ਪੰਜਾਬੀ ਸੰਗੀਤ ਲਈ ਛੱਡਿਆ ਕੈਨੇਡਾ 'ਚ ਆਈਟੀ ਦਾ ਕੈਰੀਅਰ, ਹੁਣ ਤਕ ਤਿਆਰ ਕੀਤੀਆਂ 700 ਮਿਊਜ਼ਿਕ ਅੱਲਬਮਾਂ

ਪੰਜਾਬੀ ਸੰਗੀਤ ਲਈ ਛੱਡਿਆ ਕੈਨੇਡਾ 'ਚ ਆਈਟੀ ਦਾ ਕੈਰੀਅਰ, ਹੁਣ ਤਕ ਤਿਆਰ ਕੀਤੀਆਂ 700 ਮਿਊਜ਼ਿਕ ਅੱਲਬਮਾਂ

Sunday April 24, 2016,

4 min Read

ਜੇ ਇਨਸਾਨ ਨੂੰ ਆਪਣੀ ਸੋਚ, ਹੁਨਰ ਅਤੇ ਕਾਬਲੀਅਤ ਤੇ ਭਰੋਸਾ ਹੋਏ ਤਾਂ ਉਹ ਕੋਈ ਵੀ ਮੁਕਾਮ ਹਾਸਿਲ ਕਰ ਸਕਦਾ ਹੈ. ਉਸ ਲਈ ਫ਼ੇਰ ਕੁਝ ਵੀ ਨਾ ਮੁਮਕਿਨ ਨਹੀਂ। ਕਾਮਯਾਬੀ ਉਸਨੂੰ ਆਪ ਆ ਕੇ ਮਿਲਦੀ ਹੈ. ਅਜਿਹਾ ਹੀ ਇੱਕ ਨਾਂਅ ਹੈ ਸੁਖਪਾਲ ਸੁੱਖ। ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਅੱਜ ਦੇ ਮੁਕਾਮ ਤੇ ਪਹੁੰਚਾਣ ਵਾਲਾ ਉਹ ਨਾਂਅ ਜਿਸਨੇ ਪੰਜਾਬੀ ਸੰਗੀਤ ਲਈ ਕੈਨੇਡਾ 'ਚ ਕੰਪਿਉਟਰ ਸਾਇੰਸ ਅਤੇ ਆਈਟੀ ਦਾ ਰੁਜ਼ਗਾਰ ਛੱਡ ਕੇ ਮੁੜ ਪੰਜਾਬ ਆਉਣ ਦਾ ਫ਼ੈਸਲਾ ਕਰਨ ਨੂੰ ਇੱਕ ਮਿੰਟ ਲਾਇਆ।

image


ਪੰਜਾਬੀ ਸੰਗੀਤ ਦੇ ਖੇਤਰ ਵਿੱਚ ਅੱਜ ਕ੍ਰਾਂਤੀ ਆਈ ਹੋਈ ਹੈ. ਪੰਜਾਬੀ ਸੰਗੀਤ ਦਾ ਜੂਨੂਨ ਨਾ ਸਿਰਫ਼ ਪੰਜਾਬ 'ਚ ਸਗੋਂ ਬਾੱਲੀਵੁਡ ਦੇ ਵੀ ਸਿਰ ਚੜ ਕੇ ਬੋਲ ਰਿਹਾ ਹੈ. ਬਾੱਲੀਵੁਡ 'ਚ ਚੱਲ ਰਹੇ ਨਵੇਂ ਟ੍ਰੇੰਡ 'ਚ ਇੱਕ ਪੰਜਾਬੀ ਗਾਣਾ ਸ਼ਾਮਿਲ ਕਰ ਲੈਣਾ ਜਰੂਰੀ ਜਿਹਾ ਜਾਪਦਾ ਹੈ. ਇਸ ਟ੍ਰੇੰਡ ਨੂੰ ਵੇਖਦਿਆਂ ਪੰਜਾਬ 'ਚ ਵੀ ਗਾਇਕਾਂ ਦੀ ਨਵੀਂ ਪਨੀਰੀ ਸਾਹਮਣੇ ਆ ਰਹੀ ਹੈ. ਪੰਜਾਬੀ ਵੀਡੀਓ ਅੱਲਬਮਾਂ ਦਾ ਹੜ ਆਇਆ ਹੋਇਆ ਹੈ. ਪੰਜਾਬੀ ਗੀਤਕਾਰ ਆਪਣਾ ਹੁਨਰ ਵਿਖਾ ਰਹੇ ਹਨ.

ਪਰ ਪੰਜਾਬੀ ਗੀਤਾਂ, ਅੱਲਬਮਾਂ ਅਤੇ ਪੰਜਾਬੀ ਗਾਇਕਾਂ ਨੂੰ ਪਛਾਣ ਦੇਣ ਵਾਲਾ ਸੁਖਪਾਲ ਸੁੱਖ ਪਰਦੇ ਦੇ ਪਿੱਛੇ ਰਹਿ ਕੇ ਹੀ ਆਪਣਾ ਹੁਨਰ ਅਤੇ ਪੰਜਾਬੀ ਸੰਗੀਤ ਬਾਰੇ ਆਪਣਾ ਜੁਨੂਨ ਦਾ ਪ੍ਰਗਟਾਵਾ ਕਰ ਰਿਹਾ ਹੈ.

ਬੀਤੇ ਵੀਹ ਸਾਲਾਂ ਦੇ ਦੌਰਾਨ ਲਗਭਗ 700 'ਤੋਂ ਵੱਧ ਪੰਜਾਬੀ ਆੱਡਿਓ ਅਤੇ ਵੀਡੀਓ ਅੱਲਬਮਾਂ ਤਿਆਰ ਕਰਨ ਵਾਲੇ ਸੁਖਪਾਲ ਸੁੱਖ ਨੇ ਯੂਅਰ ਸਟੋਰੀ ਸਟੋਰੀ ਨਾਲ ਆਪਣੀ ਕਹਾਣੀ ਬਾਰੇ ਦੱਸਿਆ-

"ਪੰਜਾਬੀ ਸੰਗੀਤ ਦਾ ਮੈਨੂੰ ਜੁਨੂਨ ਹੈ. ਮੈਂ ਕੈਨੇਡਾ ਦੇ ਵੈੰਕੂਵਰ 'ਚ ਕੰਪਿਉਟਰ ਸਾਇੰਸ ਦੀ ਪੜ੍ਹਾਈ ਕਰ ਰਿਹਾ ਸੀ ਜਦੋਂ ਮੈਨੂੰ ਲੱਗਾ ਕੀ ਮੈਂ ਤਾਂ ਪੰਜਾਬੀ ਸੰਗੀਤ ਲਈ ਬਣਿਆ ਹਾਂ. ਕੰਪਿਉਟਰ ਸਾਇੰਸ ਦੀ ਪੜ੍ਹਾਈ ਤਾਂ ਪੂਰੀ ਕਰ ਲਈ ਪਰ ਸੰਗੀਤ ਵਾਲੇ ਪਾਸੇ ਜੁਨੂਨ ਵੱਧਦਾ ਜਾ ਰਿਹਾ ਸੀ. ਬਸ, ਇੱਕ ਦਿਨ ਫ਼ੈਸਲਾ ਲਿਆ ਅਤੇ ਸੰਗੀਤ ਦਾ ਲੜ੍ਹ ਫੜ ਲਿਆ."

ਪੰਜਾਬ ਤੋਂ ਕੈਨੇਡਾ ਦੇ ਵੈੰਕੂਵਰ ਜਾ ਕੇ ਵਸੇ ਸੁੱਖ ਕੈਨੇਡਾ ਦੇ ਹੀ ਨਾਗਰਿਕ ਹਨ. ਅੱਜ ਤੋਂ ਵੀਹ ਸਾਲ ਪਹਿਲਾਂ ਜਦੋਂ ਕੰਪਿਉਟਰ ਸਾਇੰਸ ਅਤੇ ਆਈਟੀ ਨਵੇਂ ਯੁਗ ਦੀ ਸ਼ੁਰੁਆਤ ਮੰਨੀ ਜਾ ਰਹੀ ਸੀ ਉਸ ਵੇਲੇ ਉਹ ਪੜ੍ਹਾਈ ਕਰਕੇ ਨੌਕਰੀ ਕਰਨ ਦੀ ਥਾਂ ਸੰਗੀਤ ਵਾਲੇ ਪਾਸੇ ਜਾ ਲੱਗਣਾ ਕੋਈ ਮਾਮੂਲੀ ਫ਼ੈਸਲਾ ਨਹੀਂ ਸੀ. ਕੰਪਿਉਟਰ ਸਾਇੰਸ ਪੜ੍ਹੇ ਹੋਈਆਂ ਨੂੰ ਮੋਟੀ ਤਨਖਾਵਾਂ ਮਿਲਦੀਆਂ ਸਨ. ਪਰ ਸੁੱਖ ਨੇ ਉਹੀ ਕਰਣ ਦਾ ਫ਼ੈਸਲਾ ਕੀਤਾ ਜਿਸ ਲਈ ਉਨ੍ਹਾਂ ਦਾ ਦਿਲ ਕਹਿ ਰਿਹਾ ਸੀ. ਉਹ ਸੀ ਸੰਗੀਤ ਦੀ ਸੇਵਾ.

ਸੁਖਪਾਲ ਦੇ ਇਸ ਫ਼ੈਸਲੇ ਦਾ ਪਰਿਵਾਰ ਵੱਲੋਂ ਬਹੁਤਾ ਐਤਰਾਜ਼ ਨਹੀਂ ਕੀਤਾ ਗਿਆ. ਸੁੱਖ ਦਾ ਕਹਿਣਾ ਹੈ-

"ਪਿਤਾ ਜੀ ਨੇ ਕਿਹਾ ਕੀ ਕੰਮ ਕੋਈ ਵੀ ਕਰੋ ਪਰ ਇੱਕ ਪਾਸੇ ਮਨ ਲਾ ਕੇ. ਜੋ ਕੰਮ ਕਰੋ ਉਸਨੂੰ ਸਿਰੇ ਲਾਓ."

ਪਿਤਾ ਜੀ ਵੱਲੋਂ ਹੁੰਗਾਰਾ ਮਿਲਦਿਆਂ ਹੀ ਸੁੱਖ ਨੇ ਵੇਸਟਰਨ ਅਤੇ ਭਾਰਤੀ ਕਲਾਸਿਕ ਮਿਊਜ਼ਿਕ ਦੀ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ। ਉਨ੍ਹਾਂ ਉੱਥੋਂ ਦੇ ਮੰਨੇ ਹੋਏ ਸੰਗੀਤਕਾਰਾਂ ਨਾਲ ਸੰਪਰਕ ਕੀਤਾ ਅਤੇ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ। ਹਿੰਦੁਸਤਾਨੀ ਅਤੇ ਕਲਾਸਿਕ ਮਿਊਜ਼ਿਕ ਦੀ ਸਿੱਖਿਆ ਲਈ ਉਹ ਭਾਰਤ ਮੁੜ ਆਏ ਅਤੇ ਮੁੰਬਈ ਜਾ ਕੇ ਸੰਗੀਤ ਦੀ ਧੁਰੀ ਕਹੇ ਜਾਣ ਵਾਲੇ ਬਾੱਲੀਵੁਡ ਦੇ ਮੰਨੇ ਪ੍ਰਮੰਨੇ ਸੰਗੀਤਕਾਰ ਨੌਸ਼ਾਦ ਦੀ ਸ਼ਾਗਿਰਦੀ ਕੀਤੀ।

image


ਪੰਜਾਬੀ ਮਿਊਜ਼ਿਕ ਦੇ ਸਫ਼ਰ ਬਾਰੇ ਸੁੱਖ ਦਾ ਕਹਿਣਾ ਹੈ-

"ਬੀਤੇ ਵੀਹ ਸਾਲ ਦੇ ਦੌਰਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਬਹੁਤ ਅੱਗੇ ਵੱਧ ਚੁੱਕੀ ਹੈ. ਪਹਿਲਾਂ ਗਾਇਕੀ ਹੁੰਦੀ ਸੀ ਪਰ ਉਸ ਨੂੰ ਕੋਈ ਪਛਾਣ ਦੇਣ ਨੂੰ ਰਾਜ਼ੀ ਨਹੀ ਸੀ. ਵੀਹ ਸਾਲ ਪਹਿਲਾ ਜਦੋਂ ਮੈਂ ਇੱਕ ਪੰਜਾਬੀ ਗਾਇਕ ਦੀ ਅੱਲਬਮ ਦਾ ਮਿਊਜ਼ਿਕ ਤਿਆਰ ਕੀਤਾ ਅਤੇ ਉਸਦੇ ਰੀਲੀਜ਼ ਲਈ ਉੱਦੋਂ ਦੇ ਟਾੱਪ ਮਿਊਜ਼ਿਕ ਟੀਵੀ ਚੈਨਲ ਏਟੀਐਨ ਕੋਲ ਗਏ ਤਾਂ ਉਨ੍ਹਾਂ ਕਿਹਾ ਕੀ ਤੁਸੀਂ ਵੱਡਾ ਰਿਸਕ ਲੈ ਰਹੇ ਹੋ."

ਪਰ ਸੁੱਖ ਨੂੰ ਆਪਣੇ ਟੈਲੇੰਟ 'ਤੇ ਯਕੀਨ ਸੀ. ਪਹਿਲੀ ਵਾਰੀ ਕਿਸੇ ਪੰਜਾਬੀ ਅੱਲਬਮ ਦੇ ਪ੍ਰਚਾਰ ਲਈ ਪੂਰੇ ਪੰਜਾਬ ਦੇ ਹਾਈਵੇ 'ਤੇ ਕੰਡੇ ਸੱਤ ਸੌ ਹੋਰਡਿੰਗ ਲਾਏ ਗਏ ਸਨ. ਉਨ੍ਹਾਂ ਦਿਨਾਂ 'ਚ ਆਉਟਡੋਰ ਪ੍ਰਚਾਰ 'ਤੇ ਸੱਤ ਲੱਖ ਰੁਪਏ ਲਾ ਦੇਣਾ ਬਹੁਤ ਵੱਡੀ ਗੱਲ ਸੀ. ਉਸ ਅੱਲਬਮ ਦੀ ਕਾਮਯਾਬੀ ਮਗਰੋਂ ਸੁੱਖ ਅੱਗੇ ਹੀ ਵੱਧਦੇ ਗਏ. ਫ਼ੇਰ ਤਾਂ ਅਜਿਹਾ ਸਮਾਂ ਆਇਆ ਕੀ ਹਰ ਪੰਜਾਬੀ ਗਾਇਕ ਆਪਣੀ ਅੱਲਬਮ ਦੇ ਮਿਊਜ਼ਿਕ ਦੀ ਜ਼ਿਮੇਦਾਰੀ ਸੁੱਖ 'ਤੇ ਹੀ ਪਾਉਣਾ ਚਾਹੁੰਦਾ ਸੀ.

image


ਮਿਹਨਤ ਅਤੇ ਜੁਨੂਨ ਦਾ ਮੇਲ ਸੀ ਕੀ ਸੁੱਖ ਨੇ ਪੰਜਾਬ ਦੇ ਲਗਭਗ ਸਾਰੇ ਹੀ ਗਾਇਕਾਂ ਦੀ ਅੱਲਬਮਾਂ ਦਾ ਮਿਊਜ਼ਿਕ ਤਿਆਰ ਕੀਤਾ ਹੈ. ਉਹ ਹੁਣ ਤਕ 700 ਪੰਜਾਬੀ ਅੱਲਬਮਾਂ ਲਈ ਮਿਊਜ਼ਿਕ ਦੇ ਚੁੱਕੇ ਹਨ.

ਪੰਜਾਬੀ ਮਿਊਜ਼ਿਕ ਦੇ ਨਵੇਂ ਟ੍ਰੇੰਡ ਬਾਰੇ ਉਨ੍ਹਾਂ ਦਾ ਵਿਚਾਰ ਹੈ ਕੀ ਹੁਣ ਗਾਇਕ ਦੇ ਹੁਨਰ ਨਾਲੋਂ ਵੱਧ ਵੀਡੀਓ ਦਾ ਪ੍ਰਭਾਵ ਹੈ. ਨਵੀਂ ਪੀੜ੍ਹੀ ਸੰਗੀਤ ਸੁਣਦੀ ਨਹੀਂ ਵੇਖਦੀ ਹੈ. ਪਰ ਸੰਗੀਤ ਕਾਹਲੀ 'ਚ ਤਿਆਰ ਕੀਤਾ ਜਾਣ ਵਾਲਾ ਪ੍ਰੋਡਕਟ ਨਹੀਂ ਹੈ. ਇਹ ਰੂਹ 'ਚੋਂ ਬਾਹਰ ਆਉਣ ਵਾਲਾ ਅਹਿਸਾਸ ਹੈ.

ਲੇਖਕ: ਰਵੀ ਸ਼ਰਮਾ

    Share on
    close