ਕੁੜੀਆਂ ਦੀ ਆਵਾਜ਼ ਮਜ਼ਬੂਤ ਕਰਨ ਦੀ ਇੱਕ ਕੋਸ਼ਿਸ਼ ਹੈ 'ਵੋਇਸ ਫ਼ਾਰ ਗਰਲਸ'

4

ਪਿੱਛੇ ਜਿਹੇ ਇੱਕ ਸਰਵੇ ਹੋਇਆ ਸੀ ਜਿਸ ਦੌਰਾਨ ਔਰਤਾਂ ਲਈ ਸਭ ਤੋਂ ਖ਼ਰਾਬ ਮੰਨੇ ਜਾਣ ਵਾਲੇ ਮੁਲਕਾਂ ਦੀ ਲਿਸਟ ਤਿਆਰ ਕੀਤੀ ਗਈ. ਇਸ ਲਿਸਟ ਵਿੱਚ ਵੀਹ ਦੇਸ਼ ਸ਼ਾਮਿਲ ਕੀਤੇ ਗਏ ਅਤੇ ਉਨ੍ਹਾਂ ਵਿੱਚੋਂ ਭਾਰਤ ਸਭ ਤੋਂ ਉਪਰਲੇ ਸਥਾਨ ‘ਤੇ ਸੀ. ਇਸ ‘ਤੋਂ ਬਾਅਦ Voice 4 Girls (ਵੋਇਸ ਫ਼ਾਰ ਗਰ੍ਲ੍ਸ) ਨੇ ਦੇਸ਼ ਵਿੱਚ 1500 ਨੌਜਵਾਨ ਕੁੜੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਕੰਮ ਸ਼ੁਰੂ ਕੀਤਾ.

ਵੋਇਸ ਫ਼ਾਰ ਗਰ੍ਲ੍ਸ ਦੀ ਸਥਾਪਨਾ ਸਾਲ 2010 ਵਿੱਚ ਅਮਰੀਕਾ ਤੋਂ ਸਮਾਜਿਕ ਅਦਾਰੇ ਦੇ ਖੇਤਰ ਵਿੱਚ ਫੈਲੋਸ਼ਿਪ ਕਰਨ ਆਈ ਤਿੰਨ ਅਮਰੀਕੀ ਔਰਤਾਂ ਵੱਲੋਂ ਕੀਤੀ ਗਈ. ਇਹ ਤਿੰਨਾ ਉਸ ਵੇਲੇ ਹੈਦਰਾਬਾਦ ਦੇ ਘੱਟ ਆਮਦਨ ਵਾਲੇ ਖੇਤਰਾਂ ਵਿੱਚ ਚਲਦੇ ਪ੍ਰਾਈਵੇਟ ਸਕੂਲਾਂ ਦੀ ਸਲਾਹਕਾਰ ਵੱਜੋਂ ਕੰਮ ਕਰ ਰਹੀਆਂ ਸਨ. ਉਸ ਤੋਂ ਅਗਲੇ ਸਾਲ ਨਾਇਕੇ ਫਾਉੰਡੇਸ਼ਨ ਨੇ ਆਈਡੇਕਸ ਨਾਂਅ ਦੀ ਇੱਕ ਫੈਲੋਸ਼ਿਪ ਦੀ ਇੱਕ ਕੰਪਨੀ ਗ੍ਰੇ ਮੈਟਰ੍ਸ ਕੈਪਿਟਲ ਨਾਲ ਸੰਪਰਕ ਕੀਤਾ ਅਤੇ ਭਾਰਤ ਵਿੱਚ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਕੁੜੀਆਂ ਲਈ ਅੰਗ੍ਰੇਜ਼ੀ ਭਾਸ਼ਾ ਦੇ ਇੱਕ ਕੈੰਪ ਲਾਉਣ ਲਈ ਕਿਹਾ. ਅਵਰਿਲ ਸ੍ਪੇੰਸਰ, ਏਲਿਸਨ ਗ੍ਰਾਸ ਅਤੇ ਇਲਾਨਾ ਸੁਸ਼ਾਂਸਕੀ ਨੇ ਇਸ ਮੌਕੇ ਦਾ ਫਾਇਦਾ ਚੁੱਕਿਆ.

ਵੋਇਸ ਫ਼ਾਰ ਗਰ੍ਲ੍ਸ ਦੀ ਨਿਦੇਸ਼ਕ ਸ੍ਪੇੰਸਰ ਨੇ ਦੱਸਿਆ-

“ਅਸੀਂ ਆਪਣੀ ਰਿਸਰਚ ਦੇ ਨਾਲ ਨਾਲ ਇਹ ਪ੍ਰੋਗਰਾਮ ਸ਼ੁਰੂ ਕੀਤਾ. ਪਰ ਇਨ੍ਹਾਂ ਕੁੜੀਆਂ ਨਾਲ ਗੱਲ ਬਾਤ ਕਰਨ ਤੋਂ ਬਾਦ ਸਾਨੂੰ ਪਤਾ ਲੱਗਾ ਕੇ ਇਨ੍ਹਾਂ ਨੂੰ ਸਿਹਤਮੰਦ ਅਤੇ ਸੁਰਖਿਤ ਜੀਵਨ ਵਤੀਤ ਕਰਨ ਲਈ ਲੋੜੀਂਦੀ ਗੱਲਾਂ ਬਾਰੇ ਜਾਣਕਾਰੀ ਨਹੀਂ ਸੀ.”

ਇਸ ਗੱਲ ਬਾਰੇ ਵੀ ਉਨ੍ਹਾਂ ਨੂੰ ਇੱਕ ਕੁੜੀ ਨਾਲ ਗੱਲ ਬਾਤ ਕਰਕੇ ਪਤਾ ਲੱਗਾ. ਉਸ ਕੁੜੀ ਨੂੰ ਜਦੋਂ ਪਹਿਲੀ ਵਾਰ ਮਾਹਵਾਰੀ ਹੋਈ ਤਾਂ ਉਸਨੂੰ ਪਤਾ ਨਹੀਂ ਸੀ ਕੇ ਇਹ ਕਿਉਂ ਹੋ ਰਿਹਾ ਸੀ. ਉਸਨੂੰ ਲੱਗਾ ਕੇ ਉਸਨੂੰ ਕੈੰਸਰ ਦੀ ਬੀਮਾਰੀ ਹੋ ਗਈ ਸੀ. ਉਹ ਕੱਲੇ ਬੈਠ ਕੇ ਪਰੇਸ਼ਾਨ ਹੁੰਦੀ ਰਹਿੰਦੀ ਅਤੇ ਇਸ ਬਾਰੇ ਉਸਨੇ ਆਪਣੀ ਮਾਂ ਨਾਲ ਵੀ ਗੱਲ ਨਹੀਂ ਕੀਤੀ ਕਿਉਂਕਿ ਉਸਨੂੰ ਜਾਪਦਾ ਸੀ ਕੇ ਉਹ ਛੇਤੀ ਹੀ ਮਰਣ ਵਾਲੀ ਹੈ.

ਸ੍ਪੇੰਸਰ ਨੇ ਕਿਹਾ ਕੇ ਅਸੀਂ ਫ਼ੈਸਲਾ ਕੀਤਾ ਕੇ ਕਿਸੇ ਹੋਰ ਕੁੜੀ ਨੂੰ ਅਜਿਹੀ ਹਾਲਤ ਦਾ ਸਾਹਮਣਾ ਨਾਹ ਕਰਨਾ ਪਏ.

ਭਾਰਤ ਵਿੱਚ ਔਰਤਾਂ ਨੂੰ ਸਿਖਿਆ ਅਤੇ ਸਿਹਤ ਦੇ ਮਾਮਲੇ ਵਿੱਚ ਦੁਭਾੰਤ ਦਾ ਸਾਹਮਣਾ ਕਰਨਾ ਪੈਂਦਾ ਹੈ. ਪਰ ਇਸ ਦੇ ਬਾਵਜੂਦ ਉਹ ਗ਼ਰੀਬੀ ਖ਼ਤਮ ਕਰਨ ਵਿੱਚ ਇੱਕ ਮਹੱਤਪੂਰਨ ਜ਼ਿਮੇੰਦਾਰੀ ਨਿਭਾ ਸਕਦੀਆਂ ਹਨ. ਨਾਇਕੇ ਦਾ ‘ਗਰਲ ਇਫੈਕਟ’ ਜੋ ਕੀ ਵੋਇਸ ਫਾਰ ਗਰ੍ਲ੍ਸ ਨੂੰ ਵੀ ਪ੍ਰਾਯੋਜਿਤ ਕਰਦਾ ਹੈ, ਗ਼ਰੀਬੀ ਖ਼ਤਮ ਕਰਨ ਲਈ ਕੰਮ ਕਰਦਾ ਹੈ. ਇਹ ਮੁਹਿਮ ਚਲਾਉਣ ਵਾਲਿਆਂ ਦਾ ਮੰਨਣਾ ਹੈ ਕੇ ਜੇਕਰ ਕੁੜੀਆਂ ਨੂੰ ਅੰਗ੍ਰੇਜ਼ੀ, ਵਿੱਤ, ਸਾਖਰਤਾ, ਸਿਹਤ ਜਿਹੇ ਵਿਸ਼ੇ ਪੜ੍ਹਾਏ ਜਾਣ ਤਾਂ ਇਹ ਕੁੜੀਆਂ ਸਮਾਜ ਦੀ ਸੋਚ ਬਦਲ ਸਕਦੀਆਂ ਹਨ. ਆਪਣੇ ਆਪ ਨੂੰ ਵੀ ਵਧੇਰੇ ਚੰਗੀ ਤਰ੍ਹਾਂ ਸਮਝ ਸਕਦੀਆਂ ਹਨ. ਵਿਆਹ ਤੋਂ ਬਾਅਦ ਆਪਣੇ ਬੱਚਿਆਂ ਦਾ ਪਾਲਨ ਵੀ ਚੰਗੀ ਤਰ੍ਹਾਂ ਤਰ੍ਹਾਂ ਕਰ ਸਕਦੀਆਂ ਹਨ.

ਮਈ 2011 ਵਿੱਚ ਸਿਹਤ, ਪੋਸ਼ਣ, ਸਵੱਛਤਾ, ਜਾਪੇ ਅਤੇ ਉਨ੍ਹਾਂ ਦੇ ਹੋਰ ਅਧਿਕਾਰਾਂ ਬਾਰੇ ਜਾਣਕਾਰੀ ਦੇਣਾ ਵਾਲੇ ਕੈੰਪ ਦੀ ਸ਼ੁਰੁਆਤ ਕੀਤੀ ਗਈ. ਅੰਗ੍ਰੇਜ਼ੀ ਅਤੇ ਹੋਰ ਵਿਸ਼ੇ ਪੜ੍ਹਾਉਣ ਲਈ ਚਾਰ ਹਫ਼ਤੇ ਦਾ ਕੈੰਪ ਵੋਇਸ ਲਾਇਆ ਗਿਆ. ਇਨ੍ਹਾਂ ਕੈਂਪਾਂ ਦਾ ਆਯੋਜਨ ਹੁਣ ਛੋਟੇ ਸਕੂਲਾਂ ਵੱਲੋਂ ਉੱਥੇ ਪੜ੍ਹਦੀ ਕੁੜੀਆਂ ਲਈ ਕੀਤਾ ਜਾਂਦਾ ਹੈ. ਇਸ ਕੈੰਪ ਨਾਲ ਇਨ੍ਹਾਂ ਕੁੜੀਆਂ ਵਿੱਚ ਲੀਡਰਸ਼ਿਪ ਦੀ ਭਾਵਨਾ ਵਧਾਈ ਜਾਂਦੀ ਹੈ. ਕੈਂਪਾਂ ਵਿੱਚ ਕੁੜੀਆਂ ਦੀ ਲੋੜਾਂ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ.

ਵੋਇਸ ਫ਼ੋਰ ਗਰ੍ਲ੍ਸ ਨੇ ਹੈਦਰਾਬਾਦ ਤੋਂ ਅਲਾਵਾ ਉੱਤਰਾਖੰਡ ਦੇ ਸਕੂਲਾਂ ਵਿੱਚ ਵੀ ਕੈੰਪ ਲਾਏ ਹਨ. ਹੁਣ ਮੁੰਬਈ ਵਿੱਚ ਵੀ ਕੈੰਪ ਲਾਉਣੇ ਸ਼ੁਰੂ ਕੀਤੇ ਗਏ ਹਨ. ਵੋਇਸ ਫ਼ੋਰ ਗਰ੍ਲ੍ਸ ਦੀ ਟੀਮ ਵਿੱਚ ਹੁਣ ਦਸ ਮੈਂਬਰ ਹਨ. ਸ੍ਪੇੰਸਰ ਕਹਿੰਦੀ ਹੈ ਕੇ ਇਹ ਇੱਕ ਸਟਾਰਟਅਪ ਦੀ ਤਰ੍ਹਾਂ ਆਪਣੇ ਜਿਹੀ ਸੋਚ ਵਾਲੇ ਲੋਕਾਂ ਨਾਲ ਰਲ੍ਹ ਕੇ ਕੰਮ ਕਰ ਰਹੀ ਹੈ. ਇਹ ਹੁਣ ਸਾਲ ਭਰ ਚੱਲਣ ਵਾਲੇ ਇੱਕ ਸਿਖਿਆ ਪ੍ਰੋਗ੍ਰਾਮ ਦੀ ਸ਼ੁਰਆਤ ਕਰਨ ਜਾ ਰਿਹਾ ਹੈ. ਇਹ ਪ੍ਰੋਗ੍ਰਾਮ ਕੁੜੀਆਂ ਅਤੇ ਮੁੰਡਿਆਂ ਦੋਹਾਂ ਲਈ ਹੋਏਗਾ. ਸ੍ਪੇੰਸਰ ਕਹਿੰਦੀ ਹੈ ਕੇ ਆਤਮ ਵਿਸ਼ਵਾਸ ਦੀ ਘਾਟ ਮੁੰਡਿਆਂ ਵਿੱਚ ਵੀ ਹੈ ਜਿਸ ਕਰਕੇ ਉਹ ਕੁੜੀਆਂ ਦੇ ਨਾਲ ਸਹਿਜ ਸੁਭਾਅ ਗੱਲ ਨਹੀਂ ਕਰ ਪਾਉਂਦੇ. ਮੁੰਡਿਆਂ ਨੂੰ ਸਿਖਿਆ ਦੇਣ ਦਾ ਮਤਲਬ ਹੈ ਕੇ ਉਹ ਕੁੜੀਆਂ ਦੀ ਸਿਖਿਆ ਦੀ ਲੋੜ ਨੂੰ ਸਮਝ ਲੈਣਗੇ.

ਵੋਇਸ ਫ਼ੋਰ ਗਰ੍ਲ੍ਸ ਹਰ ਸਾਲ ਤਿੰਨ ਹਜ਼ਾਰ ਤੋਂ ਵੀ ਵੱਧ ਕੁੜੀਆਂ ਨੂੰ ਸਿਖਿਆ ਦਿੰਦਾ ਹੈ. ਇਨ੍ਹਾਂ ਦਾ ਟੀਚਾ ਆਉਣ ਵਾਲੇ ਸਾਲਾਂ ਦੇ ਦੌਰਾਨ ਹਰ ਸਾਲ ਇੱਕ ਲੱਖ ਕੁੜੀਆਂ ਨੂੰ ਸਿਖਿਆ ਦੇਣਾ ਹੈ.

ਲੇਖਕ; ਨਿਸ਼ਾੰਤ ਗੋਇਲ

ਅਨੁਵਾਦ: ਰਵੀ ਸ਼ਰਮਾ