ਇਸ ਸਦੀ ਦੇ ਮਹਾਨ ਕਲਾਕਾਰ ਨੇ ਪੇਸ਼ ਕੀਤਾ ਇੱਕ ਮਹਾਨ ਉਧਾਰਨ

ਲੱਖਾਂ-ਕਰੋੜਾਂ ਲੋਕਾਂ ਦੇ ਦਿਲਾਂ ‘ਤਰੇ ਰਾਜ਼ ਕਰਨ ਵਾਲੇ ਅਮਿਤਾਭ ਬੱਚਨ ਨੇ ਆਪਣੀ ਵਸੀਅਤ ਨੂੰ ਭਾਰਤੀ ਸਮਾਜ ਲਈ ਇੱਕ ਉਧਾਰਨ ਬਣਾ ਕੇ ਪੇਸ਼ ਕੀਤਾ ਹੈ. ਇਸ ਨਾਲ ਉਨ੍ਹਾਂ ਨੇ ਮੁੰਡੇ ਅਤੇ ਧੀਆਂ ‘ਚ ਅੰਤਰ ਕਰਨ ਵਾਲੀ ਮਾਨਸਿਕਤਾ ਨੂੰ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ. ਪਿੱਛਲੇ ਸਾਲ ਵੀ ਫਿਲਮ ‘ਪਿੰਕ’ ਰੀਲਿਜ਼ ਹੋਣ ਤੋਂ ਪਹਿਲਾਂ ਉਨ੍ਹਾਂ ਆਪਣੀ ਪੋਤੀ ਅਤੇ ਦੋਹਤੀ ਦੇ ਨਾਂਅ ਇੱਕ ਖ਼ਤ ਲਿਖਿਆ ਸੀ ਜਿਸ ਵਿੱਚ ਉਨ੍ਹਾਂ ਨੇ ਦੇਸ਼ ਦੀ ਹਰ ਧੀ ਨੂੰ ਆਪਣੀ ਰਾਹ ਆਪਣੀ ਮਰਜ਼ੀ ਨਾਲ ਚੁਣਨ ਦੀ ਸਲਾਹ ਦੀਤੀ ਸੀ.

ਇਸ ਸਦੀ ਦੇ ਮਹਾਨ ਕਲਾਕਾਰ ਨੇ ਪੇਸ਼ ਕੀਤਾ ਇੱਕ ਮਹਾਨ ਉਧਾਰਨ

Tuesday March 07, 2017,

2 min Read

ਭਾਰਤੀ ਸਮਾਜ ਪੂਰੀ ਤਰ੍ਹਾਂ ਫਿਲਮੀ ਹੈ. ਉਹ ਸਬ ਕੁਛ ਉਹੀ ਅਪਨਾ ਲੈਂਦਾ ਹੈ ਜੋ ਫਿਲਮਾਂ ਦੇ ਸਿਤਾਰੇ ਕਰਦੇ ਹਨ. ਅਮਿਤਾਭ ਬੱਚਨ ਨੂੰ ਤਾਂ ਆਮ ਜਨਤਾ ਰੱਬ ਦੀ ਤਰ੍ਹਾਂ ਮੰਨਦੀ ਹੈ. ਅਜਿਹੇ ਸ਼ਖਸ਼ ਵੱਲੋਂ ਆਪਣੀ ਜਾਇਦਾਦ ਆਪਣੇ ਮੁੰਡੇ ਅਤੇ ਧੀ ਵਿੱਚ ਬਰਾਬਰ ਵੰਡਣਾ ਕਰੋੜਾਂ ਪਿਉ ਨੂੰ ਪ੍ਰੇਰਿਤ ਕਰਨਾ ਹੈ. ਉਹ ਕਹੀ ਸਕਦੇ ਹਨ ਕੇ ਜੇਕਰ ਅਮਿਤਾਭ ਬੱਚਨ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ.

ਅਮੀਰਾਂ ਦੀ ਲਿਸਟ ਦਰਸ਼ਾਉਣ ਵਾਲੀ ਪਤ੍ਰਿਕਾ ‘ਫੋਰਬਸ’ ਦੀ 2016 ਦੀ ਰਿਪੋਰਟ ਜੇਕਰ ਮੰਨੀ ਜਾਵੇ ਤਾਂ ਅਮਿਤਾਭ ਬੱਚਨ ਦੀ ਜਾਇਦਾਦ ਦਾ ਮੁੱਲ 2400 ਕਰੋੜ ਰੁਪਏ ਹੈ. ਮੁੰਬਈ ਦੇ ਜੁਹੂ ਵਾਲੇ ਤਿੰਨ ਬੰਗਲਿਆਂ ਦੀ ਕੀਮਾਤਰ ਹੀ ਤਿੰਨ ਸੌ ਕਰੋੜ ਰੁਪਏ ਹੈ.

image


ਅਮਿਤਾਭ ਬੱਚਨ ਨੇ ਟਵਿੱਟਰ ‘ਤੇ ਹੈਸ਼ਟੈਗ #WeAreEqual ਅਤੇ #genderEquality ਨਾਲ ਲਿਖਿਆ ਹੈ ਕੇ ਮੇਰੀ ਮੌਤ ਤੋਂ ਬਾਅਦ ਮੇਰੀ ਜਾਇਦਾਦ ਮੇਰੇ ਪੁੱਤਰ ਅਭਿਸ਼ੇਕ ਬੱਚਨ ਅਤੇ ਮੇਰੀ ਧੀ ਸ਼ਵੇਤਾ ਨੰਦਾ ਵਿੱਚ ਬਰੋਬਰ ਵੰਡੀ ਜਾਵੇ.

ਅਮਿਤਾਭ ਬੱਚਨ ਸੰਯੁਕਤ ਰਾਸ਼ਟਰ ਵੱਲੋਂ ਕੁੜੀਆਂ ਨੂੰ ਸਮਾਨ ਅਧਿਕਾਰ ਦੇਣ ਦੀ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਹਨ. ਉਹ ਕੇਵਲ ਪਰਦੇ ਉੱਪਰ ਹੀ ਧੀਆਂ ਦੇ ਹਕਾਂ ਬਾਰੇ ਬਾਰੇ ਨਹੀਂ ਗਾਉਂਦੇ ਸਗੋਂ ਅਸਲ ਜਿੰਦਗੀ ਵਿੱਚ ਵੀ ਧੀਆਂ ਨੂੰ ਬਰਾਬਰੀ ਦਰਜ਼ਾ ਦਿੰਦੇ ਹਨ. ਉਹ ਜਿੰਨੇ ਵਧੀਆ ਐਕਟਰ ਹਨ ਉੰਨੇ ਹੀ ਵਧੀਆ ਇਨਸਾਨ ਵੀ ਹਨ. ਸਮੇਂ ਸਮੇਂ ‘ਤੇ ਆਉਣ ਵਾਲੇ ਉਨ੍ਹਾਂ ਦੇ ਟਵਿੱਟ ਪੜ੍ਹ ਕੇ ਸਮਝ ਆਉਂਦਾ ਹੈ ਕੇ ਉਹ ਅਸਲ ਜਿੰਦਗੀ ਵਿੱਚ ਵੀ ਮਹਾਨ ਕੰਮ ਕਰਦੇ ਹਨ.

ਜੇਕਰ ਪਿਤਾ ਅਮਿਤਾਭ ਬੱਚਨ ਜਿਹਾ ਹੋਵੇ ਤਾਂ ਦੁਨਿਆ ਦੀ ਕੋਈ ਧੀ ਕੱਲੀ ਮਹਿਸੂਸ ਨਹੀਂ ਕਰ ਸਕਦੀ ਅਤੇ ਨਾਂਹ ਹੀ ਪਰਾਈ. ਪਿਉ ਦਾ ਘਰ ਉਨ੍ਹਾਂ ਲਈ ਮਾਤਰ ਗਰਮੀਆਂ ਦੀ ਛੁੱਟੀਆਂ ਕੱਟਣ ਦਾ ਸਮਾਂ.

ਉਂਝ ਦਾ ਕੋਈ ਪਿਉ ਆਪਣੀ ਧੀ ਲਈ ਮਾੜਾ ਨਹੀਂ ਸੋਚਦਾ ਪਰ ਸਾਡੇ ਸਮਾਜ ਦੀ ਸੋਚ ਹੈ ਕੇ ਜਦੋਂ ਗੱਲ ਪੈਸੇ ਜਾਂ ਜਾਇਦਾਦ ਦੀ ਆ ਜਾਂਦੀ ਹੈ ਤਾਂ ਪਿਉ ਧੀ ਨਾਲੋਂ ਪੁੱਤ ਬਾਰੇ ਜਿਆਦਾ ਸੋਚਦਾ ਹੈ. ਪਿਉ ਕੋਲ ਪੈਸਾ ਅਤੇ ਜਾਇਦਾਦ ਭਾਵੇਂ ਜਿੰਨੀ ਮਰਜ਼ੀ ਹੋਵੇ ਪਰ ਜ਼ਿਆਦਾਤਰ ਪਿਤਾ ਆਪਣੀ ਜਾਇਦਾਦ ਪੁੱਤ ਦੇ ਨਾਂਅ ਹੀ ਕਰਦੇ ਹਨ. ਧੀਆਂ ਨੂੰ ਪਰਾਈ ਮੰਨਣ ਵਾਲੀ ਸੋਚ ਵੀ ਪੈਸੇ ਅਤੇ ਜਾਇਦਾਦ ਦੇ ਲਾਲਚ ਨਾਲ ਹੀ ਪੈਦਾ ਹੋਈ ਹੋਣੀ ਹੈ.

image


ਅਮਿਤਾਭ ਬੱਚਨ ਦੀ ਧੀ ਸ਼ਵੇਤਾ ਨੰਦਾ ਦੇ ਪਤੀ ਨਿਖਿਲ ਨੰਦਾ ਮੰਨੇ ਹੋਏ ਕਾਰੋਬਾਰੀ ਹਨ. ਉਹ ਐਸਕੋਰਟ ਲਿਮਿਟੇਡ ਦੇ ਪ੍ਰਬੰਧ ਨਿਦੇਸ਼ਕ ਹਨ. ਨਿਖਿਲ ਦੀ ਜਾਇਦਾਦ ਵੀ 3400 ਕਰੋੜ ਦੀ ਹੈ. ਫੇਰ ਵੀ ਅਮਿਤਾਭ ਬੱਚਨ ਨੇ ਆਪਣੀ ਜਾਇਦਾਦ ਆਪਣੇ ਪੁਤਰ ਅਤੇ ਧੀ ਵਿਚਕਾਰ ਬਰੋਬਰ ਵੰਡਣ ਦੀ ਹਿਮਤ ਕੀਤੀ ਹੈ.

ਦਿਲਾਂ ਦੇ ਰਿਸ਼ਤੇ ਪੈਸੇ ਨਾਲ ਨਹੀਂ ਸਗੋਂ ਦਿਲਾਂ ਦੀ ਇਮਾਨਦਾਰੀ ਨਾਲ ਹੁੰਦੇ ਹਨ. ਅਮਿਤਾਭ ਬੱਚਨ ਨੇ ਇਸ ਖੁਲਾਸੇ ਨਾਲ ਸਮਾਜ ਨੂੰ ਇਹ ਸੰਦੇਸ਼ਾ ਦਿੱਤਾ ਹੈ.

ਲੇਖਕ: ਰੰਜਨਾ ਤ੍ਰਿਪਾਠੀ

ਅਨੁਵਾਦ: ਰਵੀ ਸ਼ਰਮਾ 

    Share on
    close