ਬਚਪਨ ਦੇ ਸਪਨੇ ਅਤੇ ਹੌਂਸਲੇ ਨੇ ਬਣਾਇਆ ਇੰਟਰਨੇਸ਼ਨਲ ਪਹਿਲਵਾਨ

0

ਕੁਸ਼ਤੀ ਦਾ ਸ਼ੌਕ ਅਤੇ ਜਨੂਨ ਤਾਂ ਛੋਟੇ ਹੁੰਦੀਆਂ ਹੀ ਸੀ. ਸਕੂਲ ਤੋਂ ਬਾਅਦ ਘਰ ਆਉਣ ਮਗਰੋਂ ਜਦੋਂ ਟੀਵੀ ਓਨ ਕਰਦਾ ਸੀ ਘੰਟੇ ਕੁਸ਼ਤੀ ਹੀ ਵੇਖਦਾ ਰਹਿੰਦਾ ਸੀ. ਪੜ੍ਹਾਈ ਕਰਦਿਆਂ ਹੀ ਇਹ ਜਿੱਦ ਕਰ ਲਈ ਸੀ ਆਪਣੇ ਆਪ ਨਾਲ ਕੀ ਅੱਗੇ ਜਾ ਕੇ ਕੁਸ਼ਤੀ ਹੀ ਕਰਨੀ ਹੈ ਅਤੇ ਰੇਸਲਰ ਹੀ ਬਣਨਾ ਹੈ.

ਇਹ ਕਹਾਨੀ ਹੈ ਅੰਤਰਰਾਸ਼ਟਰੀ ਰੇਸਲਰ ਸੰਗ੍ਰਾਮ ਸਿੰਘ ਦੀ. ਹਰਿਆਣਾ ਦੇ ਇਕ ਛੋਟੇ ਜਿਹੇ ਪਿੰਡ ਤੋਂ ਸੰਬੰਧ ਰਖਦੇ ਸੰਗ੍ਰਾਮ ਸਿੰਘ ਨੇ ਆਪਣੀ ਜਿੱਦ ਅਤੇ ਹੌਸਲੇ ਨਾਲ ਆਪਣਾ ਸਪਨਾ ਪੂਰਾ ਕੀਤਾ। ਸਪਨਾ ਪੂਰਾ ਕਰਨ ਲਈ ਬਹੁਤ ਔਕੜਾਂ ਦਾ ਸਾਹਮਣਾਂ ਕੀਤਾ। ਲੋਕਾਂ ਵਲੋਂ ਤਿਰਸਕਾਰ ਵੀ ਹੋਇਆ ਪਰ ਸੰਗ੍ਰਾਮ ਸਿੰਘ ਨੇ ਜਿੱਦ ਨਹੀਂ ਛੱਡੀ।

ਸੰਗ੍ਰਾਮ ਸਿੰਘ ਹਰਿਆਣਾ ਦੇ ਰੋਹਤਕ ਜਿਲ੍ਹੇ ਦੇ ਰਹਿਣ ਵਾਲੇ ਹਨ. ਉਨ੍ਹਾਂ ਨੇ ਪਹਿਲਵਾਨਾਂ ਨੂੰ ਘੁਲ੍ਹਦੇ ਹੋਏ ਵੇਖ ਕੇ ਆਪਣਾ ਸ਼ਰੀਰ ਤਿਆਰ ਕੀਤਾ. ਪਹਿਲਾਂ ਤਾਂ ਲੋਕਾਂ ਨੇ ਹੀ ਉਤਸ਼ਾਹ ਨਹੀਂ ਦਿੱਤਾ। ਪਹਿਲਵਾਨ ਵੀ ਕਹਿੰਦੇ ਕੀ ਇਹ ਖੇਤੀਬਾੜੀ ਕਰਨ ਵਾਲਾ ਮੁੰਡਾ ਹੈ, ਇਸ ਕੋਲੋਂ ਕੁਸ਼ਤੀ ਨਹੀਂ ਹੋਣੀ। ਉਸ ਦਿਨ ਇਹ ਗੱਲ ਪੱਲੇ ਬੰਨ ਲਈ ਕੀ ਹੁਣ ਤਾਂ ਇੰਟਰਨੇਸ਼ਨਲ ਪਹਿਲਵਾਨ ਬਣ ਕੇ ਹੀ ਵਿਖਾਉਣ ਹੈ.

ਆਪਣੀ ਜਿੱਦ ਪੂਰੀ ਕਰਨ ਦੇ ਸਫ਼ਰ ਬਾਰੇ ਗੱਲ ਸਾਂਝੀ ਕਰਦਿਆਂ ਸੰਗ੍ਰਾਮ ਸਿੰਘ ਨੇ ਦੱਸਿਆ

"ਪੜ੍ਹਾਈ ਵੱਲ ਧਿਆਨ ਦੇਣ ਨੂੰ ਕਹਿੰਦੇ ਸਨ ਤਾਂ ਜੋ ਕੋਈ ਸਰਕਾਰੀ ਨੌਕਰੀ ਮਿਲ ਜਾਵੇ। ਪਰ ਮੇਰੇ ਉੱਪਰ ਤਾਂ ਕੁਸ਼ਤੀ ਦਾ ਜਨੂਨ ਚੜ੍ਹਿਆ ਹੋਇਆ ਸੀ. ਮੈਨੂੰ ਪਤਾ ਲੱਗ ਚੁੱਕਾ ਸੀ ਕੀ ਮੈਂ ਕਰਨਾ ਕੀ ਹੈ".

ਪਿੰਡ ਤੋਂ ਵੀਹ ਕਿਲੋਮੀਟਰ ਦੂਰ ਕੁਸ਼ਤੀ ਲਈ ਮਿੱਟੀ ਦੇ ਅਖਾੜੇ ਲਗਦੇ ਸਨ. ਮੈਂ ਅਖਾੜੇ ਵੇਖਣ ਵੇਖਣ ਲਈ ਪਿੰਡੋ ਤੁਰ ਕੇ ਹੀ ਉਥੇ ਜਾ ਪੁੱਜਦਾ ਸੀ. ਕਿਓਂਕਿ ਮੇਰੇ ਕੋਲ ਬਸ ਦੇ ਕਿਰਾਏ ਜੋਗੇ ਪੈਸੇ ਵੀ ਨਹੀਂ ਸੀ ਹੁੰਦੇ। ਪਰ ਮੈਂ ਆਪਣੀ ਜਿੱਦ ਪੂਰੀ ਕਰਨੀ ਸੀ. ਮੈਂ ਹੌਸਲਾ ਨਹੀਂ ਛੱਡਿਆ। ਮਿਹਨਤ ਨੇ ਰੰਗ ਵਿਖਾਇਆ ਅਤੇ ਕੁਸ਼ਤੀ ਕਰਨ ਦੇ ਮੌਕੇ ਮਿਲਦੇ ਗਏ.

ਨੌਜਵਾਨਾਂ ਲਈ ਉਨ੍ਹਾਂ ਦਾ ਇਹੋ ਸੰਦੇਸ਼ ਹੈ ਕੀ ਸੇਹਤ ਨਾਲੋਂ ਵੱਧ ਕੇ ਕੁਝ ਨਹੀਂ। ਆਪਣਾ ਟੀਚਾ ਸਮਝੋ ਅਤੇ ਫੇਰ ਉਸਨੂੰ ਪੂਰਾ ਕਰਨ ਲਈ ਜਿੱਦ ਫੜ ਲਓ.

ਲੇਖਕ: ਰਵੀ ਸ਼ਰਮਾ