ਮੈਨੂੰ ਲੱਗਦਾ ਸੀ ਮੈਂ ਕੁਮਾਰ ਗੌਰਵ ਜਾਂ ਅਲ ਪਚਿਨੋ ਜਿਹਾ ਦਿੱਸਦਾ ਹਾਂ: ਸ਼ਾਹਰੁਖ ਖ਼ਾਨ 

0

ਸੁਪਰਸਟਾਰ ਸ਼ਾਹਰੁਖ ਖ਼ਾਨ ਖ਼ੁਲਾਸਾ ਕੀਤਾ ਹੈ ਕੀ ਫ਼ਿਲਮ ਨਗਰੀ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਜਾਪਦਾ ਸੀ ਕੇ ਉਨ੍ਹਾਂ ਦੀ ਸ਼ਕਲ ਹੋਰ ਫ਼ਿਲਮੀ ਕਲਾਕਾਰ ਕੁਮਾਰ ਗੌਰਵ ਨਾਲ ਮਿਲਦੀ ਹੈ ਜਦੋਂ ਕੀ ਬਾਅਦ 'ਚ ਉਨ੍ਹਾਂ ਨੂੰ ਲੱਗਾ ਕੀ ਉਹ ਹੋਲੀਵੁਡ ਦੇ ਮਸ਼ਹੂਰ ਅਭਿਨੇਤਾ ਅਲ ਪਚਿਨੋ ਜਿਹੇ ਦਿਸਦੇ ਹਨ.

ਉਹ ਆਪਣੀ ਆਉਣ ਵਾਲੀ ਫ਼ਿਲਮ 'ਫ਼ੈਨ' 'ਚ ਕੁਮਾਰ ਗੌਰਵ ਅਤੇ ਆਰਯਨ ਖੰਨਾ ਦੋਹਾਂ ਦੀ ਭੂਮਿਕਾ ਕਰ ਰਹੇ ਹਨ.

"ਫ਼ੈਨ ਫ਼ਿਲਮ ਦੇ ਟ੍ਰੇਲਰ ਜਾਰੀ ਕਰਣ ਦੇ ਮੌਕੇ ਤੇ ਉਨ੍ਹਾਂ ਕਿਹਾ ਕੀ

"ਸ਼ੁਰੁਆਤ ਵਿੱਚ ਮੈਨੂੰ ਲਗਦਾ ਸੀ ਕੇ ਮੈਂ ਫ਼ਿਲਮ ਅਭਿਨੇਤਾ ਕੁਮਾਰ ਗੌਰਵ ਜਿਹਾ ਲਗਦਾ ਸੀ. ਮੈਂ ਉਨ੍ਹਾਂ ਨੂੰ ਮਿਲਣਾ ਵੀ ਚਾਹੁੰਦਾ ਸੀ. ਉਸ ਵੇਲੇ ਇਹ ਸੋਚ ਕੇ ਮੈਂ ਬਹੁਤ ਖੁਸ਼ ਹੁੰਦਾ ਸੀ ਕੇ ਮੈਂ ਕੁਮਾਰ ਗੌਰਵ ਜਿਹਾ ਦਿਸਦਾ ਹਾਂ. ਫੇਰ ਕੁਝ ਸਮਾਂ ਬਾਅਦ ਮੈਨੂੰ ਮਹਿਸੂਸ ਹੋਇਆ ਕੇ ਮੈਂ ਅਮਰੀਕਾ ਦੇ ਮਸ਼ਹੂਰ ਅਭਿਨੇਤਾ ਅਲ ਪਚਿਨੋ ਵਾਂਗੁ ਦਿਸਦਾ ਸੀ."

ਖ਼ਾਨ ਨੇ ਕਿਹਾ ਕੇ ਹੁਣ 50 ਵਰ੍ਹੇ ਦੀ ਉਮਰ 'ਚ ਆ ਕੇ ਉਹ ਆਪਣੇ ਪਿਤਾ ਦੀ ਤਰ੍ਹਾਂ ਦਿਸਦੇ ਹਨ. ਉਨ੍ਹਾਂ ਨੂੰ ਉਮੀਦ ਹੈ ਕੇ ਇਕ ਦਿਨ ਉਹ ਆਪਣੇ ਆਪ ਜਿਹੇ ਵੀ ਲੱਗ ਜਾਣਗੇ। ਆਉਣ ਵਾਲੀ ਫ਼ਿਲਮ 'ਫੈਨ' ਗੌਰਵ ( ਸ਼ਾਹਰੂਖ ਖ਼ਾਨ) ਨਾਂ ਦੇ ਇਕ ਨੌਜਵਾਨ ਦੀ ਕਹਾਣੀ ਹੈ ਜੋ ਇਕ ਸੁਪਰਸਟਾਰ ਅਭਿਨੇਤਾ ਆਰਯਨ ਖੰਨਾ (ਸ਼ਾਹਰੂਖ ਖ਼ਾਨ) ਦੇ ਆਲ੍ਹੇ-ਦੂਆਲੇ ਘੁਮਦੀ ਹੈ. ਗੌਰਵ ਉਸ ਅਭਿਨੇਤਾ ਨੂੰ ਗੌਰਵ ਆਪਣਾ ਰੱਬ ਮੰਨਦਾ ਹੈ.

ਦਿੱਲੀ 'ਚ ਰਹਿਣ ਵਾਲਾ ਗੌਰਵ ਆਪਣੇ ਮਨਪਸੰਦ ਹੀਰੋ ਨੂੰ ਉਸ ਦੇ ਜਨਮਦਿਨ ਦੀ ਵਧਾਈ ਦੇਣ ਮੁੰਬਈ ਜਾ ਪਹੁੰਚਦਾ ਹੈ. ਪਰ ਜਦੋਂ ਆਪਣੇ ਸੁਪਰਸਟਾਰ ਨਾਲ ਮਿਲਣ ਦਾ ਸਪਨਾ ਪੂਰਾ ਨਹੀਂ ਹੁੰਦਾ ਤਾਂ ਸੁਪਰਸਟਾਰ ਨੂੰ ਮਿਲਣ ਦਾ ਇਹ ਜਨੂਨ ਗੁੱਸੇ ਅਤੇ ਨਫ਼ਰਤ ਬਣ ਜਾਂਦਾ ਹੈ. ਇਸ ਫ਼ਿਲਮ ਨੂੰ ਉਨ੍ਹਾਂ ਦੀ ਪਹਿਲਾਂ ਆਈਆਂ ਫ਼ਿਲਮਾਂ 'ਡਰ' ਅਤੇ 'ਬਾਜ਼ੀਗਰ' ਨਾਲੋਂ ਅਲਹਿਦਾ ਦੱਸਦਿਆਂ ਸ਼ਾਹਰੂਖ ਖ਼ਾਨ ਨੇ ਕਿਹਾ ਕੀ 'ਫ਼ੈਨ' ਫ਼ਿਲਮ 'ਚ ਕੰਮ ਕਰਨਾ ਉਨ੍ਹਾਂ ਲਈ ਵੱਧੇਰੇ ਚੁਨੌਤੀ ਭਰਿਆ ਸੀ ਕਿਓਂਕਿ ਇਸ ਫ਼ਿਲਮ 'ਚ ਉਨ੍ਹਾਂ ਨੂੰ ਇਕ 24 ਸਾਲਾ ਮੁੰਡੇ ਦੀ ਭੂਮਿਕਾ ਨਿਭਾਉਣੀ ਸੀ ਅਤੇ ਇਕ ਸੁਪਰਸਟਾਰ ਦੀ ਵੀ.

ਉਨ੍ਹਾਂ ਕਿਹਾ ਕੇ ਉਹ ਫ਼ਿਲਮਾਂ ਨੂੰ ਪਿਆਰ ਕਰਦੇ ਹਨ ਅਤੇ ਇੱਥੇ ਰਹਿਣਾ ਅਤੇ ਕੰਮ ਕਰਨਾ ਉਨ੍ਹਾਂ ਨੂੰ ਪਸੰਦ ਹੈ. ਇਹ ਪੁੱਛੇ ਜਾਣ ਤੇ ਕੀ ਜੇ ਅਸਲ ਜੀਵਨ 'ਚ ਉਨ੍ਹਾਂ ਨੂੰ ਗੌਰਵ ਜਿਹਾ ਕੋਈ ਫ਼ੈਨ ਮਿਲ ਕੀ ਕਰਣਗੇ, ਸ਼ਾਹਰੁਖ ਨੇ ਜਵਾਬ ਦਿੱਤਾ ਕੀ ਉਹ ਉਸ ਨੂੰ ਕੋਲ ਬੈਠਾ ਕੇ ਸਮਝਾਉਣਗੇ। ਉਨ੍ਹਾਂ ਕਿਹਾ ਕੇ ਪ੍ਰਸ਼ੰਸ਼ਾ ਚੰਗੇ ਲਈ ਹੋਣੀ ਚਾਹੀਦੀ ਹੈ. ਉਨ੍ਹਾਂ ਕਿਹਾ ਕੇ ਲੋਕਾਂ ਨੂੰ ਅਮਿਤਾਭ ਬਚਨ, ਸਚਿਨ ਤੇੰਦੁਲਕਰ ਅਤੇ ਸਾਨੀਆ ਮਿਰਜ਼ਾ ਕੋਲੋਂ ਸਿੱਖਣਾ ਚਾਹਿਦਾ ਹੈ

ਅਨੁਵਾਦ : ਅਨੁਰਾਧਾ ਸ਼ਰਮਾ .