ਸਕੂਲ ਵਿੱਚ ਟੀਚਰ ਦੀ ਘਾਟ ਪੂਰੀ ਕਰਨ ਲਈ ਡੀਸੀ ਦੀ ਘਰਵਾਲੀ ਨੇ ਸਾਂਭੀ ਕਲਾਸਾਂ 

0

ਉੱਤਰਾਖੰਡ ਦੇ ਰੁਦਰਪ੍ਰਿਆਗ ਦੇ ਸਕੂਲਾਂ ਵਿੱਚ ਸਿੱਖਿਆ ਦੇ ਸੁਧਾਰ ਲਈ ਡਿਪਟੀ ਕਮਿਸ਼ਨਰ ਮੰਗੇਸ਼ ਇੱਕ ਨਵੀਂ ਪਹਿਲ ਕਰ ਰਹੇ ਹਨ ਉੱਥੇ ਹੀ ਉਨ੍ਹਾਂ ਦੀ ਪਤਨੀ ਨੇ ਵੀ ਨਾਲ ਹੀ ਮੋਰਚਾ ਸਾਂਭ ਲਿਆ ਹੈ. ਅਤੇ ਇਸ ਮੁਹਿਮ ‘ਚ ਇੱਕ ਟੀਚਰ ਵੱਜੋਂ ਕੰਮ ਕਰ ਰਹੀ ਹਨ.

ਸਾਲ 2011 ਬੈਚ ਦੇ ਆਈਏਐਸ ਅਫਸਰ ਮੰਗੇਸ਼ ਘਿਲਡੀਆਲ ਨੇ ਹਮੇਸ਼ਾ ਤੋਂ ਹੀ ਇੱਕ ਨਵੀਂ ਪਹਿਚਾਨ ਬਣਾਈ ਹੈ. ਆਪਣੀ ਪੋਸਟਿੰਗ ਦੀ ਥਾਂ ‘ਤੇ ਉਹ ਲੋਕਾਂ ਨਾਲ ਇੰਨਾ ਕੁ ਜੁੜ ਜਾਂਦੇ ਹਨ ਕੇ ਲੋਕ ਉਨ੍ਹਾਂ ਲਈ ਕੁਛ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ. ਮਈ ਮਹੀਨੇ ‘ਚ ਜਦੋਂ ਉਨ੍ਹਾਂ ਦਾ ਟ੍ਰਾੰਸਫ਼ਰ ਹੋਣ ਲੱਗਾ ਤਾਂ ਟਰਾਂਸਫਰ ਰੁਕਾਉਣ ਲਈ ਲੋਕ ਸੜਕਾਂ ‘ਤੇ ਆ ਗਏ ਸਨ.

ਅੱਜਕਲ ਉਹ ਰੁਦਰਪ੍ਰਿਆਗ ਵਿੱਚ ਡੀਸੀ ਵੱਜੋਂ ਤੈਨਾਤ ਹਨ. ਉਹ ਸਕੂਲਾਂ ਦੀ ਹਾਲਤ ‘ਚ ਸੁਧਾਰ ਲਿਆਉਣ ਦੇ ਕੰਮ ‘ਚ ਲੱਗੇ ਹੋਏ ਹਨ.

ਇੱਕ ਦਿਨ ਉਹ ਇੱਕ ਸਕੂਲ ਦੇ ਔਚਕ ਨਿਰੀਖਣ ਲਈ ਇੱਕ ਸਰਕਾਰੀ ਸਕੂਲ ‘ਚ ਗਏ. ਉੱਥੇ ਉਨ੍ਹਾਂ ਨੂੰ ਪਤਾ ਲੱਗਾ ਕੇ ਉਸ ਸਕੂਲ ‘ਚ ਸਾਇੰਸ ਦਾ ਕੋਈ ਟੀਚਰ ਹੀ ਨਹੀਂ ਹੈ. ਉਨ੍ਹਾਂ ਨੇ ਆਪਣੀ ਪਤਨੀ ਨੂੰ ਕਿਹਾ ਕੇ ਉਹ ਨਵੇਂ ਟੀਚਰ ਦੇ ਆਉਣ ਤਕ ਬੱਚਿਆਂ ਨੂੰ ਪੜ੍ਹਾਵੇ. ਹੁਣ ਉਨ੍ਹਾਂ ਦੀ ਪਤਨੀ ਉਸ਼ਾ ਘਿਲਡੀਆਲ ਨੌਵੀੰ ਅਤੇ ਦਸਵੀਂ ਦੇ ਬੱਚਿਆਂ ਨੂੰ ਸਾਇੰਸ ਪੜ੍ਹਾਉਂਦੀ ਹੈ. ਉਹ ਇਸ ਕੰਮ ਲਈ ਕੋਈ ਪੈਸਾ ਨਹੀਂ ਲੈਂਦੀ. ਉਹ ਹੋਰਨਾ ਅਧਿਆਪਕਾਂ ਦੀ ਤਰ੍ਹਾਂ ਹੀ ਸਵੇਰੇ ਅੱਠ ਵਜੇ ਸਕੂਲ ਪਹੁੰਚ ਜਾਂਦੀ ਹੈ ਅਤੇ 11 ਵਜੇ ਤਕ ਉੱਥੇ ਰਹਿੰਦੀ ਹੈ.

ਉਸ਼ਾ ਨੇ ਆਪ ਵੀ ਪੰਤਨਗਰ ਯੂਨੀਵਰਸਿਟੀ ਤੋਂ ਪਲਾਂਟ ਪੈਥੋਲੋਜੀ ਵਿੱਚ ਪੀਐਚਡੀ ਕੀਤੀ ਹੈ. ਸਕੂਲ ਦੀ ਪ੍ਰਿੰਸਿਪਲ ਮਮਤਾ ਨੌਤੀਆਲ ਦਾ ਕਹਿਣਾ ਹੈ ਕੇ ਉਸ਼ਾ ਸਕੂਲ ਵਿੱਚ ਇੱਕ ਨਵੀਂ ਮਿਸਾਲ ਪੇਸ਼ ਕਰ ਰਹੀ ਹਨ. ਉਨ੍ਹਾਂ ਨੇ ਬਰਤਾਵ ਨੇ ਉਨ੍ਹਾਂ ਨੂੰ ਸਾਰੇ ਬੱਚਿਆਂ ਦਾ ਪੰਸਦੀਦਾ ਟੀਚਰ ਬਣਾ ਦਿੱਤਾ ਹੈ.