ਪਤਨੀ ਦੇ ਛੱਡ ਕੇ ਜਾਣ ਤੋਂ ਬਾਅਦ ਵੀ ਨਹੀਂ ਛੱਡਿਆ 300 ਗਰੀਬ ਤੇ ਬੇਵੱਸ ਲੋਕਾਂ ਨੂੰ ਸਹਾਰਾ ਦੇਣਾ

0

ਬੇਵੱਸ ਲੋਕਾਂ ਦਾ ਬਣੇ ਮਦਦਗਾਰ

ਤਿੰਨ ਸੌ ਮਜਬੂਰ ਅਤੇ ਲੋੜਵੰਦਾ ਨੂੰ ਦਿੱਤਾ ਆਸਰਾ

ਪੰਜ ਹਜ਼ਾਰ ਅਣਪਛਾਤੇ ਮ੍ਰਿਤਕਾਂ ਦਾ ਕੀਤਾ ਅੰਤਿਮ ਸੰਸਕਾਰ

8 ਸਾਲਾਂ ਤੋ ਕਰ ਰਹੇ ਹਨ ਗਰੀਬ ਅਤੇ ਮਜਬੂਰ ਲੋਕਾਂ ਦੀ ਮਦਦ

ਆਪਣੇ ਲਈ ਤਾਂ ਡੰਗਰ ਹੀ ਚਰਦੇ ਹਨ, ਮਨੁੱਖ ਤਾਂ ਓਹੀ ਹੈ ਜੋ ਹੋਰਾਂ ਲਈ ਕੁਝ ਕਰੇ. ਦਿੱਲੀ 'ਚ ਰਹਿਣ ਵਾਲੇ 47 ਵਰ੍ਹੇ ਦੇ ਰਵੀ ਕਾਲਰਾ 'ਤੇ ਇਹ ਕਹਾਵਤ ਸਹੀ ਜਾਪਦੀ ਹੈ. ;ਇਹ ਪਿੱਛਲੇ 8 ਸਾਲ ਤੋਂ ਗ਼ਰੇਬ, ਬੇਵੱਸ ਅਤੇ ਬੀਮਾਰ ਲੋਕਾਂ ਦੀ ਮਦਦ ਕਰ ਰਹੇ ਹਨ. ਓਹ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਉਹਨਾਂ ਦੇ ਪਰਿਵਾਰ ਨੇ ਛੱਡ ਦਿੱਤਾ ਹੈ ਜਾਂ ਉਨ੍ਹਾਂ ਦਾ ਦੁਨਿਆ 'ਚ ਕੋਈ ਨਹੀਂ ਰਿਹਾ। ਰਵੀ ਹੁਣ ਤਕ ਤਿੰਨ ਸੌ ਲੋਕਾਂ ਨੂੰ ਪਨਾਹ ਦੇ ਚੁੱਕੇ ਹਨ ਤੇ ਪੰਜ ਹਜ਼ਾਰ ਲਾਵਾਰਸ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਕਰ ਚੁੱਕੇ ਹਨ. ਉਹ ਭਾਰਤੀ ਨੌਸਿਖੀਏ ਤਾਇਕਵੰਡੋ ਫੈਡਰੇਸ਼ਨ ਦੇ ਪ੍ਰਧਾਨ ਰਾਹ ਚੁੱਕੇ ਨੇ. ਛੋੱਟੇ ਹੁੰਦੀਆਂ ਉਨ੍ਹਾਂ ਕੋਲ ਸਕੂਲ ਜਾਣ ਲਈ ਬਾਸ ਦੇ ਕਿਰਾਏ ਜੋਗੇ ਪੈਸੇ ਵੀ ਨਹੀਂ ਸੀ ਹੁੰਦੇ। ਫੇਰ ਮਿਹਨਤ ਕਰਕੇ ਉਨ੍ਹਾਂ ਨੇ ਦੁਬਈ, ਸਾਉਥ ਅਫਰੀਕਾ ਤੇ ਹੋਰ ਕਈ ਮੁਲਕਾਂ ਵਿੱਚ ਕਾਰੋਬਾਰ ਸ਼ੁਰੂ ਕੀਤਾ ਤੇ ਕਾਮਯਾਬ ਹੋਏ. ਪਰ ਇਕ ਘਟਨਾ ਨੇ ਉਨ੍ਹਾਂ ਦੀ ਜ਼ਿੰਦਗੀ ਅਜਿਹੀ ਬਦਲ ਦਿੱਤੀ ਕੀ ਉਹ ਸਭ ਛੱਡ ਕੇ ਲੋਕ ਸੇਵਾ ਨਾਲ ਜੁੜ ਗਏ.

ਰਵੀ ਕਾਲਰਾ ਦੇ ਮਾਪੇ ਸਰਕਾਰੀ ਨੌਕਰੀ ਕਰਦੇ ਸਨ. ਉਨ੍ਹਾਂ ਦੇ ਪਿਤਾ ਜੀ ਦਿੱਲੀ ਪੁਲਿਸ 'ਚ ਇੰਸਪੈਕਟਰ ਸੀ. ਉਨ੍ਹਾਂ ਦੇ ਸਿਰ 'ਤੇ ਬਹੁਤ ਜਿਮੇਂਦਾਰੀ ਸੀ. ਇਸ ਕਰਕੇ ਰਵੀ ਦਾ ਬਚਪਨ ਬਹੁਤ ਔਕੜਾਂ 'ਚ ਬੀਤਿਆ।

ਰਵੀ ਨੇ ਦੱਸਿਆ' ਮੇਰੇ ਕੋਲ ਕਈ ਵਾਰ ਇਤਨੇ ਪੈਸੇ ਵੀ ਨਹੀਂ ਸੀ ਹੁੰਦੇ ਕੀ ਮੈਂ ਸਕੂਲ ਜਾਣ ਲਈ ਲੈ ਸਕਦਾ।ਮੈਂ ਕਈ ਕਿਲੋਮੀਟਰ ਤੁਰ ਕੇ ਜਾਂਦਾ ਰਿਹਾ। ਪੜ੍ਹਾਈ 'ਚ ਭਾਵੇਂ ਮੈਂ ਬਹੁਤਾ ਤੇਜ ਨਹੀਂ ਸੀ ਪਰ ਮੈਂ ਘੱਟ ਉਮਰ 'ਚ ਹੀ ਮਾਰਸ਼ਲ ਆਰਟ ਦਾ ਟ੍ਰੇਨਰ ਬਣ ਗਿਆ. ਮਾਰਸ਼ਲ ਆਰਟ ਲਈ ਵਜ਼ੀਫਾ ਵੀ ਮਿਲਿਆ। ਮਾਰਸ਼ਲ ਆਰਟ ਦੀ ਟ੍ਰੇਨਿੰਗ ਲਈ ਮੈਂ ਸਾਉਥ ਕੋਰੀਆ ਗਿਆ ਤੇ ਕਈ ਅੰਤਰਰਾਸ਼ਟਰੀ ਡਿਗਰੀ ਪ੍ਰਾਪਤ ਕੀਤੀ। ਵਾਪਸ ਭਾਰਤ ਆ ਕੇ ਮਾਰਸ਼ਲ ਆਰਟ ਸਿਖਾਉਣ ਲਈ ਸਕੂਲ ਵੀ ਖੋਲਿਆ'

ਉਨ੍ਹਾਂ ਨੇ ਦੋ ਸੌ ਬਲੈਕ ਬੈਲਟ ਖਿਲਾੜੀ ਤਿਆਰ ਕੀਤੇ। ਮਾਰਸ਼ਲ ਆਰਟ ਦੇ ਸਦਕੇ ਉਹ 47 ਮੁਲਕਾਂ ਦੀ ਯਾਤਰਾ ਕਰ ਚੁੱਕੇ ਹਨ. ਰਵੀ ਕਾਲਰਾ ਨੇ ਖੇਡ ਦੇ ਨਾਲ ਨਾਲ ਐਕਸਪੋਰਟ ਅਤੇ ਟ੍ਰੇਡਿੰਗ ਦਾ ਕੰਮ ਵੀ ਕੀਤਾ ਤੇ ਚੰਗਾ ਪੈਸਾ ਕਮਾ ਲਿਆ. ਬਿਜ਼ਨੇਸ ਦੇ ਕੰਮ ਲਈ ਉਨ੍ਹਾਂ ਨੇ ਦੁਬਈ, ਸਾਉਥ ਅਫ੍ਰੀਕਾ ਸਮੇਤ ਕਈ ਦੇਸ਼ਾਂ 'ਚ ਦਫ਼ਤਰ ਖੋਲ ਲਏ.

ਇਕ ਦਿਨ ਦੀ ਗੱਲ ਹੈ ਕੀ ਉਹ ਕਿਤੇ ਜਾ ਰਹੇ ਸੀ ਤੇ ਉਨ੍ਹਾਂ ਨੇ ਵੇਖਿਆ ਕੀ ਰੋਡ ਕੰਡੇ ਬੈਠਿਆ ਇਕ ਕੁੱਤਾ ਅਤੇ ਇਕ ਬੱਚਾ ਇੱਕੋ ਹੀ ਰੋਟੀ ਖਾ ਰਹੇ ਸਨ. ਇਹ ਵੇਖ ਕੇ ਇਨ੍ਹਾਂ ਦੇ ਜੀਵਨ ਦੀ ਦਿਸ਼ਾ ਹੀ ਬਦਲ ਗਈ. ਉਨ੍ਹਾਂ ਨੇ ਸਾਰਾ ਕਾਰੋਬਾਰ ਛੱਡ ਕੇ ਗਰੀਬ ਤੇ ਬੇਵੱਸ ਲੋਕਾਂ ਦੀ ਮਦਦ ਅਤੇ ਸੇਵਾ ਕਰਨ ਦਾ ਫੈਸਲਾ ਕਰ ਲਿਆ. ਇਨ੍ਹਾਂ ਦੀ ਪਤਨੀ ਨੇ ਵੀ ਇਨ੍ਹਾਂ ਦਾ ਵਿਰੋਧ ਕੀਤਾ ਤੇ ਇਨ੍ਹਾਂ ਨੂੰ ਛੱਡ ਕੇ ਚਲੀ ਗਈ. ਰਵੀ ਕਾਲਰਾ ਆਪਣਾ ਇਰਾਦਾ ਮਜਬੂਤ ਕਰ ਕੇ ਬੈਠੇ ਸੀ. ਉਹਨਾਂ ਨੇ ਆਪਣਾ ਇਰਾਦਾ ਨਹੀਂ ਬਦਲਿਆ।

ਰਵੀ ਨੇ ਸਭ ਤੋਂ ਪਹਿਲਾਂ ਦਿੱਲੀ ਦੇ ਵਸੰਤ ਕੁੰਜ ਇਲਾਕੇ 'ਚ ਇਕ ਥਾਂ ਕਿਰਾਏ ਤੇ ਲੈ ਲਈ. ਫੇਰ ਗੁਡਗਾਓਂ ਵਿੱਖੇ ਹੋਰ ਥਾਂ ਲੈ ਕੇ ਅਜਿਹੇ ਲੋਕਾਂ ਨੂੰ ਸਹਾਰਾ ਦੇਣਾ ਸ਼ੁਰੂ ਕੀਤਾ ਜਿਨ੍ਹਾਂ ਦਾ ਕੋਈ ਨਹੀਂ ਸੀ. ਉਨ੍ਹਾਂ ਨੇ ਬੁਜ਼ੁਰਗਾਂ ਲਈ ਨਾਰੀ ਨਿਕੇਤਨ ਖੋਲਿਆ। ਉਨ੍ਹਾਂ ਤੋਂ ਅਲਾਵਾ ਗਰੀਬ ਅਤੇ ਮੰਗਤੇ ਬੱਚਿਆਂ ਲਈ ਸਕੂਲ ਤੇ ਪੜ੍ਹਾਈ ਦਾ ਪ੍ਰਬੰਧ ਕੀਤਾ।

ਪਹਿਲਾਂ ਤਾਂ ਪੁਲਿਸ ਨੇ ਵੀ ਉਨ੍ਹਾਂ ਨੂੰ ਪਰੇਸ਼ਾਨ ਕੀਤਾ। ਰਵੀ ਨੇ ਦੱਸਿਆ ਕੀ 'ਪੁਲਿਸ ਵਾਲੇ ਸਾਰੀ ਰਾਤ ਮੈਨੂੰ ਥਾਣੇ 'ਚ ਬੈਠਾ ਕੇ ਰਖਦੇ ਅਤੇ ਕਿਡਨੀ ਰੈਕੇਟ ਚਲਾਉਣ ਦਾ ਇਲਜ਼ਾਮ ਵੀ ਲਾਉਂਦੇ ਸੀ. ਪਰ ਮੈਂ ਹਿਮੰਤ ਨਹੀਂ ਛੱਡੀ ਤੇ ਲੋਕ ਸੇਵਾ 'ਚ ਲੱਗਾ ਰਿਹਾ।

ਉਨ੍ਹਾਂ ਦੱਸਿਆ ਕੀ ਰੋਡ ਅਤੇ ਹਸਪਤਾਲ ਵਿੱਚ ਮਾਰ ਜਾਣ ਵਾਲੇ ਕਰੀਬ ਪੰਜ ਹਜ਼ਾਰ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰ ਚੁੱਕੇ ਹਨ. ਇਨ੍ਹਾਂ ਦੀ ਭਾਵਨਾ ਨੂੰ ਵੇਖਦਿਆਂ ਹੋਇਆਂ ਹੁਣ ਲੋਕ ਉਨ੍ਹਾਂ ਨਾਲ ਜੁੜ ਰਹੇ ਹਨ. ਦਿੱਲੀ ਦੇ ਹਸਪਤਾਲ ਵਾਲੇ ਵੀ ਸਾਡੇ ਨਾਲ ਸੰਪਰਕ ਕਰਦੇ ਹਨ ਤੇ ਲਾਵਾਰਸ ਬੁਜ਼ੁਰਗ ਮਰੀਜਾਂ ਦੀ ਮਦਦ ਕਰਨ ਲਈ ਮਦਦ ਲੈਂਦੇ ਹਨ. ਅਜਿਹੇ ਮਰੀਜਾਂ ਨੂੰ ਅਸੀਂ ਆਪਣੇ ਕੋਲ ਰਖਦੇ ਹਾਂ. ਉਨ੍ਹਾਂ ਦੇ ਆਸ਼ਰਮ ਵਿੱਚ ਤਿੰਨ ਸੌ ਬੁਜੁਰਗ ਰਹਿੰਦੇ ਹਨ. ਇਨ੍ਹਾਂ ਵਿੱਚੋਂ ਇਕ ਸੌ ਔਰਤਾਂ ਹਨ.

ਰਵੀ ਨੇ ਅਜਿਹੇ ਲੋਕਾਂ ਦੀ ਮਦਦ ਲਈ ਹਰਿਆਣਾ ਦੇ ਬੰਧਵਾਡੀ ਪਿੰਕ 'ਚ " ਦ ਅਰਥ ਸੇਵਿਔਰ ਫ਼ਾਉਂਡੇਸ਼ਨ" ਦੀ ਨੀਂਹ ਰੱਖੀ। ਇੱਥੇ ਰਹਿਣ ਵਾਲੇ ਕਈ ਬੁਜੁਰਗ ਅਤੇ ਹੋਰ ਬੇਵੱਸ ਲੋਕ ਮਾਨਸਕ ਤੌਰ ਤੇ ਬੀਮਾਰ ਹਨ. ਕਈ ਐਚਆਈਵੀ ਅਤੇ ਕੈੰਸਰ ਜਿਹੀ ਗੰਭੀਰ ਬੀਮਾਰਿਆਂ ਦੇ ਸ਼ਿਕਾਰ ਹਨ. ਮਰੀਜਾਂ ਦੀ ਸੁਵਿਧਾ ਲਈ ਇੱਥੇ ਤਿੰਨ ਅਮ੍ਬੁਲੈੰਸ ਵੀ ਹਨ. ਇਨ੍ਹਾਂ ਦੇ ਇਲਾਜ਼ ਲਈ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਨਾਲ ਤਾਲਮੇਲ ਕੀਤਾ ਹੋਇਆ ਹੈ. ਕਈ ਹੋਰ ਹਸਪਤਾਲਾਂ ਦੇ ਡਾਕਟਰ ਇੱਥੇ ਆ ਕੇ ਮੈਡੀਕਲ ਕੈੰਪ ਲਾਉਂਦੇ ਹਨ.

ਰਵੀ ਨੇ ਇਸ ਥਾਂ ਦਾ ਨਾਂ ਗੁਰੁਕੁਲ ਰੱਖਿਆ ਹੈ. ਹੁਣ ਇੱਥੇ ਬੇਵੱਸ ਲੋਕਾਂ ਦੀ ਸੇਵਾ ਲਈ 35 ਲੋਕਾਂ ਦੀ ਟੀਮ ਕੰਮ ਕਰਦੀ ਹੈ.

ਲੇਖਕ: ਹਰੀਸ਼ ਬਿਸ਼ਟ

ਅਨੁਵਾਦ: ਅਨੁਰਾਧਾ ਸ਼ਰਮਾ