10 ਰੁਪੇ ਦੇ ਪਲਾਸਟਿਕ ਨੋਟ ਨੂੰ ਮਿਲੀ ਸਰਕਾਰ ਦੀ ਮੰਜੂਰੀ 

10 ਰੁਪੇ ਦੇ ਪਲਾਸਟਿਕ ਨੋਟ ਨੂੰ ਸਰਕਾਰ ਨੇ ਟ੍ਰਾਇਲ ਦੀ ਮੰਜੂਰੀ ਦੇ ਦਿੱਤੀ ਹੈ. ਇਨ੍ਹਾਂ ਨੂੰ ਦੇਸ਼ ਦੀ ਪੰਜ ਲੋਕੇਸ਼ੰਸ ‘ਤੇ ਚਲਾਇਆ ਜਾਏਗਾ. 

0

ਵਿੱਤ ਰਾਜਮੰਤਰੀ ਅਰਜੁਨ ਰਾਮ ਮੇਘਵਾਲ ਨੇ ਇਹ ਜਾਣਕਾਰੀ ਦਿੱਤੀ ਹੈ ਕੇ ਵਿੱਤ ਮੰਤਰਾਲਾ ਛੇੱਤੀ ਦੇਸ਼ ਵਿੱਚ ਪੰਜ ਥਾਵਾਂ ‘ਤੇ 10 ਰੁਪੇ ਦਾ ਪਲਾਸਟਿਕ ਨੋਟ ਟ੍ਰਾਇਲ ਦੇ ਅਧਾਰ ‘ਤੇ ਚਲਾਏਗਾ. ਇਸ ਦੇ ਨਾਲ ਨਾਲ ਦਸ ਰੁਪੇ ਦੇ ਪੁਰਾਣੇ ਨੋਟ ਨੂੰ ਵੀ ਨਏ ਸਿਰੇ ਤੋਂ ਤਿਆਰ ਕਰਨ ਅਤੇ ਉਸ ਵਿੱਚ ਫਾਈਬਰ ਮਿਲਾ ਕੇ ਨਵਾਂ ਰੂਪ ਦੇਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ.

ਸਰਕਾਰ ਨੇ 2014 ਵਿੱਚ ਦਸ ਰੁਪੇ ਦੇ ਪਲਾਸਟਿਕ ਨੋਟ ਨੂੰ ਫੀਲਡ ਟ੍ਰਾਇਲ ਲਈ ਮੰਜੂਰੀ ਦੇ ਦਿੱਤੀ ਸੀ. ਇਸ ਬਾਰੇ ਸੰਸਦ ਨੂੰ ਵੀ ਸੂਚਨਾ ਦੇ ਦਿੱਤੀ ਗਈ ਸੀ. ਜਿਨ੍ਹਾਂ ਥਾਵਾਂ ‘ਤੇ ਇਹ ਨੋਟ ਚਲਾਉਣ ਦੀ ਤਿਆਰੀ ਕੀਤੀ ਗਈ ਹੈ ਉਨ੍ਹਾਂ ਵਿੱਚ ਕੋੱਚੀ, ਜੈਪੁਰ, ਸ਼ਿਮਲਾ ਅਤੇ ਭੁਬਨੇਸ਼ਵਰ ਸ਼ਾਮਿਲ ਹਨ. ਸਰਕਾਰ ਨੇ ਦਸ ਰੁਪੇ ਦੇ ਇੱਕ ਅਰਬ ਨੋਟ ਜਾਰੀ ਕਰਨ ਦਾ ਫੈਸਲਾ ਕੀਤਾ ਹੈ.

ਸਰਕਾਰ ਨੇ ਕਿਹਾ ਹੈ ਕੇ ਪਲਾਸਟਿਕ ਨੋਟਾਂ ਦੀ ਉਮਰ ਜਿਆਦਾ ਹੁੰਦੀ ਹੈ ਅਤੇ ਇਹ ਖਰਾਬ ਵੀ ਨਹੀਂ ਹੁੰਦੇ. ਦੁਨਿਆ ਦੇ ਕਈ ਦੇਸ਼ ਪਹਿਲਾਂ ਹੀ ਪਲਾਸਟਿਕ ਕਰੇੰਸੀ ਸ਼ੁਰੂ ਕਰ ਚੁੱਕੇ ਹਨ. ਦੁਨਿਆ ਦੇ 30 ਦੇਸ਼ਾਂ ਵਿੱਚ ਪਲਾਸਟਿਕ ਕਰੇੰਸੀ ਨੋਟ ਚਲਦੇ ਹਨ. ਇਨ੍ਹਾਂ ਵਿੱਚ ਆਸਟਰੇਲੀਆ, ਸਿੰਗਾਪੁਰ, ਇੰਡੋਨੇਸ਼ਿਆ ਅਤੇ ਕਨਾਡਾ ਸ਼ਾਮਿਲ ਹਨ.

ਸਰਕਾਰ ਨੇ ਇਸ ਪ੍ਰਸਤਾਵ ਉਪਰ ਆਪਣੀ ਮੁਹਰ ਲਾ ਦਿੱਤੀ ਹੈ. ਇਸ ਦੇ ਲਈ ਪਲਾਸਟਿਕ ਸਬਟ੍ਰੇਕਟ ਖਰੀਦਣ ਦੀ ਮੰਜੂਰੀ ਮਿਲ ਚੁੱਕੀ ਹੈ. ਇਸ ਬਾਰੇ ਰਿਜਰਵ ਬੈੰਕ ਨੂੰ ਵੀ ਦੱਸ ਦਿੱਤਾ ਗਿਆ ਹੈ.

ਪਲਾਸਟਿਕ ਦੇ ਨੋਟਾਂ ਦੀ ਖਾਸੀਅਤ ਇਹ ਹੈ ਕੇ ਇਹ ਪਾਣੀ ‘ਚ ਗਲ੍ਹਦੇ ਨਹੀਂ. ਨਾ ਹੀ ਧੂਪ ‘ਚ ਇਨ੍ਹਾਂ ਦਾ ਰੰਗ ਖਰਾਬ ਹੁੰਦਾ ਹੈ. ਪਰਸ ਵਿੱਚ ਮੋੜ ਕੇ ਰੱਖਣ ਨਾਲ ਵੀ ਇਹ ਖਰਾਬ ਨਹੀਂ ਹੁੰਦਾ. ਇਸ ਨੋਟ ਦੀ ਨਕਲ ਨਹੀਂ ਬਣਾਈ ਜਾ ਸਕਦੀ.