ਖੇਡ ਨੂੰ ਉਸਦਾ ਸਨਮਾਨ ਅਤੇ ਰੁਤਬਾ ਦੇਵੇਗੀ ਭਾਰਤ ਸਰਕਾਰ ਦੀ ‘ਖੇਡੋ ਇੰਡੀਆ ਯੋਜਨਾ’

ਖੇਡ ਨੂੰ ਉਸਦਾ ਸਨਮਾਨ ਅਤੇ ਰੁਤਬਾ ਦੇਵੇਗੀ ਭਾਰਤ ਸਰਕਾਰ ਦੀ ‘ਖੇਡੋ ਇੰਡੀਆ ਯੋਜਨਾ’

Friday September 29, 2017,

1 min Read

ਸਰਕਾਰ ਨੇ ਹੁਣ 10 ਵਰ੍ਹੇ ਦੀ ਉਮਰ ਤੋਂ ਹੀ ਹੁਨਰਮੰਦ ਖਿਡਾਰੀ ਬੱਚਿਆਂ ਵੱਲ ਧਿਆਨ ਦੇਣ ਦਾ ਫ਼ੈਸਲਾ ਕੀਤਾ ਹੈ. ਸਰਕਾਰ ਹਰ ਸਾਲ ਇੱਕ ਹਜ਼ਾਰ ਖਿਡਾਰੀ ਬੱਚਿਆਂ ਦਾ ਚੋਣ ਕਰੇਗੀ ਅਤੇ ਉਨ੍ਹਾਂ ਨੂੰ ਅੱਠ ਸਾਲ ਤਕ ਸਾਲਾਨਾ ਪੰਜ ਲੱਖ ਰੁਪੇ ਵਜ਼ੀਫਾ ਦੇਵੇਗੀ ਤਾਂ ਜੋ ਉਹ ਆਪਣਾ ਸਾਰਾ ਧਿਆਨ ਖੇਡਾਂ ਵੱਲ ਲਾ ਸੱਕਣ. ਇਸ ਮਦਦ ਨਾਲ ਬੱਚਿਆਂ ਨੂੰ ਅਪਰਾਧ ਵੱਲ ਜਾਣ ਤੋਂ ਵੀ ਰੋਕਿਆ ਜਾ ਸਕੇਗਾ.

image


ਕ੍ਰਿਕੇਟ ਅਤੇ ਬੈਡਮਿੰਟਨ ਤੋਂ ਅਲਾਵਾ ਹੋਰ ਖੇਡਾਂ ਵਿੱਚ ਵੀ ਦੇਸ਼ ਦਾ ਪਰਚਮ ਲਹਿਰਾਉਣ ਲਈ ਕੇਂਦਰ ਸਰਕਾਰ ਨੇ ਨਵੀਂ ਪਹਿਲ ਕੀਤੀ ਹੈ. ਖੇਡ ਮੰਤਰੀ ਰਾਜਵਰਧਨ ਰਾਠੌੜ ਨੇ ਨਵੇਂ ਸਿਰੇ ਤੋਂ ‘ਖੇਡੋ ਇੰਡੀਆ’ ਪ੍ਰੋਗ੍ਰਾਮ ਦੀ ਸ਼ੁਰੁਆਤ ਕੀਤੀ ਹੈ. ਇਸਦਾ ਮੰਤਵ ਦੇਸ਼ ਵਿੱਚ ਖੇਡਾਂ ਦੀ ਹਾਲਤ ਵਿੱਚ ਸੁਧਾਰ ਲਿਆਉਣਾ ਹੈ.

ਇਸ ਯੋਜਨਾ ਵਿੱਚ ਇੱਕ ਕੌਮੀ ਪਧਰ ਦਾ ਖੇਡ ਵਜ਼ੀਫਾ ਦੇਣਾ ਵੀ ਸ਼ਾਮਿਲ ਹੈ. ਇਸ ਯੋਜਨਾ ‘ਤੇ 1756 ਕਰੋੜ ਰੁਪੇ ਖਰਚ ਕੀਤੇ ਜਾਣਗੇ.