ਹੁਣ ਸਾਈਕਲ ਦੀ ਟਾੱਪ ਸਪੀਡ ਹੋਏਗੀ 114 ਕਿਲੋਮੀਟਰ ਪ੍ਰਤੀ ਘੰਟਾ, ਪੰਜ ਦੋਸਤਾਂ ਨੇ ਤਿਆਰ ਕੀਤੀ ਨਵੀਂ ਤਕਨੋਲੋਜੀ

ਹੁਣ ਸਾਈਕਲ ਦੀ ਟਾੱਪ ਸਪੀਡ ਹੋਏਗੀ 114 ਕਿਲੋਮੀਟਰ ਪ੍ਰਤੀ ਘੰਟਾ, ਪੰਜ ਦੋਸਤਾਂ ਨੇ ਤਿਆਰ ਕੀਤੀ ਨਵੀਂ ਤਕਨੋਲੋਜੀ

Wednesday April 20, 2016,

4 min Read

ਹਾਈ ਸਪੀਡ ਬਾਇਕ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਣਾ ਐ. ਹੋ ਸਕਦਾ ਹੈ ਕੀ ਸਾਡੇ 'ਚੋਂ ਹੀ ਕਈਆਂ ਨੇ ਕਰੂਜ਼ ਬਾਇਕ ਦੀ ਸਵਾਰੀ ਵੀ ਕੀਤੀ ਹੋਏ ਅਤੇ ਅਜਿਹੀ ਬਾਇਕ ਖਰੀਦਣ ਦਾ ਸਪਨਾ ਵੀ ਵੇਖਿਆ ਹੋਏ, ਪਰ ਹਾਈ ਸਪੀਡ ਕਰੂਜ਼ ਬਾਇਕ ਦੀ ਕੀਮਤ ਇੰਨੀ ਕੁ ਹੁੰਦੀ ਹੈ ਕੀ ਮਨ ਨੂੰ ਸਮਝਾਉਣਾ ਹੀ ਪੈਂਦਾ ਹੈ.

ਪਰ ਜੇ ਤੁਹਾਨੂੰ ਸਾਈਕਲ ਦੀ ਕੀਮਤ 'ਤੇ ਹੀ ਬਾਇਕ ਜਿਹੀ ਸਪੀਡ ਮਿਲ ਜਾਵੇ ਤਾਂ ਤੁਸੀਂ ਕੀ ਕਹੋਗੇ। ਨਾਲ ਹੀ ਇਹ ਵੀ ਕੀ ਉਸ ਬਾਇਕ 'ਚ ਪੈਟ੍ਰੋਲ ਨਹੀਂ ਲਗਦਾ ਸਗੋਂ ਪੈਡਲਾਂ ਨਾਲ ਹੀ ਬਾਇਕ ਦੀ ਸਪੀਡ ਫੜੀ ਜਾ ਸਕਦੀ ਹੈ.

image


ਭੋਪਾਲ ਦੇ ਇੱਕ ਇੰਜੀਨੀਰਿੰਗ ਕਾਲੇਜ ਦੇ ਪੰਜ ਵਿਦਿਆਰਥੀਆਂ ਨੇ ਇਹ ਸਚ ਕਰ ਵਿਖਾਇਆ ਹੈ. ਜੇ ਇਸ ਸਾਈਕਲ ਨੂੰ ਬਾਜ਼ਾਰ ਵਿੱਚ ਉਤਾਰਿਆ ਜਾਂਦਾ ਹੈ ਤਾਂ ਦੁਨਿਆ ਵਿੱਚ ਸਾਈਕਲ ਚਲਾਉਣ ਦਾ ਅੰਦਾਜ਼ ਹੀ ਬਦਲ ਜਾਵੇਗਾ। ਪੈਟ੍ਰੋਲ ਦੀ ਖ਼ਪਤ ਘੱਟ ਜਾਵੇਗੀ ਅਤੇ ਪ੍ਰਦੂਸ਼ਣ ਵੀ.

ਭੋਪਾਲ ਦੇ ਗਾੰਧੀਨਗਰ ਵਿੱਖੇ ਸਾਗਰ ਇੰਸਟੀਟਿਉਟ ਆਫ਼ ਸਾਇੰਸ ਏੰਡ ਟੈਕਨੋਲੋਜੀ 'ਚ ਮਕੈਨਿਕਲ ਬ੍ਰਾੰਚ ਵਿੱਚ ਪੜ੍ਹਦੇ ਪੰਜ ਦੋਸਤਾਂ ਨੇ ਇਹ ਕਾਰਨਾਮਾ ਕੀਤਾ ਹੈ. ਪ੍ਰਿੰਸ ਸਿੰਘ, ਸਿਰਾਜ਼ ਹੁਸੈਨ, ਸੈਇਦ ਮੁਸ਼ਬੀਰ, ਸੈਇਦ ਇਲਾਫ਼ ਅਤੇ ਆਮਿਰ ਸਿੱਦੀਕੀ। ਇਹ ਤੀਜੇ ਅਤੇ ਫ਼ਾਈਨਲ ਈਅਰ ਦੇ ਵਿਦਿਆਰਥੀ ਹਨ. ਇਨ੍ਹਾਂ ਨੇ ਰਲ੍ਹ ਕੇ ਇੱਕ ਅਜਿਹੀ ਸਾਇਕਲ ਤਿਆਰ ਕੀਤੀ ਹੈ ਜਿਸਦੀ ਟਾੱਪ ਸਪੀਡ 114 ਕਿਲੋਮੀਟਰ ਪ੍ਰਤੀ ਘੰਟਾ ਹੈ. ਇਸਦਾ ਡਿਜਾਇਨ ਏਰੋਡਾਈਨੇਮਿਕ ਹੈ ਅਤੇ ਇਸ ਵਿੱਚ ਪੰਜ ਸਪੀਡ ਦੇ ਗਿਅਰ ਲੱਗੇ ਹੋਏ ਹਨ. ਪਹਿਲੇ ਗਿਅਰ 'ਚ ਹੀ ਸਾਈਕਲ ਦੀ ਸਪੀਡ 55 ਤੋਂ 60 ਕਿਲੋਮੀਟਰ ਹੋ ਜਾਂਦੀ ਹੈ. ਚੌਥੇ ਗਿਅਰ ਦੀ ਸਪੀਡ 80 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਪਹੁੰਚ ਜਾਂਦੀ ਹੈ ਅਤੇ ਪੰਜਵੇਂ ਟਾੱਪ ਗਿਅਰ ਦੀ ਸਪੀਡ 114 ਕਿਲੋਮੀਟਰ ਰਿਕਾਰਡ ਕੀਤੀ ਗਈ ਹੈ.

image


ਇਸ ਪ੍ਰੋਜੇਕਟ ਬਾਰੇ ਸਿਰਾਜ਼ ਹੁਸੈਨ ਨੇ ਦੱਸਿਆ-

"ਸਾਈਕਲ ਦੀ ਸਪੀਡ ਹਾਲੇ ਸਿਰਫ 60 ਤੋਂ 70 ਕਿਲੋਮੀਟਰ ਦੇ ਵਿਚਾਲੇ ਹੀ ਸੀਮਤ ਕੀਤੀ ਗਈ ਹੈ ਕਿਉਂਕਿ ਇਸ ਵਿੱਚ ਲੱਗੇ ਟਾਇਰ ਇਸ ਤੋਂ ਵੱਧ ਸਪੀਡ ਸਹਿਣ ਲਾਇਕ ਨਹੀਂ ਹਨ. ਟਾਇਰ ਫੱਟ ਜਾਣ 'ਤੇ ਐਕਸੀਡੇੰਟ ਹੋਣ ਤੋਂ ਬਚਾਉਣ ਲਈ ਹਾਲੇ ਸਪੀਡ ਘੱਟ ਰੱਖੀ ਗਈ ਹੈ. ਅਸੀਂ ਹਾਈ ਕੁਆਲਿਟੀ ਦੇ ਟਾਇਰ ਤਿਆਰ ਕਰਣ ਵੱਲ ਕੰਮ ਕਰ ਰਹੇ ਹਾਂ."

image


ਸਾਈਕਲ ਵਿੱਚ ਸਪੀਡੋਮੀਟਰ ਵੀ ਲੱਗਾ ਹੈ ਅਤੇ ਮੂਹਰਲੇ ਚੱਕੇ 'ਤੇ ਵੀ ਬਾਇਕ ਦੀ ਤਰ੍ਹਾਂ ਹੀ ਡਿਸਕ ਬਰੇਕ ਲਾਈ ਗਈ ਹੈ. ਇਹ ਬਰੇਕ ਹਾਈ ਸਪੀਡ 'ਤੇ ਵੀ ਸਾਈਕਲ ਨੂੰ ਸੁਰਖਿਤ ਰੋਕ ਲੈਂਦੀ ਹੈ.

ਸਾਈਕਲ ਦਾ ਡਿਜਾਇਨ ਕੁਝ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਜਿਸ ਨਾਲ ਲੰਮੀ ਦੂਰੀ ਤਕ ਸਾਈਕਲ ਚਲਾਉਣ ਨਾਲ ਵੀ ਥਕੇਵਾਂ ਨਹੀਂ ਹੁੰਦਾ। ਪੈਡਲ ਦੀ ਤਕਨੀਕ ਇਸ ਤਰ੍ਹਾਂ ਤਿਆਰ ਕੀਤੀ ਗਈ ਹੈ ਕੀ ਇੱਕ ਵਾਰ ਪੈਡਲ ਮਾਰਣ ਨਾਲ ਹੀ ਦਸ ਵਾਰੀ ਪੈਡਲ ਮਾਰਣ ਜਿੰਨੀ ਸਪੀਡ ਪੈਦਾ ਹੋ ਜਾਂਦੀ ਹੈ. ਬਾਲ ਬੇਰਿੰਗ ਦੀ ਥਾਂ 'ਤੇ ਪ੍ਰਿਜ਼ਨ ਕੇਜਡ ਸਿਸਟਮ ਲਾਇਆ ਗਿਆ ਹੈ.

image


ਸਿਰਾਜ਼ ਨੇ ਦੱਸਿਆ-

"ਅਸੀਂ ਮਾਰਕੇਟ ਤੋਂ ਸਾਈਕਲ ਦੇ ਪੁਰਜ਼ੇ ਖ਼ਰੀਦ ਕੇ ਇਸਨੂੰ ਤਿਆਰ ਕੀਤਾ ਹੈ. ਇਸ ਨੂੰ ਤਿਆਰ ਕਰਣ ਵਿੱਚ ਸੱਤ ਜਾਂ ਅੱਠ ਹਜ਼ਾਰ ਦਾ ਖ਼ਰਚਾ ਆਇਆ ਹੈ. ਪਰ ਇਸ ਵਿੱਚ ਹਾਲੇ ਹੋਰ ਸੁਧਾਰ ਕੀਤੇ ਜਾਣ ਦੀ ਲੋੜ ਹੈ ਜਿਸ ਉੱਪਰ ਹਾਲੇ ਹੋਰ ਵੀ ਖ਼ਰਚਾ ਹੋਣਾ ਹੈ. ਮੈਨੂੰ ਲਗਦਾ ਹੈ ਕੀ ਗਾਹਕਾਂ ਨੂੰ ਆਨ ਰੋਡ ਇਹ ਸਾਈਕਲ 15 ਤੋਂ 16 ਹਜ਼ਾਰ ਰੁਪਏ ਵਿੱਚ ਮਿਲ ਸਕਦੀ ਹੈ."

ਇਨ੍ਹਾਂ ਨੇ ਸਾਈਕਲ ਨੂੰ ਪੇਟੇਂਟ ਕਰਾਉਣ ਲਈ ਅਰਜ਼ੀ ਦੇ ਦਿੱਤੀ ਹੈ. ਹੁਣ ਪ੍ਰੀਖਿਆਵਾਂ ਮੁੱਕ ਜਾਣ ਮਗਰੋਂ ਉਹ ਇਸ ਦੀ ਪ੍ਰੋਡਕਸ਼ਨ ਵੱਲ ਧਿਆਨ ਦੇਣਗੇ।

ਸਿਰਾਜ਼ ਹੁਸੈਨ ਦਾ ਕਹਿਣਾ ਹੈ ਕੀ ਇਸ ਨਾਲ ਊਰਜ਼ਾ ਦੀ ਬਚਤ ਹੋਏਗੀ. ਦੂਸਰਾ ਡੀਜ਼ਲ ਅਤੇ ਪੈਟ੍ਰੋਲ ਨਾਲ ਚਲਣ ਵਾਲੇ ਬਾਇਕ ਪ੍ਰਦੂਸ਼ਣ ਕਰਦੇ ਹਨ ਜਿਸ ਨੂੰ ਇਸ ਸਾਈਕਲ ਨਾਲ ਰੋਕਿਆ ਜਾ ਸਕਦਾ ਹੈ. ਹਾਈ ਸਪੀਡ ਹੋਣ ਕਰਕੇ ਲੋਕ ਇਸ ਨੂੰ ਕੰਮ 'ਤੇ ਜਾਣ ਲਈ ਵੀ ਇਸਤੇਮਾਲ ਕਰ ਸਕਦੇ ਹਨ. ਅਸੀਂ ਸਾਈਕਲ ਨੂੰ ਮੁੜ ਰੋਜ਼ਾਨਾ ਇਸਤੇਮਾਲ ਦੇ ਸਾਧਨ ਵੱਜੋਂ ਤਿਆਰ ਕਰ ਰਹੇ ਹਾਂ.

image


ਸਿਰਾਜ਼ ਦਾ ਕਹਿਣਾ ਹੈ ਕੀ ਉਸਨੂੰ ਬਚਪਨ ਤੋਂ ਹੀ ਬਾਇਕ ਵਿੱਚ ਆਪਣੇ ਤਰੀਕੇ ਨਾਲ ਬਦਲਾਵ ਕਰਣ ਦਾ ਸ਼ੌਕ ਸੀ ਪਰ ਘਰ ਵਾਲਿਆਂ ਨੇ ਇਸ ਦੀ ਕਦੇ ਵੀ ਇਜਾਜ਼ਤ ਨਹੀਂ ਦਿੱਤੀ। ਮਾਪਿਆਂ ਨੇ ਕਿਹਾ ਕੀ ਉਹ ਆਪਣੀ ਸਾਈਕਲ ਵਿੱਚ ਇਸ ਤਰ੍ਹਾਂ ਦੇ ਬਦਲਾਵ ਕਰ ਸਕਦਾ ਹੈ. ਉਸਨੇ ਇਸ ਤੋਂ ਪਹਿਲਾਂ ਵੀ 2011 'ਚ ਸਾਈਕਲ ਮੋਡੀਫ਼ਾਈ ਕੀਤੀ ਸੀ ਪਰ ਉਸਦਾ ਡਿਜਾਇਨ ਸਹੀ ਨਹੀਂ ਸੀ, ਉਸਨੂੰ ਚਲਾਉਣ 'ਤੇ ਪਿੱਠ 'ਚ ਤਕਲੀਫ਼ ਹੁੰਦੀ ਸੀ. ਇੰਜੀਨਿਰਿੰਗ ਕਾਲੇਜ ਵਿੱਚ ਆ ਕੇ ਦੋਸਤਾਂ ਦਾ ਸਹਿਯੋਗ ਮਿਲਿਆ ਅਤੇ ਇਹ ਪ੍ਰੋਜੇਕਟ ਕਾਮਯਾਬ ਹੋ ਸਕਿਆ।

ਲੇਖਕ: ਹੁਸੈਨ ਤਾਬਿਸ਼

ਅਨੁਵਾਦ: ਅਨੁਰਾਧਾ ਸ਼ਰਮਾ

    Share on
    close