ਸਕੂਲੀ ਵਿਦਿਆਰਥੀਆਂ ਨੇ 15 ਦਿਨਾਂ 'ਚ ਤਿਆਰ ਕੀਤੀ ਸੋਲਰ ਪਾਵਰ ਨਾਲ ਚੱਲਣ ਵਾਲੀ ਕਾਰ 

ਗਜ਼ਿਅਬਾਦ ਦੇ ਇੱਕ ਸਕੂਲ ਦੇ ਵਿਦਿਆਰਥੀਆਂ ਨੇ ਸੂਰਜ ਦੀ ਰੋਸ਼ਨੀ ਨੂੰ ਉਰਜਾ ਵਿੱਚ ਬਦਲ ਕੇ ਚੱਲਣ ਵਾਲੀ ਕਾਰ ਬਣਾਈ ਹੈ. ਇਹ ਕਾਰ ਖਾਸ ਤੌਰ ‘ਤੇ ਪ੍ਰਦੂਸ਼ਣ ਦੀ ਸਮੱਸਿਆ ‘ਤੋਂ ਛੁਟਕਾਰਾ ਪਾਉਣ ਲਈ ਕੀਤਾ ਗਿਆ ਹੈ.  

0

ਅੱਜਕਲ ਹਰ ਪਾਸੇ ਪ੍ਰਦੂਸ਼ਣ ਦੀ ਸਮੱਸਿਆ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ. ਹਵਾ ਵਿੱਚ ਪ੍ਰਦੂਸ਼ਣ ਵਧਾਉਣ ਵਾਲੇ ਸਬ ਤੋਂ ਵੱਡਾ ਕਾਰਣ ਹੈ ਮੋਟਰ ਗੱਡੀਆਂ. ਮੋਟਰ ਗੱਡੀਆਂ ਦੇ ਧੁਏਂ ‘ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ. ਅਜਿਹੀ ਕੋਸ਼ਿਸ਼ਾਂ ਵਿੱਚ ਗਜ਼ਿਅਬਾਦ ਦੇ ਇੱਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀ ਇੱਕ ਕਾਰ ਵੀ ਸ਼ਾਮਿਲ ਹੈ ਜੋ ਸੋਲਰ ਪਾਵਰ ਨਾਲ ਚੱਲਦੀ ਹੈ.

ਇਸ ਪ੍ਰੋਜੇਕਟ ਵਿੱਚ ਨੌਵੀੰ, ਦਸਵੀਂ ਅਤੇ ਗਿਆਰਵੀਂ ਦੇ ਵਿਦਿਆਰਥੀ ਸ਼ਾਮਿਲ ਹਨ. ਇਨ੍ਹਾਂ ਨੇ ਮਾਤਰ 15 ਦਿਨਾਂ ਵਿੱਚ ਹੀ ਇਹ ਕਾਰ ਤਿਆਰ ਕਰ ਵਿਖਾਈ. ਗਜ਼ਿਅਬਾਦ ਦੇ ਰਾਜ ਨਗਰ ਵਿੱਖੇ ਸ਼ਿਲਰ ਪਬਲਿਕ ਸਕੂਲ ਦੇ ਵਿਦਿਆਥੀਆਂ ਤਨਮੈ, ਪ੍ਰਥਮ, ਪ੍ਰਗਿਆ, ਉਨਤੀ, ਦੀਪਕ ਅਤੇ ਯਸ਼ ਨੇ ਇਸ ਕਾਰ ਨੂੰ ਬਣਾਇਆ ਹੈ. ਗਿਆਰਵੀਂ ਦੇ ਵਿਦਿਆਰਥੀ ਆਰਨਾਵ ਇਸ ਪ੍ਰੋਜੇਕਟ ਨੂੰ ਸਾਂਭਿਆ.

ਇਸ ਮਗਰੋਂ ਇਨ੍ਹਾਂ ਨੇ ਆਪਣੇ ਸਕੂਲ ਦੇ ਨਿਦੇਸ਼ਕ ਏ ਕੇ ਗੁਪਤਾ ਦੇ ਸਾਹਮਣੇ ਆਪਣੀ ਮਨਸ਼ਾ ਜ਼ਾਹਿਰ ਕੀਤੀ. ਇਸ ਤੋਂ ਬਾਅਦ ਅਰਨਾਵ ਨੇ ਨੌਵੀੰ ਅਤੇ ਦਸਵੀਂ ਜਮਾਤ ਦੇ ਹੋਰ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਅਤੇ ਇਸ ਪ੍ਰੋਜੇਕਟ ‘ਤੇ ਕੰਮ ਸ਼ੁਰੂ ਕੀਤਾ.

ਉਨ੍ਹਾਂ ਦੱਸਿਆ-

“ਸ਼ੁਰੁਆਤੀ ਦੌਰ ਵਿੱਚ ਅਸੀਂ ਤੈਅ ਕੀਤਾ ਕੇ ਕਾਰ ਬਣਾਉਣ ਲਈ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇ. ਮੂਹਰਲਾ ਹਿੱਸਾ ਅਤੇ ਮਗਰ ਵਾਲਾ ਹਿੱਸਾ ਵੱਖ ਵੱਖ ਤਿਆਰ ਕੀਤਾ ਜਾਵੇ. ਇਸ ਦਾ ਮੂਹਰਲਾ ਹਿੱਸਾ ਨੈਨੋ ਕਾਰ ਦਾ ਬਣਿਆ ਹੋਇਆ ਹੈ ਅਤੇ ਪਿਛਲਾ ਹਿੱਸਾ ਈ-ਰਿਕਸ਼ਾ ਦਾ ਬਣਿਆ ਹੋਇਆ ਹੈ. ਇਸ ਕਰਕੇ ਇਸ ਦਾ ਟ੍ਰਾੰਸਮਿਸ਼ਨ ਪਿਛਲੇ ਹਿੱਸੇ ‘ਤੋਂ ਹੁੰਦਾ ਹੈ.”

ਇਸ ਕਾਰ ਦੀ ਛੱਤ ਉਪਰ ਤਿੰਨ ਸੌ ਵਾੱਟ ਦੇ ਸੋਲਰ ਪੈਨਲ ਲੱਗੇ ਹੋਏ ਹਨ. ਇਹ 850 ਵਾੱਟ ਪਾਵਰ ਵਾਲੀ 90 ਐਮਏਐਚ ਵਾਲੀ ਚਾਰ ਬੈਟਰੀਆਂ ਨੂੰ ਚਾਰਜ ਕਰਦੀ ਹੈ. ਇਨ੍ਹਾਂ ਬੈਟਰੀਆਂ ਨਾਲ ਕਾਰ ਚਲਦੀ ਹੈ. ਇਹ ਬੈਟਰੀਆਂ ਸਵਾਰੀ ਸੀਟਾਂ ਦੇ ਥੱਲੇ ਰੱਖੀ ਗਾਈਆਂ ਹਨ. ਇਸ ਕਾਰ ਦੀ ਸੇਵਾ 40 ਤੋਂ 60 ਕਿਲੋਮੀਟਰ ਦੀ ਸਪੀਡ ਨਾਲ ਦੌੜ ਸਕਦੀ ਹੈ. ਇੱਕ ਵਾਰ ਬੈਟਰੀ ਚਾਰਜ ਹੋ ਜਾਣ ‘ਤੇ ਇਹ ਕਰ 160 ਕਿਲੋਮੀਟਰ ਤਕ ਜਾ ਸਕਦੀ ਹੈ.

ਇਸ ਕਾਰ ਦੀ ਇੱਕ ਹੋਰ ਖ਼ਾਸੀਅਤ ਹੈ ਕੇ ਇਸ ਵਿੱਚ ਪੰਜ ਸਵਾਰੀਆਂ ਬੈਠ ਸਕਦੀਆਂ ਹਨ ਜਦੋਂ ਕੇ ਆਮ ਤੌਰ ‘ਤੇ ਸੋਲਰ ਕਾਰਾਂ ਦੋ ਸਵਾਰੀਆਂ ਲਈ ਹੀ ਬਣਾਈ ਜਾਂਦੀਆਂ ਹਨ. ਸੋਲਰ ਪੈਨਲ ਛੱਤ ‘ਤੇ ਲੱਗਾ ਹੋਣ ਕਰਕੇ ਇਹ ਚਾਰਜ ਵੀ ਛੇਤੀ ਹੁੰਦੀ ਹੈ.

ਇਸ ਕਾਰ ਨੂੰ ਤਿਆਰ ਕਰਨ ਤੇ ਇੱਕ ਲੱਖ ਰੁਪਏ ਦਾ ਖਰਚ ਆਇਆ ਹੈ. ਇਸ ਬਾਰੇ ਸਕੂਲ ਦੇ ਨਿਦੇਸ਼ਕ ਏ ਕੇ ਗੁਪਤਾ ਨੇ ਕਿਹਾ ਕੇ –

“ਸਾਡੇ ਇਨ੍ਹਾਂ ਸੱਤ ਵਿਦਿਆਰਥੀਆਂ ਨੇ ਇੱਕ ਵਧੀਆ ਕਾਰ ਤਿਆਰ ਕੀਤੀ ਹੈ. ਇਹ ਕਾਰ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀ ਜਾਣ ਵਾਲੀ ਕਾਰ ਨਾਲੋਂ ਵੀ ਵਧੀਆ ਹੈ.’

ਉਨ੍ਹਾਂ ਦੱਸਿਆ ਕੇ ਇਸ ਕਾਰ ਦੇ ਪੇਟੇਂਟ ਲਈ ਅਰਜ਼ੀ ਦੇ ਦਿੱਤੀ ਗਈ ਹੈ. ਇਸ ਨੂੰ ਤਿਆਰ ਕਰਨ ਵਾਲੇ ਵਿਦਿਆਰਥੀ ਹੁਣ ਇਸ ਨੂੰ ਅਸਲ ਰੂਪ ਦੇਣ ਵਿੱਚ ਮਸਰੂਫ ਹਨ. ਇਹ ਵਿਦਿਆਰਥੀ ਇਸ ਕਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਾਹਮਣੇ ਚਲਾ ਕੇ ਵਿਖਾਉਣਾ ਚਾਹੁੰਦੇ ਹਨ.

ਲੇਖਕ: ਨਿਸ਼ਾਤ ਗੋਇਲ

ਅਨੁਵਾਦ: ਰਵੀ ਸ਼ਰਮਾ 

Related Stories