ਇੱਕ ਮੋਚੀ ਦੇ ਮੁੰਡੇ ਦੀ ਕਰੋੜਪਤੀ ਬਣਨ ਦੀ ਕਹਾਣੀ 

0

ਅਸ਼ੋਕ ਖਾੜੇ ਦੇ ਪਿਤਾ ਮੁੰਬਈ ‘ਚ ਇੱਕ ਦਰਖ਼ਤ ਹੇਠਾਂ ਬੈਠ ਕੇ ਲੋਕਾਂ ਦੀ ਜੁੱਤੀਆਂ ਠੀਕ ਕਰਦੇ ਸਨ. ਬਚਪਨ ਬਹੁਤ ਗਰੀਬੀ ਵਿੱਚ ਗੁਜਾਰਿਆ. ਕਦੇ ਕਦੇ ਤਾਂ ਦੋ ਜੂਨ ਦੀ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ. ਅਜਿਹੀ ਗਰੀਬੀ ਨੇ ਅਸ਼ੋਕ ਖਾੜੇ ਦੇ ਸੁਪਨਿਆਂ ਅਤੇ ਹੌਸਲੇ ਨੂੰ ਹੋਰ ਮਜਬੂਤੀ ਦਿੱਤੀ.

ਅਸ਼ੋਕ ਖਾੜੇ ਦੇ ਪਿਤਾ ਮੋਚੀ ਸਨ ਅਤੇ ਜੁੱਤੀਆਂ ਠੀਕ ਕਰਦੇ ਸਨ ਅਤੇ ਉਨ੍ਹਾਂ ਦੀ ਮਾਂ 12 ਆਨੇ ਦਿਹਾੜੀ ‘ਤੇ ਕੰਮ ਕਰਦੀ ਸੀ. ਤੁਹਾਨੂੰ ਜਾਣ ਕੇ ਹੈਰਾਨੀ ਉਹੀ ਹੋਵੇਗੀ ਕੇ ਉਹੀ ਅਸ਼ੋਕ ਖਾੜੇ ਦਾਸ ਆਫ਼ਸ਼ੋਰ ਇੰਜੀਨੀਅਰਿੰਗ ਪ੍ਰਾਈਵੇਟ ਲਿਮਿਟੇਡ ਦੇ ਮੈਨੇਜਿੰਗ ਡਾਇਰੇਕਰ ਹਨ. ਉਨ੍ਹਾਂ ਦੀ ਕੰਪਨੀ ਸਮੁੰਦਰ ਵਿੱਚ ਇੱਕ ਸੌ ਤੋਂ ਵਧ ਪ੍ਰੋਜੇਕਟ ਕਰ ਚੁੱਕੀ ਹੈ.

ਅਸ਼ੋਕ ਖਾੜੇ ਦਾ ਜਨਮ ਮਹਾਰਾਸ਼ਟਰ ਦੇ ਸਾਂਗਲੀ ਦੇ ਇੱਕ ਪਿੰਡ ਪੇਡ ‘ਚ ਹੋਇਆ. ਇਹ ਪਰਿਵਾਰ ਵਿੱਚ ਛੇ ਭੈਣ-ਭਰਾ ਸਨ. ਅਸ਼ੋਕ ਦੇ ਪਿਤਾ ਨੇ ਆਪਣੇ ਇੱਕ ਮੁੰਡੇ ਨੂੰ ਤਾਂ ਇੱਕ ਰਿਸ਼ਤੇਦਾਰ ਦੇ ਘਰੇ ਘੱਲ ਦਿੱਤਾ ਕਿਉਂਕਿ ਇੰਨੇ ਵੱਡੇ ਪਰਿਵਾਰ ਦਾ ਗੁਜਾਰਾ ਔਖਾ ਹੋ ਰਿਹਾ ਸੀ.

ਇੱਕ ਦਿਨ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਦੁਕਾਨ ਤੋਂ ਆਟਾ ਲੈਣ ਭੇਜਿਆ. ਆਉਣ ਲੱਗੇ ਉਹ ਪੈਰ ਤਿਲਕਣ ਕਰਕੇ ਡਿੱਗ ਪਏ ਅਤੇ ਆਟਾ ਵੀ ਰੁੜ੍ਹ ਗਿਆ. ਸਾਰੇ ਪਰਿਵਾਰ ਨੂੰ ਰਾਤ ਨੂੰ ਭੁੱਖੇਭਾਣੇ ਰਹਿਣਾ ਪਿਆ. ਉਸੇ ਦਿਨ ਅਸ਼ੋਕ ਨੇ ਤੈਅ ਕਰ ਲਿਆ ਕੇ ਉਹ ਇਸ ਗ਼ਰੀਬੀ ਤੋਂ ਬਾਹਰ ਆਉਣਗੇ.

ਸੱਤਵੀਂ ਜਮਾਤ ਤੋਂ ਬਾਅਦ ਅਸ਼ੋਕ ਵੀ ਕਿਸੇ ਹੋਰ ਪਿੰਡ ‘ਚ ਪੜ੍ਹਾਈ ਕਰਨ ਚਲੇ ਗਏ. ਉਹ ਸਕੂਲ ਦੇ ਹੋਸਟਲ ਵਿੱਚ ਹੀ ਰਹਿਣ ਲੱਗ ਪਏ. ਸਾਲ 1972 ਵਿੱਚ ਮਹਾਰਾਸ਼ਟਰ ਵਿੱਚ ਭਾਰੀ ਸੋਕਾ ਪਿਆ ਅਤੇ ਫ਼ਸਲਾਂ ਦੀ ਪੈਦਾਵਾਰ ਨਾ ਹੋਈ. ਲੋਕਾਂ ਲਈ ਖਾਣ ਨੂੰ ਵੀ ਦਾਣੇ ਨਾ ਹੋਏ. ਹੋਸਟਲ ਵਿੱਚ ਵੀ ਅਨਾਜ ਮਿਲਣਾ ਬੰਦ ਹੋ ਗਿਆ. ਘਰੋਂ ਵੀ ਕੋਈ ਮਦਦ ਨਹੀਂ ਸੀ ਮਿਲ ਸਕਦੀ. ਪਰ ਨਾਲ ਪੜ੍ਹਦੇ ਇੱਕ ਮੁੰਡੇ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਖਾਣਾ ਮਿਲਦਾ ਰਿਹਾ.

ਅਸ਼ੋਕ ਆਪਣੇ ਮਾੜੇ ਸਮੇਂ ਨੂੰ ਭੁੱਲਦੇ ਨਹੀਂ. ਉਨ੍ਹਾਂ ਨੇ ਇੱਕ ਪੈਨ ਹਾਲੇ ਵੀ ਸਾਂਭ ਕੇ ਰੱਖਿਆ ਹੈ ਜਿਹੜਾ ਉਨ੍ਹਾਂ ਕੋਲ 11ਵੀੰ ਦੀ ਬੋਰਡ ਦੀ ਪ੍ਰੀਖਿਆ ਵੇਲੇ ਸੀ. ਉਹ ਪੈਨ ਉਸ ਵੇਲੇ ਸਾਢੇ ਤਿੰਨ ਰੁਪੇ ਦਾ ਸੀ. ਉਸ ਪੈਨ ਦੀ ਨਿਬ 25 ਪੈਸੇ ਦੀ ਆਉਂਦੀ ਸੀ. ਪਰ ਉਨ੍ਹਾਂ ਕੋਲ ਤਾਂ 25 ਪੈਸੇ ਵੀ ਨਹੀਂ ਸਨ. ਉਨ੍ਹਾਂ ਦੇ ਇੱਕ ਟੀਚਰ ਨੇ ਉਨ੍ਹਾਂ ਦੇ ਪੈਨ ਦੀ ਨਿਬ ਬਦਲਣ ਲਈ ਪੈਸੇ ਦਿੱਤੇ ਸਨ.

ਬੋਰਡ ਦੀ ਪ੍ਰੀਖਿਆ ਪਾਸ ਕਰਕੇ ਉਹ ਆਪਣੇ ਵੱਡੇ ਭਰਾ ਕੋਲ ਗਏ ਜੋ ਉਸ ਵੇਲੇ ਤਕ ਮਝਗਾਉਂ ਦੇ ਡਾਕਯਾਰਡ ਵਿੱਚ ਵੇਲਡਿੰਗ ਅਪ੍ਰੇੰਟੀਸ ਵੱਜੋਂ ਨੌਕਰੀ ਕਰਨ ਲੱਗ ਚੁੱਕੇ ਸਨ. ਅਸ਼ੋਕ ਨੇ ਉਨ੍ਹਾਂ ਦੀ ਮਦਦ ਨਾਲ ਕਾਲੇਜ ਦੀ ਪਹਿਲੇ ਸਾਲ ਦੀ ਪੜ੍ਹਾਈ ਪੂਰੀ ਕੀਤੀ. ਉਨ੍ਹਾਂ ਨੂੰ ਡਾਕਟਰੀ ਵਿੱਚ ਦਾਖਿਲਾ ਮਿਲ ਜਾਂਦਾ ਪਰ ਉਨ੍ਹਾਂ ਦੇ ਭਰਾ ਨੇ ਦੱਸਿਆ ਕੇ ਉਹ ਇੰਨਾ ਖ਼ਰਚਾ ਨਹੀਂ ਚੁੱਕ ਸਕਦੇ. ਇਸ ਕਰਕੇ ਉਨ੍ਹਾਂ ਨੂੰ ਪੜ੍ਹਾਈ ਛੱਡ ਕੇ ਡਾਕਯਾਰਡ ਵਿੱਚ ਹੀ ਅਪ੍ਰੇੰਟੀਸ ਦੀ ਨੌਕਰੀ ਸ਼ੁਰੂ ਕਰਨੀ ਪਈ. ਉਨ੍ਹਾਂ ਨੂੰ 90 ਰੁਪੇ ਮਿਲਦੇ ਸਨ.

ਉਨ੍ਹਾਂ ਦੀ ਲਿਖਾਵਟ ਚੰਗੀ ਹੋਣ ਕਰਕੇ ਉਨ੍ਹਾਂ ਨੂੰ ਜਹਾਜ ਦੇ ਡਿਜਾਇਨ ਵਾਲੇ ਡਿਪਾਰਟਮੇੰਟ ਵਿੱਚ ਲਾ ਦਿੱਤਾ ਗਿਆ. ਉਨ੍ਹਾਂ ਦੀ ਤਨਖਾਅ 300 ਰੁਪੇ ਹੋ ਗਈ. ਫੇਰ ਉਹ ਪਰਮਾਨੇੰਟ ਡਰਾਫਟਮੈਨ ਬਣ ਗਏ. ਉਨ੍ਹਾਂ ਨੇ ਨੌਕਰੀ ਤੋਂ ਬਾਅਦ ਸ਼ਾਮ ਨੂੰ ਮੇਕੇਨਿਕਲ ਇੰਜੀਨੀਰਿੰਗ ਦਾ ਡਿਪਲੋਮਾ ਕਰਨਾ ਸ਼ੁਰੂ ਕਰ ਦਿੱਤਾ. ਚਾਰ ਸਾਲ ਮਗਰੋਂ ਉਹ ਕੁਆਲਿਟੀ ਕੰਟ੍ਰੋਲ ਵਿਭਾਗ ਵਿੱਚ ਚਲੇ ਗਏ. ਇਸੇ ਦੌਰਾਨ ਉਨ੍ਹਾਂ ਨੂੰ ਜਰਮਨੀ ਜਾਣ ਦਾ ਮੌਕਾ ਮਿਲਿਆ. ਉੱਥੇ ਜਾ ਕਾ ਉਨ੍ਹਾਂ ਨੂੰ ਪਤਾ ਲੱਗਾ ਕੇ ਉਨ੍ਹਾਂ ਦੇ ਕੰਮ ਦੀ ਕੀ ਕੀਮਤ ਹੈ.

ਇਸੇ ਦੌਰਾਨ ਉਨ੍ਹਾਂ ਦਾ ਵਿਆਹ ਵੀ ਹੋ ਗਿਆ. ਤਿੰਨੇ ਭਰਾ ਇੱਕੋ ਥਾਂ ‘ਤੇ ਰਹਿੰਦੇ ਅਤੇ ਕੰਮ ਕਰਦੇ ਸਨ. ਇੱਕ ਦਿਨ ਅਸ਼ੋਕ ਨੇ ਵਿਚਾਰ ਕੀਤਾ ਕੇ ਆਉਣ-ਜਾਣ ਵਿੱਚ ਉਨ੍ਹਾਂ ਦਾ ਕਾਫ਼ੀ ਸਮਾਂ ਖ਼ਰਾਬ ਹੁੰਦਾ ਹੈ. ਇਸ ਸਮੇਂ ਦਾ ਉਹ ਕੁਛ ਕਰ ਸਕਦੇ ਹਨ.

ਤਿੰਨੇ ਭਰਾਵਾਂ ਨੇ ਰਲ੍ਹ ਕੇ ਦਾਸ ਆਫ਼ਸ਼ੋਰ ਇੰਜੀਨੀਰਿੰਗ ਦੀ ਨੀਂਹ ਰੱਖੀ ਅਤੇ ਕੰਮ ਸ਼ੁਰੂ ਕੀਤਾ. ਤਿੰਨਾ ‘ਚੋਂ ਇੱਕ ਨੇ ਨੌਕਰੀ ਛੱਡੀ ਅਤੇ ਕੰਮ ਸਾਂਭਿਆ, ਫੇਰ ਦੁੱਜੇ ਨੇ ਅਤੇ ਫੇਰ ਤਿੰਨੇ ਭਰਾ ਰਲ੍ਹ ਕੇ ਕੰਪਨੀ ਦਾ ਕੰਮ ਸਾਂਭਣ ਲੱਗ ਪਏ.

ਕੰਪਨੀ ਨੂੰ ਪਹਿਲਾਂ ਨਿੱਕੇ ਮੋਟੇ ਕੰਮ ਮਿਲੇ. ਫੇਰ ਵੱਡੇ ਆਰਡਰ ਆਉਣ ਲੱਗ ਪਏ.

ਅੱਜ ਉਨ੍ਹਾਂ ਦੇ ਗਾਹਕਾਂ ਦੀ ਲਿਸਟ ਵਿੱਚ ਉਐਨਜੀਸੀ, ਹੁੰਦੈ, ਬ੍ਰਿਟਿਸ਼ ਗੈਸ, ਐਲਐਂਡਟੀ, ਐਸਆਰ ਅਤੇ ਬੀਐਚਈਐਲ ਜਿਹੀ ਕੰਪਨੀਆਂ ਸ਼ਾਮਿਲ ਹਨ.