ਮਿਲੋ ਬੇੰਜ਼ੀ ਨੂੰ, ਜਿਨ੍ਹਾਂ ਦੀ ਗਾਇਕੀ ਦੇ ਮੁਰੀਦ ਸ਼ਾਹਰੁਖ ਖਾਨ ਹੀ ਨਹੀਂ, ਲਤਾ ਮੰਗੇਸ਼ਕਰ ਵੀ ਹੈ

ਜਦੋਂ ਉਸਦੇ ਬੁੱਲ ਖੁਲਦੇ ਹਨ ਤਾਂ ਸੁਣਨ ਵਾਲੇ ਹੈਰਾਨ ਹੋ ਜਾਂਦੇ ਹਨ. ਹਰਿਆਨੀ ਵੀ ਅਜਿਹੀ ਕੇ ਯਕੀਨ ਕਰਨਾ ਵੀ ਔਖਾ ਹੋ ਜਾਵੇ. 

ਮਿਲੋ ਬੇੰਜ਼ੀ ਨੂੰ, ਜਿਨ੍ਹਾਂ ਦੀ ਗਾਇਕੀ ਦੇ ਮੁਰੀਦ ਸ਼ਾਹਰੁਖ ਖਾਨ ਹੀ ਨਹੀਂ, ਲਤਾ ਮੰਗੇਸ਼ਕਰ ਵੀ ਹੈ

Saturday April 15, 2017,

3 min Read

ਬੇੰਜ਼ੀ ਜਦੋਂ ਚਾਰ ਵਰ੍ਹਿਆਂ ਦੀ ਸੀ ਤਾਂ ਉਸ ਦੀ ਮਾਂ ਨੇ ਵੇਖਿਆ ਕੇ ਮਿਊਜ਼ਿਕ ਸਿਸਟਮ ਉੱਪਰ ਸੰਗੀਤ ਦੀ ਕੋਈ ਧੁਨ ਵਜਾਉਂਦੇ ਹੀ ਬੇੰਜ਼ੀ ਦੀ ਅੱਖਾਂ ਵਿੱਚ ਹਰਕਤ ਹੋਣ ਲਾਗ ਜਾਂਦੀ ਸੀ. ਇਹ ਵੇਖ ਕੇ ਉਸਦੀ ਮਾਂ ਨੇ ਉਸਨੂੰ ਸੰਗੀਤ ਵੱਲ ਹੀ ਲੈ ਜਾਣ ਦਾ ਮੰਨ ਬਣਾ ਲਿਆ.

ਸਾਲ 2008 ਵਿੱਚ ਗਾਇਕਾ ਸੁਨਿਧੀ ਚੌਹਾਨ ਦੇ ਨਾਲ ਬੇੰਜ਼ੀ ਨੇ ‘ਜਬ ਛਾਏ ਮੇਰਾ ਜਾਦੂ..’ ਗੀਤ ਦੇ ਸੁਰਾਂ ਵਿੱਚ ਸੁਰ ਦਿੱਤਾ ਤਾਂ ਸੁਨਿਧੀ ਵੀ ਹੈਰਾਨ ਰਹਿ ਗਈ. ਉਸ ਫੇਰ ਮੁੜਕੇ ਨਹੀਂ ਵੇਖਿਆ. ਬੇੰਜ਼ੀ ਨੂੰ ਤਿੰਨ ਕੌਮੀ ਪੁਰਸਕਾਰ ਮਿਲ ਚੁੱਕੇ ਹਨ. ਉਨ੍ਹਾਂ ਦੀ ਅੱਠ ਅਲਬਮਾਂ ਰੀਲਿਜ਼ ਹੋ ਚੁਕੀਆਂ ਹਨ. ਵੱਖ ਵੱਖ ਪ੍ਰੋਗਰਾਮਾਂ ਵਿੱਚ ਲਤਾ ਮੰਗੇਸ਼ਕਰ, ਸ਼ੋਭਾ ਮੁਦਗਿਲ, ਰਿਤਿਕ ਰੋਸ਼ਨ ਅਤੇ ਸ਼ਾਹਰੁਖ ਖਾਨ ਨੇ ਉਨ੍ਹਾਂ ਦੀ ਅਲਬਮਾਂ ਰੀਲਿਜ਼ ਕੀਤੀਆਂ ਹਨ.

image


ਜਦੋਂ ਬੇੰਜ਼ੀ ਦੇ ਬੁੱਲ ਖੁੱਲਦੇ ਹਨ ਤਾਂ ਸੁਣਨ ਵਾਲੇ ਆਪਣੇ ਕੰਨਾਂ ‘ਤੇ ਯਕੀਨ ਨਹੀਂ ਕਰ ਪਾਉਂਦੇ. ਇੰਝ ਜਾਪਦਾ ਹੈ ਜਿਵੇਂ ਕਿਸੇ ਬੁੱਤ ਵਿੱਚ ਜਾਨ ਆ ਗਈ ਹੋਵੇ. ਇਹ ਜਾਣ ਕੇ ਹੋਰ ਵੀ ਹੈਰਾਨੀ ਹੋ ਜਾਂਦੀ ਹੈ ਕੇ ਗਾਇਕੀ ਦਾ ਜਾਦੂ ਚਲਾ ਰਹੀ ਇਹ ਕੁੜੀ ਬੇੰਜ਼ੀ ਬੱਚਿਆਂ ਵਿੱਚ ਹੋਣ ਵਾਲੀ ਇੱਕ ਜਮਾਂਦਰੂ ਬੀਮਾਰੀ ‘ਔਟੀਜ਼ਮ’ ਨਾਲ ਪੀੜਿਤ ਹੈ.

ਬੇੰਜ਼ੀ ਜਦੋਂ ਤਿੰਨ ਮਹੀਨੇ ਦੀ ਹੋਈ ਤਾਂ ਉਸਦੇ ਮਾਪਿਆਂ ਨੂੰ ਪਤਾ ਲਗਾ ਕੇ ਉਨ੍ਹਾਂ ਦੀ ਧੀ ਇਸ ਬੀਮਾਰੀ ਤੋਂ ਪੀੜਿਤ ਹੈ. ਇਹ ਜਾਣ ਕੇ ਉਨ੍ਹਾਂ ਦੇ ਦਿਲਾਂ ਵਿੱਚ ਹਨੇਰਾ ਛਾ ਗਿਆ. ਬੇੰਜ਼ੀ ਦੀ ਮਾਂ ਉਸਨੂੰ ਇਲਾਜ਼ ਲਈ ਅਮਰੀਕਾ ਵੀ ਲੈ ਗਈ ਪਰ ਡਾਕਟਰਾਂ ਦਾ ਕਹਿਣਾ ਸੀ ਕੇ ਬੇੰਜ਼ੀ ਸਾਰੀ ਉਮਰ ਵ੍ਹੀਲਚੇਅਰ ‘ਤੇ ਹੀ ਰਹੇਗੀ. ਉਸ ਸਮੇਂ ਦੀ ਬੈਡਮਿੰਟਨ ਅਤੇ ਬਾਸਕੇਟਬਾਲ ਦੀ ਖਿਡਾਰੀ ਰਹਿ ਚੁੱਕੀ ਬੇੰਜ਼ੀ ਦੀ ਮਾਂ ਕਵਿਤਾ ਕੁਮਾਰ ਨੇ ਇਹ ਸੁਣ ਕੇ ਹਿੰਮਤ ਨਹੀ ਛੱਡੀ.

ਬੇੰਜ਼ੀ ਨੇ ਸੱਤ ਵਰ੍ਹੇ ਦੀ ਉਮਰ ਵਿੱਚ ਦਿੱਲੀ ਦੇ ਤ੍ਰਿਵੇਣੀ ਕਲਾ ਸੰਗਮ ਦੇ ਹਾਲ ਵਿੱਚ ਪਹਿਲੀ ਵਾਰ ਰਾਗ ਯਮਨ ਗਾਇਆ ਅਤੇ ਪੁਰਸਕਾਰ ਜਿੱਤਿਆ. ਜਦੋਂ ਬੇੰਜ਼ੀ ਚਾਰ ਸਾਲ ਦੀ ਸੀ ਤਾਂ ਉਸਦੀ ਮਾਂ ਨੇ ਵੇਖਿਆ ਕੇ ਮਿਊਜ਼ਿਕ ਸਿਸਟਮ ‘ਤੇ ਕੋਈ ਧੁਨ ਵਜਦੇ ਹੀ ਬੇੰਜ਼ੀ ਦੀ ਅੱਖਾਂ ਵਿੱਚ ਹਰਕਤ ਵੇਖੀ. ਉਨ੍ਹਾਂ ਨੇ ਬੇੰਜ਼ੀ ਨੂੰ ਸੰਗੀਤ ਦੀ ਤਾਲੀਮ ਦੇਣੀ ਸ਼ੁਰੂ ਕਰ ਦਿੱਤੀ. ਬੇੰਜ਼ੀ ਜਦੋਂ ਪੰਜ ਵਰ੍ਹੇ ਦੀ ਸੀ ਤਾਂ ਐਮਐਨ ਰਫ਼ੀ ਨੇ ਉਸਨੂੰ ਸੰਗੀਤ ਦੀ ਤਾਲੀਮ ਦੇਣੀ ਸ਼ੁਰੂ ਕੀਤੀ. ਉਨ੍ਹਾਂ ਤੋਂ ਪਹਿਲਾਂ ਕਈ ਸੰਗੀਤ ਗੁਰੂਆਂ ਨੇ ਉਸਨੂੰ ਇਹ ਕਹਿ ਕੇ ਸੰਗੀਤ ਸਿਖਾਉਣ ਤੋਂ ਨਾਂਹ ਕਰ ਦਿੱਤੀ ਸੀ ਕੇ ਇਸ ਕੁੜੀ ਨੂੰ ਸੰਗੀਤ ਨਹੀਂ ਸਿਖਾਇਆ ਜਾ ਸਕਦਾ.

image


ਬਾਅਦ ਵਿੱਚ ਬੇੰਜ਼ੀ ਨੂੰ ਬਿਮਰਾਵ ਘਰਾਨੇ ਦੇ ਪੰਡਿਤ ਰਾਮਜੀ ਮਿਸ਼੍ਰਾ ਨੇ ਸ਼ਾਸ਼ਤਰੀ ਸੰਗੀਤ ਦੀ ਸਿੱਖਿਆ ਦਿੱਤੀ. ਸੰਗੀਤ ਨੇ ਦਵਾਈ ਦੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ. ਸਾਲ 2008 ਵਿੱਚ ਸੁਨਿਧੀ ਚੌਹਾਨ ਦੇ ਨਾਲ ਬੇੰਜ਼ੀ ਨੇ ਗਾਇਆ ਅਤੇ ਫੇਰ ਮੁੜ ਕੇ ਨਹੀਂ ਵੇਖਿਆ.

ਹੁਣ ਹਾਰਮੋਨੀਅਮ ਅਤੇ ਕੀਬੋਰਡ ਉੱਪਰ ਉਸਦੀਆਂ ਉਂਗਲਾਂ ਜਾਦੂ ਦੀ ਤਰ੍ਹਾਂ ਚਲਦਿਆਂ ਹਨ. ਸੰਗੀਤ ਉਸ ਦੇ ਦਿਲ ਦੀ ਧੜਕਨ ਬਣ ਚੁੱਕਾ ਹੈ. ਬੇੰਜ਼ੀ ਆਲ ਇੰਡੀਆ ਰੇਡੀਓ ਦੀ ਚਾਈਲਡ ਆਰਟਿਸਟ ਹੈ. ਉਸਦੀ ਏਲਬਮ ਕੋਸ਼ਿਸ਼ ਨਾਂਅ ਤੋਂ ਬਾਜ਼ਾਰ ਵਿੱਚ ਆ ਚੁੱਕੀ ਹੈ. ਇਸ ਦੇ ਲਈ ਉਸਨੂੰ ਕੌਮੀ ਪੁਰਸਕਾਰ ਮਿਕ ਚੁੱਕਾ ਹੈ. ਬੇੰਜ਼ੀ ਦਾ ਨਾਂਅ ਲਿਮਕਾ ਬੂਕ ਆਫ਼ ਰਿਕਾਰਡ ਵਿੱਚ ਵੀ ਆ ਚੁੱਕਾ ਹੈ.

ਉਨ੍ਹਾਂ ਨੂੰ ਤਿੰਨ ਕੌਮੀ ਪੁਰਸਕਾਰ ਮਿਲ ਚੁੱਕੇ ਹਨ. ਲਤਾ ਮੰਗੇਸ਼ਕਰ, ਸ਼ੋਭਾ ਮੁਦਗਿਲ, ਰਿਤਿਕ ਰੋਸ਼ਨ ਅਤੇ ਸ਼ਾਹਰੁਖ ਖਾਨ ਉਨ੍ਹਾਂ ਦੀ ਮਿਉਜਿਕ ਸੀਡੀ ਲਾਂਚ ਕਰ ਚੁਕੇ ਹਨ. ਦੇਸ਼ ਭਰ ਵਿੱਚ ਉਹ ਇੱਕ ਹਜ਼ਾਰ ਤੋਂ ਵਧ ਸਟੇਜ਼ ਸ਼ੋਅ ਕਰ ਚੁੱਕੀ ਹੈ.

ਉਂਝ ਤਾਂ ਬੇੰਜ਼ੀ ਦੀ ਉਮਰ 22 ਸਾਲਾ ਹੈ ਪਰ ਉਸ ਦਾ ਮਾਨਸਿਕ ਵਿਕਾਸ ਮਾਤਰ ਦਸ ਵਰ੍ਹੇ ਦੇ ਬੱਚੇ ਜਿੰਨਾ ਹੀ ਹੋਇਆ ਹੈ. ਉਸਨੇ ਸੰਗੀਤ ਵਿੱਚ ਐਮਏ ਕਰ ਲਿਆ ਹੈ. ਉਹ ਅੱਜ ਵੀ ਸਾਫ਼ ਲਫਜ਼ਾਂ ਵਿੱਚ ਨਹੀਂ ਬੋਲ ਪਾਉਂਦੀ ਪਰ ਜਦੋਂ ਗਾਉਂਦੀ ਹੈ ਤਾਂ ਕਿਸੇ ਨੂੰ ਵੀ ਹੈਰਾਨ ਕਰ ਦਿੰਦੀ ਹੈ.

ਬੇੰਜ਼ੀ ਦੀ ਮਾਂ ਕਵਿਤਾ ਕੁਮਾਰ ਹੁਣ ਅਜਿਹੇ ਬੱਚਿਆਂ ਨੂੰ ਹੁਨਰਮੰਦ ਬਣਾਉਣ ਲਈ ‘ਧੁਨ ਫ਼ਾਉਂਡੇਸ਼ਨ’ ਚਲਾਉਂਦੇ ਹਨ. ਉਨ੍ਹਾਂ ਦਾ ਸਪਨਾ ਬੇੰਜ਼ੀ ਨੂੰ ਬਾੱਲੀਵੁਡ ਵਿੱਚ ਗਾਉਂਦੇ ਵੇਖਣਾ ਹੈ.

ਲੇਖਕ: ਪਰਨਿਆ ਵਿਕਰਮ ਸਿੰਘ

ਅਨੁਵਾਦ: ਰਵੀ ਸ਼ਰਮਾ