ਦਸਵੀਂ ‘ਚ ਪੜ੍ਹਦੇ ਤਿੰਨ ਮੁੰਡਿਆਂ ਨੇ ਸ਼ੁਰੂ ਕੀਤਾ ਸਟਾਰਟਅਪ, ਮਿਲੀ 3 ਕਰੋੜ ਦੀ ਫੰਡਿੰਗ

10ਵੀੰ ‘ਚ ਪੜ੍ਹਦੇ ਤਿੰਨ ਵਿਦਿਆਰਥੀਆਂ ਨੇ ਇੱਕ ਸਾਲ ਵਿੱਚ ਤਿਆਰ ਕੀਤਾ ਆਪਣਾ ਬਿਜ਼ਨੇਸ ਮਾਡਲ 

ਦਸਵੀਂ ‘ਚ ਪੜ੍ਹਦੇ ਤਿੰਨ ਮੁੰਡਿਆਂ ਨੇ ਸ਼ੁਰੂ ਕੀਤਾ ਸਟਾਰਟਅਪ, ਮਿਲੀ 3 ਕਰੋੜ ਦੀ ਫੰਡਿੰਗ

Monday June 19, 2017,

2 min Read

ਜੈਪੁਰ ਦੇ ਸਕੂਲ ਨੀਰਜਾ ਮੋਦੀ ਦੀ ਕਲਾਸ ਦਸਵੀਂ ਵਿੱਚ ਪੜ੍ਹਦੇ ਤਿੰਨ ਦੋਸਤਾਂ ਨੇ ਇੱਕ ਸਾਲ ਵਿੱਚ ਹੀ ਆਪਣਾ ਬਿਜ਼ਨੇਸ ਮਾਡਲ ਤਿਆਰ ਕਰ ਲਿਆ ਅਤੇ ਫੰਡਿੰਗ ਲਈ ਨਿਵੇਸ਼ਕ ਵੀ ਲੱਭ ਲਿਆ. ਇੰਨੀ ਘੱਟ ਉਮਰ ਵਿੱਚ ਇਹ ਜਜ਼ਬਾ ਸ਼ਲਾਘਾਯੋਗ ਹੈ.

ਜੈਪੁਰ ਦੇ ਰਹਿਣ ਵਾਲੇ ਚੈਤਨਿਆ ਗੋਲਚਾ, ਮ੍ਰਿਗਾੰਕ ਗੁਜਰ ਅਤੇ ਉਤਸਵ ਜੈਨ ਨੂੰ ਆਪਣਾ ਬਿਜ਼ਨੇਸ ਅੱਗੇ ਵਧਾਉਣ ਲਈ ਕਰੋੜਾਂ ਦਾ ਫੰਡ ਮਿਲਿਆ ਹੈ. ਜਿਸ ਕੰਪਨੀ ਨੇ ਇਨ੍ਹਾਂ ਬੱਚਿਆਂ ਨੂੰ ਫੰਡਿੰਗ ਕੀਤੀ ਹੈ ਉਹ ਕੰਪਨੀ ਇਨ੍ਹਾਂ ਦੀ ਮਾਰਕੇਟਿੰਗ ਅਤੇ ਰਿਸਰਚ ਕਾ ਕੰਮ ਵੀ ਕਰ ਰਹੀ ਹੈ. ਉਨ੍ਹਾਂ ਦੇ ਰਿਸਰਚ ਦਾ ਪਲਾਂਟ ਛੇਤੀ ਹੀ ਇੰਦੋਰ ‘ਚ ਲਾਇਆ ਜਾਵੇਗਾ.

ਅੱਜਕਲ ਬੱਚਿਆਂ ਵਿੱਚ ਪੜ੍ਹਾਈ ਤੋਂ ਅਲਾਵਾ ਮੋਬਾਇਲ ‘ਤੇ ਗੇਮ ਖੇਡਣਾ ਹੀ ਇੱਕ ਕੰਮ ਮੰਨਿਆ ਜਾ ਰਿਹਾ ਹੈ ਪਰ ਜੈਪੁਰ ਦੇ ਇਨ੍ਹਾਂ ਬੱਚਿਆਂ ਨੇ ਇਸ ਗੱਲ ਨੂੰ ਗਲਤ ਸਾਬਿਤ ਕਰ ਦਿੱਤਾ ਹੈ. ਦਸਵੀਂ ‘ਚ ਪੜ੍ਹਦੇ ਇਨ੍ਹਾਂ ਬੱਚਿਆਂ ਨੇ ਇੱਕ ਅਜਿਹਾ ਬਿਜ਼ਨੇਸ ਮਾਡਲ ਤਿਆਰ ਕੀਤਾ ਹੈ ਜਿਸ ਨੂੰ ਨਿਵੇਸ਼ਕ ਵੀ ਮਿਲ ਗਏ ਹਨ.

image


ਇਨ੍ਹਾਂ ਦੇ ਸਟਾਰਟਅਪ ਦਾ ਨਾਂਅ ਹੈ ‘ਇੰਫਿਉਜ਼ਨ ਬੇਵਰੇਜ਼’. ਇਹ ਸਟਾਰਟਅਪ ਫਲੇਵਰ ਵਾਟਰ ਦਾ ਬਿਜ਼ਨੇਸ ਕਰਦਾ ਹੈ. ਇਸ ਵਿੱਚ ਕਿਸੇ ਤਰ੍ਹਾਂ ਦੇ ਕੇਮਿਕਲ ਜਾਂ ਰਸਾਇਨ ਦੀ ਵਰਤੋਂ ਨਹੀਂ ਕੀਤੀ ਜਾਂਦੀ. ਇਸ ਨੂੰ FSSAI ਤੋਂ ਵੀ ਹਰਿ ਝੰਡੀ ਮਿਲ ਚੁੱਕੀ ਹੈ.

ਇਨ੍ਹਾਂ ਬੱਚਿਆਂ ਦਾ ਇਹ ਮਾਡਲ ਪਹਿਲੀ ਵਾਰ ਵਿੱਚ ਫੇਲ ਹੋ ਗਿਆ ਸੀ. ਸਟਾਰਟਅਪ ਫੇਸਟ ਵਿੱਚ ਜੱਜ ਨੇ ਇਸ ਨੂੰ ਪਹਿਲੇ ਰਾਉਂਡ ਵਿੱਚ ਹੀ ਰਿਜੇਕਟ ਕਰ ਦਿੱਤਾ ਸੀ. ਉਹ ਇੱਕ ਘੰਟੇ ਵਿੱਚ ਹੀ ਕੰਪੀਟੀਸ਼ਨ ਤੋਂ ਬਾਹਰ ਹੋ ਗਏ ਸਨ. ਪਰ ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਫਲੇਵਰ ਵਾਟਰ ਦਾ ਡੇਢ ਸੌ ਗਾਹਕਾਂ ਵੱਲੋਂ ਆਰਡਰ ਮਿਲ ਗਿਆ ਸੀ.

ਤਿੰਨਾ ਨੇ ਇਸ ਆਰਡਰ ਨੂੰ ਪੂਰਾ ਕੀਤਾ ਅਤੇ ਇਸ ਨੂੰ ਅੱਗੇ ਵਧਣ ਦਾ ਮੌਕਾ ਸਮਝ ਕੇ ਕੰਮ ਕੀਤਾ. ਇਸ ਦੇ ਇੱਕ ਸਾਲ ਦੇ ਦੌਰਾਨ ਹੀ ਉਨ੍ਹਾਂ ਨੇ ਆਪਣੇ ਬਿਜ਼ਨੇਸ ਦੇ ਮਾਡਲ ਨੂੰ ਤਿਆਰ ਕਰਕੇ ਫੰਡਿੰਗ ਵੀ ਲੈ ਲਈ.

ਇਨ੍ਹਾਂ ਨੇ ਦੱਸਿਆ ਕੇ ਇਸ ਸਟਾਰਟਅਪ ਦਾ ਆਈਡਿਆ ਬਿਨ੍ਹਾਂ ਕਿਸੇ ਮਿਲਾਵਟ ਦੇ ਫਲੇਵਰ ਵਾਟਰ ਤਿਆਰ ਕਰਨਾ ਸੀ. ਉਨ੍ਹਾਂ ਨੇ ਗੂਗਲ ‘ਤੇ ਰਿਸਰਚ ਕੀਤੀ ਅਤੇ ਬਿਨ੍ਹਾਂ ਚੀਨੀ ਅਤੇ ਸੋਡੇ ਦੇ ਇੱਕ ਡ੍ਰਿੰਕ ਤਿਆਰ ਕੀਤਾ. ਉਨ੍ਹਾਂ ਦਾ ਕਹਿਣਾ ਹੈ ਕੇ ਉਨ੍ਹਾਂ ਨੂੰ ਇਹ ਅਹਿਸਾਸ ਛੇਤੀ ਹੀ ਹੋ ਗਿਆ ਸੀ ਕੇ ਨਿਆਣੇ ਹੋਣ ਕਰਕੇ ਉਨ੍ਹਾਂ ਦੇ ਆਈਡਿਆ ਨੂੰ ਕਿਸੇ ਨੇ ਗੰਭੀਰਤਾ ਨਾਲ ਨਹੀਂ ਲੈਣਾ. ਫੂਡ ਲਾਇਸੇੰਸ ਲੈਣਾ ਔਖਾ ਕੰਮ ਸੀ. ਇਹ ਕੰਮ ਸਾਡੇ ਮਾਪਿਆਂ ਨੇ ਕੀਤਾ. ਫੇਰ ਇਨ੍ਹਾਂ ਨੇ ਆਈਆਈਟੀ ਕਾਨਪੁਰ, ਆਈਆਈਐਮ ਇੰਦੋਰ ਦੇ ਕਾਰੋਬਾਰੀ ਕੰਪੀਟੀਸ਼ਨ ਵਿੱਚ ਹਿੱਸਾ ਲਿਆ. ਪਰੰਤੂ ਕਾਮਯਾਬੀ ਉਦੋਂ ਮਿਲੀ ਜਦੋਂ ਉਨ੍ਹਾਂ ਨੇ ਮਾਲਵੀਆ ਨੇਸ਼ਨਲ ਇੰਸਟੀਟਿਉਟ ਆਫ਼ ਤੇਕਨੋਲਜੀ ਨੂੰ ਇਹ ਆਈਡਿਆ ਪਸੰਦ ਆਇਆ. ਸੰਸਥਾਨ ਨੇ ਇਨ੍ਹਾਂ ਦੀ ਮਦਦ ਕੀਤੀ ਅਤੇ ਪੇਟੇਂਟ ਲਈ ਸਹਾਇਤਾ ਕੀਤੀ.