13 ਵਰ੍ਹੇ ਦੀ ਉਮਰ 'ਚ ਵਜ਼ਨ ਸੀ 80 ਕਿਲੋ, ਦੋ ਮਹੀਨੇ 'ਚ ਘਟਾਇਆ 20 ਕਿਲੋ; 19 ਵਰ੍ਹੇ 'ਚ ਨੀਰਜ ਚੋਪੜਾ ਬਣੇ ਅਥਲੇਟਿਕਸ ਵਿੱਚ ਭਾਰਤ ਦੇ ਪਹਿਲੇ ਵਿਸ਼ਵ ਚੈਮਪੀਅਨ

13 ਵਰ੍ਹੇ ਦੀ ਉਮਰ 'ਚ ਵਜ਼ਨ ਸੀ 80 ਕਿਲੋ, ਦੋ ਮਹੀਨੇ 'ਚ ਘਟਾਇਆ 20 ਕਿਲੋ; 19 ਵਰ੍ਹੇ 'ਚ ਨੀਰਜ ਚੋਪੜਾ ਬਣੇ ਅਥਲੇਟਿਕਸ ਵਿੱਚ ਭਾਰਤ ਦੇ ਪਹਿਲੇ ਵਿਸ਼ਵ ਚੈਮਪੀਅਨ

Monday July 25, 2016,

3 min Read

ਜ਼ਰੂਰਤ ਕੇਵਲ ਮਾਤਰ ਇੱਕ ਜਿੱਦ ਕਰ ਲੈਣ ਦੀ ਹੁੰਦੀ ਹੈ. ਉਸ ਜਿੱਦ ਨਾਲ ਉਹ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ ਜਿਹੜਾ ਕਦੇ ਸੁਪਨਾ ਰਿਹਾ ਹੋਏ. ਜੇਵਲਿਨ ਥ੍ਰੋਅ ਦੀ ਖੇਡ ਵਿੱਚ ਵਰਡ ਚੈੰਮਪਿਅਨ ਬਣਨ ਵਾਲੇ ਨੀਰਜ ਚੋਪੜਾ ਨੇ ਵੀ ਇੱਕ ਜਿੱਦ ਕਰ ਲਈ ਸੀ. ਨੀਰਜ ਨੇ ਪੋਲੈੰਡ ਵਿੱਚ ਚਲ ਰਹੇ ਵਿਸ਼ਵ ਅੰਡਰ-20 ਅਥਲੇਟਿਕਸ ਖੇਡਾਂ ਵਿੱਚ ਐਤਵਾਰ ਨੂੰ 86.48 ਮੀਟਰ ਜੇਵਲਿਨ ਸ਼ੁੱਟ ਕੇ ਵਿਸ਼ਵ ਰਿਕਾਰਡ ਆਪਣੇ ਨਾਂਅ ਕੀਤਾ ਹੈ. ਇਸ ਦੇ ਨਾਲ ਹੀ ਉਹ ਅਥਲੇਟਿਕਸ ਵਿੱਚ ਭਾਰਤ ਦਾ ਪਹਿਲਾ ਵਿਸ਼ਵ ਚੈਮਪੀਅਨ ਵੀ ਬਣ ਗਿਆ ਹੈ.

ਪਰ ਇਹ ਮੁਕਾਮ ਹਾਸਿਲ ਕਰਨ ਦੇ ਪਿੱਛੇ ਦੀ ਮਿਹਨਤ ਦੀ ਕਹਾਨੀ ਹੋਰ ਹੈ. ਉਸ ਪਿੱਛੇ ਇੱਕ ਅਜਿਹੀ ਜਿੱਦ ਹੈ ਜਿਸਨੂੰ ਸਿਰਫ਼ ਨੀਰਜ ਆਪ ਜਾਣਦਾ ਹੈ. ਜੇਵਲਿਨ ਥ੍ਰੋਅ ਦਾ ਖਿਡਾਰੀ ਬਣਨ ਤੋਂ ਪਹਿਲਾਂ ਨੀਰਜ ਕੱਬਡੀ ਖੇਡਦਾ ਸੀ. ਪਰ ਵਜ਼ਨ ਜਿਆਦਾ ਹੋਣ ਕਰਕੇ ਉਹ ਕੱਬਡੀ ਵੀ ਨਹੀਂ ਖੇਡ ਪਾ ਰਿਹਾ ਸੀ. ਮਾਤਰ 13 ਸਾਲ ਦੀ ਉਮਰ ਵਿੱਚ ਹੀ ਨੀਰਜ ਦਾ ਵਜ਼ਨ 80 ਕਿਲੋ ਹੋ ਗਿਆ ਸੀ. ਇਸ ਕਰਕੇ ਉਹ ਆਪਣੇ ਹੋਰ ਦੋਸਤਾਂ ਨਾਲ ਉਹ ਏਥਲੇਟਿਕਸ ‘ਚ ਨਹੀਂ ਸੀ ਜਾ ਪਾ ਰਿਹਾ.

image


ਇੱਕ ਦਿਨ ਇੱਕ ਦੋਸਤ ਨੇ ਸਲਾਹ ਦਿੱਤੀ ਕੇ ਉਸਨੂੰ ਆਪਨੇ ਲੰਮੇ ਕਦ ਦੇ ਹਿਸਾਬ ਨਾਲ ਖੇਡਾਂ ‘ਚ ਹਿੱਸਾ ਲੈਣਾ ਚਾਹਿਦਾ ਹੈ. ਉਸ ਦੋਸਤ ਨੇ ਨੀਰਜ ਨੂੰ ਜੇਵਲਿਨ ਥ੍ਰੋਅ ਦੀ ਪ੍ਰੈਕਟਿਸ ਕਰਨ ਦੀ ਸਲਾਹ ਦਿੱਤੀ. ਪਰ ਅੱਸੀ ਕਿਲੋ ਵਜ਼ਨੀ ਸ਼ਰੀਰ ਨਾਲ ਤੀਹ ਮੀਟਰ ਦੇ ਰਨਵੇ ‘ਤੇ ਭੱਜ ਕੇ ਆਉਣਾ ਅਤੇ ਨੇਜਾ ਵਗ੍ਹਾ ਕੇ ਮਾਰਨਾ ਕੋਈ ਸੌਖਾ ਕੰਮ ਨਹੀਂ ਸੀ.

ਪਰ ਨੀਰਜ ਨੇ ਜੇਵਲਿਨ ਥ੍ਰੋਅ ‘ਚ ਹੀ ਕਾਮਯਾਬ ਹੋਣ ਦੀ ਜਿੱਦ ਫੜ ਲਈ. ਫੇਰ ਸ਼ੁਰੂ ਕੀਤੀ ਉਹ ਮਿਹਨਤ ਜਿਸਦੇ ਸਦਕੇ ਅੱਜ ਏਥਲੇਟਿਕਸ ‘ਚ ਨੀਰਜ ਚੋਪੜਾ ਦਾ ਨਾਂਅ ਲਿਸ਼ਕ ਰਿਹਾ ਹੈ. ਨੀਰਜ ਹਰਿਆਣਾ ਦੇ ਪਾਨੀਪਤ ਸ਼ਹਿਰ ਦੇ ਲਾਗੇ ਇੱਕ ਪਿੰਡ ਵਿੱਚ ਰਹਿੰਦਾ ਸੀ. ਉਨ੍ਹਾਂ ਦੇ ਪਿਤਾ ਖੰਡਰਾ ਪਿੰਡ ਰਹਿ ਕੇ ਖੇਤੀਬਾੜੀ ਸਾਂਭਦੇ ਹਨ. ਉਹ ਪਿੰਡ ਤੋਂ ਸ਼ਹਿਰ ਦੇ ਸਟੇਡਿਯਮ ਤਕ ਭੱਜਦੇ ਹੋਏ ਆਉਂਦੇ ਸਨ. ਪਿੰਡ ਤੋਂ ਸ਼ਹਿਰ ਦਾ ਸਟੇਡਿਯਮ 15 ਕਿਲੋਮੀਟਰ ਦੀ ਦੂਰੀ ਤੇ ਹੈ. ਉਹ ਭੱਜਦੇ ਹੋਏ ਹੀ ਵਾਪਸ ਜਾਂਦਾ ਸੀ.

ਦੋ ਮਹੀਨਿਆਂ ਦੀ ਹੱਡ ਭੰਨ ਮਿਹਨਤ ਤੋਂ ਬਾਅਦ ਨੀਰਜ ਨੇ ਆਪਣਾ ਵਜ਼ਨ ਵੀਹ ਕਿਲੋ ਘਟਾ ਲਿਆ. ਆਪਣੇ ਦੋਸਤ ਅਤੇ ਸੀਨੀਅਰ ਜੈਵੀਰ ਨਾਲ ਜੇਵਲੀਨ ਥ੍ਰੋਅ ਦੀ ਪ੍ਰੈਕਟਿਸ ਕਰਨ ਲੱਗੇ. ਜੈਵੀਰ ਨੇ ਹੀ ਉਨ੍ਹਾਂ ਨੂੰ ਇਸ ਖੇਡ ਬਾਰੇ ਡੂੰਘੀ ਜਾਣਕਾਰੀ ਦਿੱਤੀ.

ਸਾਲ 2011 ‘ਚ ਉਹ ਪਹਿਲੀ ਵਾਰੀ ਕਿਸੇ ਮੁਕਾਬਲੇ ‘ਚ ਸ਼ਾਮਿਲ ਹੋਏ. ਹੁਣ ਮਾਤਰ ਪੰਜ ਵਰ੍ਹੇ ‘ਚ ਹੀ ਉਹ ਜੂਨੀਅਰ ਵਰਗ ਵਿੱਚ ਪੋਲੈੰਡ ‘ਚ ਚਲ ਰਹੇ ਖੇਡਾਂ ‘ਚ ਵਿਸ਼ਵ ਚੈਮਪੀਅਨ ਬਣ ਗਏ ਹਨ. ਮਾਤਰ 19 ਵਰ੍ਹੇ ਦੀ ਉਮਰ ਵਿੱਚ ਉਨ੍ਹਾਂ ਨੇ ਲਾਤਵਿਆ ਦੇਸ਼ ਦੇ ਜ਼ਿਗਿਸਮੰਡ ਸਿਰਮੈਸ ਦਾ ਰਿਕਾਰਡ ਭੰਨ ਦਿੱਤਾ.

ਹੁਣ ਨੀਰਜ ਚੰਡੀਗੜ੍ਹ ਦੇ ਡੀਏਵੀ ਕਾਲੇਜ ਵਿੱਚ ਬੀਏ ਦੇ ਦੂਜੇ ਸਾਲ ਦਾ ਵਿਦਿਆਰਥੀ ਹੈ. ਚਾਰ ਭਰਾਵਾਂ ਅਤੇ ਪੰਜ ਭੈਣਾਂ ‘ਚੋਣ ਸਬ ਤੋਂ ਵੱਡੇ ਨੀਰਜ ਦੇ ਪਰਿਵਾਰ ‘ਚ ਕੁਲ 16 ਜੀਅ ਨੇ ਜੋ ਇੱਕੋ ਹੀ ਘਰ ‘ਚ ਰਹਿੰਦੇ ਹਨ. ਨੀਰਜ ਦਾ ਕਹਿਣਾ ਹੈ ਕੇ ਪਰਿਵਾਰ ਦਾ ਇੱਕਠ ਹੀ ਉਨ੍ਹਾਂ ਨੂੰ ਤਾਕਤ ਦਿੰਦਾ ਹੈ.

ਲੇਖਕ: ਰਵੀ ਸ਼ਰਮਾ