ਕਹਾਣੀਆਂ ਰਾਹੀਂ ਬੱਚਿਆਂ ਦੀ ਪੜ੍ਹਾਈ ਨੂੰ ਮਨਭਾਉਂਦਾ ਬਣਾ ਰਹੇ ਹਨ 'ਸਟੋਰੀਵਾਲਾਜ਼'

ਅਮੀਨ ਹਕ਼ ਦੀ ਕੋਸ਼ਿਸ਼ਾਂ ਲਿਆ ਰਹੀਆਂ ਨੇ ਰੰਗ. ਰੂਟੀਨ ਸਿਖਿਆ ਦੀ ਥਾਂ ਬੱਚਿਆਂ ਨੂੰ ਕਹਾਣੀਆਂ ਸੁਣਾ ਕੇ ਪੜ੍ਹਾਉਣ ‘ਤੇ ਦਿੰਦੇ ਨੇ ਜੋਰ. ਸਾਲ 2012 ਵਿੱਚ ਸ਼ੁਰੂ ਹੋਈ ‘ਸਟੋਰੀਵਾਲਾਜ਼’ ਅੱਜ ਦੁਨਿਆਭਰ ਦੇ ਕਹਾਣੀ ਪਸੰਦ ਕਰਨ ਵਾਲਿਆਂ ਦੀ ਪਹਿਲੀ ਪਸੰਦ ਹੈ

1

ਕਹਾਣੀਆਂ ਵਿੱਚ ਇੱਕ ਜਾਦੂ ਹੁੰਦਾ ਹੈ. ਤੁਸੀਂ ਭਾਵੇਂ ਕਿਸੇ ਵੀ ਮਾਹੌਲ ਵਿੱਚ ਰਹਿੰਦੇ ਹੋਵੋਂ, ਕਿਸੇ ਵੀ ਹਾਲਤ ਵਿੱਚ ਹੋਵੋਂ. ਕਹਾਣੀਆਂ ਤੁਹਾਨੂੰ ਆਪਣੇ ਵੱਲ ਖਿੱਚਦੀਆਂ ਹਨ. ‘ਸਟੋਰੀਵਾਲਾਜ਼’ ਦਾ ਮੰਨਣਾ ਹੈ ਕੇ ਕਹਾਣੀਆਂ ਵਿੱਚ ਦੁਨਿਆ ਦੇ ਇਤਿਹਾਸ ਬਣਾਉਣ ਅਤੇ ਉਸਨੂੰ ਬਦਲ ਦੇਣ ਨੂੰ ਪ੍ਰੇਰਿਤ ਕਰਨ ਦੀ ਤਾਕਤ ਹੁੰਦੀ ਹੈ. ਲੋਕਾਂ ਨੂੰ ਸਿਖਿਆ ਦੇਣ ਅਤੇ ਕਿਸੇ ਪਾਸੇ ਪ੍ਰੇਰਿਤ ਕਰਨ ਲਈ ਕਹਾਣੀ ਬਹੁਤ ਵਧੀਆ ਤਰੀਕਾ ਹੈ.

“ਜਿੰਦਗੀ ਦੇ ਹਰ ਮੋੜ ‘ਤੇ ਕਹਾਣੀਆਂ ਨਾਲ ਸਾਡਾ ਸਾਹਮਣਾ ਹੁੰਦਾ ਹੈ. ਸਾਡੀ ਜਿੰਦਗੀ ਨੂੰ ਵਿਗਾੜ ਦੇਣ ਜਾਂ ਸੁਆਰ ਦੇਣ ਵਿੱਚ ਕਹਾਣੀਆਂ ਦਾ ਵੱਡਾ ਰੋਲ ਹੁੰਦਾ ਹੈ. ਕਹਾਣੀਆਂ ਸਾਡੇ ਜੀਵਨ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਦਿਆਂ ਹਨ.” ਇਹ ਕਹਿਣਾ ਹੈ ਸਟੋਰੀਵਾਲਾਜ਼ ਦੇ ਮੁੱਖ ਕਹਾਣੀਕਾਰ ਅਮੀਨ ਹਕ਼ ਦਾ.

ਥਿਏਟਰ ਅਤੇ ਵਿਗਿਆਪਨ ਦੀ ਦੁਨਿਆ ਨਾਲ ਕੰਮ ਕਰਦੇ ਹੋਏ ਅਮੀਨ ਨੂੰ ਅਹਿਸਾਸ ਹੋਇਆ ਕੇ ਕਹਾਣੀਆਂ ਕਿਸੇ ਦੇ ਜੀਵਨ ਲਈ ਕਿੰਨੀ ਮਹੱਤਪੂਰਨ ਹੁੰਦੀਆਂ ਹਨ. ਅਮੀਨ ਕਹਿੰਦੇ ਹਨ ਕੇ ਉਸੇ ਦੌਰਾਨ ਉਨ੍ਹਾਂ ਨੇ ਸਬ ਤੋਂ ਵੱਧਿਆ ਕਹਾਣੀ ਵਾਲੇ ਵਿਅਕਤੀ ਜਾਂ ਬ੍ਰਾਂਡ ਨੂੰ ਵਿਜੇਤਾ ਦੇ ਤੌਰ ‘ਤੇ ਵੇਖਣਾ ਸ਼ੁਰੂ ਕੀਤਾ. ਮੈਂ ਲੀਡਰਸ਼ਿਪ ਅਤੇ ਕਹਾਣੀ ਕਹਿਣ ਦੀ ਕਲਾ ਦੇ ਵਿਚਕਾਰ ਇੱਕ ਸੰਬਧ ਨੂੰ ਵੇਖ ਰਿਹਾ ਸੀ.

ਇਸੇ ਦੌਰਾਨ ਉਨ੍ਹਾਂ ਨੇ ਕਹਾਣੀਆਂ ਦੀ ਤਾਕਤ ਨੂੰ ਇੱਕ ਕਾਰੋਬਾਰੀ ਦੀ ਨਜ਼ਰ ਨਾਲ ਵੇਖਣਾ ਸ਼ੁਰੂ ਕੀਤਾ. ਸਿਖਿਆ ਦੇ ਪ੍ਰਸਾਰ ਵਿੱਚ ਵੀ ਉਨ੍ਹਾਂ ਨੂੰ ਕਹਾਣੀ ਦੀ ਮਹੱਤਾ ਸਮਝ ਆ ਗਈ ਸੀ. ਅਮੀਨ ਕਹਿੰਦੇ ਹਨ ਕੇ ਉਨ੍ਹਾਂ ਨੂੰ ਲੱਗਾ ਕੇ ਬੱਚਿਆਂ ਨੂੰ ਪੁਰਾਣੇ ਤਰੀਕੇ ਦੀ ਥਾਂ ਕਹਾਣੀਆਂ ਸੁਣਾ ਕੇ ਵਧੀਆ ਤਰੀਕੇ ਨਾਲ ਪੜ੍ਹਾਇਆ ਜਾ ਸਕਦਾ ਹੈ. ਉਨ੍ਹਾਂ ਦਾ ਕਹਿਣਾ ਹੈ ਕੇ ਕਹਾਣੀਆਂ ਵਿੱਚ ਸਾਡਾ ਸਭਿਆਚਾਰ ਹੁੰਦਾ ਹੈ. ਇਸ ਲਈ ਇਨ੍ਹਾਂ ਰਾਹੀਂ ਸਾਨੂੰ ਫ਼ੈਸਲੇ ਚੰਗੀ ਤਰ੍ਹਾਂ ਲੈਣ ਵਿੱਚ ਸੌਖਾ ਲਗਦਾ ਲਗਦਾ ਹੈ.

ਗੁਜਰਾਤ ਦੇ ਜੰਮ ਪਲ ਅਮੀਨ ਹਕ਼ ਉੱਪਰ ਕਹਾਣੀਆਂ ਦਾ ਪ੍ਰਭਾਵ ਬਚਪਨ ਤੋਂ ਹੀ ਰਿਹਾ ਹੈ. ਸਕੂਲ ਦੇ ਦਿਨਾਂ ਵਿੱਚ ਹੀ ਅਮੀਨ ਨੂੰ ਕਹਾਣੀਆਂ ਪ੍ਰਤੀ ਲਗਾਵ ਹੋ ਗਿਆ ਸੀ ਜੋ ਉਨ੍ਹਾਂ ਨੂੰ ਥਿਏਟਰ ਵੱਲ ਲੈ ਗਿਆ. ਉਨ੍ਹਾਂ ਨੇ ਆਪਣੇ ਆਪ ਦੇ ਨਿਰਦੇਸ਼ਨ ਵਿੱਚ ਨੌਵੀੰ ਜਮਾਤ ਵਿੱਚ ਪਹਿਲਾ ਨਾਟਕ ਖੇਡਿਆ. ਸਮੇਂ ਦੇ ਨਾਲ ਉਹ ਆਪਣੇ ਕੰਮ ਵਿੱਚ ਸੁਧਾਰ ਕਰਦੇ ਗਏ. ਸਕੂਲ ਪੂਰਾ ਕਰਨ ਮਗਰੋਂ ਜਦੋਂ ਉਹ ਕਾਲੇਜ ਗਏ ਤਾਂ ਥਿਏਟਰ ਨਿਰਦੇਸ਼ਕ ਨੇ ਉਨ੍ਹਾਂ ਦੀ ਕਾਬਲੀਅਤ ਨੂੰ ਵੇਖ ਲਿਆ.

ਛੇਤੀ ਹੀ ਅਮੀਨ ਨੇ ਐਮਆਈਸੀਏ ‘ਚੋਂ ਵਿਗਿਆਪਨ ਦਾ ਕੋਰਸ ਪੂਰਾ ਕਰ ਲਿਆ ਅਤੇ ਮੁੰਬਈ ਦੀ ਉਗੀਲਵੀ ਏੰਡ ਮਾਥਾਰ ਨਾਂਅ ਦੀ ਕੰਪਨੀ ਵਿੱਚ ਨੌਕਰੀ ਕਰਨ ਲੱਗੇ. ਉਨ੍ਹਾਂ ਦੱਸਿਆ ਕੇ ਉਹ ਇੱਕ ਟ੍ਰੇਨੀ ਦੇ ਤੌਰ ‘ਤੇ ਕੰਮ ਕਰ ਰਹੇ ਸਨ. ਉਨ੍ਹਾਂ ਨੂੰ ਉਸ ਵੇਲੇ ਦਾ ਇੱਕ ਕਿੱਸਾ ਚੇਤੇ ਆਉਂਦਾ ਹੈ. ਇੱਕ ਵਾਰ ਜਦੋਂ ਉਹ ਸ਼ੌਚਾਲਿਆ ਗਏ ਤਾਂ ਉਨ੍ਹਾਂ ਦੀ ਨਾਲ ਮੰਨੇ ਹੋਏ ਕ੍ਰਿਏਟਿਵ ਡਾਇਰੇਕਟਰ ਸੋਨਲਡਬਰਾਲ ਖੇਡ ਸਨ. ਡਬਰਾਲ ਉਸ ਵੇਲੇ ਮਸ਼ਹੂਰ ਟੀਵੀ ਸ਼ੋਅ ਫ਼ੌਜੀ ਦੇ ਕੰਮ ਕਰਕੇ ਚਰਚਾ ਵਿੱਚ ਸਨ. ਉਨ੍ਹਾਂ ਨੂੰ ਵੇਖ ਕੇ ਮੈਂ ਸੋਚਿਆ ਕੇ ਜੇਕਰ ਇੰਨਾ ਰੁਝਿਆ ਹੋਇਆ ਵਿਅਕਤੀ ਥਿਏਟਰ ਲਈ ਸਮਾਂ ਕੱਢ ਸਕਦਾ ਹੈ ਤਾਂ ਮੈਂ ਕਿਉਂ ਨਹੀਂ. ਮੈਂ ਇਸ ਬਾਰੇ ਆਪਣੇ ਸੀਨੀਅਰ ਨਾਲ ਗੱਲ ਕੀਤੀ. ਉਨ੍ਹਾਂ ਨੇ ਹਾਂ ਕਰ ਦਿੱਤੀ.

ਅਮੀਨ ਮੁੰਬਈ ਦੇ ਮਸ਼ਹੂਰ ਥਿਏਟਰ ਗਰੁਪ ਅੰਕੁਰ ਦਾ ਹਿੱਸਾ ਬਣ ਗਏ. ਇਹ ਸਬ ਇੱਕ ਸੁਪਨੇ ਦਾ ਸਚ ਹੋਣ ਜਿਹਾ ਸੀ.

ਦੋ ਸਾਲ ਮਗਰੋਂ ਉਹ ਨੌਕਰੀ ਛੱਡ ਕੇ ਮੈਕੇਨ ਏਰਿਕਸਨ ਵਿੱਚ ਸ਼ਾਮਿਲ ਹੋ ਗਏ. ਮੈਂ ਵਿਗਿਆਪਨ ਅਤੇ ਥਿਏਟਰ ਦੋਹਾਂ ਨਾਲ ਕੰਮ ਕਰ ਰਿਹਾ ਸੀ. ਦੋਵੇਂ ਕਹਾਣੀ ਕਹਿਣ ਦੇ ਮੰਚ ਸਨ. ਵਿਗਿਆਪਨ ਦਾ ਕੰਮ ਇੱਕ ਚੁਨੌਤੀ ਹੈ ਜੋ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਤਰੀਕਾ ਸਿਖਾਉਂਦਾ ਹੈ. ਥਿਏਟਰ ਦੇ ਦੌਰਾਨ ਮੈਂ ਕਹਾਣੀ ਕਹਿਣ ਦੀ ਕਲਾ ਨੂੰ ਸਮਝਿਆ. ਵਿਗਿਆਪਨ ਜਗਤ ਨੇ ਮੈਨੂੰ ਉਹ ਸਬ ਕਰਨ ਦਾ ਤਰੀਕਾ ਦੱਸਿਆ.

ਇਸੇ ਦੌਰਾਨ ਉਨ੍ਹਾਂ ਨੇ ਐਫਟੀਆਈਆਈ ਅਤੇ ਨੇਸ਼ਨਲ ਫਿਲਮ ਆਰ੍ਕਾਈਵ੍ਜ਼ ਆਫ਼ ਇੰਡੀਆ ਤੋਂ ਫਿਲਮ ਅਪ੍ਰਿਸਿਏਸਸ਼ਨ ਦਾ ਕੋਰਸ ਵੀ ਕਰ ਲਿਆ. ਕਹਾਣੀ ਕਹਿਣ ਦੇ ਨਵੇਂ ਤਰੀਕੇ ਮੇਰੇ ਜੀਵਨ ਦਾ ਹਿੱਸਾ ਬਣਦੇ ਜਾ ਰਹੇ ਸਨ.

ਉਸ ਤੋਂ ਬਾਅਦ ਅਮੀਨ ਮੁੰਬਈ ਛੱਡ ਕੇ ਬੰਗਲੁਰੂ ਆ ਗਏ. ਸਾਲ 2012 ਦੇ ਦੌਰਾਨ ਉਨ੍ਹਾਂ ਨੇ ਸਟੋਰੀਵਾਲਾਜ਼ ਦੀ ਨੀਂਹ ਰੱਖੀ.

ਸਟੋਰੀਵਾਲਾਜ਼ ਰਾਹੀਂ ਉਹ ਸਿਖਿਆ ਦੇ ਖੇਤਰ ਵਿੱਚ ਇੱਕ ਨਵਾਂ ਪ੍ਰਯੋਗ ਲੈ ਕੇ ਆਏ. ਅਮੀਨ ਕਹਿੰਦੇ ਹੈਂ ਕੇ ਤੁਹਾਨੂੰ ਗਣਿਤ ਦੇ ਫ਼ਾਰ੍ਮੂਲਾ ਯਾਦ ਭਾਵੇਂ ਨਾਹ ਹੋਣ ਪਰ ਅੱਜ ਵੀ ਖਰਗੋਸ਼ ਤੇ ਕਛੂ ਦੀ ਕਹਾਣੀ ਜਰੁਰ ਯਾਦ ਹੋਏਗੀ. ਜਿਨ੍ਹਾਂ ਨੂੰ ਯਾਦ ਕਰਨ ਲਈ ਤੁਸੀਂ ਮਿਹਨਤ ਕੀਤੀ, ਉਹ ਤਾਂ ਭੁੱਲ ਗਏ ਪਰ ਜਿਹੜੀ ਕਹਾਣੀ ਮੰਨ ਲਾ ਕੇ ਸੁਣੀ ਸੀ ਉਹ ਭੁੱਲ ਗਏ.

ਸਟੋਰੀਵਾਲਾਜ਼ ਦਾ ਮੰਨਣਾ ਹੈ ਕੇ ਅਧਿਆਪਕ ਅਤੇ ਵਿਦਿਆਰਥੀ ਦੀ ਪਸੰਦ ਅਤੇ ਨਾਪਸੰਦ ਵਾਲੇ ਵਿਸ਼ੇ ਦੇ ਵਿੱਚ ਇੱਕ ਸੰਬੰਧ ਹੁੰਦਾ ਹੈ. ਜੇਕਰ ਅਧਿਆਪਕ ਕਹਾਣੀ ਸੁਣਾਉਣ ਵਾਲੇ ਤਰੀਕੇ ਨਾਲ ਪੜ੍ਹਾਉਂਦਾ ਹੈ ਤਾਂ ਵਿਦਿਆਰਥੀ ਵਿਸ਼ੇ ਵਿੱਚ ਜੀ ਲਾਉਣਗੇ. ਇਸ ਲਈ ਹਰ ਵਿਸ਼ਾ ਕਹਾਣੀ ਦੇ ਤਰੀਕੇ ਨਾਲ ਪੜ੍ਹਾਇਆ ਜਾਣਾ ਚਾਹਿਦਾ ਹੈ.

ਸਟੋਰੀਵਾਲਾਜ਼ ਇਸ ਕੰਮ ਲਈ ਅਧਿਆਪਕਾਂ ਨੂੰ ਵੀ ਟ੍ਰੇਨਿੰਗ ਦਿੰਦਾ ਹੈ. ਉਹ ਕਹਣੀਆਂ ਨੂੰ ਡਾਟਾ ਅਤੇ ਵਿਗਿਆਨ ਦੇ ਨਾਲ ਜੋੜ ਕੇ ਪੜ੍ਹਾਉਣ ਦਾ ਤਰੀਕਾ ਦੱਸਦਾ ਹੈ. ਆਖਿਰ ਵਿੱਚ ਅਮੀਨ ਕਹਿੰਦੇ ਹਨ ਕੇ ਕਹਾਣੀਆਂ ਸਾਡੇ ਦੀਐਨਏ ਵਿੱਚ ਬਹੁਤ ਡੂੰਗੇ ਤਕ ਹੁੰਦੀਆਂ ਹਨ. ਸਾਡੇ ਜੀਵਨ ਦਾ ਇਨ੍ਹਾਂ ਨਾਲ ਗਹਿਰਾ ਰਿਸ਼ਤਾ ਹੁੰਦਾ ਹੈ ਅਤੇ ਆਧੁਨਿਕ ਜੀਵਨ ਇਨ੍ਹਾਂ ਨੂੰ ਸਾਡੇ ਕੋਲੋਂ ਖੋਹ ਨਹੀਂ ਸਕਦਾ.

ਲੇਖਕ: ਨਿਸ਼ਾੰਤ ਗੋਇਲ

ਅਨੁਵਾਦ: ਰਵੀ ਸ਼ਰਮਾ