ਕਿਸਾਨ ਨੇ ਬਣਾਈ ਬਿਜਲੀ ਅਤੇ ਡੀਜ਼ਲ ਦੇ ਬਿਨ੍ਹਾਂ ਚੱਲਣ ਵਾਲੀ ਟਰਬਾਈਨ

‘ਮੰਗਲ ਟਰਬਾਈਨ’ ਸਿੰਚਾਈ ਦੀ ਹਰ ਉਸ ਲੋੜ ਨੂੰ ਪੂਰਾ ਕਰਦੀ ਹੈ ਜਿਸ ਨੂੰ ਲਾਉਣ ਵਿੱਚ 50 ਹਜ਼ਾਰ ਤੋਂ ਲੈ ਕੇ ਪੰਜ ਲੱਖ ਤਕ ਦੀ ਲਾਗਤ ਆਉਂਦੀ ਹੈ. ਇਸ ਕਾੜ੍ਹ ਨੂੰ ਲਿਮਕਾ ਬੁਕ ਆਫ਼ ਰਿਕਾਰਡਸ ਵਿੱਚ ਦਰਜ਼ ਕੀਤਾ ਗਿਆ ਹੈ. 

0

ਕੀ ਤੁਸੀਂ ਮੰਨੋਗੇ ਕੇ ਦੇਸ਼ ਦੀ ਤਕਰੀਬਨ 24 ਫ਼ੀਸਦ ਖੇਤੀ ਲਾਇਕ ਜ਼ਮੀਨ ਬਿਰਾਨੀ ਹੈ. ਸਿਰਫ਼ ਇਸ ਕਰਕੇ ਕੇ ਉੱਥੇ ਸਿੰਚਾਈ ਦਾ ਸਿਸਟਮ ਨਹੀਂ ਹੈ. ਜੇਕਰ ਇਸ ਜ਼ਮੀਨ ਨੂੰ ਪਾਣੀ ਲੱਗ ਜਾਵੇ ਤਾਂ ਉੱਥੇ ਵੀ ਫ਼ਸਲ ਹੋ ਸਕਦੀ ਹੈ. ਕੁਛ ਅਜਿਹੀ ਸੋਚ ਰਖਦੇ ਹੋਏ ਉੱਤਰ ਪ੍ਰਦੇਸ਼ ਦੇ ਲਲਿਤਪੁਰ ਜਿਲ੍ਹੇ ਦੇ ਰਹਿਣ ਵਾਲੇ ਕਿਸਾਨ ਮੰਗਲ ਸਿੰਘ ਨੇ ਅਜਿਹੀ ਟਰਬਾਈਨ ਤਿਆਰ ਕੀਤੀ ਹੈ ਜਿਸ ਨਾਲ ਕਿਸੇ ਨਹਿਰ ਜਾਂ ਖਾਲ੍ਹ ਦੇ ਪਾਣੀ ਨੂੰ ਲਿਫਟ ਕਰਕੇ ਕੀਤੇ ਹੋਰ ਥਾਂ ਲੈ ਕੇ ਜਾਇਆ ਜਾ ਸਕਦਾ ਹੈ. ਖ਼ਾਸ ਗੱਲ ਇਹ ਹੈ ਕੇ ਇਸ ਨੂੰ ਚਲਾਉਣ ਲਈ ਨਾਹ ਤਾਂ ਬਿਜਲੀ ਦੀ ਲੋੜ ਹੈ ਨਾ ਹੀ ਡੀਜ਼ਲ ਦੀ.

ਮੰਗਲ ਸਿੰਘ ਨੇ ਪੜ੍ਹਾਈ ਮਾਤਰ ਹਾਈ ਸਕੂਲ ਤਕ ਹੀ ਕੀਤੀ ਹੈ. ਕਿਉਂਕਿ ਉਸ ਤੋਂ ਅੱਗੇ ਦੀ ਪੜ੍ਹਾਈ ਲਈ ਉਨ੍ਹਾਂ ਨੂੰ 20 ਕਿਲੋਮੀਟਰ ਜਾਣਾ ਪੈਂਦਾ ਸੀ. ਇਸ ਕਰਕੇ ਉਹ ਪੜ੍ਹਾਈ ਛੱਡ ਕੇ ਆਪਣੇ ਹੋਰ ਭਰਾਵਾਂ ਨਾਲ ਖੇਤੀ ਹੀ ਕਰਨ ਲੱਗ ਪਿਆ.

ਉਹ ਦੱਸਦੇ ਹਨ ਕੇ ਇੱਕ ਦਿਨ ਸਿੰਚਾਈ ਦੇ ਕੰਮ ਆਉਣ ਵਾਲੀ ਮੋਟਰ ਖ਼ਰਾਬ ਹੋ ਗਈ. ਉਨ੍ਹਾਂ ਨੇ ਮੋਟਰ ਲੈਣ ਲਈ ਬੈੰਕ ਤੋਂ ਲੋਨ ਲੈਣ ਦੀ ਕੋਸ਼ਿਸ਼ ਕੀਤੀ ਪਰ ਕੰਮ ਨਾ ਬਣਿਆ. ਇੱਕ ਦਿਨ ਉਨ੍ਹਾਂ ਨੇ ਆਪ ਹੀ ਇੱਕ ਮੋਟਰ ਬਣਾਉਣ ਦਾ ਕੀਤਾ. ਉਨ੍ਹਾਂ ਸੋਚਿਆ ਕੇ ਕੁਛ ਅਜਿਹਾ ਬਣਾਇਆ ਜਾਵੇ ਜਿਸ ਨਾਲ ਸਿੰਚਾਈ ਦਾ ਕੰਮ ਵੀ ਹੋ ਜਾਵੇ ਅਤੇ ਬਿਜਲੀ ਦਾ ਜਿਗੜ ਵੀ ਹੋ ਜਾਵੇ. ਇਸੇ ਨੂੰ ਧਿਆਨ ਵਿੱਚ ਰਖਦਿਆਂ ਉਨ੍ਹਾਂ ਨੇ ‘ਵਾਟਰਵ੍ਹੀਲ’ ਬਣਾਇਆ ਅਤੇ ਪਾਣੀ ਨੂੰ ਖਿੱਚ ਲੈਣ ਵਾਲਾ ਪੰਪ ਬਣਾਇਆ.

‘ਮੰਗਲ ਟਰਬਾਈਨ’ ਵੱਗਦੇ ਹੋਏ ਪਾਣੀ ਨਾਲ ਚਲਦੀ ਹੈ. ਲੋੜ ਦੇ ਮੁਤਾਬਿਕ ਕਿਸੇ ਛੋਟੇ ਜਾਂ ਵੱਡੇ ਵ੍ਹੀਲ ਨੂੰ ਗੀਅਰ ਬਾਕਸ ਨਾਲ ਜੋੜ ਦਿੱਤਾ ਜਾਂਦਾ ਹੈ. ਇਸ ਤੋਂ ਬਾਅਦ ਇਹ ਇੰਜਨ ਮੋਟਰ ਦੀ ਤਰ੍ਹਾਂ ਸਪੀਡ ਬਣਾਉਂਦਾ ਹੈ. ਇਸ ਤਰ੍ਹਾਂ ਬਿਨ੍ਹਾਂ ਇੰਜਨ, ਮੋਟਰ ਅਤੇ ਡੀਜ਼ਲ ਜਾਂ ਬਿਜਲੀ ਦਾ ਇਸਤੇਮਾਲ ਕੀਤੇ ਪਾਣੀ ਨੂੰ ਕਿਸੇ ਹੋਰ ਥਾਂ ‘ਤੇ ਪਹੁੰਚਾਇਆ ਜਾ ਸਕਦਾ ਹੈ. ਇਸ ਗੀਅਰ ਬਾਕਸ ਦੀ ਸ਼ਾਫਟ ਨੂੰ ਜਿਸੇ ਹੋਰ ਪੁੱਲੀ ਨਾਲ ਜੋੜ ਕੇ ਚੱਕੀ ਜਾਂ ਕੋਈ ਹੋਰ ਮਸ਼ੀਨ ਵੀ ਚਲਾਈ ਜਾ ਸਕਦੀ ਹੈ. ਇਸ ਨਾਲ ਜੇਨਰੇਟਰ ਜੋੜ ਕੇ ਬਿਜਲੀ ਵੀ ਬਣਾਈ ਜਾ ਸਕਦੀ ਹੈ.

ਮੰਗਲ ਸਿੰਘ ਨੇ ਇਸ ਮਸ਼ੀਨ ਦਾ ਪ੍ਰਦਰਸ਼ਨ ਸਬ ਤੋਂ ਪਹਿਲਾਂ ਲਲਿਤਪੁਰ ਦੇ ਡੀਸੀ ਦੇ ਸਾਹਮਣੇ ਕੀਤਾ. ਉਸ ਤੋਂ ਬਾਅਦ ਸੇੰਟ੍ਰਲ ਇੰਸਟੀਟਿਉਟ ਆਫ਼ ਐਗਰੀਕਲਚਰ ਇੰਜੀਨੀਅਰਿੰਗ, ਭੋਪਾਲ ਵਿੱਖੇ ਵੀ ਆਪਣੀ ਮਸ਼ੀਨ ਦੀ ਪ੍ਰਦਰਸ਼ਨੀ ਲਾਈ. ਮੰਗਲ ਸਿੰਘ ਦਾ ਕਹਿਣਾ ਹੈ ਕੇ ਉਨ੍ਹਾਂ ਨੇ ਉੱਤਰਾਖੰਡ ਦੇ ਇੱਕ ਪਿੰਡ ਵਿੱਚ ਇਹ ਮਸ਼ੀਨ ਲਈ ਹੈ ਜਿਸ ਦੀ ਮਦਦ ਨਾਲ ਪਿੰਡ ਦੇ ਲੋਕਾਂ ਨੂੰ ਪੀਣ ਦਾ ਪਾਣੀ ਦੂਰੋਂ ਲੈ ਕੇ ਆਉਣ ਦੀ ਸਮੱਸਿਆ ਤੋਂ ਨਿਜਾਤ ਮਿਲ ਗਈ ਹੈ.

ਮੰਗਲ ਸਿੰਘ ਦਾ ਕਹਿਣਾ ਹੈ ਕੇ ਇਸ ਮਸ਼ੀਨ ਨੂੰ ਲੋਕਲ ਤੌਰ ‘ਤੇ ਹੀ ਤਿਆਰ ਕੀਤਾ ਜਾ ਸਕਦਾ ਹੈ. ਇਸ ਨੂੰ ਬਨਾਉਣ ਲਈ ਕਿਸੇ ਵੱਡੇ ਸਮਾਨ ਜਾ ਸਿਸਟਮ ਦੀ ਲੋੜ ਨਹੀਂ ਹੈ. ਇਸ ਮਸ਼ੀਨ ਉੱਪਰ ਪੰਜਾਹ ਹਜ਼ਾਰ ਤੋਂ ਲੈ ਕੇ ਪੰਜ ਲੱਖ ਰੁਪੇ ਤਕ ਦੀ ਲਾਗਤ ਆਉਂਦੀ ਹੈ.

ਇਸ ਕਾੜ੍ਹ ਕਰਕੇ ਸਾਲ 2013 ਵਿੱਚ ਉਨ੍ਹਾਂ ਦਾ ਨਾਂਅ ਲਿਮਕਾ ਬੁਕ ਆਫ਼ ਰਿਕਾਰਡਸ ਵਿੱਚ ਦਰਜ਼ ਹੋ ਚੁੱਕਾ ਹੈ.

ਲੇਖਕ: ਹਰੀਸ਼ ਬਿਸ਼ਟ

ਅਨੁਵਾਦ: ਰਵੀ ਸ਼ਰਮਾ