ਕਦੇ ਝੁੱਗੀ ‘ਚ ਰਹਿੰਦੇ ਸਨ, ਅੱਜ ਪ੍ਰਧਾਨਮੰਤਰੀ ਦੇ ਕੁਰਤੇ ਸਿਉਂਦੇ ਹਨ

ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਕੁਰਤਾ ਸਿਉਣ ਵਾਲੇ ਉਨ੍ਹਾਂ ਦੋ ਭਰਾਵਾਂ ਦੀ ਕਹਾਣੀ, ਜੋ ਕਦੇ ਝੁੱਗੀ ‘ਚ ਰਹਿੰਦੇ ਸਨ. ਅੱਜ ਉਨ੍ਹਾਂ ਦੀ ਕੰਪਨੀ ਦਾ ਟਰਨਉਵਰ ਢਾਈ ਸੌ ਕਰੋੜ ਸਾਲਾਨਾ ਹੈ. 

ਕਦੇ ਝੁੱਗੀ ‘ਚ ਰਹਿੰਦੇ ਸਨ, ਅੱਜ ਪ੍ਰਧਾਨਮੰਤਰੀ ਦੇ ਕੁਰਤੇ ਸਿਉਂਦੇ ਹਨ

Saturday June 10, 2017,

3 min Read

ਜੇਕਰ ਕੋਈ ਵਿਅਕਤੀ ਆਪਣੇ ਪਰਿਵਾਰ ਨੂੰ ਛੱਡ ਕੇ ਸਾਧ ਬਣਨ ਦਾ ਫ਼ੈਸਲਾ ਕਰ ਲਵੇ ਅਤੇ ਨਿੱਕੇ ਨਿੱਕੇ ਜੁਆਕਾਂ ਨੂੰ ਬੇਸਹਾਰਾ ਛੱਡ ਦੇਵੇ ਤਾਂ ਉਸ ਪਰਿਵਾਰ ਨਾਲ ਜੋ ਵਾਪਰ ਸਕਦਾ ਹੈ ਉਹੀ ਦੋਵਾਂ ਭਰਾਵਾਂ ਜਿਤੇੰਦਰ ਚੌਹਾਨ ਅਤੇ ਬਿਪਿਨ ਚੌਹਾਨ ਨਾਲ ਹੋਇਆ. ਇਨ੍ਹਾਂ ਨੇ ਹੌਸਲਾ ਨਾ ਛੱਡਦੇ ਹੋਏ ਆਪਣੇ ਆਪ ਨੂੰ ਵੀ ਸਾਂਭਿਆ ਅਤੇ ਪਰਿਵਾਰ ਨੂੰ ਵੀ. ਉਹ ਅੱਜ ਆਪਣੇ ਜੱਦੀ ਪੇਸ਼ੇ ਵਿੱਚ ਇੰਨੇ ਮਾਹਿਰ ਹੋ ਗਏ ਹਨ ਕੇ ਪ੍ਰਧਾਨਮੰਤਰੀ ਦੇ ਕਪੜੇ ਵੀ ਸਿਉਂਦੀ ਹਨ ਅਤੇ ਢਾਈ ਸੌ ਕਰੋੜ ਰੁਪੇ ਦੀ ਟਰਨਉਵਰ ਵਾਲੀ ਕੰਪਨੀ ਦੇ ਮਾਲਿਕ ਹਨ.

ਪਿਤਾ ਦੇ ਘਰ ਛੱਡ ਕੇ ਸਾਧ ਬਣ ਜਾਣ ਮਗਰੋਂ ਦੋਵਾਂ ਭਰਾਵਾਂ ਨੇ ਟੇਲਰ ਸ਼ਾੱਪ ਚਲਾ ਕੇ ਪਰਿਵਾਰ ਨੂੰ ਸਾਂਭਿਆ. ਅੱਜ ਉਹ Jadeblue ਜਿਹੀ ਨਾਮੀ ਕੰਪਨੀ ਦਾ ਮਾਲਿਕ ਹਨ. ਇਨ੍ਹਾਂ ਦੀ ਪਹਿਚਾਨ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਕਪੜੇ ਸਿਉਣ ਵਾਲਿਆਂ ਵੱਜੋਂ ਵੀ ਹੁੰਦੀ ਹੈ.

ਜਿਤੇੰਦਰ ਚੌਹਾਨ ਅਤੇ ਬਿਪਿਨ ਚੌਹਾਨ ਜੇਡਬਲਿਊ ਮੇਨਸਵੀਅਰ ਸਟੋਰ ਦੇ ਮਾਲਿਕ ਹਨ. ਇਨ੍ਹਾਂ ਦੀ ਕੰਪਨੀ ਦੇਸ਼ ਦੇ ਮਸ਼ਹੂਰ ਲੋਕਾਂ ਦੇ ਕਪੜੇ ਸਿਉਂਦੇ ਹਨ. ਇਨ੍ਹਾਂ ਨੇ 1981 ਵਿੱਚ ਆਪਣੀ ਕੰਪਨੀ ਦੀ ਨੀਂਹ ਪਾਈ ਸੀ. ਅੱਜ ਇਹ ਕੰਪਨੀ ਸੋਨਿਆ ਗਾਂਧੀ, ਅਹਮਦ ਪਟੇਲ, ਗੌਤਮ ਅਡਾਨੀ ਅਤੇ ਕਰਸਨ ਭਾਈ ਪਟੇਲ ਜਿਹੇ ਮੰਨੇ ਹੋਏ ਲੋਕਾਂ ਦੇ ਕਪੜੇ ਸਿਉਂਦੀ ਹੈ. ਇਨ੍ਹਾਂ ਦੀ ਕੰਪਨੀ ਵਿੱਚ 1200 ਲੋਕ ਕੰਮ ਕਰਦੇ ਹਨ.

image


ਦੋਵੇਂ ਭਰਾ ਜਦੋਂ ਨਿੱਕੇ ਸਨ ਤਾਂ ਅਹਿਮਦਾਬਾਦ ਦੇ ਇੱਕ ਝੁੱਗੀ ਬਸਤੀ ਇਲਾਕੇ ਵਿੱਚ ਰਿਹਾ ਕਰਦੇ ਸਨ. ਇਨ੍ਹਾਂ ਦਾ ਜੱਦੀ ਕੰਮ ਕਪੜੇ ਸਿਲਾਈ ਦਾ ਸੀ. ਇਹ ਇਨ੍ਹਾਂ ਦੀ ਛੱਟੀ ਪੀੜ੍ਹੀ ਹੈ. ਬਿਪਿਨ ਚੌਹਾਨ ਉਸ ਵੇਲੇ ਮਾਤਰ ਚਾਰ ਵਰ੍ਹੇ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਨੇ ਘਰ ਪਰਿਵਾਰ ਛੱਡ ਕੇ ਸਾਧ ਬਣਨ ਦਾ ਫ਼ੈਸਲਾ ਕੀਤਾ.

ਚੌਹਾਨ ਭਰਾਵਾਂ ਨੇ ਮੁੰਬਈ ਅਤੇ ਕੋਲਕਾਤਾ ਵਿੱਚ ਦੁਕਾਨਾਂ ਖੋਲੀਆਂ ਪਰ ਉਹ ਬਹੁਤਾ ਨਹੀਂ ਚੱਲੀਆਂ. ਬਿਪਿਨ ਚੌਹਾਨ ਦੱਸਦੇ ਹਨ ਕੇ ਉਨ੍ਹਾਂ ਦੇ ਪਿਤਾ ਧਾਰਮਿਕ ਵਿਚਾਰਧਾਰਾ ਵਾਲੇ ਸਨ. ਪੂਜਾ ਪਾਠ ਕਰਦੇ ਰਹਿੰਦੇ ਸਨ. ਉਹ ਗਰੀਬ ਲੋਕਾਂ ਨੂੰ ਆਪਣੇ ਕਪੜੇ ਵੀ ਲਾਹ ਕੇ ਦੇ ਦਿੰਦੇ ਸਨ. ਜਦੋਂ ਉਨ੍ਹਾਂ ਨੇ ਸਾਧ ਬਣਨ ਦਾ ਫ਼ੈਸਲਾ ਕੀਤਾ ਉਸ ਵੇਲੇ ਗੁਜਰਾਤ ਦੇ ਸਾਬਰਮਤੀ ਆਸ਼ਰਮ ਕੋਲ ਉਨ੍ਹਾਂ ਦੀ ਦੁਕਾਨ ਹੁੰਦੀ ਸੀ. ‘ਚੌਹਾਨ ਟੇਲਰ’ ਦੇ ਨਾਂਅ ਦੀ ਮਸ਼ਹੂਰੀ ਸੀ.

ਪਰ ਪਿਤਾ ਦੇ ਅਚਾਨਕ ਸਾਧ ਬਣ ਜਾਣ ਦੇ ਬਾਅਦ ਹਾਲਤ ਖ਼ਰਾਬ ਹੋ ਗਏ ਅਤੇ ਉਨ੍ਹਾਂ ਨੂੰ ਆਪਣੇ ਨਾਨਕੇ ਆ ਕੇ ਰਹਿਣਾ ਪਿਆ. ਉਨ੍ਹਾਂ ਦੇ ਨਾਨਕਿਆਂ ਦੀ ਮਕਵਾਨਾ ਟੇਲਰ ਦੇ ਨਾਂਅ ਦੀ ਦੁਕਾਨ ਸੀ. ਦੋਵੇਂ ਭਰਾਵਾਂ ਨੇ ਇਸ ਦੁਕਾਨ ‘ਚ ਕੰਮ ਸਿੱਖਣਾ ਸ਼ੁਰੂ ਕੀਤਾ. ਸਕੂਲ ਤੋਂ ਬਾਅਦ ਦੋਵੇਂ ਭਰਾ ਇੱਥੇ ਕੰਮ ਸਿੱਖਦੇ. ਉਨ੍ਹਾਂ ਦੀ ਮਾਂ ਵੀ ਉਨ੍ਹਾਂ ਦੇ ਨਾਲ ਕੰਮ ਕਰਦੀ. ਉਹ ਦੋਵੇਂ ਭਰਾ ਅਤੇ ਦੋ ਭੈਣਾਂ ਸਰਕਾਰੀ ਸਕੂਲ ਵਿੱਚ ਪੜ੍ਹਦੇ ਸਨ. ਉਨ੍ਹਾਂ ਦੇ ਮਾਮਾ ਨੇ ਬੱਚਿਆਂ ਨੂੰ ਪੜ੍ਹਾਉਣ ਵਿੱਚ ਕੋਈ ਘਾਟ ਨਹੀਂ ਛੱਡੀ. ਬਿਪਿਨ ਨੇ ਮਨੋਵਿਗਿਆਨ ਵਿੱਚ ਗ੍ਰੇਜੁਏਸ਼ਨ ਕੀਤਾ.

ਵੱਡਾ ਭਰਾ ਦਿਨੇਸ਼ ਚੌਹਾਨ ਜਦੋਂ 22 ਸਾਲ ਦਾ ਸੀ ਤਾਂ ਉਨਸੇ ਆਪਣੀ ਦੁਕਾਨ ਖੋਲ ਲਈ. ਉਸ ਵੇਲੇ ਬਿਪਿਨ ਸਕੂਲ ਵਿੱਚ ਪੜ੍ਹਦੇ ਸਨ. ਉਹ ਸਕੂਲ ਦੇ ਬਾਅਦ ਦੁਕਾਨ ‘ਤੇ ਕੰਮ ਕਰਦੇ. ਪੜ੍ਹਾਈ ਪੂਰੀ ਕਰਨ ਦੇ ਬਾਅਦ ਦੋਵਾਂ ਨੇ ਨੌਕਰੀ ਕਰਨ ਦੀ ਥਾਂ ਆਪਣੇ ਜੱਦੀ ਕੰਮ ਨੂੰ ਹੀ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ. ਉਨ੍ਹਾਂ ਨੇ 1981 ਵਿੱਚ ਸੁਪ੍ਰੀਮੋ ਕਲਾਥਿੰਗ ਏੰਡ ਮੇਨਸਵੀਅਰ ਦੇ ਨਾਂਅ ਨਾਲ ਅਹਿਮਦਾਬਾਦ ਵਿੱਚ ਦੁਕਾਨ ਖੋਲੀ. ਇਹ ਦੁਕਾਨ ਵਧੀਆ ਚੱਲ ਪਈ.

ਨਰੇਂਦਰ ਮੋਦੀ ਉਸ ਵੇਲੇ ਆਰਐਸਐਸ ਦੇ ਪ੍ਰਚਾਰਕ ਹੁੰਦੇ ਸਨ. ਉਹ ਇਸੇ ਦੁਕਾਨ ਤੋਂ ਪਾੱਲੀ ਫੈਬ੍ਰਿਕ ਦੇ ਕਪੜੇ ਸਿਆਉਂਦੇ ਸਨ. ਦੋਵੇਂ ਭਰਾਵਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕੇ ਮੋਦੀ ਇੱਕ ਦਿਨ ਦੇਸ਼ ਦੇ ਪ੍ਰਧਾਨਮੰਤਰੀ ਬਣ ਜਾਣਗੇ.

ਬਿਪਿਨ ਦੱਸਦੇ ਹਨ ਕੇ ਮੋਦੀ 1989 ਤੋਂ ਹੀ ਉਨ੍ਹਾਂ ਕੋਲੋਂ ਕੁਰਤੇ ਸਿਆਉਣ ਆਉਂਦੇ ਰਹੇ ਹਨ.

ਉਸ ਤੋਂ ਬਾਅਦ ਉਨ੍ਹਾਂ ਨੇ ਇੱਕ ਵੱਡੀ ਦੁਕਾਨ ਲੈ ਕੇ ਰੇਡੀਮੇਡ ਕਪੜਿਆਂ ਦਾ ਕੰਮ ਸ਼ੁਰੂ ਕੀਤਾ ਜਿਸ ਦਾ ਨਾਂਅ ਜੇਡਬਲਿਊ ਰੱਖਿਆ ਗਿਆ. ਅੱਜ ਦੇਸ਼ ਭਰ ਵਿੱਚ ਉਨ੍ਹਾਂ ਦੇ 51 ਤੋਂ ਵਧ ਸਟੋਰ ਹਨ. ਇਨ੍ਹਾਂ ਦੀ ਸਾਲਾਨਾ ਟਰਨਉਵਰ ਢਾਈ ਸੌ ਕਰੋੜ ਹੈ. 

    Share on
    close