ਤਿੰਨ ਵਰ੍ਹੇ ਦੀ ਸਮਰੀਨ ਨੇ ਸ਼ੁਰੂ ਕਰਵਾਈ ਟ੍ਰੇਫ਼ਿਕ ਪੁਲਿਸ ਕਰਮਚਾਰੀਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੀ ਮੁਹਿੰਮ 

0

ਤਿੰਨ ਵਰ੍ਹੇ ਦੇ ਸਮਰੀਨ ਬੱਚਿਆਂ ਬਾਰੇ ਤੁਹਾਡੀ ਸੋਚ ਤੋਂ ਕਿੱਤੇ ਅਗਾਂਹ ਸੋਚਦੀ ਹੈ. ਬਾਜ਼ਾਰ ਵਿੱਚ ਉਹ ਲੋਕਾਂ ਨੂੰ ਖਾਣ ਪੀਣ ਦੀ ਵਸਤੂਆਂ ਦੇ ਛਿੱਲੜ ਸੜਕ ‘ਤੇ ਨਾਂਹ ਸੁੱਟਣ ਬਾਰੇ ਕਹਿਣਾ ਨਹੀਂ ਭੁੱਲਦੀ ਅਤੇ ਆਪਣੇ ਹਾਣ ਦਿਆਂ ਨੂੰ ਜੀਵ-ਜੰਤੂਆਂ ਪ੍ਰਤੀ ਪ੍ਰੇਮ ਭਾਵ ਰੱਖਣ ਦੀ ਸਲਾਹ ਦੇ ਰਹੀ ਹੈ.

ਉਸ ਦੀ ਸੋਚ ਉਸ ਦਿਨ ਸ਼ੁਰੂ ਹੋਈ ਜਦੋਂ ਉਹ ਬੀਮਾਰ ਸੀ ਅਤੇ ਇੰਫੇਕਸ਼ਨ ਕਰਕੇ ਖ਼ਰਾਬ ਹੋਏ ਗਲੇ ਦਾ ਇਲਾਜ਼ ਕਰਾਉਣ ਡਾਕਟਰ ਕੋਲ ਜਾ ਰਹੀ ਸੀ. ਡਾਕਟਰ ਨੇ ਉਸਨੂੰ ਦੱਸਿਆ ਕੇ ਗਲਾ ਖ਼ਰਾਬ ਹੋਣ ਦੀ ਵਜ੍ਹਾ ਪ੍ਰਦੂਸ਼ਣ ਹੈ. ਇਸ ‘ਤੋਂ ਬਚਾਅ ਲਈ ਮੁੰਹ ‘ਤੇ ਕਪੜੇ ਦਾ ਬਣਿਆ ਮਾਸਕ ਲਾਉਣਾ ਚਾਹਿਦਾ ਹੈ. ਦਿੱਲੀ ਸ਼ਹਿਰ ਦੀ ਹਵਾ ‘ਚ ਵਸ ਗਏ ਪ੍ਰਦੂਸ਼ਣ ਤੋਂ ਬਚਾਅ ਲਈ ਮਾਸਕ ਜਰੂਰੀ ਹੀ ਹੈ.

ਇਹ ਗੱਲ ਡਾਕਟਰ ਨੇ ਭਾਵੇਂ ਸਮਰੀਨ ਦੀ ਮਾਂ ਨੂੰ ਕਹੀ ਸੀ ਪਰ ਇਸ ਗੱਲ ਨੇ ਸਮਰੀਨ ਨੂੰ ਵੀ ਸੋਚੀਂ ਪਾ ਦਿੱਤਾ. ਉਸਨੇ ਆਪਣਾ ਵਿਚਾਰ ਰਖਦਿਆਂ ਕਿਹਾ ਕੇ ਜੇ ਉਹ ਸਕੂਲ ਜਾਣ ਜਿੰਨਾ ਥੋੜਾ ਜਿਹਾ ਸਮਾਂ ਘਰੋਂ ਬਾਹਰ ਰਹਿਣ ਕਰਕੇ ਹੀ ਪ੍ਰਦੂਸ਼ਣ ਕਰਕੇ ਬੀਮਾਰ ਹੋ ਸਕਦੀ ਹੈ ਤੇ ਉਹ ਟ੍ਰੇਫ਼ਿਕ ਪੁਲਿਸ ਵਾਲਾ ਅੰਕਲ ਕਿੰਨਾ ਬਹਾਦੁਰ ਹੋਏਗਾ ਜੋ ਹਰ ਰੋਜ਼ ਉਸਨੂੰ ਸਕੂਲ ਦੇ ਰਾਹ ‘ਚ ਦਿੱਸਦਾ ਹੈ ਅਤੇ ਚੁਫੇਰਿਓਂ ਪ੍ਰਦੂਸ਼ਣ ਕਰਦਿਆਂ ਮੋਟਰ ਗੱਡੀਆਂ ਦੇ ਵਿਚਾਲੇ ਖੜਾ ਰਹਿੰਦਾ ਹੈ. ਪ੍ਰਦੂਸ਼ਣ ਨਾਲ ਉਸਨੂੰ ਕਿੰਨੀਆ ਹੀ ਬੀਮਾਰਿਆਂ ਹੋ ਸਕਦੀਆਂ ਹਨ.

ਸਮਰੀਨ ਨੇ ਉਸੇ ਵੇਲੇ ਹੀ ਸੋਚ ਲਿਆ ਕੇ ਉਸਨੇ ਕਲ ਸਕੂਲ ਜਾਣ ਲੱਗਿਆਂ ਕੀ ਕਰਨਾ ਹੈ.

ਹੈਡ ਕਾਂਸਟੇਬਲ ਸਤਪਾਲ ਸਿੰਘ ਨੇ ਹਰ ਰੋਜ਼ ਦੀ ਤਰ੍ਹਾਂ ਹੀ ਸਮਰੀਨ ਵੱਲ ਹੱਥ ਹਿਲਾਇਆ ਅਤੇ ਸਮਰੀਨ ਦੇ ਚੇਹਰੇ ‘ਤੇ ਹਰ ਰੋਜ਼ ਆਉਣ ਵਾਲੀ ਖੁਸ਼ੀ ਵੇੱਖਣ ਦੀ ਇੰਤਜ਼ਾਰ ਕਰਨ ਲੱਗਾ. ਪਰ ਸਮਰੀਨ ਸਿੱਧੀ ਉਸ ਕੋਲ ਹੀ ਆ ਪਹੁੰਚੀ. ਸਮਰੀਨ ਨੇ ਆਪਨੇ ਮੁੰਹ ‘ਤੇ ਪਾਇਆ ਕਪੜੇ ਦਾ ਮਾਸਕ ਲਾਹ ਕੇ ਸਤਪਾਲ ਸਿੰਘ ਨੂੰ ਫੜਾ ਦਿੱਤਾ ਅਤੇ ਇਸ਼ਾਰੇ ਨਾਲ ਉਸ ਮਾਸਕ ਨੂੰ ਮੁੰਹ ‘ਤੇ ਪਾ ਲੈਣ ਲਈ ਕਿਹਾ. ਸਮਰੀਨ ਦਾ ਕਹਿਣਾ ਸੀ ਕੇ ਉਸਨੂੰ ਟ੍ਰੇਫ਼ਿਕ ਪੁਲਿਸ ਅੰਕਲ ਦੀ ਸਿਹਤ ਦੀ ਫ਼ਿਕਰ ਹੋ ਰਹੀ ਸੀ.

ਸਮਰੀਨ ਦੀ ਮਾਂ ਹਿਤਾਂਸ਼ੀ ਬੇਜਾਨ ਨੇ ਕਿਹਾ-

“ਮੈਨੂੰ ਬਹੁਤ ਹੀ ਹੈਰਾਨੀ ਹੋ ਰਹੀ ਸੀ ਇਹ ਸਬ ਵੇਖ ਕੇ. ਸਮਰੀਨ ਨੇ ਆਪਣੀ ਸਿਹਤ ਦੀ ਫ਼ਿਕਰ ਨਾ ਕਰਦੇ ਹੋਏ ਆਪਣਾ ਮਾਸਕ ਟ੍ਰੇਫ਼ਿਕ ਕਾਂਸਟੇਬਲ ਨੂੰ ਦੇ ਦਿੱਤਾ. ਮੈਨੂੰ ਆਪਣੀ ਬੇਟੀ ਦੇ ਇਸ ਲੋਕ ਭਲਾਈ ਦੇ ਕੰਮ ਨੂੰ ਵੇਖ ਕੇ ਬਹੁਤ ਫ਼ਖਰ ਮਹਿਸੂਸ ਹੋਇਆ.”

ਇਸ ਘਟਨਾ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਦਿੱਲੀ ਵਿੱਚ ਪ੍ਰਦੂਸ਼ਣ ‘ਤੇ ਠੱਲ ਪਾਉਣ ਲਈ ਕੰਮ ਕਰ ਰਹੀ ਪਰਨੀਤਾ ਨੇ ਇਸ ਬਾਰੇ ਕਈ ਸੰਸਥਾਵਾਂ ਨਾਲ ਗੱਲ ਕੀਤੀ. ਗੁੜਗਾਓ ਦੀ ਇੱਕ ਸੰਸਥਾ ਹਵਾ ਬਦਲੋ ਗੈਸ ਅਥੋਰੀਟੀ ਨਾਲ ਮਿਲ ਕੇ ਇਸ ਵੱਲ ਕੰਮ ਸ਼ੁਰੂ ਕੀਤਾ ਹੈ.

ਹਵਾ ਬਦਲੋ ਸੰਸਥਾ ਦੇ ਮੁੱਖੀ ਆਕਾਰ ਸੇਠ ਨੇ ਦੱਸਿਆ-

“ਸਾਡੇ ਸਰਵੇਖਣ ਦੱਸਦੇ ਹਨ ਕੇ ਟ੍ਰੇਫ਼ਿਕ ਡਿਉਟੀ ਦੇਣ ਵਾਲੇ ਪੁਲਿਸ ਕਰਮਚਾਰੀ ਪ੍ਰਦੂਸ਼ਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ ਅਤੇ ਗੰਭੀਰ ਬੀਮਾਰਿਆਂ ਦਾ ਸ਼ਿਕਾਰ ਹੋਣ ਦੇ ਕੰਢੇ ‘ਤੇ ਖੜੇ ਹਨ. ਪਰ ਇਹ ਉਨ੍ਹਾਂ ਦੀ ਨੌਕਰੀ ਦਾ ਹਿੱਸਾ ਹੈ ਕੇ ਉਹ ਸੜਕ ‘ਤੇ ਖੜ ਕੇ ਟ੍ਰੇਫ਼ਿਕ ਨੂੰ ਕੰਟ੍ਰੋਲ ਕਰਨ.”

ਸਮਰੀਨ ਦੀ ਸੋਚ ਬਾਰੇ ਜਾਣ ਕੇ ਆਕਾਰ ਸੇਠ ਨੇ ਇਸ ਬਾਬਤ ਇੱਕ ਵੀਡੀਓ ਤਿਆਰ ਕੀਤੀ ਅਤੇ ਉਸ ਵੀਡੀਓ ਰਾਹੀਂ ਇੱਕ ਮੁਹਿੰਮ ਸ਼ੁਰੂ ਕੀਤੀ. ਅਤੇ ਲੋਕਾਂ ਨੂੰ ਪ੍ਰਦੂਸ਼ਣ ਘਟਾਉਣ ਬਾਰੇ ਸਮਝਾਉਣ ਲੱਗੇ. ਹਵਾ ਬਦਲੋ ਸੰਸਥਾ ਨੇ ਸਮਰੀਨ ਤੋਂ ਪ੍ਰੇਰਨਾ ਲੈ ਕੇ ਉਸ ਘਟਨਾ ਜਿਹਾ ਇੱਕ ਵੀਡੀਓ ਤਿਆਰ ਕੀਤਾ ਅਤੇ ‘ਗਿਫਟ ਏ ਮਾਸਕ’ ਮੁਹਿੰਮ ਸ਼ੁਰੁ ਕੀਤੀ. ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਕੇ ਉਹ ਪ੍ਰਦੂਸ਼ਣ ਦਾ ਸਾਹਮਣਾ ਕਰਕੇ ਡਿਉਟੀ ਦੇ ਰਹੇ ਟ੍ਰੇਫ਼ਿਕ ਕਰਮਚਾਰੀਆਂ ਬਾਰੇ ਸੋਚਣ ਅਤੇ ਉਨ੍ਹਾਂ ਨੂੰ ਮਾਸਕ ਭੇਂਟਾ ਕਰਨ. ਹਵਾ ਬਦਲੋ ਤੇ ਟਵੀਟ ‘ਤੇ ਜਦੋਂ ਵੀ ਕੋਈ #ਗਿਫਟਏਮਾਸਕ ਟਵੀਟ ਕਰਦਾ ਹੈ, ਸੰਸਥਾ ਵੱਲੋਂ ਟ੍ਰੇਫ਼ਿਕ ਕਰਮਚਾਰੀ ਨੂੰ ਇੱਕ ਮਾਸਕ ਭੇਂਟ ਕੀਤਾ ਜਾਂਦਾ ਹੈ.

ਲੇਖਕ: ਥਿੰਕ ਚੇੰਜ ਇੰਡੀਆ