ਫ਼ਾਦਰ ਡੇ 'ਤੇ ਇਰਫ਼ਾਨ ਨੇ ਆਪਣੇ ਬੇਟੇ ਨੂੰ ਸਮਝਾਈ ਰਾਸ਼ਟਰਪਿਤਾ ਦੀ ਵਿਚਾਰਧਾਰਾ

Sunday June 19, 2016,

2 min Read

ਪਿਤਾ ਵੱਲੋਂ ਆਪਣੇ ਬੱਚਿਆਂ ਨੂੰ ਖੁਸ਼ੀਆਂ ਦੇਣ ਲਈ ਪਿਤਾ ਨੂੰ ਧਨਵਾਦ ਦੇ ਤੌਰ ‘ਤੇ ਦੁਨਿਆ ਭਰ ਵਿੱਚ ਅੱਜ ਮਨਾਏ ਜਾ ਰਹੇ ‘ਫ਼ਾਦਰ ਡੇ’ ਦੇ ਮੌਕੇ ਤੇ ਫਿਲਮ ਸਟਾਰ ਇਰਫ਼ਾਨ ਖਾਨ ਨੇ ਆਪਣੇ ਬੇਟੇ ਲਈ ਕੁਝ ਖਾਸ ਹੀ ਸੋਚਿਆ ਹੋਇਆ ਸੀ. ਇਰਫ਼ਾਨ ਆਪਣੇ ਬੇਟੇ ਨੂੰ ਕਿਸੇ ਹੋਟਲ ‘ਚ ਡਿਨਰ ਕਰਾਉਣ ਜਾਂ ਕਿਸੇ ਹੋਰ ਥਾਂ ਤੇ ਨਹੀਨ ਲੈ ਕੇ ਗਿਆ. ਸਗੋਂ ਉਸਨੇ ਆਪਣੇ ਬੇਟੇ ਲਈ ਇੱਕ ਅਜਿਹੀ ਥਾਂ ਤੇ ਜਾਣ ਦਾ ਫ਼ੈਸਲਾ ਕੀਤਾ ਜੋ ਆਪਣੇ ਆਪ ‘ਚ ਮਿਸ਼ਾਲ ਦੇਣ ਲਾਇਕ ਹੈ.

ਇਰਫ਼ਾਨ ਆਪਣੇ ਬੇਟੇ ਨੂੰ ਐਜੂਕੇਸ਼ਨ ਟੂਰ ‘ਤੇ ਲੈ ਗਿਆ. ਓਹ ਵੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਆਸ਼ਰਮ ਸਾਬਰਮਤੀ ਵਿੱਖੇ ਲੈ ਗਿਆ. ਉਹ ਆਪਣੇ 11 ਸਾਲ ਦੇ ਬੇਟੇ ਨੂੰ ਮਹਾਤਮਾ ਗਾਂਧੀ ਦੇ ਵਿਚਾਰਾਂ ਨਾਲ ਜਾਣੂੰ ਕਰਾਉਣਾ ਚਾਹੁੰਦਾ ਸੀ. ਇਰਫ਼ਾਨ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਨਾਲ ਬਹੁਤ ਪ੍ਰਭਾਵਿਤ ਹੈ.

ਇੱਸ ਬਾਰੇ ਪ੍ਰਕਾਸ਼ਿਤ ਹੋਈ ਇੱਕ ਖ਼ਬਰ ਦੇ ਮੁਤਾਬਿਕ ਇਰਫ਼ਾਨ ਨੇ ਆਪਣੇ ਬੇਟੇ ਅਯਾਨ ਨੂੰ ਸਾਬਰਮਤੀ ਆਸ਼ਰਮ ਦੇ ਇਤਿਹਾਸ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਸਨ. ਇਸ ਆਸ਼ਰਮ ਤੋਂ ਹੀ ਮਹਾਤਮਾ ਗਾਂਧੀ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਜੰਗ ਸ਼ੁਰੁ ਕੀਤੀ ਸੀ. ਇਰਫ਼ਾਨ ਚਾਹੁੰਦੇ ਸਨ ਕੇ ਉਨ੍ਹਾਂ ਦਾ ਬੇਟਾ ਆਸ਼ਰਮ ਵਿੱਚ ਮੌਜ਼ੂਦ ਸ਼ਾਂਤੀ ਭਰੇ ਮਾਹੌਲ ਨੂੰ ਮਹਿਸੂਸ ਕਰੇ. ਇਹ ਇਰਫ਼ਾਨ ਦਾ ਆਪਣਾ ਵਿਚਾਰ ਸੀ ਕੇ ‘ਫ਼ਾਦਰ ਡੇ’ ਦੇ ਮੌਕੇ ‘ਤੇ ਉਹ ਆਪ ਅਤੇ ਉਸਦਾ ਬੇਟਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ.

ਇਸ ਗੱਲ ਦੀ ਪੁਸ਼ਟੀ ਕਰਦਿਆਂ ਇਰਫ਼ਾਨ ਨੇ ਕਿਹਾ ਕੇ ਇੱਕ ਆਮ ਇਨਸਾਨ ਹੁੰਦੀਆਂ ਵੀ ਮਹਾਤਮਾ ਗਾਂਧੀ ਨੇ ਸਮਾਜ ਵਿੱਚ ਵੱਡੇ ਪੱਧਰ ਦਾ ਬਦਲਾਵ ਲਿਆ ਦਿੱਤਾ. ਉਨ੍ਹਾਂ ਨੇ ਕਿਹਾ ਕੇ ਉਹ ਆਪਣੇ ਬੇਟੇ ਨੂੰ ਰਾਸ਼ਟਰਪਿਤਾ ਵੱਲੋਂ ਸਮਾਜ ਵਿੱਚ ਦੇਸ਼ ਦੀ ਆਜ਼ਾਦੀ ਲੈ ਲੈ ਆਉਂਦੇ ਬਦਲਾਵ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਸੀ.

ਲੇਖਕ: ਥਿੰਕ ਚੇੰਜ ਇੰਡੀਆ 

ਅਨੁਵਾਦ: ਰਵੀ ਸ਼ਰਮਾ 

    Share on
    close