕੀ ਭਾਰਤ ਨੂੰ ਆਉਣ ਵਾਲੇ ਦਸ ਸਾਲਾਂ 'ਚ 15 ਫ਼ੀਸਦੀ ਦੇ ਹਿਸਾਬ ਨਾਲ ਵਿਕਾਸ ਕਰਨ ਦੀ ਲੋੜ ਹੈ ਗਰੀਬੀ ਅਤੇ ਸੇਹਤ ਸਹੂਲਤਾਂ ਦੀ ਘਾਟ ਦਾ ਸਾਹਮਣਾ ਕੀਤਾ ਜਾ ਸਕੇ.

'ਸਟਾਰਟਅੱਪ' ਮੁਹਿੰਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕੀ ਨਵੇਂ ਉਧਮੀ ਆਤਮ ਵਿਸ਼ਵਾਸ ਨਾਲ ਭਰੇ ਹੋਏ ਹਨ, ਉਹ ਇਹ ਸਭ ਕਰਨਾ ਚਾਹੁੰਦੇ ਹਨ. ਸਰਕਾਰ ਦਾ ਕੰਮ ਹੈ ਕੀ ਕਾਰੋਬਾਰ ਵਧਾਉਣ ਲਈ ਮਾਹੌਲ ਤਿਆਰ ਕੀਤਾ ਜਾਵੇ। ਅਸੀਂ ਬਹੁਤਾ ਸਮਾਂ ਲੈ ਲਿਆ ਹੈ ਪਰ ਹੁਣ ਫੈਸਲਾ ਲਿਆ ਜਾ ਚੁੱਕਾ ਹੈ. ਹੁਣ ਅਸੀਂ ਨਿੰਦਰ ਤੋਂ ਜਾਗ ਚੁੱਕੇ ਹਾਂ. ਸਟਾਰਟਅੱਪ ਦਾ ਮਕਸਦ ਹੇਠ੍ਹਲੇ ਲੇਵਲ ਦੇ ਕਾਰੋਬਾਰ ਨੂੰ ਵਧਾਵਾ ਦੇਣਾ ਹੈ.

image


ਛੋਟੇ ਕਾਰੋਬਾਰਿਆਂ ਨੂੰ ਸਹੂਲਤਾਂ ਦੇਣ ਬਾਰੇ ਉਨ੍ਹਾਂ ਕਿਹਾ ਕੀ ਇਸ ਕੰਮ 'ਚ ਪਛੇਤ ਹੋਣ ਲਈ ਮੈਂ ਕਿਸੇ ਹੋਰ ਨੂੰ ਜ਼ਿਮੇੰਦਾਰ ਨਹੀਂ ਠਹਿਰਾ ਸਕਦਾ ਕਿਓਂਕਿ ਮੈਂ ਆਪ ਪ੍ਰਸ਼ਾਸ਼ਨ 'ਚ ਰਿਹਾ ਹਾਂ. ਮੁਖਰਜੀ ਪਹਿਲਾਂ ਕਾਂਗਰਸ ਰਾਜ 'ਚ ਖ਼ਜ਼ਾਨਾ ਮੰਤਰੀ ਰਹੇ ਹਨ.

ਹੁਣ ਇਸ ਪਹਿਲ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸ਼ਾ ਕਰਦਿਆਂ ਉਨ੍ਹਾਂ ਕਿਹਾ ਕੀ ਆਉਣ ਵਾਲੇ ਦਸ ਤੋਂ 15 ਸਾਲ ਤਕ ਘੱਟੋ-ਘੱਟ ਦਸ ਫ਼ੀਸਦੀ ਦੀ ਦਰ ਨਾਲ ਵਿਕਾਸ ਕਰਨ ਦੀ ਲੋੜ ਹੈ ਤਾਂ ਜੋ ਦੇਸ਼ ਨੂੰ ਗਰੀਬੀ ਰੇਖਾ ਤੋਂ ਤਾਂਹ ਚੁੱਕਿਆ ਜਾ ਸਕੇ. ਸਿਖਿਆ, ਸੇਹਤ, ਬੁਨਿਯਾਦੀ ਸਹੂਲਤਾਂ ਅਤੇ ਨੌਕਰੀ ਦੀ ਲੋੜ ਪੂਰੀ ਕੀਤੀ ਜਾ ਸਕੇ.

ਦ ਇੰਡਸ ਆੰਤਰਪ੍ਰਿਨਿਓਰ ਦੇ ਬੈਨਰ ਹੇਠਾਂ ਸੀਈਉ ਦੇ ਇਕ ਪ੍ਰਤੀਨਿਧੀ ਮੰਡਲ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਦਿਆਂ ਕਿਹਾ ਭਾਰਤ ਨੂੰ ਨਿਵੇਸ਼ਕਾਂ ਦੇ ਕੰਮ ਨੂੰ ਸੌਖਾ ਕਰਦਿਆਂ ਲਾਲ ਫ਼ੀਤਾਸ਼ਾਹੀ ਨੂੰ ਘੱਟ ਕਰਨਾ ਚਾਹਿਦਾ ਹੈ. ਉਨ੍ਹਾਂ ਦਾ ਸੁਆਗਤ ਕਰਨਾ ਚਾਹਿਦਾ ਹੈ ਤਾਂ ਜੋ ਉਹ ਦੇਸ਼ 'ਚ ਨਵੇਂ ਸਟਾਰਟਅੱਪ ਲਿਆਉਣ।

ਉਹਨਾਂ ਨਾਲ ਸਹਮਤੀ ਰਖਦਿਆਂ ਮੁਖਰਜੀ ਨੇ ਕਿਹਾ ਕੀ ਭਾਰਤ ਨੇ ਦੁਨਿਆ ਨੂੰ ਕਈ ਨੋਬਲ ਇਨਾਮ ਜੇਤੂ ਦਿੱਤੇ ਹਨ. ਭਾਰਤ 'ਚ ਗਿਆਨ ਦੀ ਘਾਟ ਨਹੀਂ ਹੈ.

ਲੇਖਕ: ਪੰਜਾਬੀ ਟੀਮ