"ਮੇਰੇ ਲਈ 'ਮਿਸਟਰ ਪਰਫ਼ੇਕਸ਼ਨਿਸ਼ਟ' ਨਹੀਂ 'ਮਿਸਟਰ ਪੈਸ਼ਨੇਟ' ਸਹੀ ਤਮਗਾ ਹੈ": ਆਮਿਰ ਖਾਨ 

0

ਫਿਲਮਾਂ ਦਾ ਚੋਣ ਕਰਨ ਵੇਲੇ ਨਿੱਕੀ ਤੋਂ ਨਿੱਕੀ ਬਾਰੀਕੀ ਵੱਲ ਧਿਆਨ ਦੇਣ ਕਾਰਨ ਸੁਪਰਸਟਾਰ ਆਮਿਰ ਖਾਨ ਨੂੰ ‘ਮਿਸਟਰ ਪਰਫ਼ੈਕਸਨਿਸਟ’ ਕਿਹਾ ਜਾਂਦਾ ਹੈ. ਪਰ ਖ਼ੁਦ ਆਮਿਰ ਖਾਨ ਦਾ ਮੰਨਣਾ ਹੈ ਕੇ ਇਹ ਨਾਂਅ ਉਨ੍ਹਾਂ ਲਈ ਸਹੀ ਨਹੀਂ ਹੈ. ਉਨ੍ਹਾਂ ਨੂੰ ‘ਮਿਸਟਰ ਪਰਫ਼ੇਕਸ਼ਨਿਸ਼ਟ’ ਦੀ ਥਾਂ ‘ਤੇ ‘ਮਿਸਟਰ ਪੈਸ਼ਨੇਟ’ ਕਿਹਾ ਜਾਣਾ ਚਾਹਿਦਾ ਹੈ.

ਉਹ ਕਹਿੰਦੇ ਹਨ ਕੇ ਉਨ੍ਹਾਂ ਨੂੰ ਪਰਫ਼ੇਕਸ਼ਨਿਸ਼ਟ ਕਹੇ ਜਾਣ ‘ਤੇ ਬੋਝ ਮਹਿਸੂਸ ਨਹੀਂ ਹੁੰਦਾ ਕਿਉਂਕਿ ਉਹ ਤਮਗੇ ਲਾਉਣ ਵਿੱਚ ਯਕੀਨ ਨਹੀਂ ਕਰਦੇ. ਉਹ ਕਹਿੰਦੇ ਹਨ ਕੇ ਉਨ੍ਹਾਂ ਲਈ ਇਸਤੇਮਾਲ ਕੀਤਾ ਜਾਣ ਵਾਲਾ ਇਹ ਤਮਗਾ ਗਲਤ ਹੀ ਹੈ ਕਿਉਂਕਿ ਉਹ ਇਸ ਵਿੱਚ ਵਿਸ਼ਵਾਸ ਨਹੀਂ ਕਰਦੇ. ਉਹ ਆਪਣੇ ਆਪ ਨੂੰ ਪੈਸ਼ਨੇਟ ਮੰਨਦੇ ਹਨ.

ਆਮਿਰ ਖਾਨ ਅਤੇ ਨੀਤੀਸ਼ ਤਿਵਾਰੀ ਦੀ ਖੇਡਾਂ ‘ਤੇ ਆਧਾਰਿਤ ਫ਼ਿਲਮ ‘ਦੰਗਲ’ ਛੇਤੀ ਹੀ ਰੀਲੀਜ਼ ਹੋਣ ਵਾਲੀ ਹੈ. ਇਸ ਫਿਲਮ ਵਿੱਚ ਆਪਣੇ ਕਿਰਦਾਰ ਦੀ ਵਜ੍ਹਾ ਨਾਲ ਆਮਿਰ ਖਾਨ ਇੱਕ ਵਾਰ ਫੇਰ ਚਰਚਾ ਵਿੱਚ ਹਨ. ਆਮਿਰ ਖਾਨ ਇੱਕ ਅਜਿਹੇ ਕਲਾਕਾਰ ਹਨ ਜੋ ਆਪਣੇ ਕਿਰਦਾਰ ਵਿੱਚ ਡੂੰਗੇ ਡੁੱਬ ਜਾਂਦੇ ਹਨ. ਇਹੀ ਕਾਰਣ ਹੈ ਕੇ ਉਹ ਆਪਣੀ ਹਰ ਫਿਲਮ ਵਿੱਚ ਇੱਕ ਅਨੋਖੇ ਕਿਰਦਾਰ ਵਿੱਚ ਨਜ਼ਰ ਆਉਂਦੇ ਹਨ. ਉਨ੍ਹਾਂ ਦਾ ਰੂਪ ਦਰਸ਼ਕਾਂ ਨੂੰ ਹੈਰਾਨ ਕਰ ਦਿੰਦਾ ਹੈ. ਇਸ ਕਰਕੇ ਲੋਕਾਂ ਦਾ ਮੰਨਣਾ ਹੈ ਕੇ ਆਮਿਰ ਖਾਨ ਲਈ ਸਬ ਤੋਂ ਅਹਿਮ ਹੈ ‘ਪਰਫ਼ੇਕਸ਼ਨ’. ਪਰ ਆਮਿਰ ਖਾਨ ਆਪ ਕਹਿੰਦੇ ਹਨ ਕੇ ਪਰਫ਼ੇਕਸ਼ਨ ਤਕ ਪਹੁੰਚਣਾ ਸੰਭਵ ਨਹੀਂ ਹੈ.

ਉਹ ਕਹਿੰਦੇ ਹਨ-

“ਮੇਰੇ ਹਿਸਾਬ ਨਾਲ ਤਾਂ ਪਰਫ਼ੇਕਸ਼ਨ ਕੁਝ ਨਹੀਂ ਹੁੰਦਾ. ਰਚਨਾ ਦੇ ਖੇਤਰ ਵਿੱਚ ਤਾਂ ਬਿਲਕੁਲ ਨਹੀਂ. ਇਹ ਕੰਮ ਵਿੱਚ ਬਹੁਤ ਜਣੇ ਜੁੜੇ ਹੁੰਦੇ ਹਨ ਅਤੇ ਹਰ ਇਨਸਾਨ ਦੀ ਆਪਣਾ ਮਤ ਹੁੰਦਾ ਹੈ. ਇਸ ਕਰਕੇ ਹਰ ਵਿਚਾਰ ਸਹੀ ਨਹੀਂ ਹੋ ਸਕਦਾ.”

ਆਮਿਰ ਖਾਨ ਦਾ ਕਹਿਣਾ ਹੈ ਕੇ ਕਿਸੇ ਇੱਕ ਸ਼ਾਟ ਵਿੱਚ ਉਨ੍ਹਾਂ ਲਈ ਪਰਫ਼ੇਕਸ਼ਨ ਦਾ ਮਤਲਬ ਤਕਨੀਕੀ ਤੌਰ ‘ਤੇ ਸਹੀ ਹੋਣਾ ਮਾਤਰ ਨਹੀ ਹੁੰਦਾ, ਸਗੋਂ ਉਸ ਸੀਨ ਵਿੱਚ ਜਾਨ ਪਾ ਦੇਣਾ ਹੁੰਦਾ ਹੈ. ਉਹ ਕਹਿੰਦੇ ਹਨ ਕੇ ਜਦੋਂ ਉਹ ਕਿਸੇ ਸੀਨ ਵਿੱਚ ਹੁੰਦੇ ਹਨ ਤਾਂ ਉਸ ਵਿੱਚ ਕਈ ਚੀਜ਼ਾਂ ਦਾ ਬਿਲਕੁਲ ਸਹੀ ਹੋਣਾ ਜਰੂਰੀ ਹੋ ਜਾਂਦਾ ਹੈ. ਕਈ ਵਾਰ ਤਕਨੀਕੀ ਤੌਰ ‘ਤੇ ਇੱਕ ਸੀਨ ਨੂੰ ਮੁੜ ਕਰਨਾ ਪੈ ਜਾਂਦਾ ਹੈ.

ਉਨ੍ਹਾਂ ਦੇ ਨਾਲ ਦੰਗਲ ਫਿਲਮ ਵਿੱਚ ਕੰਮ ਕਰ ਰਹੀ ਨਵੀਂ ਕਲਾਕਾਰ ਫ਼ਾਤਿਮਾ ਸਨਾ ਸ਼ੇਖ ਅਤੇ ਸਾਨਿਆ ਮਲਹੋਤਰਾ ਬਾਰੇ ਆਮਿਰ ਖਾਨ ਦਾ ਕਹਿਣਾ ਹੈ ਕੇ ਇਨ੍ਹਾਂ ਦੀ ਫਿਲਮ ਦੋਹਾਂ ਕਲਾਕਾਰਾਂ ਲਈ ਇੱਕ ਚੁਨੌਤੀ ਸੀ. ਇਹ ਫਿਲਮ ਸ਼ਾਰੀਰਿਕ ਤੌਰ ‘ਤੇ ਬਹੁਤ ਥਕਾ ਦੇਣ ਵਾਲੀ ਸੀ. ਕੁਸ਼ਤੀ ਦੀ ਟ੍ਰੇਨਿੰਗ ਦੇ ਦੌਰਾਨ ਕਈ ਵਾਰ ਉਨ੍ਹਾਂ ਨੂੰ ਸੱਟ ਵੀ ਲੱਗੀ. ਦੰਗਲ ਫਿਲਮ ਪਹਿਲਵਾਨ ਮਹਾਵੀਰ ਸਿੰਘ ਫ਼ੋਗਾਟ ਅਤੇ ਉਨ੍ਹਾਂ ਦੀ ਧੀਆਂ ਗੀਤਾ ਅਤੇ ਬਬੀਤਾ ਦੇ ਜੀਵਨ ‘ਤੇ ਅਧਾਰਿਤ ਹੈ. ਫਿਲਮ ਵਿੱਚ ਆਮਿਰ ਨੇ ਮਹਾਵੀਰ ਫ਼ੋਗਾਟ ਅਤੇ ਫ਼ਾਤਿਮਾ ਅਤੇ ਸਾਨਿਆ ਨੇ ਉਨ੍ਹਾਂ ਦੀ ਧੀਆਂ ਦੀ ਭੂਮਿਕਾ ਕੀਤੀ ਹੈ.

ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਦੋਹਾਂ ਅਭਿਨੇਤਰੀਆਂ ਨੇ ਇੱਕ ਸਾਲ ਤਕ ਕੁਸ਼ਤੀ ਅਤੇ ਹਰਿਆਣਵੀ ਬੋਲੀ ਦੀ ਟ੍ਰੇਨਿੰਗ ਲਈ. ਇਸੇ ਦੌਰਾਨ ਫ਼ਾਤਿਮਾ ਦੀ ਵੱਖੀ ਦੀ ਹੱਡੀ ਟੁੱਟ ਗਈ ਅਤੇ ਸਾਨਿਆ ਦੀ ਮਾਂਸਪੇਸ਼ੀ ਵਿੱਚ ਖਿੱਚ ਪੈ ਗਈ ਸੀ. ਪਰ ਉਨ੍ਹਾਂ ਨੇ ਆਪਣੀ ਟ੍ਰੇਨਿੰਗ ਨਹੀਂ ਛੱਡੀ.

ਆਮਿਰ ਕਹਿੰਦੇ ਹਨ ਕੇ ਦੰਗਲ ਜਿਹੀ ਫਿਲਮ ਬਣਾਉਣ ਲਈ ਸਮਾਂ ਚਾਹਿਦਾ ਹੈ. ਫ਼ਾਤਿਮਾ ਅਤੇ ਸਾਨਿਆ ਲਈ ਇਹ ਫਿਲਮ ਚੁਨੌਤੀ ਸੀ ਅਤੇ ਉਨ੍ਹਾਂ ਨੂੰ ਆਰਾਮ ਵਾਲਾ ਜੀਵਨ ਛੱਡਣਾ ਪਿਆ. ਦੋਹਾਂ ਕੁੜੀਆਂ ਸ਼ਹਿਰ ਦੀ ਰਹਿਣ ਵਾਲਿਆਂ ਹਨ ਪਰ ਉਨ੍ਹਾਂ ਨੂੰ ਇੱਕ ਨਿੱਕੇ ਜਿਹੇ ਪਿੰਡ ਦੀ ਰਹਿਣ ਵਾਲੀ ਕੁੜੀਆਂ ਦਾ ਕਿਰਦਾਰ ਨਿਭਾਉਣਾ ਸੀ. ਉਨ੍ਹਾਂ ਨੂੰ ਆਪਣੇ ਆਪ ਵਿੱਚ ਸ਼ਰੀਰਿਕ ਅਤੇ ਮਾਨਸਿਕ ਤੌਰ ‘ਤੇ ਬਦਲਾਵ ਲਿਆਉਣਾ ਸੀ.

ਦੰਗਲ ਫਿਲਮ ਵਿੱਚ ਉਨ੍ਹਾਂ ਦੇ ਨਾਲ ਟੀਵੀ ਦੀ ਮਸ਼ਹੂਰ ਕਲਾਕਾਰ ਸਾਕਸ਼ੀ ਤੰਵਰ ਵੀ ਹਨ. ਉਹ ਆਮਿਰ ਖਾਨ ਦੀ ਪਤਨੀ ਦਾ ਕਿਰਦਾਰ ਨਿਬਾਹ ਰਹੀ ਹਨ. ਸਾਕਸ਼ੀ ਤੰਵਰ ਦੀ ਤਾਰੀਫ਼ ਕਰਦਿਆਂ ਆਮਿਰ ਖਾਨ ਨੇ ਕਿਹਾ ਕੇ ਉਨ੍ਹਾਂ ਜਿਹੀ ਕਲਾਕਾਰ ਨਾਲ ਕੰਮ ਕਰਨਾ ਵੀ ਉਨ੍ਹਾਂ ਦਾ ਸੁਪਨਾ ਸੀ ਜੋ ਪੂਰਾ ਹੋ ਗਿਆ ਹੈ. ਉਹ ਅੱਗੇ ਵੀ ਟੀਵੀ ਕਲਾਕਾਰਾਂ ਨਾਲ ਕੰਮ ਕਰਦੇ ਰਹਿਣਗੇ.

ਲੇਖਕ: ਪੀਟੀਆਈ ਭਾਸ਼ਾ

ਅਨੁਵਾਦ: ਰਵੀ ਸ਼ਰਮਾ