ਕਾਲੇਜ ਦੀ ਪਾਰਟ ਟਾਈਮ ਜਾੱਬ ਕਰਦੇ ਹੋਏ ਬਣਾ ਲਈ 2.5 ਕਰੋੜ ਟਰਨਉਵਰ ਵਾਲੀ ਕੰਪਨੀ

ਮਾਨਵ ਅਤੇ ਨੀਤੀ ਇੱਕ ਜੂਸ ਦੀ ਰਿਟੇਲ ਚੇਨ ਚਲਾਉਂਦੇ ਹਨ ਜਿਸ ਦਾ ਨਾਂਅ ਹੈ ‘ਜੂਸ ਲਾਉਂਜ’. ਇਸ ਨਾਂਅ ਤੋਂ 50 ਆਉਟਲੇਟਸ ਹਨ. ਇਸ ਦੇ ਨਾਲ ਹੀ ਇਹ ਜੋੜਾ ਸ਼ਾਰਮਾ, ਸੈਂਡਵਿਚ, ਪਾਸਤਾ ਲਈ ਵੱਖ ਵੱਖ ਫੂਡ ਚੇਨ ਚਲਾਉਂਦੇ ਹਨ. ਇਸ ਦਾ ਨਾਂਅ ਹੈ ‘ਰੋਲਾਕਾਸੱਟਾ’. ਪਰ ਜੂਸ ਲਾਉੰਜ ਅਤੇ ਰੋਲਾਕਾਸੱਟਾ ਦੀ ਸ਼ੁਰੁਆਤ ਮੌਸਮੀ ਦੇ ਉਸ ਜੂਸ ਦੀ ਤਰ੍ਹਾਂ ਹੈ ਜਿਸ ਵਿੱਚ ਬੀਜ ਵੀ ਪਿਸ ਜਾਂਦੇ ਹਨ. 

ਕਾਲੇਜ ਦੀ ਪਾਰਟ ਟਾਈਮ ਜਾੱਬ ਕਰਦੇ ਹੋਏ ਬਣਾ ਲਈ 2.5 ਕਰੋੜ ਟਰਨਉਵਰ ਵਾਲੀ ਕੰਪਨੀ

Saturday June 03, 2017,

4 min Read

ਮਾਨਵ ਸ਼ੀਤਲ ਅਤੇ ਨੀਤੀ ਅਗਰਵਾਲ ਇੱਕ ਮੀਡੀਅਮ ਕਲਾਸ ਪਰਿਵਾਰ ਨਾਲ ਸੰਬਧ ਰਖਦੇ ਹਨ. ਮਾਨਵ ਜਦੋਂ 9ਵੀੰ ਕਲਾਸ ‘ਚ ਸੀ ਉੱਦੋਂ ਨੀਤੀ ਸੱਤਵੀਂ ‘ਚ ਪੜ੍ਹਦੀ ਸੀ. ਦੋਵਾਂ ‘ਚ ਦੋਸਤੀ ਸੀ. ਬਾਅਦ ਵਿੱਚ ਦੋਵਾਂ ਨੇ ਵਿਆਹ ਕਰ ਲਿਆ. ਪਰ ਉਨ੍ਹਾਂ ਨੂੰ ਜਿੰਦਗੀ ਨੂੰ ਰਾਹ ‘ਤੇ ਲਿਆਉਣ ਲਈ ਬਹੁਤ ਸੰਘਰਸ਼ ਕਰਨਾ ਪਿਆ. ਇਸ ਸੰਘਰਸ਼ ਦੇ ਨਾਲ ਹੀ ਜਨਮ ਹੋਇਆ ਉਸ ਕੰਪਨੀ ਦਾ ਜੋ ਅੱਜ ਸਾਲਾਨਾ 2.5 ਕਰੋੜ ਰੁਪੇ ਦਾ ਟਰਨਉਵਰ ਦੇ ਰਹੀ ਹੈ. ਹੁਣ ਇਨ੍ਹਾਂ ਦੇ ਆਉਟਲੇਟ ਭਾਰਤ ਦੇ ਅਲਾਵਾ ਮਲੇਸ਼ਿਆ, ਬਹਰੀਨ, ਕਤਰ ਅਤੇ ਮਾਲਦੀਵ ਜਿਹੇ ਦੇਸ਼ਾਂ ਵਿੱਚ ਵੀ ਹਨ.

image


ਆਉਣ ਵਾਲੇ ਪੰਜ ਸਾਲ ਦੇ ਦੌਰਾਨ ਮਾਨਵ ਅਤੇ ਸ਼ੀਤਲ ਨੇ ਜੂਸ ਲਾਉੰਜ ਦੇ 200 ਤੋਂ ਵੀ ਵਧ ਸਟੋਰ ਖੋਲਣ ਦਾ ਟੀਚਾ ਮਿਥਿਆ ਹੈ. ਇਨ੍ਹਾਂ ਦੇ ਪਿਆਰ ਅਤੇ ਸਮਰਪਿਤ ਭਾਵ ਨੂੰ ਵੇਖਦਿਆਂ ਇੰਜ ਜਾਪਦਾ ਹੈ ਕੇ ਇਹ ਟੀਚਾ ਹਾਸਿਲ ਕਰਨਾ ਇਨ੍ਹਾਂ ਲਈ ਕੋਈ ਔਖਾ ਨਹੀਂ ਹੋਏਗਾ.

ਮਾਨਵ ਅਤੇ ਨੀਤੀ ਦੋਵਾਂ ਲਈ ਆਪਣੇ ਆਪ ਨੂੰ ਸਾਬਿਤ ਕਰ ਵਿਖਾਉਣਾ ਕੋਈ ਸੌਖਾ ਕੰਮ ਨਹੀਂ ਸੀ. ਮਾਨਵ ਮਿੱਠੀਬਾਈ ਕਾਲੇਜ ਤੋਂ ਬੀਕਾਮ ਦੀ ਪੜ੍ਹਾਈ ਕਰ ਰਹੇ ਸਨ ਅਤੇ ਨੀਤੀ ਜੇਡੀ ਇੰਸਟੀਟਿਉਟ ਤੋਂ ਫੈਸ਼ਨ ਡਿਜਾਈਨਿੰਗ. ਉਸ ਵੇਲੇ ਬਚਤ ਲਈ ਦੋਵੇਂ ਪਾਰਟ ਟਾਈਮ ਨੌਕਰੀ ਵੀ ਕਰਦੇ ਸਨ. ਮਾਰਕੇਟ ਰਿਸਰਚ ਜਾਂ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਜਿਹੇ ਕਈ ਕੰਮ ਉਹ ਕਰਦੇ ਸਨ. ਮਾਨਵ ਨੇ ਡੀਜੇ ਵਜਾਉਣ ਦਾ ਕੰਮ ਵੀ ਕੀਤਾ. ਨੀਤੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਕਪੜੇ ਡਿਜਾਇਨ ਕਰਦੀ ਸੀ. ਇਨ੍ਹਾਂ ਕੰਮਾਂ ਵਿੱਚ ਦੋਵੇਂ ਇੰਨੇ ਮਸਰੂਫ਼ ਹੋ ਗਏ ਸਨ ਕੇ ਦੋਵਾਂ ਨੂੰ ਆਪਣੇ ਲਈ ਵੀ ਸਮਾਂ ਨਹੀ ਸੀ ਮਿਲਦਾ.

ਹੁਣ ਚਾਲੀਹ ਵਰ੍ਹੇ ਦੇ ਹੋਏ ਮਾਨਵ ਦੱਸਦੇ ਹਨ ਕੇ ਉਨ੍ਹਾਂ ਨੇ ਸੰਘਰਸ਼ ਦੇ ਦਿਨਾਂ ਵਿੱਚ ਬਹੁਤ ਸਮਾਂ ਬਿਤਾਇਆ.

ਨੀਤੀ ਨੇ ਦੱਸਿਆ ਕੇ ਵਿਆਹ ਤੋਂ ਪਹਿਲਾਂ ਜਦੋਂ ਉਨ੍ਹਾਂ ਦੇ ਪਿਤਾ ਨੂੰ ਇਨ੍ਹਾਂ ਦੇ ਪਿਆਰ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਮਾਨਵ ਨਾਲ ਉਸਦਾ ਵਿਆਹ ਕਰਨੋਂ ਨਾਂਹ ਕਰ ਦਿੱਤੀ ਸੀ. ਉਹ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਮੁੰਡੇ ਨਾਲ ਆਪਣੀ ਧੀ ਦਾ ਵਿਆਹ ਨਹੀਂ ਸੀ ਕਰਨਾ ਚਾਹੁੰਦੇ. ਉਨ੍ਹਾਂ ਨੂੰ ਕੀ ਪਤਾ ਸੀ ਕੇ ਇਹੀ ਮੁੰਡਾ ਅੱਗੇ ਜਾ ਕੇ ਢਾਈ ਕਰੋੜ ਰੁਪੇ ਦੇ ਟਰਨਉਵਰ ਵਾਲੀ ਕੰਪਨੀ ਖੜੀ ਕਰ ਦੇਵੇਗਾ.

ਸਾਲ 1998 ਦੇ ਦੌਰਾਨ ਜਦੋਂ ਦੋਵੇਂ ਸੰਘਰਸ਼ ਦੇ ਬਾਅਦ ਵੀ ਸੌਖੇ ਨਹੀਂ ਸੀ ਹੋ ਪਾ ਰਹੇ ਤਾਂ ਉਨ੍ਹਾਂ ਕੁਛ ਹੋਰ ਕਰਨ ਦਾ ਫੈਸਲਾ ਕੀਤਾ. ਕਿਸੇ ਤਰ੍ਹਾਂ ਇੱਕਠੇ ਕੀਤੇ 25 ਹਜ਼ਾਰ ਰੁਪੇ ਲਾ ਕੇ ਉਨ੍ਹਾਂ ਨੇ ਮੁੰਬਈ ਦੇ ਜੁਹੂ ਇਲਾਕੇ ਵਿੱਚ ਕੁਰੀਅਰ ਸਰਵਿਸ ਦੀ ਦੁਕਾਨ ਖੋਲੀ. ਇਹ ਦੁਕਾਨ ਇੱਕ ਦੋਸਤ ਦੇ ਗੈਰਾਜ ਵਿੱਚ ਸੀ. ਫੇਰ ਉਨ੍ਹਾਂ ਨੇ ਸੰਨਤੀ ਖੇਤਰ ਵਿੱਚ ਦੁਕਾਨ ਲੈ ਲਈ. ਕੰਮ ਹੌਲੇ ਹੌਲੇ ਵਧਦਾ ਗਿਆ.

ਫੇਰ ਉਨ੍ਹਾਂ ਨੇ ਪ੍ਰਾਪਰਟੀ ਵਿੱਚ ਵੇ ਪੈਸਾ ਲਾਇਆ. ਉਨ੍ਹਾਂ ਨੇ ਮਲਾਡ ਇਲਾਕੇ ਵਿੱਚ ਇੱਕ ਦੁਕਾਨ ਖਰੀਦ ਲਈ. ਕੁਰੀਅਰ ਦਾ ਕੰਮ ਵਧੀਆ ਚਲ ਪਿਆ ਤਾਂ ਉਨ੍ਹਾਂ ਨੇ ਉੱਥੇ ਨਾਲ ਹੀ ਸਾਇਬਰ ਕੈਫ਼ੇ ਵੀ ਖੋਲ ਲਿਆ.

ਮਾਨਵ ਨੇ ਡੀਜੇ ਦਾ ਕੰਮ ਵੀ ਜਾਰੀ ਰੱਖਿਆ. ਵਧੇਰੇ ਆਮਦਨ ਲਈ ਉਹ ਕਾਰਪੋਰੇਟ ਸੈਕਟਰ ਨੂੰ ਡੀਜੇ ਦੀ ਸੇਵਾਵਾਂ ਦਿੰਦੇ ਸਨ. ਸਾਲ 2005 ਵਿੱਚ ਉਨ੍ਹਾਂ ਨੇ ਜੂਸ ਬਾਰ ਖੋਲਣ ਦਾ ਫ਼ੈਸਲਾ ਕੀਤਾ. ਅੰਧੇਰੀ ਇਲਾਕੇ ਵਿੱਚ ਚਾਰ ਲੱਖ ਰੁਪੇ ਦੀ ਲਾਗਤ ਨਾਲ ਸ਼ੁਰੂ ਕੀਤੀ ਜੋਸ ਬਾਰ ਨੇ ਉਨ੍ਹਾਂ ਨੂੰ ਢਾਈ ਕਰੋੜ ਰੁਪੇ ਦੀ ਟਰਨਉਵਰ ਵਾਲੀ ਕੰਪਨੀ ਦਾ ਮਾਲਿਕ ਬਣਾ ਦਿੱਤਾ. ਅੰਧੇਰੀ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਆਉਟਲੇਟ ਖੋਲਿਆ ਜਿਸਦਾ ਟਰਨਉਵਰ ਤੀਹ ਲੱਖ ਸਾਲਾਨਾ ਹੋਇਆ.

ਜੂਸ ਬਾਰ ਖੋਲਣ ਦੇ ਦੋ ਸਾਲ ਦੇ ਅੰਦਰ ਹੀ ਨੀਤੀ ਦੇ ਪਿਤਾ ਉਸ ਦਾ ਵਿਆਹ ਮਾਨਵ ਨਾਲ ਕਰਨ ਲਈ ਰਾਜ਼ੀ ਹੋ ਗਏ. ਵਿਆਹ ਤੋਂ ਬਾਅਦ ਉਨ੍ਹਾਂ ਨੇ ਆਪਣਾ ਘਰ ਖਰੀਦ ਲਿਆ.

ਅੱਜ ਦੋ ਦਹਾਕਿਆਂ ਬਾਅਦ ਵੀ ਉਹ ਆਪਣੀ ਜੂਸ ਦੀ ਰਿਟੇਲ ਚੇਨ ਚਲਾਉਂਦੇ ਹਨ. ਇਸ ਤੋਂ ਅਲਾਵਾ ਉਹ ਸ਼ਾਰਮਾ, ਸੈਂਡਵਿਚ ਅਤੇ ਪਾਸਤਾ ਲਈ ਵੀ ਇੱਕ ਵੱਖਰੀ ਫੂਡ ਚੇਨ ਚਲਾਉਂਦੇ ਹਨ ਜਿਸ ਦਾ ਨਾਂਅ ਰੋਲਾਕਾਸੱਟਾ ਹੈ. ਚਾਟ ਵੇਚਣ ਲਈ ਵੇ ਉਨ੍ਹਾਂ ਨੇ ਇੱਕ ਚੇਨ ਖੋਲ ਰੱਖੀ ਹੈ ਜਿਸ ਦਾ ਨਾਂਅ ਹੈ ‘ਚਾਟ ਓਕੇ ਪਲੀਜ਼’. ਇਨ੍ਹਾਂ ਦੇ ਆਉਟਲੇਟ ਭਾਰਤ ਤੋਂ ਅਲਾਵਾ ਮਲੇਸ਼ਿਆ, ਬਹਰੀਨ, ਕਤਰ ਅਤੇ ਮਾਲਦੀਵ ਜਿਹੇ ਦੇਸ਼ਾਂ ਵਿੱਚ ਵੀ ਹਨ.

ਨੀਤੀ ਦੱਸਦੀ ਹੈ ਕੇ ਉਹ ਜੂਸ ਤੋ ਅਲਾਵਾ ਏਨਰਜੀ ਡ੍ਰਿੰਕਸ ਅਤੇ ਰੀਅਲ ਫਰੂਟ ਜੂਸ ਬਣਾਏ ਜਾਂਦੇ ਹਨ. ਚਾਟ ਦੇ ਆਉਟਲੇਟਸ ‘ਤੇ ਦੇਸ਼ ਦੀ ਸੜਕਾਂ ਦੇ ਕੰਡੇ ਮਿਲਣ ਵਾਲੇ ਸਾਰੇ ਚਾਟ ਸਫਾਈ ਨਾਲ ਤਿਆਰ ਕੀਤੇ ਜਾਂਦੇ ਹਨ.