ਕੈਲਕੁਲੇਟਰ ਰਿਪੇਅਰ ਕਰਨ ਵਾਲਾ ਕੈਲਾਸ਼ ਕਿਵੇਂ ਬਣਿਆ 350 ਕਰੋੜ ਦੀ ਕੰਪਨੀ ਦਾ ਮਾਲਿਕ 

ਕੈਲਕੁਲੇਟਰ ਜਿਹੀ ਨਿੱਕੀ ਡਿਵਾਈਸ ਰਿਪੇਅਰ ਕਰਨ ਵਾਲੇ ਕੈਲਾਸ਼ ਕਾਟਕਰ ਨੇ ਕੰਪਿਉਟਰ ਸਿੱਖਿਆ ਅਤੇ ਅੱਜ ਉਹ 350 ਕਰੋੜ ਦੀ ਕੰਪਨੀ ‘ਕਵਿਕ ਹੀਲ’ ਦੇ ਮਾਲਿਕ ਹਨ. 

0

ਪੁਣੇ ਦੀ ਇੱਕ ਅੱਠ ਮੰਜਿਲਾ ਇਮਾਰਤ ਵਿੱਚ ਉਨ੍ਹਾਂ ਦਾ ਦਫ਼ਤਰ ਹੈ. ਦੋਵੇਂ ਭਰਾ ਕੈਲਾਸ਼ ਅਤੇ ਸੰਜੇ ਕੰਪਿਊਟਰ ਵਿੱਚ ਆਉਣ ਵਾਲੇ ਵਾਇਰਸ ਤੋਂ ਬਚਾਉ ਲਈ ਸਾਫਟਵੇਅਰ ਤਿਆਰ ਕਰਦੇ ਹਨ. ਕੈਲਾਸ਼ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ.

ਦਸਵੀਂ ਪਾਸ ਕਰਨ ਮਗਰੋਂ ਸੰਜੇ ਨੂੰ ਕੈਲਕੁਲੇਟਰ ਠੀਕ ਕਰਨ ਵਾਲੇ ਮੇਕੇਨਿਕ ਵੱਜੋਂ ਨੌਕਰੀ ਮਿਲ ਗਈ ਸੀ. ਇਸ ਕੰਮ ਤੋਂ ਉਨ੍ਹਾਂ ਨੂੰ ਮਹੀਨੇ ਦੇ 400 ਰੁਪੇ ਮਿਲਦੇ ਸਨ. ਉਨ੍ਹਾਂ ਦਾ ਪਰਿਵਾਰ ਪਹਿਲਾਂ ਮਹਾਰਾਸ਼ਟਰ ਦੇ ਸਤਾਰਾ ਜਿਲ੍ਹੇ ਦੇ ਲਾਲਗੁਨ ਪਿੰਡ ‘ਚ ਰਹਿੰਦਾ ਸੀ. ਉਸ ਤੋਂ ਬਾਅਦ ਉਹ ਪੁਣੇ ‘ਚ ਆ ਕੇ ਵੱਸ ਗਏ. ਉਨ੍ਹਾਂ ਦੇ ਪਿਤਾ ਫਿਲਿਪਸ ਕੰਪਨੀ ਵਿੱਚ ਨੌਕਰੀ ਕਰਦੇ ਸਨ. ਉਹ ਇੱਕ ਝੁੱਗੀ ਬਸਤੀ ਵਿੱਚ ਰਹਿੰਦੇ ਸਨ.

ਕੈਲਾਸ਼ 10ਵੀੰ ਤੋਂ ਅੱਗੇ ਪੜ੍ਹਾਈ ਨਹੀਂ ਕਰ ਸਕੇ. ਦਸਵੀਂ ਪਾਸ ਕਰਨ ਮਗਰੋਂ ਉਨ੍ਹਾਂ ਨੂੰ ਕੈਲਕੁਲੇਟਰ ਰਿਪੇਅਰ ਵਾਲੇ ਮੇਕੇਨਿਕ ਦੀ ਨੌਕਰੀ ਮਿਲ ਗਈ. ਉਨ੍ਹਾਂ ਨੂੰ ਰੇਡਿਉ ਅਤੇ ਟੇਪ ਰਿਕਾਰਡਰ ਠੀਕ ਕਰਨਾ ਆਉਂਦਾ ਸੀ. ਉਨ੍ਹਾਂ ਨੇ ਪਿਤਾ ਨੇ ਇਹ ਕੰਮ ਉਨ੍ਹਾਂ ਨੂੰ ਪਹਿਲਾਂ ਹੀ ਸਿੱਖਾ ਦਿੱਤਾ ਸੀ.

ਕੈਲਾਸ਼ ਨੇ ਕੈਲਕੁਲੇਟਰ ਠੀਕ ਕਰਨ ਦੇ ਨਾਲ ਬਿਜ਼ਨੇਸ ਦੇ ਬਾਕੀ ਕੰਮ ਵ ਸਿੱਖ ਲਏ.

1980 ਵਿੱਚ ਕੈਲਕੁਲੇਟਰ ਇੱਕ ਵੱਡੀ ਸ਼ੈ ਹੁੰਦੀ ਸੀ. ਕੰਪਿਉਟਰ ਨਵਾਂ ਨਵਾਂ ਆਇਆ ਸੀ. ਕੈਲਾਸ਼ ਜਿਸ ਬੈੰਕ ਵਿੱਚ ਕੈਲਕੁਲੇਟਰ ਠੀਕ ਕਰਨ ਜਾਂਦੇ ਸਨ ਉੱਥੇ ਕੰਪਿਉਟਰ ਲੱਗਾ ਹੋਇਆ ਸੀ. ਉਨ੍ਹਾਂ ਸਮਝ ਲਿਆ ਕੇ ਆਉਣ ਵਾਲਾ ਸਮਾਂ ਕੰਪਿਉਟਰ ਦਾ ਹੀ ਹੋਵੇਗਾ. ਉਨ੍ਹਾਂ ਨੇ ਕੰਪਿਉਟਰ ਬਾਰੇ ਜਾਨਣ ਲਈ ਕਿਤਾਬ ਖ਼ਰੀਦ ਲਈ. ਉਸ ਦੀ ਸਾਰੀ ਜਾਣਕਾਰੀ ਪ੍ਰਾਪਤ ਕਰ ਲਈ. ਇੱਕ ਵਾਰ ਬੈੰਕ ‘ਚ ਕੰਪਿਉਟਰ ਖ਼ਰਾਬ ਹੋਇਆ ਤਾਂ ਕੈਲਾਸ਼ ਨੇ ਬੈੰਕ ਮੈਨੇਜਰ ਨੂੰ ਦਰਖਾਸਤ ਕੀਤੀ ਕੇ ਉਸਨੂੰ ਕੰਪਉਟਰ ਠੀਕ ਕਰਨ ਦਾ ਮੌਕਾ ਦੇਵੇ. ਮੈਨੇਜਰ ਨੇ ਉਨ੍ਹਾਂ ਦੀ ਗੱਲ ਮੰਨ ਲਈ ਅਤੇ ਕੈਲਾਸ਼ ਨੇ ਉਸ ਕੰਪਿਉਟਰ ਨੂੰ ਮਿੰਟਾਂ ‘ਚ ਹੀ ਠੀਕ ਕਰ ਦਿੱਤਾ. ਇਸ ਤੋਂ ਬਾਅਦ ਬੈੰਕ ਦੇ ਕੰਪਿਉਟਰ ਠੀਕ ਕਰਨ ਦਾ ਕੰਮ ਵੀ ਕੈਲਾਸ਼ ਨੂੰ ਹੀ ਮਿਲ ਗਿਆ. ਉਨ੍ਹਾਂ ਦੀ ਸੇਲੇਰੀ ਵੀ ਦੋ ਰੁਪੇ ਹੋ ਗਈ.

ਕੈਲਾਸ਼ ਨੇ ਆਪਣੇ ਭਰਾ ਸੰਜੇ ਨੂੰ ਇਲੇਕਟ੍ਰਾਨਿਕਸ ਦੀ ਪੜ੍ਹਾਈ ਕਰਾਈ ਅਤੇ ਕੰਪਿਉਟਰ ਦਾ ਮਾਹਿਰ ਬਣਾਇਆ. ਸੰਜੇ ਨੇ ਕਾਲੇਜ ਦੇ ਕੰਪਿਉਟਰ ਠੀਕ ਕਰਨ ਦਾ ਕੰਮ ਵੀ ਲੈ ਲਿਆ. ਉਨ੍ਹਾਂ ਨੇ ਪ੍ਰੋਗ੍ਰਾਮਿੰਗ ਸਿੱਖ ਲਈ.

ਸਾਲ 1995 ਵਿੱਚ ਸੰਜੇ ਨੇ ਐਂਟੀ ਵਾਇਰਸ ਸਾਫਟਵੇਅਰ ਬਣਾਇਆ ਅਤੇ ਬਾਜ਼ਾਰ ਵਿੱਚ ਲਾਂਚ ਕੀਤਾ. ਇਹ ਪਹਿਲਾ ‘ਕਵਿਕ ਹੀਲ’ ਐਂਟੀ ਵਾਇਰਸ ਸਾਫਟਵੇਅਰ ਸੀ. ਸਾਲ 2007 ਵਿੱਚ ਦੋਵੇਂ ਭਰਾਵਾਂ ਨੇ ਇੱਕ ਕੰਪਨੀ ਬਣਾ ਲਈ. ਅੱਜ ਕਵਿਕ ਹੀਲ ਇੱਕ ਮੰਨਿਆ ਹੋਇਆ ਬ੍ਰਾਂਡ ਹੈ. ਸਾਲ 2010 ਵਿੱਚ ਕੰਪਨੀ ਨੂੰ 60 ਕਰੋੜ ਦਾ ਨਿਵੇਸ਼ ਮਿਲਿਆ ਸੀ. ਇਸ ਦੀ ਮਦਦ ਨਾਲ ਉਨ੍ਹਾਂ ਨੇ ਜਾਪਾਨ, ਅਮਰੀਕਾ ਅਤੇ ਅਫ੍ਰੀਕਾ ਵਿੱਚ ਆਪਣੇ ਦਫ਼ਤਰ ਖੋਲੇ ਹਨ. ਕਵਿਕ ਹੀਲ ਦੀ ਪਹੁੰਚ ਅੱਜ 80 ਮੁਲਕਾਂ ਵਿੱਚ ਹੈ.