ਜਿਨ੍ਹਾਂ ਕੋਲ ਕਿਤਾਬਾਂ ਲੈਣ ਦੇ ਪੈਸੇ ਨਹੀਂ ਸਨ, ਉਨ੍ਹਾਂ ਨੇ ਬਣਾ ਦਿੱਤੇ 40 ਤੋਂ ਵਧ ਐਜੂਕੇਸ਼ਨ ਐਪ

ਜੈਪੁਰ ਦੇ ਰਾਵਪੂਰਾ ‘ਚ ਰਹਿਣ ਵਾਲੇ ਨੌਜਵਾਨ ਨੇ ਅਜਿਹੇ ਏਜੁਕੇਸ਼ਨਲ ਐਪ ਬਣਾਏ ਹਨ ਜਿਹੜੇ ਆਫ਼ਲਾਈਨ ਕੰਮ ਕਰਦੇ ਹਨ. 

ਜਿਨ੍ਹਾਂ ਕੋਲ ਕਿਤਾਬਾਂ ਲੈਣ ਦੇ ਪੈਸੇ ਨਹੀਂ ਸਨ, ਉਨ੍ਹਾਂ ਨੇ ਬਣਾ ਦਿੱਤੇ 40 ਤੋਂ ਵਧ ਐਜੂਕੇਸ਼ਨ ਐਪ

Saturday July 15, 2017,

3 min Read

ਦੇਸ਼ ਵਿੱਚ ਕਰੋੜਾਂ ਅਜਿਹੇ ਬੱਚੇ ਹਨ ਜਿਨ੍ਹਾਂ ਕੋਲ ਕਿਤਾਬਾਂ ਖਰੀਦਣ ਲਾਇਕ ਵੀ ਪੈਸੇ ਨਹੀਂ ਹਨ. ਅਜਿਹੇ ਬੱਚੇ ਹਨ ਜੋ ਪੜ੍ਹਨਾ ਚਾਹੁੰਦੇ ਹਨ ਪਰ ਗਰੀਬੀ ਦੀ ਮਜਬੂਰੀ ਕਰਕੇ ਅਜਿਹਾ ਨਹੀਂ ਕਰ ਪਾ ਰਹੇ ਹਨ. ਅਜਿਹੇ ਹੀ ਬੱਚਿਆਂ ‘ਚੋਂ ਇੱਕ ਹੈ ਜੈਪੁਰ ਦੇ ਰਾਵਪੂਰਾ ਦਾ ਰਹਿਣ ਵਾਲਾ ਸ਼ੰਕਰ ਯਾਦਵ. ਸ਼ੰਕਰ ਨੇ ਆਪਣੀ ਮਜਬੂਰੀਆਂ ਦਾ ਰੋਣਾ ਨਾ ਰੋਂਦੇ ਹੋਏ ਉਸ ਮਜਬੂਰੀ ਨੂੰ ਆਪਣੀ ਤਾਕਤ ਬਣਾ ਲਿਆ.

ਸ਼ੰਕਰ ਯਾਦਵ ਨੂੰ ਕਿਤਾਬਾਂ ਦਾ ਸੁਪਨਾ ਡਿਜਿਟਲ ਐਪ ਵਿੱਚ ਨਜ਼ਰ ਆਇਆ. ਉਹ ਹੁਣ ਤਕ 40 ਅਜਿਹੇ ਐਪ ਬਣਾ ਚੁੱਕੇ ਹਨ ਜਿਹੜੇ ਏਜੁਕੇਸ਼ਨਲ ਹਨ ਅਤੇ ਲੋਕਾਂ ਨੂੰ ਪੜ੍ਹਾਈ ਵਿੱਚ ਮਦਦ ਕਰ ਰਹੇ ਹਨ. ਸ਼ੰਕਰ ਯਾਦਵ ਦੇ ਬਣਾਏ ਐਪ ਗੂਗਲ ਪਲੇਅ ਸਟੋਰ ‘ਚ ਉਪਲਬਧ ਹਨ.

image


ਇੱਕ ਸਮਾਂ ਅਜਿਹਾ ਵੀ ਸੀ ਜਦੋਂ ਸ਼ੰਕਰ ਯਾਦਵ ਕੋਲ ਸਿਲੇਬਸ ਦੀ ਕਿਤਾਬਾਂ ਲੈਣ ਦੇ ਵੀ ਪੈਸੇ ਨਹੀਂ ਸੀ. ਪਰ ਉਸਨੇ ਆਪਣੀ ਪੜ੍ਹਾਈ ਨਹੀਂ ਛੱਡੀ. ਫੇਰ ਇੱਕ ਦਿਨ ਉਸਨੇ ਇਹ ਸੁਪਨਾ ਵੇਖਿਆ ਕੇ ਉਹ ਕਿਤਾਬਾਂ ਦੇ ਬਿਨ੍ਹਾਂ ਹੀ ਪੜ੍ਹਾਈ ਕਰਨ ਦੀ ਤਰਕੀਬ ਲਾਉਣਗੇ. ਉਨ੍ਹਾਂ ਨੂੰ ਇਸ ਸਮੱਸਿਆ ਦਾ ਸਮਾਧਾਨ ਡਿਜਿਟਲ ਐਪ ਵਿੱਚ ਨਜ਼ਰ ਆਇਆ. ਬਿਨ੍ਹਾਂ ਕਿਸੇ ਪ੍ਰੋਫ਼ੇਸ਼ਨਲ ਡਿਗਰੀ ਦੇ 21 ਵਰ੍ਹੇ ਦੇ ਸ਼ੰਕਰ ਯਾਦਵ ਨੇ ਏਜੁਕੇਸ਼ਨਲ ਐਪ ਬਣਾਉਣੇ ਸ਼ੁਰੂ ਕਰ ਦਿੱਤੇ.

ਆਪਣੇ ਪਿੰਡ ਨੂੰ ਡਿਜਿਟਲ ਬਣਾਉਣ ਲਈ ਸ਼ੰਕਰ ਨੇ ਐਸਆਰ ਡੇਵੇਲਪਰ ਨਾਂਅ ਤੋਂ ਆਪਣੀ ਕੰਪਨੀ ਸ਼ੁਰੂ ਕੀਤੀ. ਇਨ੍ਹਾਂ ਦੇ ਬਣਾਏ ਐਪ ਅੱਠ ਮਹੀਨੇ ਪਹਿਲਾਂ ਹੀ ਗੂਗਲ ਪਲੇਅ ਸਟੋਰ ‘ਤੇ ਆਏ ਹਨ. ਹੁਣ ਤਕ ਇਨ੍ਹਾਂ ਐਪ ਦੇ 20 ਲੱਖ ਤਨ ਵਧ ਡਾਉਨਲੋਡ ਹੋ ਚੁੱਕੇ ਹਨ.

ਸਾਲ 2009 ‘ਚ ਜਦੋਂ ਸ਼ੰਕਰ ਪਿੰਡ ਦੇ ਸਰਕਾਰੀ ਸਕੂਲ ਵਿੱਚ ਅੱਠਵੀੰ ਕਲਾਸ ‘ਚ ਪੜ੍ਹਦੇ ਸਨ ਤਾਂ ਟੀਚਰ ਸ਼ਿਵਰਮਣ ਮੀਣਾ ਨੇ ਸ਼ੰਕਰ ਨੂੰ ਕੰਪੀਟੀਸ਼ਨ ਦੀ ਤਿਆਰੀ ਕਰਨ ਬਾਰੇ ਦੱਸਿਆ. ਉਨ੍ਹਾਂ ਨੇ ਸਵਾਲਾਂ ਦੇ ਜਵਾਬ ਆਨਲਾਈਨ ਲੱਭ ਲੈਣ ਦੀ ਸਲਾਹ ਦਿੱਤੀ. ਉਸ ਵੇਲੇ ਸ਼ੰਕਰ ਨੂੰ ਪਤਾ ਲੱਗਾ ਕੇ ਆਨਲਾਈਨ ਪੜ੍ਹਾਈ ਵੀ ਕੀਤੀ ਜਾ ਸਕਦੀ ਹੈ. ਉਸ ਵੇਲੇ ਸ਼ੰਕਰ ਨੂੰ ਪਤਾ ਲੱਗਾ ਕੇ ਕਿਤਾਬਾਂ ਨੂੰ ਡਿਜਿਟਲ ਰੂਪ ‘ਚ ਵੀ ਵੇਖਿਆ ਜਾ ਸਕਦਾ ਹੈ.

ਕੰਪਿਉਟਰ ਵਿੱਚ ਦਿਲਚਸਪੀ ਵਧਦੀ ਵੇਖ ਕੇ ਸ਼ੰਕਰ ਦੇ ਪਿਤਾ ਕਾਲੁਰਾਮ ਯਾਦਵ ਨੇ ਮਾਲੀ ਹਾਲਾਤ ਖਰਾਬ ਹੋਣ ਦੇ ਬਾਅਦ ਵੀ ਕੰਪਿਉਟਰ ਲੈ ਕੇ ਦਿੱਤਾ. ਸ਼ੰਕਰ ਨੇ ਕੰਪਿਉਟਰ ਵਿੱਚ ਧਿਆਨ ਲਾਇਆ. ਉਸਨੇ ਐਪ ਬਣਾਉਣ ਦੀ ਸਰਚ ਸ਼ੁਰੂ ਕੀਤੀ.

ਉਸਨੇ ਰਾਵਪੂਰਾ ਦੇ ਸਰਕਾਰੀ ਸਕੂਲ ‘ਤੋਂ ਸਾਲ 2011 ਵਿੱਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ. ਐਪ ਬਣਾਉਣ ਨੂੰ ਲੈ ਕੇ ਉਸਨੇ ਆਨਲਾਈਨ ਕਲਾਸਾਂ ਲਾਉਣੀ ਸ਼ੁਰੂ ਕੀਤੀ ਅਤੇ ਏੰਡਰਾਈਡ ਡੇਵੇਲਪਮੇੰਟ ਦੀ ਟ੍ਰੇਨਿੰਗ ਪ੍ਰਾਪਤ ਕੀਤੀ.

ਬਾਅਦ ਵਿੱਚ ਉਹ ਡਿਜਿਟਲ ਇੰਡੀਆ ਪ੍ਰੋਗ੍ਰਾਮ ਤੋਂ ਪ੍ਰਭਾਵਿਤ ਹੋਏ ਅਤੇ ਏਜੁਕੇਸ਼ਨਲ ਐਪ ਬਣਾਉਣੇ ਸ਼ੁਰੂ ਕਰ ਦਿੱਤੇ. ਸ਼ੰਕਰ ਦੀ ਟੀਮ ਵਿੱਚ ਚਾਰ ਜਣੇ ਹਨ. ਪਿੰਡ ਵਿੱਚ ਇੰਟਰਨੇਟ ਅਤੇ ਨੇਟ ਵਰਕ ਦੀ ਸਮੱਸਿਆ ਨੂੰ ਵੇਖਦਿਆਂ ਹੋਇਆਂ ਸ਼ੰਕਰ ਨੇ ਆਫ਼ਲਾਈਨ ਐਪ ਤਿਆਰ ਕੀਤੇ.

ਉਹ ਆਪਣੇ ਪਿੰਡ ਦੇ ਪਹਿਲੇ ਐਪ ਡੇਵੇਲਪਰ ਹਨ. ਉਨ੍ਹਾਂ ਨੇ ਆਪਣੇ ਪਿੰਡ ਦੀ ਜਾਣਕਾਰੀ ਸੰਬਧਿਤ ਇੱਕ ਐਪ ਤਿਆਰ ਕੀਤਾ ਹੈ.

ਸ਼ੰਕਰ ਨੇ ਕਈ ਕਲਾਸਾਂ ਲਈ ਐਪ ਤਿਆਰ ਕੀਤੇ ਹਨ. ਸ਼ੰਕਰ ਦਾ ਕਹਿਣਾ ਹੈ ਕੇ ਉਨ੍ਹਾਂ ਨੂੰ ਹਰ ਰੋਜ਼ 1.5 ਕਰੋੜ ਤੋਂ ਵਧ ਵਿਉ ਮਿਲਦੇ ਹਨ.