ਐਚਆਈਵੀ ਬੱਚਿਆਂ ਦੀ ਤਕਦੀਰ ਬਣਾਉਣ 'ਚ ਲੱਗਾ ਇਹ ਜੋੜਾ, ਪਤੀ ਨੇ ਛੱਡੀ ਬੈੰਕ ਮੈਨੇਜਰ ਦੀ ਨੌਕਰੀ

0

ਐਚਆਈਵੀ ਬੱਚਿਆਂ ਲਈ ਛੱਡੀ ਬੈੰਕ ਮੈਨੇਜਰ ਦੀ ਨੌਕਰੀ

100 ਐਚਆਈਵੀ ਬੀਮਾਰੀ ਵਾਲੇ ਬੱਚਿਆਂ ਦੀ ਕਰ ਰਹੇ ਨੇ ਦੇਖਭਾਲ

6 ਸਾਲਾਂ ਤੋਂ ਕਰ ਰਹੇ ਹਨ ਐਚਆਈਵੀ ਬੱਚਿਆਂ ਦੀ ਭਲਾਈ ਦਾ ਕੰਮ

17 ਬੱਚਿਆਂ ਦਾ ਲਿਆ ਹੈ ਜਿਮੇੰਦਾਰੀ

ਹਿੰਦੀ ਫ਼ਿਲਮ ਦੇ ਇਕ ਗੀਤ 'ਨਨ੍ਹੇੰ ਮੁੰਨੇ ਬੱਚੇ ਤੇਰੀ ਮੁੱਠੀ ਮੇਂ ਕਿਆ ਹੈ...ਮੁੱਠੀ ਮੇਂ ਹੈ ਤਕਦੀਰ ਹਮਾਰੀ' ਨੂੰ ਪ੍ਰੇਰਨਾ ਮੰਨ ਕੇ ਪੁਣੇ ਦੇ ਰਹਿਣ ਵਾਲੇ ਸੁਜਾਤਾ ਅਤੇ ਮਹੇਸ਼ ਨੇ 17 ਅਜਿਹੇ ਬੱਚਿਆਂ ਦਾ ਜਿਮਾਂ ਚੁੱਕਿਆ ਹੋਇਆ ਹੈ ਜਿਨ੍ਹਾਂ ਨੂੰ ਘਾਤਕ ਐਚਆਈਵੀ ਦੀ ਬੀਮਾਰੀ ਹੈ. ਇਹ ਦੋਵੇਂ ਨਾ ਕੇਵਲ ਇਨ੍ਹਾਂ ਬੱਚਿਆਂ ਦੀ ਜਿਮੇਂਵਾਰੀ ਚੱਕ ਰਹੇ ਨੇ ਸਗੋਂ ਗੁਆਂਡ ਦੇ ਪਿੰਡਾਂ 'ਚ ਰਹਿਣ ਵਾਲੇ ਹੋਰ ਅਜਿਹੇ ਬੱਚਿਆਂ ਦੀ ਵੀ ਦੇਖਭਾਲ ਕਰ ਰਹੇ ਹਨ.

ਇਨ੍ਹਾਂ ਬੱਚਿਆਂ ਦੀ ਦੇਖਭਾਲ ਲਈ ਮਹੇਸ਼ ਨੇ ਤਾਂ ਬੈੰਕ ਮੈਨੇਜਰ ਦੀ ਨੌਕਰੀ ਵੀ ਛੱਡ ਦਿੱਤੀ। ਉਹਨਾਂ ਨੂੰ ਸੁਜਾਤਾ ਨਾਲ ਵਿਆਹ ਕਰਨ ਲਈ ਵੀ ਆਪਣੇ ਮਾਪਿਆਂ ਦੇ ਵਿਰੋਧ ਦਾ ਸਾਹਮਣਾਂ ਕਰਨਾ ਪਿਆ ਸੀ ਕਿਉਂਕਿ ਸੁਜਾਤਾ ਦੇ ਪਿਤਾ ਦੀ ਮੌਤ ਐਚਆਈਵੀ ਕਰਕੇ ਹੀ ਹੋਈ ਸੀ.

ਮਹੇਸ਼ ਅਤੇ ਸੁਜਾਤਾ ਮਹਾਂਰਾਸ਼ਟਰ ਦੇ ਸਤਾਰਾ ਜਿਲ੍ਹੇ ਦੇ ਰਹਿਣ ਵਾਲੇ ਹਨ. ਸੁਜਾਤਾ ਦੇ ਮਾਪਿਆਂ ਨੂੰ ਐਚਆਈਵੀ ਜਿਹੀ ਘਾਤਕ ਬੀਮਾਰੀ ਸੀ. ਜਦੋਂ ਉਹਨਾਂ ਨੂੰ ਇਸ ਬਾਰੇ ਪਤਾ ਲੱਗਾ ਉਦੋਂ ਤਕ ਬੀਮਾਰੀ ਬਹੁਤ ਵੱਧ ਚੁੱਕੀ ਸੀ. ਫੇਰ 6 ਮਹੀਨੇ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ. ਸਮਾਜ ਵਿੱਚ ਇਸ ਬੀਮਾਰੀ ਪ੍ਰਤੀ ਜਾਣਕਾਰੀ ਹੋਣ ਕਰਕੇ ਪਿੰਡ ਵਾਲਿਆਂ ਨੇ ਸੁਜਾਤਾ ਨਾਲ ਸੰਬੰਧ ਖ਼ਤਮ ਕਰ ਲਏ. ਉਸ ਸਮੇਂ ਤਕ ਮਹੇਸ਼ ਬੈੰਕ ਮੈਨੇਜਰ ਬਣ ਚੁੱਕੇ ਸੀ. ਜਦੋਂ ਉਨ੍ਹਾਂ ਨੂੰ ਸੁਜਾਤਾ ਦੀ ਲੱਗਾ ਤੇ ਉਨ੍ਹਾਂ ਨੇ ਸੁਜਾਤਾ ਦੀ ਮਦਦ ਕਰਨ ਅਤੇ ਉਸ ਨਾਲ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ.

ਜਦੋਂ ਮਹੇਸ਼ ਦੇ ਘਰ ਦਿਆਂ ਨੂੰ ਇਸ ਬਾਰੇ ਪਤਾ ਲੱਗਾ ਤੇ ਉਨ੍ਹਾਂ ਨੇ ਬਹੁਤ ਵਿਰੋਧ ਕੀਤਾ। ਵਿਰੋਧ ਦੇ ਬਾਵਜੂਦ ਮਹੇਸ਼ ਨੇ ਸੁਜਾਤਾ ਨਾਲ ਵਿਆਹ ਕਰ ਲਿਆ ਅਤੇ ਪਿੰਡ ਛੱਡ ਕੇ ਚਲੇ ਗਏ. ਪਰ ਉਨ੍ਹਾਂ ਦੇ ਪਰਿਵਾਰ ਜਾਂ ਦੋਸਤਾਂ-ਮਿਤਰਾਂ ਨੇ ਉਨ੍ਹਾਂ ਦੀ ਭਾਵਨਾ ਨਹੀਂ ਜਾਣੀ।

ਉਸ ਵੇਲ੍ਹੇ ਮਹੇਸ਼ ਨੂੰ ਵਿਚਾਰ ਆਇਆ ਕੀ ਜੇਕਰ ਉਨ੍ਹਾਂ ਨਾਲ ਇਹ ਹੋ ਰਿਹਾ ਹੈ ਤਾਂ ਐਚਆਈਵੀ ਦੀ ਬੀਮਾਰੀ ਨਾਲ ਪੀੜਿਤ ਬੱਚਿਆਂ ਨਾਲ ਕਿਵੇਂ ਹੁੰਦਾ ਹੋਏਗਾ? ਇਸ ਤੋਂ ਬਾਅਦ ਮਹੇਸ਼ ਅਤੇ ਸੁਜਾਤਾ ਪੁਣੇ ਆ ਗਏ. ਉਨ੍ਹਾਂ ਨੇ ਨੌਕਰੀ ਛੱਡ ਕੇ ਅਜਿਹੇ ਬੱਚਿਆਂ ਨਾਲ ਕੰਮ ਕਰਨ ਦਾ ਫ਼ੈਸਲਾ ਕਰ ਲਿਆ. ਉਨ੍ਹਾਂ ਨੇ ਇਸ ਬੀਮਾਰੀ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਮੁਹਿਮ ਚਲਾਉਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਇਸ ਖੇਤਰ 'ਚ ਕੰਮ ਕਰ ਰਹੀ ਇਕ ਸੰਸਥਾ ਨਾਲ ਰਾਫਤਾ ਕਾਇਮ ਕੀਤਾ। ਸੰਸਥਾ ਦੇ ਨਾਲ ਉਹ ਨੇੜੇ ਦੇ ਪਿੰਡਾਂ 'ਚ ਜਾਂਦੇ ਅਤੇ ਲੋਕਾਂ ਨੂੰ ਐਚਆਈਵੀ ਬੀਮਾਰੀ ਬਾਰੇ ਜਾਣਕਾਰੀ ਦਿੰਦੇ। ਇਸੇ ਦੌਰਾਨ ਉਨ੍ਹਾਂ ਨੇ ਵੇਖਿਆ ਕੀ ਇਕ ਬੱਚੇ ਨੂੰ ਪਿੰਡ ਵਾਲਿਆਂ ਨੇ ਪਿੰਡ ਤੋਂ ਬਾਹਰ ਰਖਿਆ ਹੋਇਆ ਸੀ ਕਿਉਂਕਿ ਉਸਨੂੰ ਐਚਆਈਵੀ ਦੀ ਬੀਮਾਰੀ ਹੋ ਗਈ ਸੀ. ਉਸ ਦਾ ਸਰੀਰ ਸੜ ਗਿਆ ਸੀ. ਪਿੰਡ ਦਾ ਕੋਈ ਵਿਅਕਤੀ ਉਸਨੂੰ ਹਸਪਤਾਲ ਲੈ ਜਾਣ ਨੂੰ ਤਿਆਰ ਨਹੀਂ ਸੀ. ਮਹੇਸ਼ ਅਤੇ ਸੁਜਾਤਾ ਉਸ ਬੱਚੇ ਨੂੰ ਨਾਲ ਲੈ ਆਏ ਤੇ ਉਸਦਾ ਇਲਾਜ਼ ਕਰਾਇਆ।

ਇਸ ਘਟਨਾ ਤੋਂ ਬਾਅਦ ਮਹੇਸ਼ ਤੇ ਸੁਜਾਤਾ ਨੇ ਫੈਸਲਾ ਕਰ ਲਿਆ ਕੀ ਉਹ ਅਜਿਹੇ ਬੱਚਿਆਂ ਨੂੰ ਲਭ ਕੇ ਲਿਆਉਣਗੇ ਅਤੇ ਉਨ੍ਹਾਂ ਦਾ ਇਲਾਜ਼ ਕਰਾ ਕੇ ਆਪਣੇ ਕੋਲ ਹੀ ਰੱਖ ਲੈਣਗੇ। ਇਸ ਤਰਾਂਹ ਉਨ੍ਹਾਂ ਨੇ ਪਿੰਡਾਂ 'ਚ ਜਾ ਕੇ 17 ਬੱਚੇ ਲਭ ਲਏ. ਇਸ ਕੰਮ ਲਈ ਉਨ੍ਹਾਂ ਨੇ ਕਿਸੇ ਕੋਲੋਂ ਕੋਈ ਮਦਦ ਨਹੀਂ ਮੰਗੀ। ਇਨ੍ਹਾਂ ਬੱਚਿਆਂ ਨਾਲ ਰਲ੍ਹ ਕੇ ਉਹ ਇੱਤਰ, ਫਿਨਾਇਲ, ਗ੍ਰੀਟਿੰਗ ਕਾਰਡ ਅਤੇ ਮੋਮਬੱਤੀਆਂ ਬਣਾਉਂਦੇ ਹਨ. ਇਹ ਸਮਾਨ ਉਹ ਆਈਟੀ ਕੰਪਨੀ ਵਾਲਿਆਂ ਨੂੰ ਵੇਚਦੇ ਹਨ ਤਾਂ ਜੋ ਬੱਚੇ ਆਤਮ ਨਿਰਭਰ ਬਣ ਜਾਣ. ਮਹੇਸ਼ ਦਾ ਕਹਿਣਾ ਹੈ ਕੀ ਇਨ੍ਹਾਂ ਬੱਚਿਆਂ ਨੂੰ ਰੋਟੀ ਤੋਂ ਜਿਆਦਾ ਘਰ ਦਾ ਪਿਆਰ ਚਾਹਿਦਾ ਹੈ ਕਿਉਂਕਿ ਇਨ੍ਹਾਂ ਨੂੰ ਨਹੀਂ ਪਤਾ ਪਰਿਵਾਰ ਕੀ ਹੁੰਦਾ ਹੈ.

ਹੁਣ ਮਹੇਸ਼ ਅਤੇ ਸੁਜਾਤਾ ਦੇ ਨਾਲ ਰਹਿਣ ਵਾਲੇ ਐਚਆਈਵੀ ਬੱਚੇ ਸਕੂਲ ਜਾਂਦੇ ਹਨ ਤੇ ਸਰਕਾਰੀ ਸਕੂਲ 'ਚ ਪੜ੍ਹਦੇ ਹਨ. ਇਨ੍ਹਾਂ ਬੱਚਿਆਂ 'ਚ ਸੱਤ ਕੁੜੀਆਂ ਤੇ ਦੱਸ ਮੁੰਡੇ ਸ਼ਾਮਿਲ ਹਨ. ਇਨ੍ਹਾਂ ਦੀ ਉਮਰ 6 ਸਾਲ ਤੋਂ 16 ਸਾਲ ਦੇ ਵਿੱਚ ਹੈ. ਇਹ ਸਾਰੇ ਬੱਚੇ ਪੜ੍ਹਾਈ 'ਚ ਬਹੁਤ ਹੁਸ਼ਿਆਰ ਹਨ. ਦੋ ਕੁੜੀਆਂ ਦੱਸਵੀਂ ਕਲਾਸ 'ਚ ਪੜ੍ਹਦਿਆਂ ਹਨ. ਮਹੇਸ਼ ਅਤੇ ਸੁਜਾਤਾ ਦਾ ਆਪਣਾ ਵੀ ਇਕ ਮੁੰਡਾ ਹੈ ਜੋ ਸੱਤ ਸਾਲ ਦਾ ਹੈ ਅਤੇ ਇਨ੍ਹਾਂ ਬੱਚਿਆਂ ਨਾਲ ਹੀ ਸਕੂਲ ਜਾਂਦਾ ਹੈ. ਇਨ੍ਹਾਂ ਦਾ ਇਲਾਜ਼ ਨੇੜੇਲੇ ਸਰਕਾਰੀ ਹਸਪਤਾਲ 'ਚ ਚਲ ਰਿਹਾ ਹੈ. ਜਦੋਂ ਉਹ ਇਨ੍ਹਾਂ ਬੱਚਿਆਂ ਨੂੰ ਲੈ ਕੇ ਕਿਰਾਏ ਦੇ ਮਕਾਨ 'ਚ ਰਹਿਣ ਆਏ ਤਾਂ ਆਸਪਾਸ ਰਹਿਣ ਵਾਲਿਆਂ ਨੇ ਇਤਰਾਜ਼ ਵੀ ਕੀਤਾ ਸੀ ਪਰ ਉਹੀ ਇਨ੍ਹਾਂ ਦੀ ਮਦਦ ਲਈ ਅੱਗੇ ਰਹਿੰਦੇ ਹਨ.

ਲੇਖਕ: ਹਰੀਸ਼ ਬਿਸ਼ਟ

ਅਨੁਵਾਦ: ਅਨੁਰਾਧਾ ਸ਼ਰਮਾ