ਦੋ ਭਰਾਵਾਂ ਦੀ ਮਦਦ ਨਾਲ 30 ਹਜ਼ਾਰ ਕਿਸਾਨ ਆਨਲਾਈਨ ਵੇਚ ਰਹੇ ਹਨ ਆਪਣੀ ਪੈਦਾਵਾਰ 

ਵਿਦੇਸ਼ ਵਿੱਚ ਰਹਿੰਦੀਆਂ ਪਵਿੱਤਰ ਪਾਲ ਸਿੰਘ ਅਤੇ ਹਰਜਾਪ ਸਿੰਘ ਨੇ ਭਾਰਤ ਪਰਤ ਕੇ ਕਿਸਾਨਾਂ ਲਈ ਇੱਕ ਅਜਿਹਾ ਪਲੇਟਫਾਰਮ ਤਿਆਰ ਕੀਤਾ ਜਿਸ ਰਾਹੀਂ ਕਿਸਾਨ ਬਿਚੌਲਿਆਂ ਤੋਂ ਬਿਨ੍ਹਾਂ ਹੀ ਆਪਣੀ ਪੈਦਾਵਾਰ ਸਿੱਧੇ ਵੇਚ ਪਾ ਰਹੇ ਹਨ ਅਤੇ ਚੰਗਾ ਮੁਨਾਫਾ ਕਮਾ ਰਹੇ ਹਨ. 

0

ਮੁਲਕ ਵਿੱਚ ਕਿਸਾਨਾਂ ਦੀ ਬਦਹਾਲੀ ਕਸੀ ਕੋਲੋਂ ਲੁੱਕੀ ਨਹੀਂ ਹੈ. ਕਰਜ਼ੇ ਹੇਠਾਂ ਆ ਕੇ ਕਿੰਨੇ ਹੀ ਕਿਸਾਨ ਹਰ ਸਾਲ ਖੁਦਕੁਸ਼ੀ ਕਰ ਲੈਂਦੇ ਹਨ. ਗਰੀਬੀ ਕਰਕੇ, ਫ਼ਸਲ ਚੰਗੀ ਨਾ ਹੋਣ ਕਰਕੇ ਕਰਜਾ ਵਧਦਾ ਰਹਿੰਦਾ ਹੈ. ਆੜ੍ਹਤੀ ਫ਼ਸਲ ਦੀ ਕੀਮਤ ਨਹੀਂ ਲਾਉਂਦੇ ਅਤੇ ਕਿਸਾਨ ਖੁਦਕੁਸ਼ੀ ਕਰਨ ਨੂੰ ਮਜਬੂਰ ਹੋ ਜਾਂਦਾ ਹੈ.

ਦੁੱਜੇ ਪਾਸੇ ਮਾਰਕੇਟ ਵਿੱਚ ਸਬਜ਼ੀਆਂ, ਦੁਧ, ਫ਼ਲਾਂ ਅਤੇ ਜਿਨਸਾਂ ਦੀਆਂ ਕੀਮਤਾਂ ‘ਚ ਵਾਧਾ ਹੁੰਦਾ ਜਾ ਰਿਹਾ ਹੈ. ਇਹ ਗੱਲ ਹੈਰਾਨ ਕਰ ਦੇਣ ਵਾਲੀ ਹੈ ਕੇ ਕਿਸਾਨ ਨੂੰ ਜੇਕਰ ਉਨ੍ਹਾਂ ਦੀ ਪੈਦਾਵਾਰ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ ਤਾਂ ਖਾਣ-ਪੀਣ ਦੀ ਵਸਤੂਆਂ ਦੀ ਕੀਮਤਾਂ ਕਿਉਂ ਵਧਦੀ ਜਾ ਰਹੀਆਂ ਹਨ.

ਅਸਲ ਵਿੱਚ ਕਿਸਾਨਾਂ ਅਤੇ ਗਾਹਕਾਂ ਦੇ ਵਿਚਕਾਰ ਬਿਚੌਲਿਆਂ ਦੀ ਵੱਡੀ ਪਾੜ ਹੈ ਜਿਹੜੀ ਕਿਸਾਨਾਂ ਕੋਲੋਂ ਪੈਦਾਵਾਰ ਘੱਟ ਕੀਮਤ ‘ਤੇ ਲੈ ਕੇ ਮੰਗੇ ਭਾਅ ਮਾਰਕੇਟ ਵਿੱਚ ਵੇਚਦੇ ਹਨ. ਪਰ ਪੰਜਾਬ ਦੇ ਦੋ ਮੁੰਡਿਆਂ ਨੇ ਇਸ ਦਾ ਤੋੜ ਲੱਭ ਲਿਆ ਹੈ.

ਦੋ ਸਾਲ ਦੇ ਦੌਰਾਨ ਹੀ 30 ਹਜ਼ਾਰ ਤੋਂ ਵਧ ਕਿਸਾਨਾਂ ਨੇ ਪਵਿੱਤਰ ਅਤੇ ਹਰਜਾਪ ਕੋਲ ਆਪਣੇ ਨਾਂਅ ਰਜਿਸਟਰ ਕਰਾ ਲਏ. ਦੋਹਾਂ ਭਰਾਵਾਂ ਨੇ 2016 ਦੀ ਜੁਲਾਈ ਵਿੱਚ ਕਿਸਾਨਾਂ ਲਈ farmer friend ਨਾਂਅ ਦੀ ਇੱਕ ਵੇਬਸਾਇਟ ਲਾਂਚ ਕੀਤੀ. ਅੱਜ ਇਸ ਵੇਬਸਾਇਟ ਦੇ ਨਾਲ 350 ਹੋਟਲ ਅਤੇ ਰੇਸਤਰਾਂ ਅਤੇ ਢਾਈ ਹਜ਼ਾਰ ਤੋਂ ਵਧ ਲੋਕ ਰਿਜਸਟਰ ਹਨ ਜੋ ਸਿੱਧੇ ਕਿਸਾਨਾਂ ਕੋਲੋਂ ਉਨ੍ਹਾਂ ਦੀ ਪੈਦਾਵਾਰ ਜਿਵੇਂ ਕੇ ਜਿਨਸਾਂ ਅਤੇ ਦੁਧ-ਸਬਜ਼ੀਆਂ ਖਰੀਦ ਰਹੇ ਹਨ.

ਅਮ੍ਰਿਤਸਰ ਦੇ ਰਹਿਣ ਵਾਲੇ ਸੂਬੇਦਾਰ ਮੇਜਰ ਬਲਕਾਰ ਸਿੰਘ ਨੇ 32 ਸਾਲ ਫੌਜ਼ ਦੀ ਨੌਕਰੀ ਕੀਤੀ. ਸਾਲ 2008 ਵਿੱਚ ਰਿਟਾਇਰ ਹੋਣ ਮਗਰੋਂ ਉਨ੍ਹਾਂ ਨੇ ਆਪਣੇ ਪਿੰਡ ਜਾ ਕੇ ਖੇਤੀ ਸ਼ੁਰੂ ਕੀਤੀ. ਉਨ੍ਹਾਂ ਦਾ ਪਰਿਵਾਰ ਪਹਿਲਾਂ ਤੋਂ ਹੀ ਕਿਸਾਨੀ ਕਰਦਾ ਸੀ. ਉਨ੍ਹਾਂ ਕੋਲ 40 ਕਿੱਲੇ ਜ਼ਮੀਨ ਹੈ ਪਰ ਜਦੋਂ ਉਨ੍ਹਾਂ ਨੇ ਖੇਤੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕੇ ਕਿਸਾਨੀ ਵਿੱਚ ਬਹੁਤ ਔਕੜਾਂ ਨੇ. ਬੀਜ, ਪਾਣੀ, ਬਿਜਲੀ ਅਤੇ ਖ਼ਾਦ ਦੀ ਤਾਂ ਸਮੱਸਿਆ ਸੀ ਹੀ ਪੈਦਾਵਾਰ ਵੇਚਣ ਲੱਗਿਆਂ ਬਿਚੌਲਿਆਂ ਮੌਜੂਦਗੀ ਵੀ ਇੱਕ ਵੱਡੀ ਸਮੱਸਿਆ ਸੀ.

ਵਿਚੌਲੇ ਜਾਂ ਆੜ੍ਹਤੀ ਉਨ੍ਹਾਂ ਕੋਲੰ ਘੱਟ ਮੁੱਲ ‘ਤੇ ਪੈਦਾਵਾਰ ਖਰੀਦ ਕੇ ਵਧ ਮੁੱਲ ‘ਤੇ ਵੇਚਦੇ. ਬਲਕਾਰ ਸਿੰਘ ਦੀ ਮੁੰਡਾ ਪਵਿੱਤਰ ਸਿੰਘ ਸਾਫਟਵੇਅਰ ਇੰਜੀਨੀਅਰ ਹੈ ਅਤੇ ਉਸ ਵੇਲੇ ਨੀਦਰਲੈੰਡ ਵਿੱਚ ਰੇਸਤਰਾਂ ਦਾ ਬਿਜਨੇਸ ਸੰਭਾਲ ਰਿਹਾ ਸੀ. ਬਲਕਾਰ ਸਿੰਘ ਜਦੋਂ ਵੀ ਉਸ ਨਾਲ ਗੱਲ ਕਰਦਾ ਤਾਂ ਕਿਸਾਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਦੱਸਦਾ. ਸਾਲ 2014 ‘ਚ ਪਵਿੱਤਰ ਸਿੰਘ ਵਾਪਸ ਭਾਰਤ ਆ ਗਿਆ. ਉਨ੍ਹਾਂ ਦਾ ਕਹਿਣਾ ਸੀ ਕੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਕਦੇ ਵੀ ਵਾਪਸ ਆਉਣ ਲਈ ਨਹੀਂ ਕਿਹਾ ਪਰ ਮੈਨੂੰ ਲੱਗਾ ਕੇ ਮੈਨੂੰ ਕਿਸਾਨਾਂ ਲਈ ਕੁਛ ਕਰਨਾ ਚਾਹਿਦਾ ਹੈ.

ਪਵਿੱਤਰ ਦੇ ਚਾਚੇ ਦਾ ਮੁੰਡਾ ਵੀ ਵਿਦੇਸ਼ ‘ਚ ਰਹਿੰਦਾ ਸੀ. ਪਵਿੱਤਰ ਦਾ ਫ਼ੈਸਲਾ ਸੁਣ ਕੇ ਉਹ ਵੀ ਭਾਰਤ ਮੁੜ ਆਏ. ਉਨ੍ਹਾਂ ਨੇ ਡੇੜ ਸਾਲ ਕਿਸਾਨਾਂ ਦੀ ਸਮੱਸਿਆਵਾਂ ਸੁਣੀਆਂ.

ਲੰਮੀ ਰਿਸਰਚ ਦੇ ਬਾਅਦ ਪਵਿੱਤਰ ਔਰ ਹਰਜਾਪ ਇਸ ਨਤੀਜੇ ‘ਤੇ ਪਹੁੰਚੇ ਕੇ ਕਿਸਾਨਾਂ ਦੀ ਸਮੱਸਿਆ ਮਾਰਕੇਟ ਦੀ ਹੈ. ਉਨ੍ਹਾਂ ਦਾ ਮਾਰਕੇਟ ਨਾਲ ਸੰਪਰਕ ਨਹੀਂ ਹੈ ਅਤੇ ਉਹ ਗਾਹਕਾਂ ਤਕ ਨਹੀਂ ਪਹੁੰਚ ਪਾ ਰਹੇ ਸੀ. ਉਹ ਆਪਣੀ ਫ਼ਸਲ ਦਾ ਮੁੱਲ ਤੈਅ ਨਹੀਂ ਸੀ ਕਰ ਸਕਦੇ. ਗੋਦਾਮ ਨਾ ਹੋਣ ਕਰਕੇ ਉਹ ਲੰਮੇ ਸਮੇਂ ਤਕ ਆਪਣੀ ਪੈਦਾਵਾਰ ਨੂੰ ਸਾਂਭ ਨਹੀਂ ਸਕਦੇ. ਇਨ੍ਹਾਂ ਗੱਲਾਂ ਕਰਕੇ ਉਨ੍ਹਾਂ ਨੂੰ ਬਿਚੌਲਿਆਂ ਜਾਂ ਆੜ੍ਹਤੀਆਂ ਦੇ ਹੱਥੇ ਚੜ੍ਹਨਾ ਪੈਂਦਾ ਹੈ.

ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਹਰਜਾਪ ਨੇ ਇਕ ਵੇਬਸਾਇਟ ਬਣਾਈ ਜਿੱਥੋਂ ਕਿਸਾਨ ਸਿੱਧੇ ਰੇਸਤਰਾਂ ਅਤੇ ਹੋਟਲਾਂ ਨੂੰ ਆਪਣੀ ਪੈਦਾਵਾਰ ਵੇਚ ਸਕਦੇ ਹਨ.

ਦੋਵੇਂ ਭਰਾਵਾਂ ਨੇ 20 ਲੋਕਾਂ ਦੀ ਇੱਕ ਟੀਮ ਬਣਾਈ ਅਤੇ ਉਨ੍ਹਾਂ ਨੂੰ ਪਿੰਡਾਂ ‘ਚ ਕਿਸਾਨਾਂ ਨਾਲ ਸੰਪਰਕ ਕਰਨ ਦਾ ਕੰਮ ਦਿੱਤਾ. ਪਿੰਡਾਂ ਦੀ ਪੰਚਾਇਤਾਂ ਵੱਲੋਂ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲਿਆ.

ਪਵਿੱਤਰ ਨੇ ਹਰਿਆਣਾ ਵਿੱਚ ਵੀ ਦੋ ਕਿਸਾਨ ਸੇਵਾ ਕੇਂਦਰ ਸਥਾਪਿਤ ਕੀਤੇ. ਪਵਿੱਤਰ ਅਤੇ ਹਰਜਾਪ ਦੀ ਮਿਹਨਤ ਕਾਮਯਾਬ ਹੋਈ. ਦੋ ਸਾਲ ਦੇ ਦੌਰਾਨ ਹੀ ਤੀਹ ਹਜ਼ਾਰ ਕਿਸਾਨਾਂ ਨੇ ਆਪਣਾ ਰਜਿਸਟ੍ਰੇਸ਼ਨ ਕਰਾ ਲਿਆ. ਇਸ ਤੋਂ ਬਾਅਦ ਵੇਬਸਾਇਟ ਲਾਂਚ ਹੋਈ. ਇਸ ਨੇਟਵਰਕ ਵਿੱਚ 350 ਰੇਸਤਰਾਂ ਅਤੇ 2500 ਤੋਂ ਵਧ ਲੋਗ ਰਜਿਸਟਰ ਹਨ. ਇਹ ਲੋਕ ਸਿੱਧੇ ਕਿਸਾਨਾਂ ਕੋਲੋਂ ਪੈਦਾਵਾਰ ਖਰੀਦ ਰਹੇ ਹਨ.

ਪਵਿੱਤਰ ਦਾ ਕਹਿਣਾ ਹੈ ਕੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਨਾਲ ਉਨ੍ਹਾਂ ਦੀ ਗਰੀਬੀ ਨਹੀਂ ਹੱਟ ਸਕਦੀ. ਕਿਸਾਨ ਕਰਜ਼ੇ ਦੀ ਕਿਸ਼ਤਾਂ ਦੇ ਸਕਦੇ ਹਨ ਪਰ ਇਸ ਲਈ ਉਨ੍ਹਾਂ ਦੀ ਫ਼ਸਲ ਦਾ ਪੂਰਾ ਮੁੱਲ ਮਿਲਣਾ ਚਾਹਿਦਾ ਹੈ.