‘ਐਂਬੀ’ ਸਟਾਰਟਅਪ ਦੇਵੇਗਾ ਮੌਕੇ ਵੇਲੇ ਐਂਬੂਲੈੰਸ ਸੁਵਿਧਾ

ਗੂਗਲ ਇੰਡੀਆ ‘ਚ ਕੰਮ ਕਰ ਰਹੇ ਜੋਸ ਨੇ ‘ਐਮਬੀ’ ਨਾਂਅ ਦਾ ਇੱਕ ਅਜਿਹਾ ਸਟਾਰਟਅਪ ਸ਼ੁਰੂ ਕੀਤਾ ਹੈ, ਜੋ ਘਰੇ ਬੈਠੇ ਐਂਬੂਲੈੰਸ ਦੀ ਸੁਵਿਧਾ ਦੇਵੇਗਾ.

‘ਐਂਬੀ’ ਸਟਾਰਟਅਪ ਦੇਵੇਗਾ ਮੌਕੇ ਵੇਲੇ ਐਂਬੂਲੈੰਸ ਸੁਵਿਧਾ

Sunday March 12, 2017,

3 min Read

ਐਂਬੂਲੈੰਸ ਇੱਕ ਅਜਿਹੀ ਸ਼ੈ ਹੈ ਜਿਹੜੀ ਕਿਸੇ ਦੇ ਘਰ ਦੇ ਮੂਹਰੇ ਨਾਹ ਹੀ ਖੜੀ ਦਿੱਸੇ ਤਾਂ ਚੰਗਾ ਮੰਨਿਆ ਜਾਂਦਾ ਹੈ. ਕਿਉਂਕਿ ਇਸ ਦਾ ਨਾਂਅ ਖਰਾਬ ਸਿਹਤ ਅਤੇ ਐਮਰਜੇੰਸੀ ਨਾਲ ਜੁੜਿਆ ਹੋਇਆ ਹੈ. ਪਰ ਜਿਨ੍ਹਾਂ ਨੂੰ ਇਸ ਦੀ ਲੋੜ ਪੈਂਦੀ ਹੈ ਉਹੀ ਜਾਣਦੇ ਹਨ ਕੇ ਇਹ ਸੁਵਿਧਾ ਕਿੰਨੀ ਮਦਦਗਾਰ ਸਾਭਿਤ ਹੁੰਦੀ ਹੈ. ਜਿਨ੍ਹਾਂ ਨੂੰ ਇਸ ਦੀ ਲੋੜ ਪੈਂਦੀ ਹੈ ਉਨ੍ਹਾਂ ਲਈ ਇਹ ਇੱਕ ਖੁਸ਼ੀ ਦੀ ਗੱਲ ਹੈ ਕੇ ਉਨ੍ਹਾਂ ਨੂੰ ਹੁਣ ਇਸ ਸੁਵਿਧਾ ਲਈ ਪਰੇਸ਼ਾਨ ਨਹੀਂ ਹੋਣਾ ਪਵੇਗਾ. ਗੂਗਲ ਇੰਡੀਆ ਦੀ ਨੌਕਰੀ ਛੱਡ ਕੇ ਜੋਸ ਨੇ ਇੱਕ ਅਜਿਹਾ ਸਟਾਰਟਅਪ ਸ਼ੁਰੂ ਕੀਤਾ ਹੈ ਜਿਸ ਦੀ ਮਦਦ ਨਾਲ ਘਰੇ ਬੈਠੇ ਕਿੱਤੇ ਵੀ ਐਂਬੂਲੈੰਸ ਦੀ ਸੁਵਿਧਾ ਪ੍ਰਾਪਤ ਕੀਤੀ ਜਾ ਸਕਦੀ ਹੈ.

"ਕਿਸੇ ਵੇਲੇ ਸਮੇਂ ਸਿਰ ਐਂਬੂਲੈੰਸ ਨਾ ਪਹੁਚਣ ਕਰਕੇ ਮਰੀਜਾਂ ਦੀ ਹਾਲਤ ਖ਼ਰਾਬ ਹੋ ਜਾਂਦੀ ਹੈ ਅਤੇ ਐਂਬੂਲੈੰਸ ਨਾ ਮਿਲਣ ਕਰਕੇ ਮਰੀਜਾਂ ਦੀ ਮੌਤ ਹੋ ਜਾਣ ਦੀ ਖ਼ਬਰਾਂ ਵੀ ਸੁਣਨ ਨੂੰ ਮਿਲ ਜਾਂਦੀਆਂ ਹਨ. ਆਪਣੇ ਮੁਲਕ ਵਿੱਚ ਇਹ ਸੇਵਾ ਹਾਲੇ ਵੀ ਭਰੋਸੇਮੰਦ ਨਹੀਂ ਹੈ. ਇਸ ਸਮੱਸਿਆ ਨੂੰ ਸਮਝਦੀਆਂ ਗੂਗਲ ਇੰਡੀਆ ਵਿੱਚ ਨੌਕਰੀ ਕਰ ਰਹੇ ਜੋਸ ਨੇ ਨੌਕਰੀ ਛੱਡ ਦਿੱਤੀ ਅਤੇ ਆਪਣਾ ਸਟਾਰਟਅਪ ਸ਼ੁਰੂ ਕੀਤਾ ਅਤੇ ਉਸਨੂੰ ਨਾਂਅ ਦਿੱਤਾ ‘ਐਮਬੀ’.

image


ਕੰਪਨੀ ਸ਼ੁਰੂ ਕਰਨ ਤੋਂ ਕੁਛ ਦਿਨਾਂ ਮਗਰੋਂ ਹੀ ਐਪੱਲ ਹੈਦਰਾਬਾਦ ‘ਚ ਕੰਮ ਕਰ ਰਹੇ ਰੋਹਿਤ ਵੀ ਜੋਸ ਦੇ ਨਾਲ ਹੀ ਜੁੜ ਗਏ ਅਤੇ ਐਮਬੀ ਦੇ ਕੰਮ ‘ਚ ਲੱਗ ਗਏ.

ਜੇਕਰ ਘਰ ਵਿੱਚ ਕਿਸੇ ਮੈਂਬਰ ਨੂੰ ਐਮਰਜੇੰਸੀ ਵੇਲੇ ਹਸਪਤਾਲ ਲੈ ਜਾਣ ਦੀ ਲੋੜ ਪੈ ਜਾਵੇ ਤਾਂ ਉਹ ਵੇਲਾ ਬਹੁਤ ਪਰੇਸ਼ਾਨੀ ਅਤੇ ਤਕਲੀਫ਼ ਦੇਣ ਵਾਲਾ ਹੁੰਦਾ ਹੈ. ਇਸ ਦਾ ਇਹ ਕਾਰਣ ਵੀ ਹੈ ਕੇ ਆਪਣੇ ਮੁਲਕ ‘ਚ ਜਿੰਨੇ ਹਸਪਤਾਲ ਹਨ, ਐਂਬੂਲੈੰਸ ਦੀ ਗਿਣਤੀ ਉਸ ਤੋਂ ਅੱਧੀ ਵੀ ਨਹੀਂ ਹੈ. ਅਜਿਹੇ ਵੇਲੇ ਐਂਬੂਲੈੰਸ ਲੱਭਣਾ ਵੀ ਕੋਈ ਸੌਖਾ ਕੰਮ ਨਹੀਂ ਹੁੰਦਾ. ਕਿਉਂਕਿ ਆਮਤੌਰ ‘ਤੇ ਕੋਈਐਂਬੂਲੈੰਸ ਦਾ ਨੰਬਰ ਆਪਣੇ ਕੋਲ ਨਹੀਂ ਰੱਖਦਾ. ਇਸ ਕਰਕੇ ਐਂਬੂਲੈੰਸ ਸਮੇਂ ਸਿਰ ਨਾਹ ਮਿਲਣ ਕਰਕੇ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ.

ਸਟਾਰਟਅਪ ਸ਼ੁਰੂ ਕਰਨ ਦੇ ਕੁਛ ਦਿਨਾਂ ਬਾਅਦ ਹੀ ਜੋਸ ਅਤੇ ਰੋਹਿਤ ਨੂੰ ਅਹਿਸਾਸ ਹੋਇਆ ਕੇ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਐਂਬੂਲੈੰਸ ਤਾਂ ਹਨ ਪਰ ਕੋਈ ਸਟਰੀਮਲਾਈਨ ਸੁਵਿਧਾ ਨਹੀਂ ਦੇ ਰਿਹਾ. ਇਸ ਦਾ ਕਾਰਣ ਹੈ ਕੇ ਐਂਬੂਲੈੰਸ ਹਸਪਤਾਲਾਂ ਅਤੇ ਐਂਬੂਲੈੰਸ ਗੱਡੀਆਂ ਦੇ ਮਾਲਿਕਾਂ ਦੇ ਵਿੱਚ ਫੱਸੀ ਹੁੰਦਿਆ ਹਨ. ਸਾਰਿਆਂ ਦੇ ਨੰਬਰ ਵੱਖ ਵੱਖ ਹਨ. ਜੇਕਰ ਕਿਸੇ ਨੂੰ ਐਂਬੂਲੈੰਸ ਚਾਹੀਦੀ ਹੋਵੇ ਤਾਂ ਸਬ ਨੂੰ ਵੱਖ ਵੱਖ ਫ਼ੋਨ ਕਰਕੇ ਪੁੱਛਣਾ ਪੈਂਦਾ ਹੈ. ਇਸ ਪੰਗੇ ਵਿੱਚ ਸਮਾਂ ਬਰਬਾਦ ਹੁੰਦਾ ਹੈ ਅਤੇ ਮਰੀਜ਼ ਦੀ ਹਾਲਤ ਖ਼ਰਾਬ ਹੋ ਜਾਂਦੀ ਹੈ. ਇਸ ਸਮੱਸਿਆ ਨਾਲ ਨੱਜੀਠਣ ਦੇ ਬਾਅਦ ਵੀ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੁੰਦੀ ਕੇ ਸਹੀ ਸਮੇਂ ‘ਤੇ ਐਂਬੂਲੈੰਸ ਮਿਲ ਹੀ ਜਾਵੇਗੀ.

“ਐਂਬੂਲੈੰਸ ਨੂੰ ਲੈ ਕੇ ਇਸ ਲਈ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਨਾਂਹ ਤਾਂ ਹਸਪਤਾਲ ਅਤੇ ਨਾਂਹ ਹੀ ਏਜੇਂਸੀਆਂ ਅਜਿਹੀ ਕਿਸੇ ਤਕਨੀਕ ਦਾ ਇਸਤੇਮਾਲ ਨਹੀਂ ਕਰਦੀ ਜਿਸ ਨਾਲ ਐਂਬੂਲੈੰਸ ਦੀ ਲੋਕੇਸ਼ਨ ਪਤਾ ਲੱਗ ਸਕੇ. ਇੱਕ ਐਂਬੂਲੈੰਸ ਦੇ ਪਹੁਚਣ ਦੇ ਸਮੇਂ ਵਿੱਚ ਇੱਕ ਘੰਟੇ ਦਾ ਵੀ ਅੰਤਰ ਹੋ ਜਾਂਦਾ ਹੈ. ਜੇਕਰ ਟ੍ਰੇਫ਼ਿਕ ਬੰਗਲੋਰ ਜਿਹੇ ਸ਼ਹਿਰ ਦਾ ਹੋਵੇ ਤਾਂ ਦਸਾਂ ਮਿਨਟਾਂ ਦਾ ਰਾਹ ਇੱਕ ਤੋਂ ਲੈ ਕੇ ਦੋ ਘੰਟੇ ਵੀ ਲੈ ਸਕਦਾ ਹੈ.

ਮਹਾਨਗਰਾਂ ਵਿੱਚ ਐਂਬੂਲੈੰਸ ਅਤੇ ਟ੍ਰੇਫ਼ਿਕ ਦੀ ਮਾੜੀ ਹਾਲਤ ਵੇਖਦਿਆਂ ਐਂਬੀ ਸਟਾਰਟਅਪ ਨੇ ਮਾਰਕੇਟ ਵਿੱਚ ਮੌਜੂਦ ਸਾਰੀਆਂ ਐਂਬੂਲੈੰਸ ਦਾ ਨੇਟਵਰਕ ਬਣਾਇਆ ਅਤੇ ਇੱਕ ਕਾੱਲ ਸੇੰਟਰ ਸ਼ੁਰੂ ਕੀਤਾ ਜਿਹੜਾ ਗਾਹਕ ਨਾਲ ਸੰਪਰਕ ਵਿੱਚ ਰਹਿੰਦਾ ਹੈ. ਗਾਹਕ ਵੱਲੋਂ ਸੰਪਰਕ ਕਰਨ ‘ਤੇ ਕਾੱਲ ਸੇੰਟਰ ਉਨ੍ਹਾਂ ਨੂੰ ਦੱਸਦਾ ਹੈ ਕੇ ਐਂਬੂਲੈੰਸ ਕਿੱਥੇ ਹੈ ਅਤੇ ਕਿੰਨੇ ਸਮੇਂ ‘ਚ ਪਹੁੰਚ ਸਕਦੀ ਹੈ.

ਐਂਬੀ ਛੇਤੀ ਹੀ ਮੋਬਾਇਲ ਐਪ ਲਿਆਉਣ ਦੀ ਤਿਆਰੀ ਵਿੱਚ ਹੈ ਜਿਹੜੀ ਐਂਬੂਲੈੰਸ ਨੂੰ ਸਿੱਧੇ ਲੋਕੇਸ਼ਨ ਬਾਰੇ ਦੱਸ ਦੇਵੇਗੀ ਅਤੇ ਗਾਹਕ ਨੂੰ ਵੀ ਐਂਬੂਲੈੰਸ ਬਾਰੇ. ਇਸ ਨਾਲ ਐਂਬੂਲੈੰਸ ਸੱਦਣਾ ਹੋਰ ਵੀ ਸੌਖਾ ਹੋ ਜਾਵੇਗਾ.

ਇਸ ਵੇਲੇ ਇਹ ਸਟਾਰਟਅਪ ਹੈਦਰਾਬਾਦ ਅਤੇ ਬੈੰਗਲੋਰ ਵਿੱਚ ਕੰਮ ਕਰ ਰਿਹਾ ਹੈ. ਛੇਤੀ ਹੀ ਇਹ ਹੋਰ ਮਹਾਨਗਰਾਂ ਵਿੱਚ ਵੀ ਉਪਲਬਧ ਹੋਵੇਗਾ.