ਚਿਕਨਕਾਰੀ ਦੇ ਹੁਨਰ ਅਤੇ ਵਪਾਰ ਨੂੰ ਜੋੜਣ ਦਾ ਕੰਮ ਕਰਦੀ ਇੱਕ ਲੜੀ ਦਾ ਨਾਂਅ ਹੈ 'ਥ੍ਰੇਡ ਕਰਾਫਟ ਇੰਡੀਆ'

0

‘ਚਿਕਨਕਾਰੀ’ ਕਸ਼ੀਦਾਕਾਰੀ ਦੀ ਹੀ ਇੱਕ ਸ਼ੈਲੀ ਹੈ. ਕਿਹਾ ਜਾਂਦਾ ਹੈ ਕੇ ਮੁਗ਼ਲ ਰਾਜਾ ਜਹਾਂਗੀਰ ਦੀ ਹੈ ਪਰ ਇਹ ਦੁਨਿਆਭਰ ਵਿੱਚ ਮਸ਼ਹੂਰ ਹੈ. ਪਰ ਜਿਵੇਂ ਹੋਰ ਹੁਨਰਮੰਦ ਕਾਰੀਗਰ ਗਰੀਬੀ ਦੇ ਦੌਰ ‘ਚੋਂ ਨਿਕਲ ਰਹੇ ਹਨ, ਚਿਕਨਕਾਰੀ ਦੇ ਕਾਰੀਗਰਾਂ ਦੀ ਮਾਲੀ ਹਾਲਤ ਬੇਹਦ ਖ਼ਰਾਬ ਹੈ. ਇਸ ਦਾ ਇੱਕ ਵੱਡਾ ਕਾਰਣ ਹੈ ਕੇ ਚਿਕਨਕਾਰੀ ਦੇ ਕਾਰੀਗਰਾਂ ਦੀ ਕਮਾਈ ਦਾ ਇੱਕ ਵੱਡਾ ਹਿੱਸਾ ਉਨ੍ਹਾਂ ਦਾ ਸਮਾਨ ਵੇਚਣ ਵਾਲੇ ਵਿਚੌਲੇ ਲੈ ਜਾਂਦੇ ਹਨ.

ਚਿਕਨਕਾਰੀ ਦੇ ਕਾਰੀਗਰਾਂ ਦੀ ਇਸ ਸਮਸਿਆ ਨੂੰ ਸਮਝਦੇ ਹੋਏ ਮੋਹਿਤ ਵਰਮਾ ਨੇ ‘ਥ੍ਰੇਡ ਕਰਾਫਟ ਇੰਡੀਆ’ ਦੇ ਨਾਂਅ ਦੀ ਇੱਕ ਸ਼ੁਰੁਆਤ ਕੀਤੀ ਹੈ ਜੋ ਇਨ੍ਹਾਂ ਕਾਰੀਗਰਾਂ ਦੇ ਨਾਲ ਸਿਧੇ ਤੌਰ ‘ਤੇ ਕੰਮ ਕਰਦਾ ਹੈ. ਵਰਮਾ ਦਾ ਮਕਸਦ ਹੈ ਕੇ ਕਾਰੀਗਰਾਂ ਨੂੰ ਉਨ੍ਹਾਂ ਦੇ ਹੁਨਰ ਦੀ ਪੂਰੀ ਕੀਮਤ ਮਿਲੇ.

ਲਖਨਊ ਦੇ ਜੰਮ ਪਲ੍ਹ ਮੋਹਿਤ ਇੱਕ ਕਾਰੋਬਾਰੀ ਪਰਿਵਾਰ ਨਾਲ ਸੰਬਧ ਰਖਦੇ ਹਨ. ਉਨ੍ਹਾਂ ਨੂੰ ਲਖਨਊ ਅਤੇ ਉਥੇ ਦੇ ਕਾਰੀਗਰਾਂ ਦੀ ਕਾਰੋਬਾਰੀ ਨਬ੍ਜ਼ ਪਤਾ ਸੀ. ਉਨ੍ਹਾਂ ਦੀ ਦਾਦਾ ਸੁਨਿਆਰੇ ਸਨ ਪਰ ਉਨ੍ਹਾਂ ਨੂੰ ਉਹ ਕੰਮ ਪਸੰਦ ਨਹੀਂ ਸੀ. ਮੋਹਿਤ ਵੇਖਦਾ ਹੁੰਦਾ ਸੀ ਕੇ ਉਨ੍ਹਾਂ ਦੇ ਘਰ ਦੀਆਂ ਹੋਰਾਂ ਔਰਤਾਂ ਚਿਕਨਕਾਰੀ ਦੇ ਕੰਮ ਵਿੱਚ ਲੱਗੀ ਰਹਿੰਦੀਆਂ ਸਨ. ਪਰ ਉਨ੍ਹਾਂ ਦੇ ਮੰਨ ਵਿੱਚ ਵੀ ਉਸ ਕੰਮ ਪ੍ਰਤੀ ਕੋਈ ਸ਼ੌਕ਼ ਨਹੀਂ ਸੀ. ਕਿਉਂਕਿ ਉਨ੍ਹਾਂ ਨੂੰ ਲਗਦਾ ਸੀ ਕੇ ਉਸ ਕੰਮ ਨਾਲ ਉਨ੍ਹਾਂ ਦੇ ਪਰਿਵਾਰ ਦੀ ਮੁਢਲੀ ਲੋੜਾਂ ਹੀ ਪੂਰੀ ਹੋ ਸਕਦੀਆਂ ਸਨ. ਇਸ ਲਈ ਡੰਗ ਸਾਰਣ ਲਈ ਕੀਤੇ ਜਾਣ ਵਾਲਾ ਕੰਮ ਸ਼ੌਕ਼ ਨਹੀਂ ਬਣ ਸਕਦਾ. ਇਹ ਗੱਲ ਜਾਣ ਕੇ ਮੋਹਿਤ ਨੇ ਸੋਚਿਆ ਕੇ ਕੋਈ ਅਜਿਹੀ ਤਰਕੀਬ ਕਢੀ ਜਾਵੇ ਤਾਂ ਜੋ ਉਸ ਕੰਮ ਨੂੰ ਸਨਮਾਨ ਨਾਲ ਵੇਖਿਆ ਜਾ ਸਕੇ.

ਮੋਹਿਤ ਨੂੰ ਫੌਜ਼ ਵਿੱਚ ਜਾਣ ਦਾ ਸ਼ੌਕ਼ ਸੀ. ਉਨ੍ਹਾਂ ਇਸ ਮੰਤਵ ਲਈ ਮਿਹਨਤ ਵੀ ਕੀਤੀ ਪਰ ਕਾਮਯਾਬ ਨਹੀਂ ਹੋਏ. ਇਸ ਤੋਂ ਬਾਅਦ ਉਨ੍ਹਾਂ ਸੀਏ ਕਰਨ ਦੀ ਵੀ ਸੋਚੀ ਪਰ ਉਹ ਵੀ ਕੋਈ ਰਾਹ ਨਹੀਂ ਬਣੀ.

ਕੋਮਰਸ ਵਿਸ਼ੇ ਨਾਲ ਪੜ੍ਹਾਈ ਕਰਨ ਮਗਰੋਂ ਮੋਹਿਤ ਨੂੰ ਆਈਬੀਐਮ ਵਿੱਚ ਨੌਕਰੀ ਮਿਲ ਗਈ. ਨੌਕਰੀ ਵਧੀਆ ਸੀ. ਤਨਖ਼ਾਅ ਵੀ ਚੰਗੀ ਸੀ. ਪਰ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਵਿਚਾਰ ਉਨ੍ਹਾਂ ਨੂੰ ਟਿੱਕ ਕੇ ਨੌਕਰੀ ਨਹੀਂ ਸੀ ਕਰਨ ਦੇ ਰਿਹਾ.

ਤਿੰਨ ਸਾਲ ਨੌਕਰੀ ਕਰਨ ਮਗਰੋਂ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਅਤੇ ਐਮਬੀਏ ਕਰਨ ਦਾ ਫ਼ੈਸਲਾ ਕਰਕੇ ਗਾਜ਼ੀਆਬਾਦ ਦੇ ਆਈਏਮਟੀ ਵਿੱਖੇ ਦਾਖ਼ਿਲਾ ਲੈ ਲਿਆ.

ਆਈਐਮਟੀ ਵਿੱਚ ਪੜ੍ਹਦਿਆਂ ਉਨ੍ਹਾਂ ਨੂੰ ਟਾਟਾ ਇੰਸਟੀਟਿਉਟ ਵੱਲੋਂ ਚਲਾਏ ਜਾਂਦੇ ਸਮਾਜਿਕ ਕਾਰੋਬਾਰ ਨਾਲ ਸੰਬਧਿਤ ਇੱਕ ਪ੍ਰੋਗ੍ਰਾਮ ਦਾ ਪਤਾ ਲੱਗਾ. ਇਸ ਪ੍ਰੋਗ੍ਰਾਮ ਦੇ ਦੌਰਾਨ ਉਨ੍ਹਾਂ ਨੂੰ ਕਾਰੀਗਰਾਂ ਲਈ ਕੁਛ ਕਰਨ ਦਾ ਵਿਚਾਰ ਆਇਆ.

‘ਥ੍ਰੇਡ ਕਰਾਫਟ ਇੰਡੀਆ’ ਦੀ ਪਹਿਲੀ ਪ੍ਰੀਖਿਆ ਟਾਟਾ ਇੰਸਟੀਟਿਉਟ ਦੀ ਪਲੇਟੀਨਮ ਜੁਬਲੀ ਦੇ ਮੌਕੇ ‘ਤੇ ਹੋਈ. ਸੰਸਥਾਨ ਵੱਲੋਂ ਇਜਾਜ਼ਤ ਲੈ ਕੇ ਮੋਹਿਤ ਨੇ ਚਿਕਨਕਾਰੀ ਦੀ ਇੱਕ ਪ੍ਰਦਰਸ਼ਨੀ ਲਾਈ. ਉਨ੍ਹਾਂ ਚਿਕਨਕਾਰੀ ਦਾ ਸਮਾਨ ਵੇਚਿਆ ਅਤੇ ਪੈਸੇ ਵੀ ਕੰਮਾ ਲਏ. ਉਹ ਸਮਾਨ ਮੋਹਿਤ ਨੇ ਬਾਜ਼ਾਰ ‘ਚੋਂ ਖਰੀਦ ਕੇ ਅੱਗੇ ਵੇਚਿਆ ਸੀ ਤਾਂ ਕਰਕੇ ਉਨ੍ਹਾਂ ਨੂੰ ਬਹੁਤਾ ਲਾਭ ਨਹੀਂ ਹੋਇਆ ਪਰ ਉਨ੍ਹਾਂ ਨੇ ਆਪਣੀ ਕਾਰੋਬਾਰੀ ਯੂਨਿਟ ਲਾਉਣ ਦਾ ਫ਼ੈਸਲਾ ਕਰ ਲਿਆ. ਉਸ ਦਾ ਨਾਂਅ ‘ਥ੍ਰੇਡਕਰਾਫਟ ਇੰਡੀਆ’ ਰਖਿਆ.

ਕੰਪਨੀ ਦੀ ਫੈਕਟਰੀ ਲਖਨਊ ਵਿੱਖੇ ਹੈ ਜਿੱਥੇ 25 ਤੋਂ ਵੀ ਵੱਧ ਔਰਤਾਂ ਨੂੰ ਕੰਮ ਮਿਲਿਆ ਹੋਇਆ ਹੈ. ਇੱਕ ਟੀਮ ਲੀਡਰ ਔਰਤਾਂ ਦੇ ਕੰਮ ਦੀ ਜਾਂਚ ਕਰਦੀ ਰਹਿੰਦੀ ਹੈ. ਥ੍ਰੇਡਕ ਕਰਾਫਟ ਇੰਡੀਆ ਕਾਰੀਗਰਾਂ ਅਤੇ ਵਪਾਰੀਆਂ ਦੇ ਵਿਚਾਲੇ ਇੱਕ ਸੂਤਰ ਦਾ ਕੰਮ ਕਰਦਾ ਹੈ. ਵਪਾਰੀਆਂ ਦੀ ਮੰਗ ਦੇ ਹਿਸਾਬ ਨਾਲ ਮਾਲ ਤਿਆਰ ਕੀਤਾ ਜਾਂਦਾ ਹੈ. ਕਾਰੀਗਰਾਂ ਨੂੰ ਪੱਕੇ ਤੌਰ ‘ਤੇ ਤਨਖ਼ਾਅ ਮਿਲਦੀ ਹੈ. ਕਾਰੀਗਰਾਂ ਦੀ ਆਮਦਨ ਹੁਣ ਦੂਣੇ ਤੋਂ ਵੀ ਵੱਧ ਹੋ ਚੁੱਕੀ ਹੈ.

ਚਿਕਨਕਾਰੀ ਦਾ ਕੰਮ ਬਹੁਤ ਬਾਰੀਕੀ ਵਾਲਾ ਕੰਮ ਹੈ. ਇਸ ਕਰਕੇ ਕੰਪਨੀ ਵੱਲੋਂ ਸਮੇਂ-ਸਮੇਂ ‘ਤੇ ਉਨ੍ਹਾਂ ਦੀ ਅੱਖਾਂ ਦੀ ਜਾਂਚ ਕਰਾਈ ਜਾਂਦੀ ਹੈ ਅਤੇ ਲੋੜ ਪੈਣ ‘ਤੇ ਚਸ਼ਮੇਂ ਵੀ ਦਿੱਤੇ ਜਾਂਦੇ ਹਨ.

ਸਮਾਜ ਦੇ ਪ੍ਰਤੀ ਆਪਣੀ ਜਿਮੇਂਦਾਰੀ ਨੂੰ ਸਮਝਦੀਆਂ ਡੀਬੀਐਸ ਬੈੰਕ ਨੇ ਥ੍ਰੇਡਕਰਾਫਟ ਇੰਡੀਆ ਜਿਹੇ ਤੀਹ ਉਧਮਿਆਂ ਦੀ ਮਾਲੀ ਤੌਰ ‘ਤੇ ਮਦਦ ਕੀਤੀ ਹੈ. ਥ੍ਰੇਡ ਕਰਾਫਟ ਇੰਡੀਆ ਕੋਲ ਇਸ ਸਮੇਂ ਦੋ ਤਰ੍ਹਾਂ ਦੇ ਗਾਹਕ ਆਉਂਦੇ ਹਨ. ਪਹਿਲੇ ਬੁਟੀਕ ਵਾਲੇ ਅਤੇ ਦੂਜੇ ਐਕਸਪੋਰਟ ਕਰਨ ਵਾਲੇ. ਬੁਟੀਕਾਂ ‘ਤੋਂ ਮਿਲਣ ਵਾਲਾ ਆਰਡਰ ਲਖਨਊ ‘ਚ ਨਿਰਮਾਣ ਕੇਂਦਰ ਵੱਲੋਂ ਪੂਰਾ ਕੀਤਾ ਜਾਂਦਾ ਹੈ. ਐਕਸਪੋਰਟ ਦਾ ਕੰਮ ਕੁਛ ਹੋਰ ਕਾਰੀਗਰਾਂ ਰਾਹੀਂ ਪੂਰਾ ਕੀਤਾ ਜਾਂਦਾ ਹੈ.

ਥ੍ਰੇਡ ਕਰਾਫਟ ਇੰਡੀਆ ਦੇ ਗਾਹਕ ਸਮਾਜ ਦੇ ਉਪਰਲੇ ਹਿੱਸੇ ‘ਤੋਂ ਆਉਂਦੇ ਹਨ. ਇਸ ਲਈ ਕੁਆਲਿਟੀ ਵੱਲ ਬਹੁਤ ਧਿਆਨ ਦੇਣਾ ਪੈਂਦਾ ਹੈ. ਇਸ ਲਈ ਹੋਰ ਨਿਵੇਸ਼ ਦੀ ਲੋੜ ਹੁੰਦੀ ਹੈ. ਦੂਜੀ ਚੁਨੌਤੀ ਹੁੰਦੀ ਹੈ ਹੁਨਰਮੰਦ ਕਾਰੀਗਰ ਲੱਭਣਾ. ਹੁਨਰਮੰਦ ਕਾਰੀਗਰ ਨੂੰ ਕੰਮ ਕਰਨ ਲਈ ਨਾਲ ਆਉਣ ਨੂੰ ਤਿਆਰ ਕਰਨਾ ਵੀ ਇੱਕ ਚੁਨੌਤੀ ਹੀ ਹੁੰਦੀ ਹੈ.

ਮੋਹਿਤ ਹੁਣ ਆਪਣੇ ਕੰਮ ਨੂੰ ਗੈਰ ਸਰਕਾਰੀ ਸੰਸਥਾਵਾਂ ਨਾਲ ਜੋੜਨਾ ਚਾਹੁੰਦੇ ਹਨ. ਉਹ ਐਨਜੀਉ ਨਾਲ ਸੰਪਰਕ ਕਰ ਰਹੇ ਹਨ ਤਾਂ ਜੋ ਕਾਰੀਗਰ ਉਨ੍ਹਾਂ ਦੇ ਕੰਮ ਨੂੰ ਆਪਣੇ ਆਪ ਹੀ ਐਕਸਪੋਰਟ ਕਰ ਸਕਣ ਅਤੇ ਪੈਸਾ ਕੰਮਾ ਸਕਣ.

ਲੇਖਕ: ਅਜੀਤ ਹਰਸ਼ੇ

ਅਨੁਵਾਦ : ਰਵੀ ਸ਼ਰਮਾ