ਆਨਲਾਈਨ ਖੇਡਾਂ ਰਾਹੀਂ ਬੱਚਿਆਂ ਨੂੰ ਪੜ੍ਹਾਉਣ ਦੀ ਨਵੀਂ ਤਕਨੀਕ ਹੈ 'ਸਪਾਈਸਟੂਨਸ'

 ਆਨਲਾਈਨ ਖੇਲ ਜਾਂ ਕਹਿਏ ਕੇ ਗੇਮਿੰਗ ਦੀ ਆਪਣੀ ਰੋਮਾੰਚ ਭਰੀ ਦੁਨਿਆ ਹੈ ਅਤੇ ਸਿਖਿਆ ਦੇ ਨਾਲ ਇਸ ਨੂੰ ਰਲ੍ਹਾ ਕੇ ਤਾਂ ਹੈਰਾਨ ਕਰ ਦੇਣ ਵਾਲੇ ਨਤੀਜੇ ਸਾਹਮਣੇ ਆ ਰਹੇ ਹਨ. ਅੱਜ ਦਾ ਸਮਾਂ ਪੜ੍ਹਾਈ ਨੂੰ ਖੇਡਾਂ ਨਾਲ ਜੋੜਨ ਦਾ ਹੈ ਜਿਸ ਵਿੱਚ ਸਿਖਿਆ ਨੂੰ ਹੋਰ ਵੀ ਮਜੇਦਾਰ ਬਣਾ ਦਿੱਤਾ ਗਿਆ ਹੈ. 

ਆਨਲਾਈਨ ਖੇਡਾਂ ਰਾਹੀਂ ਬੱਚਿਆਂ ਨੂੰ ਪੜ੍ਹਾਉਣ ਦੀ ਨਵੀਂ ਤਕਨੀਕ ਹੈ 'ਸਪਾਈਸਟੂਨਸ'

Thursday November 24, 2016,

3 min Read

ਆਈ2ਇੰਡੀਆ ਅਤੇ ਵੇਂਚਰ ਫੈਕਟਰੀ ਨਾਂਅ ਦੀ ਸਟਾਰਟਅਪ ਕੰਪਨੀ ਵੱਲੋਂ ਬਾਜ਼ਾਰ ਵਿੱਚ ਲੈ ਕੇ ਆਇਆ ਗਿਆ ਪਹਿਲਾ ਭਾਰਤੀ ਮਲਟੀ ਪਲੇਅਰ ਆਨਲਾਈਨ ਗੇਮ ਹੈ ਜਿਸ ਵਿੱਚ ਬੱਚੇ ਖੇਡ ਖੇਡ ਵਿੱਚ ਗਿਆਨ ਦੀਆਂ ਗੱਲਾਂ ਸਿੱਖ ਲੈਂਦੇ ਹਨ. ਤਕਰੀਬਨ ਦੋ ਸਾਲ ਪੁਰਾਣਾ ਆਈ2ਪਲੇਅ ਹੁਣ ਛੇ ਤੋਂ 12 ਵਰ੍ਹੇ ਦੀ ਉਮਰ ਦੇ ਬੱਚਿਆਂ ਨੂੰ ਧਿਆਨ ਵਿੱਚ ਰਖਦਿਆਂ ਆਨਲਾਈਨ ਮਲਟੀ ਪਲੇਅਰ ਵਰਚੁਅਲ ਗੇਮ ‘ਸਪਾਇਸਟੂਨਸ’ ਲੈ ਕੇ ਆਇਆ ਹੈ. ਸਿਖਿਆ ਦੇ ਗੇਮੀਫਿਕੇਸ਼ਨ ‘ਤੇ ਅਧਾਰਿਤ ਇਸ ਖੇਡ ਨੂੰ ਅੰਤਰਰਾਸ਼ਟਰੀ ਮਦਦ ਨਾਲ ਤਿਆਰ ਕੀਤਾ ਗਿਆ ਹੈ. ਮੰਨੇ ਪਰਮੰਨੇ ਨਿਊਯਾਰਕ ਯੂਨੀਵਰਸਿਟੀ, ਮਿਸ਼ੀਗਨ ਸਟੇਟ ਯੂਨੀਵਰਸਿਟੀ ਅਤੇ ਇੰਪੀਰਿਅਲ ਕਾਲੇਜ ਇਸ ਪ੍ਰੋਜੇਕਟ ਨਾਲ ਗਿਆਨ ਸਹਿਯੋਗੀ ਦੇ ਤੌਰ ‘ਤੇ ਜੁੜੇ ਹੋਏ ਹਨ.

‘ਸਪਾਈਸਟੂਨਸ’ ਗੇਮੀਫਿਕੇਸ਼ਨ ਰਾਹੀਂ ਉਪਭੋਗਤਾਵਾਂ ਨੂੰ ਕਈ ਤਰ੍ਹਾਂ ਦੀ ਗਤਿਵਿਧਿਆਂ ਵਿੱਚ ਲਾ ਕੇ ਪੜ੍ਹਾਈ ਅਤੇ ਸਮਾਜਿਕ ਗਿਆਨ ਪੱਖੋਂ ਮਜਬੂਤ ਬਣਾਉਂਦਾ ਹੈ. ਇਹ ਪੁਰਾਣੇ ਸਮੇਂ ਤੋਂ ਚਲਦੀ ਆ ਰਹੀ ਰੱਟਾ ਲਾ ਕੇ ਸਿੱਖਣ ਦੇ ਤਰੀਕੇ ਨਾਲੋਂ ਪੂਰੀ ਤਰ੍ਹਾਂ ਵੱਖਰੀ ਹੈ. ਇਸ ਤਰੀਕੇ ਰਾਹੀਂ ਬੱਚੇ ਪੜ੍ਹਾਈ ਨੂੰ ਮਹਿਸੂਸ ਕਰਦੇ ਹਨ.

ਆਈ2ਇੰਡੀਆ ਅਤੇ ਵੇਂਚਰ ਫੈਕਟਰੀ ਦਾ ਮੁੱਖ ਮਕਸਦ ਬੱਚਿਆਂ ਵਿੱਚ ਪੜ੍ਹਾਈ ਦੇ ਨਾਲ ਨਾਲ ਲੀਡਰਸ਼ਿਪ, ਟੀਮ ਭਾਵਨਾ ਅਤੇ ਸਾਝੇਦਾਰੀ ਦੀ ਭਾਵਨਾ ਦਾ ਵਿਕਾਸ ਕਰਨਾ ਹੈ. ਇਸ ਰਾਹੀਂ ਬੱਚੇ ਨਵੇਂ ਸ਼ਬਦ ਸਿੱਖਦੇ ਹਨ, ਗਣਿਤ ਦੇ ਸਵਾਲ ਸਮਝਦੇ ਹਨ ਅਤੇ ਅਜਿਹੇ ਹੀ ਦਿਮਾਗੀ ਕੰਮ ਕਰਦੇ ਹਨ.

image


ਸ਼ੁਰੁਆਤ ਵਿੱਚ ਆਈ2ਪਲੇਅ ਦਾ ਵਿਚਾਰ ਪੁਲਾੜ ਸੰਬੰਧੀ ਗੇਮ ਲੈ ਕੇ ਆਉਣ ਦਾ ਸੀ. ਪਰ ਉਸ ਵਿੱਚ ਇੱਕ ਦਾਇਰੇ ਤੋਂ ਅੱਗੇ ਜਾਣ ਦਾ ਕੋਈ ਰਾਹ ਨਹੀਂ ਸੀ. ਇਸ ਕਰਕੇ ਕੰਪਨੀ ਨੇ ਉਹ ਪ੍ਰੋਜੇਕਟ ਬੰਦ ਕਰ ਦਿੱਤਾ. ਕੰਪਨੀ ਨੇ ਆਪਣੇ ਪ੍ਰੋਜੇਕਟ ਨੂੰ ਹੋਰ ਮਜੇਦਾਰ ਬਣਾਉਣ ਲਈ ਸਪਾਈਸਟੂਨਸ ਨੂੰ ਵਧਾਉਣ ਦਾ ਫ਼ੈਸਲਾ ਕੀਤਾ. ਆਮ ਤੌਰ ‘ਤੇ ਅਜਿਹੀ ਮਲਟੀ ਪਲੇਅਰ ਗੇਮ ਤਿਆਰ ਕਰਨ ਨੂੰ ਤਕਰੀਬਨ ਦੋ ਵਰ੍ਹੇ ਦਾ ਸਮਾਂ ਲੱਗ ਜਾਂਦਾ ਹੈ, ਪਰ ਇਸ ਟੀਮ ਨੇ ਮਾਤਰ 15 ਮਹੀਨਿਆਂ ਵਿੱਚ ਹੀ ਸਪਾਈਸਟੂਨਸ ਤਿਆਰ ਕਰਕੇ ਲਾਂਚ ਕਰ ਦਿੱਤਾ.

image


‘ਸਪਾਈਸਟੂਨਸ’ ਦੀ ਖ਼ਾਸੀਅਤ ਨੂੰ ਵੇਖਦਿਆਂ ਅੰਤਰਰਾਸ਼ਟਰੀ ਕੰਪਨੀ ਬ੍ਰਿਟੇਨਿਆ ਨੇ ਇਸ ਵਿੱਚ ਦਿਲਚਸਪੀ ਵਿਖਾਈ ਅਤੇ ਇਸੇ ਸਾਲ ਦੇ ਸ਼ੁਰੁਆਤ ਵਿੱਚ ਬ੍ਰਿਟੇਨਿਆ ਜਿਮਜੈਮ ਦੇ ਸਹਿਯੋਗ ਨਾਲ ਇਸ ਨੂੰ ਲਾਂਚ ਕੀਤਾ. ਇਸ ਗੇਮ ਨੇ ਛੇਤੀ ਹੀ ਮਾਰਕੇਟ ਵਿੱਚ ਆਪਣੀ ਥਾਂ ਬਣਾ ਲਈ. ਇਸ ਵੇਲੇ ਰੋਜ਼ਾਨਾ ਪੰਜ ਸੌ ਲੋਕ ਆਨਲਾਈਨ ਇਹ ਗੇਮ ਖੇਡਦੇ ਹਨ. ਪਹਿਲੇ ਪੰਜ ਹਫਤਿਆਂ ਦੇ ਦੌਰਾਨ ਹੀ 25 ਹਜ਼ਾਰ ਲੋਕਾਂ ਨੇ ਇਸ ਵਿੱਚ ਦਿਲਚਸਪੀ ਵਿਖਾਈ ਸੀ. ਆਉਣ ਵਾਲੇ 15 ਮਹੀਨਿਆਂ ਦੇ ਦੌਰਾਨ ਉਹ ਇਸ ਨੂੰ ਛੇ ਗੁਣਾ ਵਧਾਉਣ ਦਾ ਟੀਚਾ ਲੈ ਕੇ ਚਲ ਰਹੇ ਹਨ. ਛੇਤੀ ਹੀ ਇਸ ਦਾ ਮੋਬਾਇਲ ਵਰਜਨ ਵੀ ਆਉਣ ਵਾਲਾ ਹੈ.

image


‘ਸਪਾਈਸਟੂਨਸ’ ਇਸ ਮੰਚ ਨੂੰ ਬੱਚਿਆਂ ਲਈ ਮੁਫ਼ਤ ਰੱਖਣਾ ਚਾਹੁੰਦਾ ਹੈ. ਇਨ੍ਹਾਂ ਨੂੰ ਉਮੀਦ ਹੈ ਕੇ ਇਸ ਦੀ ਕਾਮਯਾਬੀ ਨੂੰ ਵੇਖਦਿਆਂ ਕਿਤਾਬਾਂ ਅਤੇ ਹੋਰ ਸਮਾਨ ਵੇਚਣ ਵਾਲੇ ਸਪਾਈਸਟੂਨਸ ਦਾ ਇਸਤੇਮਾਲ ਕਰਣਗੇ ਅਤੇ ਉਸ ਨਾਲ ਇਨ੍ਹਾਂ ਨੂੰ ਪੈਸਾ ਮਿਲੇਗਾ.

ਲੇਖਕ: ਨਿਸ਼ਾਤ ਗੋਇਲ

ਅਨੁਵਾਦ: ਰਵੀ ਸ਼ਰਮਾ