ਔਰਤਾਂ ਮੁਸ਼ਕਿਲ ਵੇਲੇ ਕਿਵੇਂ ਕੁਝ ਹੀ ਸੈਕਿੰਡ ਵਿੱਚ ਪੁਲਿਸ ਨੂੰ ਸੂਚਨਾ ਪਹੁੰਚਾਉਣ; ਜਾਣੋ 'ਪੁਕਾਰ' ਐਪ ਬਾਰੇ 

0

ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਮੁਤਾਬਿਕ ਸਾਲ 2014 ਦੇ ਦੌਰਾਨ ਦੇਸ਼ ਵਿੱਚ ਬਲਾਤਕਾਰ ਦੇ 36 ਹਜ਼ਾਰ ਤੋਂ ਵੀ ਵੱਧ ਮਾਮਲੇ ਦਰਜ਼ ਹੋਏ. ਇਸਦਾ ਮਤਲਬ ਹਰ ਰੋਜ਼ ਇੱਕ ਸੌ ਤੋਂ ਵੀ ਵੱਧ. ਜ਼ੁਰਮ ਨੂੰ ਨੱਜੀਠਣ ਲਈ ਪੁਲਿਸ ਭਾਵੇਂ ਆਪਣੇ ਵੱਲੋਂ ਪੂਰਾ ਜਤਨ ਕਰਦੀ ਹੈ ਪਰ ਫ਼ੇਰ ਵੀ ਹਾਦਸੇ ਹੋ ਜਾਂਦੇ ਹਨ.

ਆਈਆਈਟੀ ਦਿੱਲੀ ਤੋਂ ਕੰਪਿਉਟਰ ਸਾਇੰਸ ਪੜ੍ਹੇ ਆਦਿਤਿਆ ਗੁਪਤਾ ਨੇ ਇਸ ਸਮੱਸਿਆ ਨੂੰ ਸਮਝਦਿਆਂ 'ਪੀਪਲ ਫ਼ਾਰ ਪੈਰਿਟੀ' ਨਾਂਅ ਦੀ ਸੰਸਥਾ ਬਣਾਈ। ਇਸ ਤੋਂ ਅਲਾਵਾ ਉਨ੍ਹਾਂ ਨੇ ਇੱਕ ਮੋਬਾਇਲ ਐਪ ਵੀ ਤਿਆਰ ਕੀਤਾ ਜਿਸ ਨਾਲ ਮੁਸ਼ਕਿਲ ਵੇਲੇ ਕੋਈ ਵੀ ਔਰਤਾਂ ਕੁਝ ਹੀ ਸਕਿੰਟਾਂ ਵਿੱਚ ਪੁਲਿਸ ਕੋਲੋਂ ਮਦਦ ਲੈ ਸਕਦੀ ਹੈ.

ਪੜ੍ਹਾਈ ਪੂਰੀ ਕਰਣ ਮਗਰੋਂ ਆਦਿਤਿਆ ਗੁਪਤਾ ਇੱਕ ਕੰਪਨੀ 'ਚ ਨੌਕਰੀ ਕਰ ਰਹੇ ਸੀ. ਪਰ ਮਨ ਕਿਸੇ ਹੋਰ ਪਾਸੇ ਲੱਗਾ ਹੋਇਆ ਸੀ. ਉਹ ਨੌਕਰੀ ਛੱਡ ਕੇ ਆਪਣਾ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਸੀ ਪਰ ਸਮਝ ਨਹੀਂ ਸੀ ਆ ਰਿਹਾ ਕੀ ਕਿਸ ਤਰ੍ਹਾਂ ਦਾ ਕੰਮ ਕੀਤਾ ਜਾਵੇ।

ਆਦਿਤਿਆ ਨੇ ਦੱਸਿਆ-

"16 ਦਿਸੰਬਰ 2012 ਨੂੰ ਜਦੋਂ ਦਿੱਲੀ ਵਿੱਚ ਨਿਰਭਿਆ ਕਾਂਡ ਹੋਇਆ ਤਾਂ ਮੈਨੂੰ ਬਹੁਤ ਤਕਲੀਫ਼ ਹੋਈ. ਮੈਂ ਸੋਚਿਆ ਕੀ ਸਮਾਜ ਵਿੱਚੋਂ ਇਹ ਸੋਚ ਖ਼ਤਮ ਕੀਤੀ ਜਾਨੀ ਚਾਹੀਦੀ ਹੈ ਅਤੇ ਨਾਲ ਹੀ ਕੁਝ ਅਜਿਹਾ ਵੀ ਹੋਣਾ ਚਾਹੀਦਾ ਹੈ ਜਿਸ ਨਾਲ ਇਸ ਤਰ੍ਹਾਂ ਦੀ ਘਟਨਾਵਾਂ ਮੁੜ ਕੇ ਨਾ ਹੋਣ."

ਉਨ੍ਹਾਂ ਨੇ ਅਪ੍ਰੈਲ 2013 ਵਿੱਚ 'ਪੀਪਲ ਫ਼ਾਰ ਪੈਰਿਟੀ' ਨਾਂਅ ਦੀ ਸੰਸਥਾ ਬਣਾਈ ਅਤੇ ਸਮਾਜ ਵਿੱਚ ਔਰਤਾਂ ਅਤੇ ਮਰਦਾਂ ਵਿੱਚ ਲਿੰਗ ਦੇ ਆਧਾਰ ਤੇ ਵਿਤਕਰਾ ਖ਼ਤਮ ਕਰਨ ਵੱਲ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਸਕੂਲਾਂ ਅਤੇ ਕਾੱਲੇਜਾਂ ਵਿੱਚ ਜਾ ਕੇ ਇਸ ਸਮੱਸਿਆ ਨੂੰ ਆਪ ਵੀ ਜਾਣਿਆ। ਉਸ ਵੇਲੇ ਉਨ੍ਹਾਂ ਪਤਾ ਲੱਗਾ ਕੀ ਅਜਿਹਾ ਕੋਈ ਐਪ ਨਹੀਂ ਹੈ ਜਿਸ ਰਾਹੀਂ ਮੁਸ਼ਕਿਲ ਵੇਲੇ ਔਰਤਾਂ ਪੁਲਿਸ ਨੂੰ ਮਦਦ ਲਈ ਸੰਦੇਸ਼ ਦੇ ਭੇਜ ਦੇਣ.

ਆਦਿਤਿਆ ਨੇ ਦੱਸਿਆ ਕੀ-

"ਸਾਡੇ ਕੋਲ ਤਕਨੋਲੋਜੀ ਸੀ. ਅਸੀਂ ਉਸ ਦਾ ਇਸਤੇਮਾਲ ਕਰ ਕੇ ਪੁਲਿਸ ਨਾਲ ਰਾਫਤਾ ਕਾਇਮ ਕਰਨ ਦਾ ਤਰੀਕਾ ਬਣਾਉਣਾ ਚਾਹੁੰਦੇ ਸਾਂ."

ਉਨ੍ਹਾਂ ਮਹਿਸੂਸ ਕੀਤਾ ਕੀ ਕਿਸੇ ਵੀ ਘਟਨਾ ਦੇ ਮੌਕੇ 'ਤੇ ਪੁਲਿਸ ਕੰਟ੍ਰੋਲ ਰੂਮ ਨੂੰ ਫ਼ੋਨ ਕਰਣ ਲੱਗਿਆਂ ਹੀ ਪੰਜ ਮਿੰਟ ਲੱਗ ਜਾਂਦੇ ਹਨ. ਇਸ ਨਾਲ ਮਦਦ ਮਿਲਣ ਵਿੱਚ ਦੇਰ ਹੋ ਜਾਂਦੀ ਹੈ.

ਆਦਿਤਿਆ ਅਤੇ ਆਈਆਈਟੀ ਵਿੱਚ ਉਸਦੇ ਨਾਲ ਪੜ੍ਹੇ ਤਿੰਨ ਹੋਰ ਦੋਸਤਾਂ ਸ਼ਸ਼ਾੰਕ ਯਦੁਵੰਸ਼ੀ, ਰਵਿਕਾਂਤ ਭਾਰਗਵ ਅਤੇ ਰਮਨ ਖਤਰੀ ਨੇ ਰਲ੍ਹ ਕੇ 'ਪੁਕਾਰ' ਨਾਂਅ ਦਾ ਇੱਕ ਮੋਬਾਇਲ ਐਪ ਬਣਾਇਆ ਜਿਸ ਦਾ ਇੱਕ ਬੱਟਨ ਨੱਪਣ ਨਾਲ ਹੀ ਲੋਕਲ ਪੁਲਿਸ ਕੋਲ ਸੂਚਨਾ ਪਹੁੰਚ ਜਾਂਦੀ ਹੈ ਅਤੇ ਪੀੜਿਤ ਨਾਲ ਜੁੜੇ ਹੋਏ ਪੰਜ ਹੋਰ ਜਣਿਆਂ ਨੂੰ ਵੀ ਮੈਸੇਜ ਚਲਾ ਜਾਂਦਾ ਹੈ.

ਆਦਿਤਿਆ ਨੇ ਇਸ ਐਪ ਦੀ ਸ਼ੁਰੁਆਤ ਰਾਜਸਥਾਨ ਦੇ ਅਲਵਰ ਜਿਲ੍ਹੇ ਤੋ 2014 ਦੀ ਜੂਨ ਵਿੱਚ ਲੌੰਚ ਕੀਤਾ। ਉਸ ਤੋਂ ਬਾਅਦ ਇਹ ਐਪ ਕੋਟਾ ਅਤੇ ਫ਼ੇਰ ਅਲਵਰ ਵਿੱਖੇ ਲੌੰਚ ਕੀਤਾ ਗਿਆ.

ਆਦਿਤਿਆ ਦੇ ਮੁਤਾਬਿਕ ਇਹ ਇੱਕ ਸੁਰਖਿਆ ਐਪ ਹੈ ਜਿਸ ਨਾਲ ਪੁਲਿਸ ਨੂੰ ਸੂਚਨਾ ਦੇਣ ਵਿੱਚ ਬਹੁਤ ਹੀ ਘੱਟ ਸਮਾਂ ਲਗਦਾ ਹੈ. ਇਸ ਤੋਂ ਅਲਾਵਾ ਪੁਲਿਸ ਕੰਟ੍ਰੋਲ ਰੂਮ 'ਕ ਬੈਠੇ ਮੁਲਾਜ਼ਮ ਨੂੰ ਵੀ ਸੂਚਨਾ ਦੇਣ ਵਾਲੇ ਦਾ ਨਾਂਅ, ਮੋਬਾਇਲ ਨੰਬਰ ਅਤੇ ਘਟਨਾ ਦੀ ਲੋਕੇਸ਼ਨ ਉਸੇ ਵੇਲੇ ਪਤਾ ਲੱਗ ਜਾਂਦੀ ਹੈ. ਹੁਣ ਤਕ ਗੂਗਲ ਐਪ ਸਟੋਰ ਤੋਂ 60 ਹਜ਼ਾਰ ਤੋਂ ਵੀ ਵੱਧ ਐਪ ਡਾਉਨਲੋਡ ਕੀਤੇ ਜਾ ਚੁੱਕੇ ਹਨ.

ਭਵਿੱਖ ਬਾਰੇ ਆਦਿਤਿਆ ਦਾ ਕਹਿਣਾ ਹੈ ਕੀ ਉਹ ਇਸ ਐਪ ਨੂੰ ਹੋਰਨਾਂ ਰਾਜਾਂ 'ਚ ਵੀ ਲੌੰਚ ਕਰਣ ਦੀ ਤਿਆਰੀ ਕਰ ਰਹੇ ਹਨ. ਇਸ ਲਈ ਹੋਰ ਰਾਜਾਂ ਦੇ ਪੁਲਿਸ ਵਿਭਾਗ ਨਾਲ ਗੱਲ ਬਾਤ ਕੀਤੀ ਜਾ ਰਹੀ ਹੈ.

ਲੇਖਕ: ਗੀਤਾ ਬਿਸ਼ਟ

ਅਨੁਵਾਦ: ਅਨੁਰਾਧਾ ਸ਼ਰਮਾ