ਆਈ.ਆਈ.ਐਮ.-ਸੀ. ਗਰੈਜੂਏਟ ਦੀ ਇਸ ਸਟਾਰਟ-ਅੱਪ ਨੇ ਕਿਵੇਂ ਕੀਤਾ ਚੋਰੀ ਤੇ ਔਸਤ ਦਰਜੇ ਦੇ ਡਿਜ਼ਾਇਨ ਦਾ ਮੁਕਾਬਲਾ?

0

ਚੋਰੀ ਉੱਤੇ ਬਹਿਸ ਦਾ ਮੁੱਦਾ ਇਸ ਵਿਸ਼ੇ ਜਿੰਨਾ ਹੀ ਪੁਰਾਣਾ ਹੈ ਪਰ ਸਾਡੇ ਵਿੱਚੋਂ ਬਹੁਤੇ ਹਾਲੇ ਤੱਕ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕੇ ਹਨ। ਇਹ ਸਮੱਸਿਆ ਹਰ ਥਾਂ ਮੌਜੂਦ ਹੈ। ਅਸੀਂ ਆਮ ਤੌਰ ਉੱਤੇ ਕੁੱਝ ਬਦਨਾਮ ਫ਼ਿਲਮਸਾਜ਼ਾਂ ਤੇ ਗਾਇਕਾਂ ਬਾਰੇ ਹੀ ਸੋਚਦੇ ਹਾਂ ਪਰ ਚੋਰੀ ਦੀ ਸਮੱਸਿਆ ਤਾਂ ਇਸ ਵੇਲੇ ਲਗਭਗ ਹਰੇਕ ਉਸ ਸਿਰਜਣਾਤਕ ਆਤਮਾ ਨੂੰ ਪ੍ਰਭਾਵਿਤ ਕਰ ਰਹੀ ਹੈ, ਜੋ ਡਿਜ਼ਾਇਨ ਅਤੇ ਵਿਸ਼ੇ ਦੇ ਕਾਰੋਬਾਰ ਵਿੱਚ ਹੈ ਅਤੇ ਉਨ੍ਹਾਂ ਲਈ ਲੜਨ ਵਾਲਾ ਕੋਈ ਵੀ ਨਹੀਂ ਰਿਹਾ ਹੈ। ਪਰ ਹੁਣ ਇਸ ਸਮੱਸਿਆ ਦਾ ਸਾਹਮਣਾ ਕਰਨ ਲਈ ਵੀ 'ਰਕੂਨ' (ਉਤਰੀ ਤੇ ਕੇਂਦਰੀ ਅਮਰੀਕਾ ਵਿੱਚ ਪਾਇਆ ਜਾਣ ਵਾਲਾ ਬਿੱਲੀ ਤੇ ਲੂੰਮੜੀ ਵਰਗਾ ਥਣਧਾਰੀ ਜੀਵ, ਜੋ ਸਰਬਭੱਖੀ ਹੁੰਦਾ ਹੈ; ਭਾਵ ਉਹ ਮਾਸਾਹਾਰੀ ਵੀ ਹੁੰਦਾ ਹੈ ਤੇ ਸ਼ਾਕਾਹਾਰੀ ਵੀ) ਆ ਗਿਆ ਹੈ, ਜਿਸ ਕੋਲ ਇਸ ਸਮੱਸਿਆ ਦਾ ਸੰਪੂਰਨ ਹੱਲ ਹੈ।

ਆਈ.ਆਈ.ਐਮ.-ਸੀ. ਦੇ ਗਰੈਜੂਏਟ ਨਰੇਸ਼ ਭਾਰਦਵਾਜ (30) ਵੱਡੇ ਵਿਚਾਰ ਦੁਆਰਾ ਆਸਾਨੀ ਨਾਲ ਠੱਗੇ ਗਏ ਸਨ। ਟੈਕ ਮਹਿੰਦਰਾ, ਯਾਹੂ ਤੇ ਕੈਪਿਲਰੀ ਵਿੱਚ ਕੰਮ ਕਰਨ ਦੇ ਕਾਰਪੋਰੇਟ ਤਜਰਬੇ ਨੇ ਉਨ੍ਹਾਂ ਨੂੰ ਇੱਕ ਉਦਮ ਖੋਲ੍ਹਣ ਲਈ ਪ੍ਰੇਰਿਆ। ਪਹਿਲਾਂ ਉਨ੍ਹਾਂ ਖੇਡਾਂ ਦੀਆਂ ਖ਼ਬਰਾਂ ਦੇਣ ਵਾਲੀ ਵੈਬਸਾਈਟ 'ਆਈ-ਸਪੋਰਟ' ਤਿਆਰ ਕੀਤੀ, ਫਿਰ ਜਮਾਤਾਂ ਦੇ ਕਮਰਿਆਂ ਵਿੱਚ ਪੜ੍ਹਾਏ ਜਾਣ ਵਾਲੇ ਵਿਸ਼ੇ ਦੇ ਪ੍ਰਬੰਧ ਨਾਲ ਸਬੰਧਤ ਪ੍ਰਣਾਲੀ, ਕਲਾਸਮੇਟ ਤੇ ਅੰਤ 'ਚ ਰਕੂਨ ਚਲਾਈ।

ਰਕੂਨ ਵੀ ਆਮ ਕੰਪਨੀਆਂ ਵਾਂਗ ਹੀ ਅਰੰਭ ਹੋਈ ਸੀ। ਉਨ੍ਹਾਂ ਦੇ ਸਹਿ-ਬਾਨੀ ਆਦਿੱਤਯ ਤ੍ਰਿਪਾਠੀ (28) ਤੇ ਉਹ ਆਪ ਆਈ.ਆਈ.ਐਮ. ਕਲਕੱਤਾ ਦੇ ਕੈਂਪਸ ਵਿੱਚ ਗੁਆਂਢੀ ਤੇ ਦੋਸਤ ਸਨ। ਸ੍ਰੀ ਆਦਿੱਤਯ ਤਾਂ ਜਦੋਂ ਬੋਰਡਿੰਗ ਸਕੂਲ ਵਿੱਚ ਸਨ, ਉਨ੍ਹਾਂ ਨੂੰ ਉਦੋਂ ਹੀ ਨਵੇਂ-ਨਵੇਂ ਵਿਸ਼ੇ ਸਿਰਜਣ ਨਾਲ ਪਿਆਰ ਹ ੋ ਗਿਆ ਸੀ। ਸਕੂਲ ਤੇ ਕਾਲਜ ਦੇ ਸਮਿਆਂ ਦੌਰਾਨ ਵੀ ਉਹ ਰਸਾਲਿਆਂ ਤੇ ਹੋਰ ਪਤਾ ਨਹੀਂ ਕਿਸ-ਕਿਸ ਲਈ ਗ੍ਰਾਫ਼ਿਕ ਡਿਜ਼ਾਇਨਿੰਗ ਕਰਦੇ ਰਹੇ ਸਨ। ਉਹ ਬਹੁਤ ਮਿਹਨਤ ਨਾਲ ਕੋਈ ਅਜਿਹੀ ਨਵੀਂ ਚੀਜ਼ ਸਿਰਜਦੇ ਸਨ, ਜੋ ਆਮ ਅੱਖਾਂ ਨੂੰ ਬਹੁਤ ਭਲੀ ਲਗਦੀ ਸੀ। ਫਿਰ ਉਹ ਏਅਰਟੈਲ ਕੰਪਨੀ ਵਿੱਚ ਲੱਗ ਗਏ ਤੇ ਉਥੇ ਇੱਕ ਸਾਲ ਤੱਕ ਸੇਲਜ਼ ਵਿਭਾਗ ਵਿੱਚ ਕੰਮ ਕਰਦੇ ਰਹੇ। ਅੰਤ ਉਹ ਸ੍ਰੀ ਨਰੇਸ਼ ਨੂੰ ਮਿਲੇ ਤੇ ਕੰਪਨੀ 'ਰਕੂਨ' ਸ਼ੁਰੂ ਹੋਈ।

ਰਕੂਨ ਦਾ ਜਨਮ

ਰਕੂਨ ਅਕਤੂਬਰ 2013 ਵਿੱਚ ਨਿਗਮਿਤ ਹੋਈ ਸੀ। ਸ੍ਰੀ ਨਰੇਸ਼ ਦਸਦੇ ਹਨ,''ਰਕੂਨ 'ਚ, ਅਸੀਂ ਵਰਤੇ ਹੋਏ ਸਮਾਰਟ-ਫ਼ੋਨਜ਼ ਸਥਾਨਕ 'ਬਾਇ-ਬੈਕ' ਬਾਜ਼ਾਰਾਂ ਤੋਂ ਮੰਗਵਾਉਣੇ ਸ਼ੁਰੂ ਕੀਤੇ ਅਤੇ ਫਿਰ ਉਨ੍ਹਾਂ ਨੂੰ ਸੋਧ ਤੇ ਸੁਆਰ ਕੇ ਛੇ ਮਹੀਨਿਆਂ ਦੀ ਵਰੰਟੀ ਨਾਲ ਮੁੜ ਬਾਜ਼ਾਰ ਵਿੱਚ ਉਤਾਰਿਆ। ਫਿਰ ਕੁੱਝ ਮਹੀਨਿਆਂ ਵਿੱਚ ਹੀ ਅਸੀਂ ਮਹਿਸੂਸ ਕੀਤਾ ਕਿ ਸਾਡੇ ਵਿੱਚ ਕੀਮਤਾਂ ਦੇ ਮਾਮਲੇ ਵਿੱਚ ਮੁਕਾਬਲੇ ਦੀ ਘਾਟ ਹੈ ਕਿਉਂਕਿ ਬਾਜ਼ਾਰ ਵਿੱਚ ਸਾਰਾ ਲੈਣ-ਦੇਣ ਨਕਦ ਹੁੰਦਾ ਹੈ ਤੇ ਦਰਾਮਦਾਂ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਹਨ।''

''ਨਾਲ ਹੀ ਅਨੇਕਾਂ ਨਵੇਂ-ਨਵੇਂ ਸਮਾਰਟਫ਼ੋਨਜ਼ ਤੇ ਫ਼ੋਨ-ਕੇਸਜ਼ ਆੱਫ਼ਲਾਈਨ ਤੇ ਆੱਨਲਾਈਨ ਦੋਵੇਂ ਤਰੀਕੇ ਪ੍ਰਚੂਨ ਬਾਜ਼ਾਰ ਵਿੱਚ ਵਿਕ ਰਹੇ ਸਨ। ਅਸੀਂ ਮਹਿਸੂਸ ਕੀਤਾ ਕਿ ਇੱਕ ਸਮਾਰਟਫ਼ੋਨ ਭਾਵੇਂ ਬਹੁਤ ਜ਼ਿਆਦਾ ਨਿਜੀ ਉਤਪਾਦ ਹੁੰਦਾ ਹੈ ਪਰ ਪਰ ਇਸ ਦੀ ਬਾਹਰੀ ਦਿੱਖ ਨੂੰ ਕਦੇ ਵੀ ਕੋਈ ਵਿਅਕਤੀਗਤ ਰੂਪ ਦੇਣ ਦਾ ਵਿਕਲਪ ਮੌਜੂਦ ਨਹੀਂ ਹੁੰਦਾ। ਫਿਰ ਸਾਡੇ ਮਨ ਵਿੱਚ ਵਿਚਾਰ ਆਇਆ ਕਿ ਅਸੀਂ ਇੱਕ ਫ਼ੋਨ-ਕੇਸ ਤਾਂ ਤਿਆਰ ਕਰ ਹੀ ਸਕਦੇ ਹਾਂ, ਜਿਸ ਉਤੇ ਸਬੰਧਤ ਗਾਹਕ ਦੀ ਮਰਜ਼ੀ ਮੁਤਾਬਕ ਡਿਜ਼ਾਇਨ ਜਾਂ ਕੋਈ ਵਿਸ਼ਾ ਛਪਿਆ ਹੋਵੇ।''

ਅਗਸਤ 2014 ਤੱਕ, ਰਕੂਨ ਨੇ ਹਰੇਕ ਗਾਹਕ ਦੀ ਮਰਜ਼ੀ ਅਨੁਸਾਰ ਫ਼ੋਨ-ਕੇਸਜ਼ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਸਨ। ਦਸੰਬਰ 2014 ਤੱਕ ਉਹ 3,000 ਇਕਾਈਆਂ ਵੇਚ ਚੁੱਕੇ ਸਨ। ਗਾਹਕ ਆਪੋ-ਆਪਣੇ ਫ਼ੋਨ ਕੇਸਜ਼ ਉਤੇ ਸੈਲਫ਼ੀਜ਼, ਕਾਰਾਂ, ਸੁਪਰ-ਹੀਰੋ ਤੇ ਹੋਰ ਆਪਣੀ ਮਰਜ਼ੀ ਦੀਆਂ ਬਹੁਤ ਸਾਰੀਆਂ ਚੀਜ਼ਾਂ ਛਪਾਉਂਦੇ ਸਨ।

ਬਦਲਾਅ ਨਾਲ ਬਦਲਦਿਆਂ

ਫਿਰ ਅਪ੍ਰੈਲ 2015 ਵਿੱਚ ਉਨ੍ਹਾਂ ਦੇ ਤੀਜੇ ਸਹਿ-ਬਾਨੀ ਸ਼ਿਵਪ੍ਰਕਾਸ਼ ਸਾਰੀਪੱਲੀ ਉਨ੍ਹਾਂ ਨਾਲ ਆ ਰਲ਼ੇ। ਫਿਰ ਉਨ੍ਹਾਂ ਤਕਨਾਲੋਜੀ ਅਤੇ ਉਤਪਾਦ ਮੰਚ ਉੱਤੇ ਆਪਣਾ ਧਿਆਨ ਕੇਂਦ੍ਰਿਤ ਕੀਤਾ। ਉਨ੍ਹਾਂ ਦੀ ਵਿਕਰੀ ਵਿੱਚ 30 ਫ਼ੀ ਸਦੀ ਹਿੱਸਾ ਸੈਲਫ਼ੀਜ਼, ਪਰਿਵਾਰਕ ਤਸਵੀਰਾਂ ਤੇ ਹੋਰ ਨਿਜੀ ਵਸਤਾਂ ਦਾ ਹੁੰਦਾ ਸੀ। ਬਾਕੀ ਦੇ ਗਾਹਕ ਜ਼ਿਆਦਾਤਰ ਹਰਮਨਪਿਆਰੇ ਥੀਮਜ਼; ਜਿਵੇਂ ਟੀ.ਵੀ. ਸ਼ੋਅਜ਼, ਫ਼ਿਲਮਾਂ, ਖੇਡਾਂ, ਇੰਟਰਨੈਟ ਨਾਲ ਸਬੰਧਤ ਚੀਜ਼ਾਂ ਛਪਵਾਉਂਦੇ ਰਹੇ ਸਨ। ਫਿਰ ਉਨ੍ਹਾਂ ਨੇ ਸੁਤੰਤਰ ਡਿਜੀਟਲ ਕਲਾਕਾਰਾਂ ਦੇ ਇੱਕ ਅਜਿਹੇ ਗੁੰਜਾਇਮਾਨ ਭਾਈਚਾਰੇ ਦੀ ਸ਼ਨਾਖ਼ਤ ਕੀਤੀ; ਜਿਹੜੇ ਬੀਹਾਂਸ, ਫ਼ੇਸਬੁੱਕ, ਇੰਸਟਾਗ੍ਰਾਮ ਆਦਿ ਉੱਤੇ ਵਿਸ਼ੇ ਵਿਕਸਤ ਕਰਦੇ ਸਨ ਤੇ ਉਹ ਪੌਪ-ਸਭਿਆਚਾਰ ਦੇ ਹਵਾਲੇ ਦਿੰਦੇ ਸਨ।

ਸ੍ਰੀ ਨਰੇਸ਼ ਦਸਦੇ ਹਨ,''ਹੁਣ ਸਮਾਂ ਸੀ ਕਿ ਦੋਵੇਂ ਗੱਲਾਂ ਨੂੰ ਇੱਕ ਕਰ ਦਿੱਤਾ ਜਾਂਦਾ! ਇਸੇ ਲਈ ਅਸੀਂ ਨਵੇਂ ਉਤਪਾਦ ਜਿਵੇਂ ਕਿ ਟੀ-ਸ਼ਰਟਾਂ, ਪੋਸਟਰ ਤੇ ਫ਼ਰੇਮ-ਯੁਕਤ ਕਲਾ ਜੋੜੇ। ਅਗਸਤ 2015 'ਚ ਅਸੀਂ ਇਨ੍ਹਾਂ ਕਲਾਕਾਰਾਂ ਤੱਕ ਪਹੁੰਚ ਕੀਤੀ ਤੇ ਇੱਕ ਨਵਾਂ ਰਕੂਨ ਮੰਚ ਸਿਰਜਿਆ, ਜਿੱਥੇ ਉਹ ਕਲਾਕਾਰ ਆਪੋ-ਆਪਣੀ ਕਲਾ ਦੀ ਕੀਮਤ ਲਾ ਸਕਦੇ ਸਨ। ਇਹ ਅਭਿਆਸ ਬਹੁਤ ਸਫ਼ਲ ਰਿਹਾ - ਖਪਤਕਾਰਾਂ ਤੇ ਸੁਤੰਤਰ ਕਲਾਕਾਰਾਂ ਦੋਵਾਂ ਲਈ।''

ਇੱਕ ਤੀਰ ਨਾਲ ਦੋ ਸ਼ਿਕਾਰ

ਰਕੂਨ ਇੱਕ ਜੁੜਵਾਂ ਸਮੱਸਿਆ ਦਾ ਹੱਲ ਪੇਸ਼ ਕਰਦਾ ਹੈ - ਜਿਹੜੇ ਖਪਤਕਾਰਾਂ ਨੂੰ ਮਾੜੇ ਮਿਆਰ ਵਾਲੇ ਵਿਸ਼ੇ ਮਿਲਦੇ ਸਨ, ਉਨ੍ਹਾਂ ਦੇ ਸਿਰਜਕਾਂ ਨੂੰ ਆਪਣੇ ਕੰਮ ਲਈ ਨਾਮਾਤਰ ਆਮਦਨ ਹੁੰਦੀ ਸੀ। ਇਹ ਸਮੱਸਿਆਵਾਂ ਖ਼ਰੀਦਦਾਰਾਂ ਲਈ ਬਾਜ਼ਾਰ ਦੇ ਅਸੰਗਤ ਤਜਰਬਿਆਂ ਅਤੇ ਉਤਪਾਦ ਨਿਰਮਾਣ, ਵੰਡ ਤੇ ਵਿਸ਼ਾ-ਸਿਰਜਕਾਂ ਲਈ ਚੋਰੀ ਕਾਰਣ ਪੈਦਾ ਹੁੰਦੀਆਂ ਸਨ। ਰਕੂਨ ਕੰਪਨੀ ਇਨ੍ਹਾਂ ਸਮੱਸਿਆਵਾਂ ਦੇ ਹੱਲ ਪੇਸ਼ ਕਰਦੀ ਹੈ; ਉਹ ਵਿਸ਼ਾ-ਸਿਰਜਕਾਂ ਨੂੰ ਆਪੋ-ਆਪਣੇ ਉਤਪਾਦ ਤੇਜ਼ੀ ਨਾਲ ਵਿਕਸਤ ਕਰਨ ਵਿੱਚ ਬਹੁਤ ਨਾਮਾਤਰ ਕੀਮਤ ਉੱਤੇ ਅਤੇ ਬਹੁਤ ਵਾਰੀ ਤਾਂ ਮੁਫ਼ਤ ਹੀ ਅਜਿਹਾ ਕਰਨ ਦੇ ਮੌਕੇ ਦਿੰਦੀ ਹੈ।

ਅਗਲੇਰੀ ਖੋਜ ਨੇ ਦਰਸਾਇਆ ਕਿ ਵਿਸ਼ਾਲ ਬ੍ਰਾਂਡੇਡ ਉਤਪਾਦ ਲੈਂਡਸਕੇਪ ਨੂੰ ਕੁੱਝ ਹੋਰ ਸਮੱਸਿਆਵਾਂ ਵੀ ਆਈਆਂ; ਜਿਵੇਂ ਕਿ ਸੂਚੀ ਲਾਗਤਾਂ ਤੇ ਵੰਡ ਅਤੇ ਚੋਰੀ। ਭਾਰਤ ਵਿੱਚ ਵੱਡੇ ਮੀਡੀਆ ਬ੍ਰਾਂਡ (ਬਾੱਲੀਵੁੱਡ ਤੇ ਹਾੱਲੀਵੁੱਡ ਸਟੂਡੀਓਜ਼, ਟੀ.ਵੀ. ਬ੍ਰਾਂਡਜ਼) ਬ੍ਰਾਂਡੇਡ ਰੀਟੇਲਿੰਗ ਤੋਂ ਬਚਾਅ ਨੂੰ ਤਰਜੀਹ ਦਿੰਦੇ ਸਨ ਅਤੇ ਕੇਵਲ ਆਪਣੇ ਵਿਸ਼ੇ ਦਾ ਲਾਇਸੈਂਸ ਕੇਵਲ ਉਨ੍ਹਾਂ ਭਾਈਵਾਲਾਂ ਨੂੰ ਦਿੰਦੇ ਸਨ, ਜੋ ਉਤਪਾਦ ਦੀ ਸੂਚੀ ਲੈਣ ਅਤੇ ਬਾਜ਼ਾਰ ਦਾ ਜੋਖਮ ਉਠਾਉਣ ਲਈ ਤਿਆਰ ਸਨ। ਹੁਣ ਕਿਉਂਕਿ ਯੂ-ਟਿਊਬ ਸਿਤਾਰਿਆਂ, ਮੰਚਾਂ ਉੱਤੇ ਕਾਰਗੁਜ਼ਾਰੀ ਵਿਖਾਉਣ ਵਾਲੇ ਸਮੂਹਾਂ, ਆੱਨਲਾਈਨ ਕਾੱਮਿਕਸ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਹੁੰਦਾ ਜਾ ਰਿਹਾ ਹੈ; ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਵੀ ਇਸ ਮਾਰਕਿਟਿੰਗ ਦਾ ਲਾਭ ਹੋਇਆ ਪਰ ਉਹ ਵੀ ਉਪਰੋਕਤ ਵਰਣਿਤ ਕਾਰਣਾਂ ਕਰ ਕੇ ਬਾਜ਼ਾਰਾਂ ਲਈ ਉਤਪਾਦ ਲੈਣ ਤੋਂ ਝਿਜਕਦੇ ਸਨ।

ਹੁਣ ਰਕੂਨ ਇਨ੍ਹਾਂ ਸਾਰੇ ਵਿਸ਼ਾ-ਸਿਰਜਕਾਂ ਦੀ ਮਦਦ ਦਾ ਪ੍ਰਸਤਾਵ ਰਖਦਾ ਹੈ; ਭਾਵ ਸੁਤੰਤਰ ਅਤੇ ਮੀਡੀਆ ਬ੍ਰਾਂਡਜ਼ ਹੁਣ ਨਾਮਾਤਰ ਲਾਗਤ ਉਤੇ ਆਪਣਾ ਇੱਕ ਉਤਪਾਦ ਵਿਕਸਤ ਕਰਦੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਕੋਈ ਸੂਚੀ ਵੀ ਤਿਆਰ ਨਹੀਂ ਕਰਨੀ ਪੈਂਦੀ ਤੇ ਨਾ ਹੀ ਉਸ ਨੂੰ ਵੰਡਣਾ ਪੈਂਦਾ ਹੈ।

ਸ੍ਰੀ ਨਰੇਸ਼ ਦਸਦੇ ਹਨ,''ਜੂਨ 2015 ਵਿੱਚ ਜਦੋਂ ਅਸੀਂ ਆਪਣਾ ਰਾਹ ਬਦਲਿਆ, ਤਦ ਸਾੱਫ਼ਟਵੇਅਰ ਵਿਕਾਸ ਤੇ ਭਾਈਵਾਲੀ ਦੇ ਪ੍ਰੋਗਰਾਮ ਤੁਰੰਤ ਅਰੰਭ ਹੋਣ ਲੱਗੇ। ਇਹ ਮੰਚ ਅਗਸਤ 2015 ਵਿੱਚ ਲਾਂਚ ਕੀਤਾ ਗਿਆ ਸੀ। ਸਾਡਾ ਧਿਆਨ ਤਸਵੀਰਾਂ ਦੀ ਪ੍ਰਾਸੈਸਿੰਗ ਦੀਆਂ ਤਕਨਾਲੋਜੀਆਂ ਉਤੇ ਸੀ ਅਤੇ ਹਰ ਕੋਈ ਆਪਣੇ ਡਿਜੀਟਲ ਗ੍ਰਾਫ਼ਿਕਸ ਸਿਰਜਣ ਦੇ ਯੋਗ ਸੀ। ਹੁਣ ਇੱਕ ਹਾਈ-ਰੈਜ਼ੋਲਿਯੂਸ਼ਨ ਵਾਲੇ ਗ੍ਰਾਫ਼ਿਕ ਨਾਲ ਕੋਈ ਵੀ ਵਿਸ਼ਾ-ਸਿਰਜਕ ਬ੍ਰਾਂਡੇਡ ਸਟੋਰ-ਫ਼ਰੰਟ ਦੇ ਨਾਲ ਆਪਣੇ 150 ਉਤਪਾਦ ਸਿਰਜ ਕੇ ਮਾਰਕਿਟਿੰਗ ਲਈ ਰੱਖ ਸਕਦਾ ਹੈ।''

ਵੱਡੀ ਤਸਵੀਰ

ਵਿਅਕਤੀਗਤ ਫ਼ੋਨ-ਕੇਸਜ਼ ਤਿਆਰ ਕਰਨ ਦੇ ਬਾਜ਼ਾਰ ਦਾ ਆਕਾਰ 2015 ਵਿੱਚ 30 ਕਰੋੜ ਡਾਲਰ ਦਾ ਰਿਹਾ ਅਤੇ 2014 ਵਿੱਚ ਟੀ-ਸ਼ਰਟਾਂ ਲਈ ਇਹ ਬਾਜ਼ਾਰ 2 ਅਰਬ ਡਾਲਰ ਦਾ ਸੀ।

ਹੁਣ ਇਹ ਰਕੂਨ ਦੀ ਸ਼ਨਾਖ਼ਤ ਹੈ - ਤੁਹਾਡੀ ਪਸੰਦ ਦੇ ਅਨੇਕਾਂ ਮਹਾਨ ਡਿਜ਼ਾਇਨ ਇੰਟਰਨੈਟ ਉੱਤੇ ਉਪਲਬਧ ਹਨ। ਇਸੇ ਲਈ ਰਕੂਨ ਨੇ ਹਰੇਕ ਤਿਮਾਹੀ ਦੌਰਾਨ ਆਪਣੇ ਹੀ ਟੀਚਿਆਂ ਦੇ ਨਵੇਂ ਮੀਲ-ਪੱਥਰ ਕਾਇਮ ਕੀਤੇ ਹਨ। ਪਿਛਲੇ 12 ਮਹੀਨਿਆਂ ਦੌਰਾਨ 30 ਹਜ਼ਾਰ ਗਾਹਕਾਂ ਨੇ ਫ਼ੋਨ ਕੇਸ ਖ਼ਰੀਦੇ ਹਨ। ਪਹਿਲੀਆਂ 10 ਹਜ਼ਾਰ ਇਕਾਈਆਂ ਤਾਂ ਮਾਰਚ 2015 ਵਿੱਚ ਹੀ ਵਿਕ ਗਈਆਂ ਸਨ। ਵਿਭਿੰਨਤਾ ਤੋਂ ਬਾਅਦ ਉਨ੍ਹਾਂ ਨੇ ਦਸੰਬਰ 2015 'ਚ ਆਪਣੀਆਂ ਹੋਰ ਮਰਚੈਂਡਾਇਜ਼ ਦੀਆਂ 6,000 ਇਕਾਈਆਂ ਦੀ ਵਿਕਰੀ ਦਰਜ ਕੀਤੀ।

ਸ੍ਰੀ ਨਰੇਸ਼ ਦਸਦੇ ਹਨ, ਕਿ ''ਇੰਝ ਬਾਨੀਆਂ ਨੇ 30 ਹਜ਼ਾਰ ਡਾਲਰ ਕਮਾਏ। ਡਿਜੀਟਲ ਪ੍ਰਿੰਟਿੰਗ ਵਿੱਚ ਖਪਤਕਾਰ ਦੀਆਂ ਐਪਲੀਕੇਸ਼ਨਜ਼ ਹਾਲੇ ਵੀ ਇੱਕ ਮੁਢਲਾ ਮੌਕਾ ਹੈ ਅਤੇ ਅਸੀਂ ਛਪੇ ਉਤਪਾਦਾਂ ਵਿੱਚ ਅਨੇਕਾਂ ਵਸਤਾਂ ਵੇਖਦੇ ਹਾਂ, ਜੋ ਬਾਜ਼ਾਰ ਵਿੱਚ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਅਸੀਂ ਬ੍ਰਾਂਡੇਡ ਮਰਚੈਂਡਾਇਜ਼ ਬਾਜ਼ਾਰ ਵਿੱਚ ਤਕਨਾਲੋਜੀ ਅਤੇ ਉਤਪਾਦ-ਨਵੀਨਤਾ ਉੱਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਮੋਹਰੀ ਬਣੇ ਰਹਿਣਾ ਚਾਹੁੰਦੇ ਹਨ। ਇਸ ਪੜਾਅ ਉਤੇ, ਅਸੀਂ ਡਿਜੀਟਲ ਤਰੀਕੇ ਜੁੜੇ 20 ਅਜਿਹੇ ਭਾਈਵਾਲ ਜੋੜਨਾ ਚਾਹੁੰਦੇ ਹਾਂ, ਜਿਨ੍ਹਾਂ ਦੇ ਵਿਸ਼ਾਲ ਦਰਸ਼ਕ ਹਨ। ਇੰਝ ਹੀ 2016 ਵਿੱਚ ਅਸੀਂ ਪੰਜ ਹੋਰ ਉਤਪਾਦ ਵੀ ਸੂਚੀ ਵਿੱਚ ਜੋੜਨਾ ਚਾਹੁੰਦੇ ਹਾਂ।''

'ਯੂਅਰ ਸਟੋਰੀ' ਦੀ ਆਪਣੀ ਗੱਲ

ਸਾਨੂੰ 'ਨੈਟਫ਼ਲਿਕਸ' ਪੀੜ੍ਹੀ ਕਿਹਾ ਜਾਂਦਾ ਹੈ ਅਤੇ ਭਾਰਤ ਕੋਲ ਆਪਣੇ ਨੈਟਫ਼ਲਿਕਸਰਜ਼ ਵੱਡੀ ਗਿਣਤੀ ਵਿੱਚ ਹਨ। ਇੰਟਰਨੈਟ ਅਤੇ ਉਸ ਉੱਤੇ ਕੋਈ ਚੀਜ਼ ਵਾਇਰਲ ਹੋਣਾ ਇਹੋ ਦਰਸਾਉਂਦੇ ਹਨ ਕਿ ਹਰੇਕ ਸ਼ੋਅ ਅਤੇ ਫ਼ਿਲਮ ਨਾਲ ਇੱਕ ਭਾਈਚਾਰਾ ਉਸਰਦਾ ਹੈ ਤੇ ਇੰਝ ਭਾਈਚਾਰਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਕਿਉਂਕਿ ਪੌਪ ਸਭਿਆਚਾਰ ਨੌਜਵਾਨਾਂ ਦੇ ਸਮਾਜੀਕਰਣ ਦੀ ਪ੍ਰਕਿਰਿਆ ਦਾ ਵੱਡਾ ਹਿੱਸਾ ਹੈ, ਉਹ ਲੋਕਾਂ ਲਈ ਬਹੁਤ ਨਿਜੀ ਮਾਮਲੇ ਹਨ ਅਤੇ ਇਹ ਅਰਬਾਂ ਡਾਲਰ ਮੁੱਲ ਦਾ ਵਿਚਾਰ ਹੈ। ਪਰ ਇਸ ਵਿੱਚ ਚੋਰੀ ਦੀਆਂ ਸੰਭਾਵਨਾਵਾਂ ਬਹੁਤ ਰਹਿੰਦੀਆਂ ਹਨ।

ਰਕੂਨ ਦੇ ਕਾਰੋਬਾਰ ਜਿਹੇ ਪੋਰਟਲਜ਼ ਬਹੁਤ ਘੱਟ ਹਨ। ਰਕੂਨ ਦਰਅਸਲ ਇੱਕ ਸ਼ੁੱਧ ਡਿਜ਼ਾਇਨ ਪ੍ਰਤਿਭਾ ਪ੍ਰਦਾਨ ਕਰਦਾ ਹੈ ਤੇ ਇੱਕ ਨਿਆਂਪੂਰਨ ਮੰਚ ਹੈ। ਕਲਾਕਾਰ ਇੱਥੇ ਆਪਣੇ ਹੁਨਰ ਦਾ ਮੁੱਲ ਪਾ ਸਕਦੇ ਹਨ ਅਤੇ ਗਾਹਕਾਂ ਲਈ ਵੀ ਇਹ ਇੱਕ ਅਜਿਹਾ ਮੰਚ ਹੈ, ਜਿੱਥੇ ਉਹ ਦਿਲ-ਖਿੱਚਵੀਆਂ ਵਸਤਾਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੂੰ ਹੁਣ ਮਿਆਰ ਅਤੇ ਕੀਮਤ ਵਿਚਾਲੇ ਸੰਤੁਲਨ ਕਾਇਮ ਕਰ ਕੇ ਰੱਖਣ ਦੀ ਲੋੜ ਹੈ; ਇੰਝ ਹੀ ਚੋਰੀ ਦਾ ਖ਼ਾਤਮਾ ਇੱਕ ਹਕੀਕਤ ਬਣ ਸਕੇਗਾ।

ਲੇਖਕ: ਬਿੰਜਲ ਸ਼ਾਹ