ਏਸ਼ੀਆ ਦੀ ਪਹਿਲੀ ‘ਮੋਟਰਵੂਮਨ’ ਮੁਮਤਾਜ਼ ਐਮ ਕਾਜ਼ੀ

ਮੁਮਤਾਜ਼ ਕਾਜ਼ੀ ਉਹ ਨਾਂਅ ਹੈ ਜੋ ਮੁੰਬਈ ਦੀ ਰਫ਼ਤਾਰ ਨੂੰ ਆਪਣੇ ਹੱਥਾਂ ਨਾਲ ਕ਼ਾਬੂ ਕਰਦੀ ਹੈ. 45 ਵਰ੍ਹਿਆਂ ਦੀ ਮੁਮਤਾਜ਼ 1991 ਤੋਂ ਭਾਰਤੀਆ ਰੇਲ ਸੇਵਾ ਵਿੱਚ ਹਨ. ਉਹ ਜਦੋਂ 20 ਸਾਲ ਦੀ ਸੀ, ਉਸ ਵੇਲੇ ਇਨ੍ਹਾਂ ਨੇ ਪਹਿਲੀ ਵਾਰ ਟ੍ਰੇਨ ਚਲਾਈ ਸੀ. ਹੁਣੇ ਪਿਛੇ ਜਿਹੇ ਉਨ੍ਹਾਂ ਨੂੰ ਰਾਸ਼ਟਰਪਤੀ ਪ੍ਰਣਵ ਮੁਖਰਜੀ ਨੇ ‘ਨਾਰੀ ਸ਼ਕਤੀ’ ਅਵਾਰਡ ਨਾਲ ਸਨਮਾਨਿਤ ਕੀਤਾ ਹੈ. 

ਏਸ਼ੀਆ ਦੀ ਪਹਿਲੀ ‘ਮੋਟਰਵੂਮਨ’ ਮੁਮਤਾਜ਼ ਐਮ ਕਾਜ਼ੀ

Tuesday March 14, 2017,

3 min Read

ਉਂਝ ਤਾਂ ਮੁਸਲਿਮ ਪਰਿਵਾਰਾਂ ਵਿੱਚ ਕੁੜੀਆਂ ‘ਤੇ ਹਾਲੇ ਵੀ ਪਹਿਰੇ ਹਨ, ਫੇਰ ਵੀ ਮੁਮਤਾਜ਼ ਐਮ ਕਾਜ਼ੀ ਉਸ ਦੌਰ ਦੀ ਡੀਜ਼ਲ ਇੰਜ਼ਨ ਡ੍ਰਾਈਵਰ ਹਨ ਜਦੋਂ ਕੁੜੀਆਂ ਬੁਰਕ਼ੇ ਤੋਂ ਬਾਹਰ ਨਹੀਂ ਸੀ ਆ ਸਕਦੀਆਂ. ਮੁਮਤਾਜ਼ ਲਈ ਰੇਲ ਡ੍ਰਾਈਵਰ ਬਨਣਾ ਕੋਈ ਸੁਆਖਾ ਕੰਮ ਨਹੀਂ ਸੀ. ਸਾਲ 1989 ‘ਚ ਉਨ੍ਹਾਂ ਜਦੋਂ ਰੇਲਵੇ ‘ਚ ਨੌਕਰੀ ਲਈ ਅਰਜ਼ੀ ਦਿੱਤੀ ਤਾਂ ਉਨ੍ਹਾਂ ਦੇ ਪਿਤਾ ਸਬ ਤੋਂ ਪਹਿਲਾਂ ਉਨ੍ਹਾਂ ਦੀ ਮੁਖਾਲਫਤ ਲਈ ਖੜ ਗਏ.

1995 ਵਿੱਚ ਮੁਮਤਾਜ਼ ਐਮ ਕਾਜ਼ੀ ਦਾ ਨਾਂਅ ‘ਲਿਮਕਾ ਬੂਕ ਆਫ਼ ਰਿਕਾਰਡਸ’ ਵਿੱਚ ਦਰਜ਼ ਹੋ ਚੁੱਕਾ ਹੈ. ਸਾਲ 1989 ‘ਚ ਰੇਲਵੇ ਭਰਤੀ ਬੋਰਡ ਦੇ ਨਿਯਮਾਂ ਵਿੱਚ ਬਦਲਾਵ ਹੋਇਆ ਅਤੇ ਮੁਮਤਾਜ਼ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲਿਆ. ਓਹ ਆਪਣੀ ਲਿਖਿਤ ਅਤੇ ਇੰਟਰਵਿਊ ਦੋਹਾਂ ‘ਚ ਹੀ ਮੈਰਿਟ ‘ਚ ਪਾਸ ਹੋਈ.

ਮੁਮਤਾਜ਼ ਕਾਥਾਵਾਲਾ ਕਾਜ਼ੀ 1990 ਦੇ ਸ਼ੁਰੁਆਤ ‘ਚ ਭਾਰਤ ਦੀ ਪਹਿਲੀ ਡੀਜ਼ਲ ਇੰਜਨ ਡ੍ਰਾਈਵਰ ਬਣੀ. 26 ਸਾਲ ਤੋਂ ਮੁਮਤਾਜ਼ ਮੁੰਬਈ ਦੀ ਪਟੜੀਆਂ ‘ਤੇ ਟ੍ਰੇਨ ਚਲਾ ਰਹੀ ਹਨ. ਮੁੰਬਈ ਸੇੰਟ੍ਰਲ ਰੇਲਵੇ ‘ਚ 700 ਮੋਟਰਮੈਨ ਹਨ. ਇਨ੍ਹਾਂ ਵਿੱਚ ਮੁਮਤਾਜ਼ ਕੱਲੀ ‘ਮੋਟਰਵੂਮਨ’ ਹੈ.

image


ਮੁਮਤਾਜ਼ ਦੇ ਪਿਤਾ ਰੇਲਵੇ ਵਿੱਚ ਹੀ ਕੰਮ ਕਰਦੇ ਸਨ. ਮੁਮਤਾਜ਼ ਲਈ ਡੀਜ਼ਲ ਇੰਜ਼ਨ ਡ੍ਰਾਈਵਰ ਬਣਨਾ ਕੋਈ ਸੌਖਾ ਕੰਮ ਨਹੀਂ ਸੀ. ਪਹਿਲਾ ਵਿਰੋਧ ਤਾਂ ਪਿਤਾ ਵੱਲੋਂ ਹੀ ਸੀ. ਮੁਸਲਿਮ ਪਰਿਵਾਰ ‘ਚੋਂ ਹੋਣ ਕਰਕੇ ਅਤੇ ਕੁੜੀ ਹੋਣ ਕਰਕੇ ਬੰਦਿਸ਼ਾਂ ਹੋਰ ਵੀ ਵੱਧ ਸਨ. ਪਰ ਮੁਮਾਤਾਜ਼ ਨੇ ਜਿੱਦ ਫੜੇ ਰੱਖੀ ਅਤੇ ਪਿਤਾ ਅਲ੍ਹਾਰਾਖੁ ਇਸਮਾਇਲ ਕਾਥਾਵਾਲਾ ਵੱਲੋਂ ਕੁਛ ਨਰਮਾਈ ਮਿਲੀ. ਅਤੇ ਮੁਮਤਾਜ਼ ਨੇ ਰੇਲਵੇ ਦੀ ਨੌਕਰੀ ਲਈ ਅਰਜ਼ੀ ਦੇ ਦਿੱਤੀ.

ਉਹ ਦੱਸਦੀ ਹਨ ਕੇ ਉਨ੍ਹਾਂ ਨੂੰ ਬਚਪਨ ਤੋਂ ਹੀ ਟ੍ਰੇਨ ਦੀ ਆਵਾਜ਼ ਉਨ੍ਹਾਂ ਨੂੰ ਆਪਣੇ ਵੱਲ ਖਿੱਚਦੀ ਸੀ. ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕੇ ਉਨ੍ਹਾਂ ਦੀ ਨੌਕਰੀ ਰੇਲਵੇ ਵਿੱਚ ਲੱਗ ਗਈ ਹੈ ਤਾਂ ਉਨ੍ਹਾਂ ਨੇ ਦੋ ਵਾਰ ਨਮਾਜ਼ ਪੜ੍ਹ ਕੇ ਸਜਦਾ ਕੀਤਾ ਅਤੇ ਅਲ੍ਹਾ ਨੂੰ ਸ਼ੁਕਰੀਆ ਕੀਤਾ.

ਉਹ ਦੱਸਦੀ ਹਨ ਕੇ ਜਦੋਂ ਉਹ ਡਿਉਟੀ ‘ਤੇ ਹੁੰਦੀ ਹੈ ਤਾਂ ਘਰ ਬਾਰੇ ਨਹੀਂ ਸੋਚਦੀ. ਉਸ ਵੇਲੇ ਸਿਰਫ਼ ਡਿਉਟੀ ਵੱਲ ਹੀ ਧਿਆਨ ਹੁੰਦਾ ਹੈ. ਜਦੋਂ ਉਹ ਡਿਉਟੀ ‘ਤੇ ਹੁੰਦੀ ਹੌ ਤਾਂ ਉਨ੍ਹਾਂ ਦੇ ਪਤੀ ਮਕ਼ਸੂਦ ਕਾਜ਼ੀ ਘਰ ‘ਚ ਬੱਚਿਆਂ ਦਾ ਧਿਆਨ ਰਖਦੇ ਹਨ. ਮੁਮਤਾਜ਼ ਨਾਲ ਵਿਆਹ ਵੇਲੇ ਇੱਕ ਵਾਰ ਤਾਂ ਉਨ੍ਹਾਂ ਨੂੰ ਮੁਮਤਾਜ਼ ਦੇ ਟ੍ਰੇਨ ਡ੍ਰਾਈਵਰ ਹੋਣਾ ਥੋੜਾ ਜਿਹਾ ਅਜੀਬ ਲੱਗਾ ਪਰ ਮੁਮਤਾਜ਼ ਦੀ ਕਾਬਲੀਅਤ ਵੇਖ ਕੇ ਉਨ੍ਹਾਂ ਨੇ ਰਿਸ਼ਤਾ ਮੰਜੂਰ ਕਰ ਲਿਆ. ਉਨ੍ਹਾਂ ਦੇ ਦੋ ਬੱਚੇ ਬੇਟਾ ਤੌਸੀਫ਼ ਅਤੇ ਧੀ ਫ਼ਤੀਨ ਹਨ. ਮੁੰਬਈ ਦੀ ਇਸ ਕੱਲੀ ‘ਮੋਟਰਵੂਮਨ’ ਦਾ ਦਿਨ ਸ਼ੁਰੂ ਘਰ ਦੀ ਰਸੋਈ ‘ਚੋਂ ਹੀ ਹੁੰਦਾ ਹੈ. ਬੱਚਿਆਂ ਲਈ ਖਾਣਾ ਤਿਆਰ ਕਰਕੇ ਉਹ ਡਿਉਟੀ ‘ਤੇ ਜਾਂਦੀ ਹੈ.

image


ਮੁਮਤਾਜ਼ ਹੁਣ ਡੀਜ਼ਲ ਅਤੇ ਇਲੈਕਟ੍ਰਿਕ ਇੰਜਨ ਦੋਵੇਂ ਹੀ ਚਲਾਉਂਦੀ ਹੈ. ਅੱਜਕਲ ਉਹ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਟਰਮੀਨਸ-ਠਾਣੇ ਰੂਟ ‘ਤੇ ਲੋਕਲ ਟ੍ਰੇਨ ਚਲਾਉਂਦੀ ਹਨ. ਇਹ ਮਾਰਗ ਦੇਸ਼ ਦਾ ਸਬ ਤੋਂ ਭੀੜ ਭਰਿਆ ਅਤੇ ਪਹਿਲਾ ਰੇਲ ਮਾਰਗ ਹੈ ਜਿਸ ਉਪਰ ਕੋਈ ਔਰਤ ਟ੍ਰੇਨ ਚਲਾਉਂਦੀ ਹੈ.

ਉਨ੍ਹਾਂ ਦਾ ਕਹਿਣਾ ਹੈ ਕੇ ਦੁਨਿਆ ਦਾ ਕੋਈ ਅਜਿਹਾ ਕੰਮ ਨਹੀਂ ਹੈ ਜੋ ਔਰਤਾਂ ਨਹੀਂ ਕਰ ਸਕਦੀਆਂ. ਕੁੜੀਆਂ ਨੂੰ ਗਰਭ ਵਿੱਚ ਹੀ ਮਾਰ ਦੇਣ ਦੀ ਸੋਚ ਰੱਖਣ ਵਾਲਿਆਂ ਲਈ ਇਹ ਇੱਕ ਜਵਾਬ ਹੈ. ਉਹ ਕਹਿੰਦੀ ਹੈ ਕੇ ਉਨ੍ਹਾਂ ਨੂੰ ਇਉਸ ਦਿਨ ਦਾ ਇੰਤਜ਼ਾਰ ਹੈ ਜਦੋਂ ‘ਮੋਟਰਵੂਮਨ’ ਦੇ ਨਾਂਅ ਨਾਲ ਰੇਲਵੇ ਵਿੱਚ ਭਰਤੀਆਂ ਹੋਣ ਲੱਗ ਜਾਣਗੀਆਂ.

ਲੇਖਕ: ਰੰਜਨਾ ਤ੍ਰਿਪਾਠੀ

ਅਨੁਵਾਦ: ਰਵੀ ਸ਼ਰਮਾ 

    Share on
    close