ਇੱਕ ਮੋਬਾਇਲ ਐਪ ਜੋ ਦੱਸੇਗਾ ਨੇੜੇ ਦਾ ਸ਼ੋਚਾਲਿਆ ਕਿੱਥੇ ਹੈ..

ਇੱਕ ਮੋਬਾਇਲ ਐਪ ਜੋ ਦੱਸੇਗਾ ਨੇੜੇ ਦਾ ਸ਼ੋਚਾਲਿਆ ਕਿੱਥੇ ਹੈ..

Monday December 26, 2016,

1 min Read

ਬਾਜ਼ਾਰ ਵਿੱਚ ਘੁਮਦੇ ਹੋਏ ਲੋੜ ਪੈਣ ਵੇਲੇ ਤੁਸੀਂ ਮੋਬਾਇਲ ਫੋਨ ਦੀ ਮਦਦ ਨਾਲ ਨੇੜੇ ਦੇ ਸ਼ੋਚਾਲਿਆ ਲੱਭ ਸਕਦੇ ਹੋ. ‘ਗੂਗਲ ਮੈਪਸ ਸ਼ੋਚਾਲਿਆ ਲੋਕੇਟਰ ਐਪ’ ਰਾਹੀਂ ਇਹ ਸੇਵਾ ਹੁਣ ਉਪਲਬਧ ਹੈ. ਸ਼ਹਿਰੀ ਵਿਕਾਸ ਮੰਤਰੀ ਐਮ ਵੈੰਕਿਆ ਨਾਇਡੂ ਨੇ ਅਧਿਕਾਰਿਕ ਤੌਰ ‘ਤੇ ਇਸ ਸੇਵਾ ਦੀ ਸ਼ੁਰੂਅੱਠ ਕਰ ਦਿੱਤੀ ਹੈ. ਫ਼ਿਲਹਾਲ ਇਹ ਸੇਵਾ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਅਲਾਵਾ ਪੰਜ ਹੋਰ ਸ਼ਾਇਰਾਂ ਵਿੱਚ ਉਪਲਬਧ ਹੋਈ ਹੈ. ਇਨ੍ਹਾਂ ਸ਼ਹਿਰਾਂ ਵਿੱਚ ਭੋਪਾਲ ਅਤੇ ਇੰਦੋਰ ਸ਼ਾਮਿਲ ਹਨ.

ਸ਼ਹਿਰੀ ਖੇਤਰਾਂ ਵਿੱਚ ਪਬਲਿਕ ਟਾਇਲੇਟ ਦਾ ਨਿਰਮਾਣ ਤੇਜ਼ ਹੋ ਜਾਣ ਕਰਕੇ ਸਵਛ ਭਾਰਤ ਮਿਸ਼ਨ ਵੀ ਤੇਜ਼ ਹੋ ਗਿਆ ਹੈ. ਹੁਣ ਪਬਲਿਕ ਟਾਇਲੇਟ ਤਕ ਪਹੁੰਚ ਵੀ ਸੌਖੀ ਹੋ ਗਈ ਹੈ.

image


ਸੇਵਾ ਖੇਤਰ ਵਿੱਚ ਜੇ ਤੁਸੀਂ ਗੂਗਲ ਮੈਪਸ ‘ਤੇ ਜਾ ਕੇ ਪਬਲਿਕ ਟਾਇਲੇਟ ਦੀ ਖੋਜ਼ ਕਰੋਗੇ ਤਾਂ ਤੁਹਾਨੂੰ ਨੇੜੇ ਦੇ ਸਾਰੇ ਟਾਇਲੇਟ ਦੀ ਜਾਣਕਾਰੀ ਮਿਲ ਜਾਵੇਗੀ.

ਦਿੱਲੀ ਦੇ ਨਾਲ ਨਾਲ ਗੁਰੂਗ੍ਰਾਮ, ਫਰੀਦਾਬਾਦ, ਗ਼ਾਜ਼ਿਆਬਾਦ ਅਤੇ ਨੋਇਡਾ ਵਿੱਚ ਵੀ ਇਹ ਸੇਵਾ ਉਪਲਬਧ ਹੋ ਗਈ ਹੈ. ਸਵਛ ਸਾਰਵਜਨਿਕ ਸ਼ੋਚਾਲਿਆ ਕੀਵਰਡ ਦਾ ਇਸਤੇਮਾਲ ਕਰਕੇ ਐਨਸੀਆਰ ਦੇ ਪੰਜੇ ਸ਼ਹਿਰਾਂ ਵਿੱਚ ਬਾਸ ਅੱਡੇ, ਰੇਲਵੇ ਸਟੇਸ਼ਨਾਂ, ਮਾਲ, ਹਸਪਤਾਲਾਂ ਅਤੇ ਮੈਟ੍ਰੋ ਸਟੇਸ਼ਨਾਂ ‘ਤੇ 5162 ਸ਼ੋਚਾਲੀਆਂ ਦੀ ਜਾਣਕਾਰੀ ਮਿਲ ਸਕੇਗੀ.

ਇਹ ਐਪ ਇਹ ਜਾਣਕਾਰੀ ਵੀ ਦੇਵੇਗਾ ਕੇ ਕਿਹੜਾ ਸ਼ੋਚਾਲਿਆ ਵਿੱਚ ਮੁਫਤ ਸੇਵਾ ਹੈ ਅਤੇ ਕਿੱਥੇ ਭੁਗਤਾਨ ਕਰਨਾ ਹੋਵੇਗਾ.

ਸ਼ਹਿਰੀ ਵਿਕਾਸ ਮੰਤਰਾਲਾ ਨੇ ਇਸ ਸੇਵਾ ਲਈ ਗੂਗਲ ਨਾਲ ਭਾਗੀਦਾਰੀ ਕੀਤੀ ਹੈ.