ਸਕੂਲਾਂ 'ਚ ਸੋਲਰ ਪਾਵਰ ਨਾਲ ਬੱਚਿਆਂ ਨੂੰ ਗਰਮੀ 'ਤੋਂ ਬਚਾਉਣ ਦੀ ਮੁਹਿਮ 'ਚ ਲੱਗੀ ਇੱਕ ਸੰਸਥਾ 

0

 ਦੇਸ਼ ਦੇ ਕਈ ਅਜਿਹੇ ਰਾਜ ਹਨ ਜਿੱਥੇ ਸਕੂਲਾਂ ‘ਚ ਪੜ੍ਹਦੇ ਬੱਚਿਆਂ ਨੂੰ ਹਾੜ੍ਹੀ ਗਰਮੀ ‘ਚ ਵੀ ਬੈਠਣਾ ਪੈਂਦਾ ਹੈ. ਸਕੂਲਾਂ ‘ਚ ਬਿਜਲੀ ਨਾ ਹੋਣ ਕਰਕੇ ਪੱਖੇ ਨਹੀਂ ਚਲਦੇ ਅਤੇ ਬੱਚੇ ਗਰਮੀ ਚ ਪੜ੍ਹਾਈ ‘ਚ ਮਨ ਨਹੀਂ ਲਗਾ ਪਾਉਂਦੇ.

ਬੱਚਿਆਂ ਦੀ ਇਸ ਮੁਸ਼ਕਿਲ ਨੂੰ ਵੇਖਦਿਆਂ ਰਾਉੰਡ ਟੇਬਲ ਇੰਡੀਆ ਨਾਂਅ ਦੇ ਗੈਰ ਸਰਕਾਰੀ ਅਦਾਰੇ ਨੇ ਦੇਸ਼ ਭਰ ਦੇ ਅਜਿਹੇ ਸਕੂਲਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਵਿੱਚ ਸੋਲਰ ਪਾਵਰ ਰਾਹੀਂ ਬਿਜਲੀ ਦਾ ਇੰਤਜ਼ਾਮ ਕਰਨ ਦੀ ਪਹਿਲ ਕੀਤੀ ਹੈ. ਇਸ ਪਹਿਲ ਨਾਲ ਸਕੂਲਾਂ ‘ਚ ਬੱਚਿਆਂ ਨੂੰ ਪੱਖੇ ਦੀ ਹਵਾ ਵਿੱਚ ਬੈਠਣ ਦੀ ਸੁਵਿਧਾ ਪ੍ਰਾਪਤ ਹੋ ਸਕੇਗੀ.

ਸੰਸਥਾ ਦੀ ਚੰਡੀਗੜ੍ਹ ਸ਼ਾਖਾ ਵਿੱਚ ਆਏ ਨੇਸ਼ਨਲ ਸਕੱਤਰ ਕ੍ਰਿਸਟੋਫ਼ਰ ਅਰਵਿੰਦ ਨੇ ਦੱਸਿਆ ਕੇ ਇਸ ਕੰਮ ਨੂੰ ਲੋਕਾਂ ਤਕ ਪਹੁੰਚਾਉਣ ਲਈ ਉਨ੍ਹਾਂ ਨੇ ਮਿਸੇਜ ਇੰਡੀਆ ਗਲੋਬ 2015 ਫੋਟੋਜੇਨਿਕ ਅਤੇ ਫੇਸ ਆਫ਼ ਦ ਈਅਰ ਪੂਜਾ ਵਾਹੀਂ ਨੂੰ ਬ੍ਰਾਂਡ ਐਮਬੇਸਡਰ ਬਣਿਆ ਹੈ. ਅਰਵਿੰਦ ਨੇ ਦੱਸਿਆ ਕੇ ਉਨ੍ਹਾਂ ਦੀ ਸੰਸਥਾ ਲੋੜਵਾਨ ਬੱਚਿਆਂ ਦੀ ਮਦਦ ਕਰਦੀ ਹੈ. ਉਨ੍ਹਾਂ ਕਿਹਾ ਕੇ ਦੇਸ਼ ਦੇ ਕਈ ਸਰਾਕਰੀ ਸਕੂਲ ਅਜਿਹੇ ਵੀ ਹਨ ਜਿੱਥੇ ਬੱਚਿਆਂ ਨੂੰ ਮੁਢਲੀ ਸੁਵਿਧਾਵਾਂ ਵੀ ਨਹੀਂ ਮਿਲਦੀਆਂ. ਅਜਿਹੇ ਹਾਲਤ ਨੂੰ ਵੇਖਦਿਆਂ ਉਨ੍ਹਾਂ ਦੀ ਸੰਸਥਾ ਨੇ ਹੁਣ ਤਕ 1800 ਸਕੂਲਾਂ ਵਿੱਚ ਮੁਢਲੀ ਸੁਵਿਧਾਵਾਂ ਦਿੱਤੀਆਂ ਹਨ. ਇਨ੍ਹਾਂ ਵਿੱਚ ਸਕੂਲ ਦੀ ਇਮਾਰਤ ਬਣਾਉਣ ਤੋਂ ਲੈ ਕੇ ਫਰਨੀਚਰ ਦੇਣਾ ਵੀ ਸ਼ਾਮਿਲ ਹੈ.

ਅਰਵਿੰਦ ਨੇ ਦੱਸਿਆ-

“ਇਸ ਮੁਹਿਮ ਦੇ ਤਹਿਤ ਇਸ ਸਾਲ ਸਾਡਾ ਮਿਸ਼ਨ ਸਕੂਲਾਂ ਵਿੱਚ ਬਿਜਲੀ ਦੀ ਸਮਸਿਆ ਨੂੰ ਦੂਰ ਕਰਨਾ ਹੈ. ਇਸ ਲਈ ਅਸੀਂ ਊਰਜਾ ਮੰਤਰਾਲਾ ਨਾਲ ਸੰਪਰਕ ਕੀਤਾ ਹੈ. ਉਨ੍ਹਾਂ ਦੀ ਮਦਦ ਨਾਲ ਅਸੀਂ ਅਜਿਹੇ ਸਕੂਲਾਂ ਦੀ ਭਾਲ ਕਰਾਂਗੇ ਜਿੱਥੇ ਬਿਜਲੀ ਨਾ ਹੋਣ ਕਰਕੇ ਬੱਚਿਆਂ ਨੂੰ ਗਰਮੀ ‘ਚ ਬੈਠ ਕੇ ਪੜ੍ਹਾਈ ਕਰਨੀ ਪੈਂਦੀ ਹੈ.”

ਚੰਡੀਗੜ੍ਹ ਦੇ ਸਕੂਲਾਂ ਦੀ ਹਾਲਤ ਤਾਂ ਬਹੁਤ ਵੱਧਿਆ ਹੈ ਪਰ ਪੰਜਾਬ ‘ਚ ਸਮਸਿਆ ਜ਼ਿਆਦਾ ਹੈ. ਅਜਿਹੇ ਸਕੂਲਾਂ ‘ਚ ਅਸੀਂ ਸੋਲਰ ਪਾਵਰ ਲਾਉਣਾ ਚਾਹੁੰਦੇ ਹਾਂ.

ਸੰਸਥਾ ਨਾਲ ਜੁੜ ਜਾਣ ਤੋਂ ਬਾਅਦ ਪੂਜਾ ਵਾਹੀ ਨੇ ਕਿਹਾ ਕੇ ਉਨ੍ਹਾਂ ਨੂੰ ਸਕੂਲਾਂ ‘ਚ ਬੱਚਿਆਂ ਲਈ ਕੰਮ ਕਰਕੇ ਬਹੁਤ ਖੁਸ਼ੀ ਹੋਏਗੀ. ਸਮਾਜ ਵਿੱਚ ਰਹਿੰਦੇ ਗ਼ਰੀਬ ਲੋਕਾਂ ਦੀ ਭਲਾਈ ਲਈ ਸੋਚਣਾ ਵੀ ਸਾਡਾ ਫਰਜ਼ ਹੈ.

ਲੇਖਕ: ਰਵੀ ਸ਼ਰਮਾ